ਮੁੰਬਈ (ਬਿਊਰੋ): ਸਾਲ 1993 'ਚ ਇੱਕ ਫਿਲਮ ਰਿਲੀਜ਼ ਹੋਈ ਸੀ, ਜਿਸ 'ਚ ਦੋ ਲੀਡ ਹੀਰੋਜ਼ ਦੇ ਨਾਲ-ਨਾਲ ਇੱਕ ਬਾਂਦਰ ਵੀ ਹੀਰੋ ਦੀ ਭੂਮਿਕਾ 'ਚ ਸੀ। ਜੀ ਹਾਂ, ਇਸ ਫਿਲਮ ਵਿੱਚ ਬਾਂਦਰ ਦੀ ਅਹਿਮ ਭੂਮਿਕਾ ਸੀ। ਇੰਨਾ ਹੀ ਨਹੀਂ, ਇਸ ਬਾਂਦਰ ਨੂੰ ਬਾਕੀ ਦੋ ਲੀਡ ਹੀਰੋਜ਼ ਨਾਲੋਂ ਵੱਧ ਪੈਸੇ ਦਿੱਤੇ ਗਏ ਸਨ।
ਇਸ ਦੇ ਨਾਲ ਹੀ ਬਾਂਦਰ ਨੂੰ ਫਿਲਮ ਦੇ ਕਲਾਕਾਰਾਂ ਵਾਂਗ ਵੀਆਈਪੀ ਟ੍ਰੀਟਮੈਂਟ ਮਿਲਿਆ। ਇਹ ਅਸੀਂ ਨਹੀਂ ਕਹਿ ਰਹੇ ਹਾਂ ਸਗੋਂ ਇਸੇ ਫਿਲਮ 'ਚ ਕੰਮ ਕਰ ਰਹੇ ਕਲਾਕਾਰਾਂ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ। ਆਓ ਜਾਣਦੇ ਹਾਂ ਇਹ ਮਜ਼ਾਕੀਆ ਕਹਾਣੀ ਕਿਸ ਫਿਲਮ ਦੀ ਹੈ।
ਐਕਟਰ ਨਾਲੋਂ ਬਾਂਦਰ ਨੂੰ ਮਿਲੇ ਸੀ ਜਿਆਦਾ ਪੈਸੇ
ਤੁਹਾਨੂੰ ਦੱਸ ਦੇਈਏ ਕਿ ਇਹ ਕੋਈ ਹੋਰ ਫਿਲਮ ਨਹੀਂ ਬਲਕਿ ਗੋਵਿੰਦਾ ਅਤੇ ਚੰਕੀ ਪਾਂਡੇ ਦੀ ਬਲਾਕਬਸਟਰ ਫਿਲਮ 'ਆਂਖੇ' ਸੀ। ਦਰਅਸਲ, ਹਾਲ ਹੀ ਵਿੱਚ ਗੋਵਿੰਦਾ, ਚੰਕੀ ਪਾਂਡੇ ਅਤੇ ਸ਼ਕਤੀ ਕਪੂਰ ਕਪਿਲ ਸ਼ਰਮਾ ਦੇ ਸ਼ੋਅ ਵਿੱਚ ਪਹੁੰਚੇ, ਜਿੱਥੇ ਉਨ੍ਹਾਂ ਨੇ ਆਪਣੀਆਂ ਫਿਲਮਾਂ ਦੀਆਂ ਕਈ ਦਿਲਚਸਪ ਕਹਾਣੀਆਂ ਸੁਣਾਈਆਂ। ਜਿਸ ਵਿਚੋਂ ਉਨ੍ਹਾਂ ਨੇ ਆਪਣੀ ਫਿਲਮ 'ਆਂਖੇਂ' ਨਾਲ ਜੁੜੀ ਇੱਕ ਘਟਨਾ ਵੀ ਸੁਣਾਈ।
ਚੰਕੀ ਪਾਂਡੇ ਨੇ ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ ਵਿੱਚ ਖੁਲਾਸਾ ਕੀਤਾ, 'ਅਸੀਂ ਤਿੰਨਾਂ ਨੇ 'ਆਂਖੇ' ਨਾਮ ਦੀ ਇੱਕ ਫਿਲਮ ਕੀਤੀ, ਅਸਲ ਵਿੱਚ ਇਸ ਵਿੱਚ ਤਿੰਨ ਹੀਰੋ ਸਨ: ਗੋਵਿੰਦਾ, ਮੈਂ ਅਤੇ ਇੱਕ ਬਾਂਦਰ। ਉਸ ਬਾਂਦਰ ਨੂੰ ਸਾਡੇ ਨਾਲੋਂ ਜਿਆਦਾ ਪੈਸੇ ਦਿੱਤੇ ਗਏ ਸਨ।'
ਇਸ 'ਤੇ ਗੋਵਿੰਦਾ ਸਹਿਮਤ ਹੋ ਗਏ ਅਤੇ ਕਿਹਾ, 'ਹਾਂ, ਇਹ ਸੱਚ ਹੈ'। ਇਸ 'ਤੇ ਸ਼ਕਤੀ ਕਪੂਰ ਨੇ ਕਿਹਾ, 'ਬਾਂਦਰ ਨੂੰ ਵੀਆਈਪੀ ਟ੍ਰੀਟਮੈਂਟ ਦਿੱਤਾ ਗਿਆ ਸੀ। ਉਸ ਨੂੰ ਮੁੰਬਈ ਦੇ ਹੋਟਲ ਵਿੱਚ ਇੱਕ ਕਮਰਾ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਉਸ ਨੇ ਮਜ਼ਾਕ ਵਿੱਚ ਕਿਹਾ, 'ਡੇਵਿਡ ਧਵਨ ਜਦੋਂ ਵੀ ਮੰਕੀ ਨੂੰ ਬੁਲਾਉਂਦਾ ਸੀ ਤਾਂ ਚੰਕੀ ਆ ਜਾਂਦਾ ਸੀ ਅਤੇ ਜਦੋਂ ਵੀ ਚੰਕੀ ਨੂੰ ਬੁਲਾਇਆ ਜਾਂਦਾ ਸੀ ਤਾਂ ਮੰਕੀ ਆ ਜਾਂਦਾ ਸੀ।' ਇਸ ਤੋਂ ਪਹਿਲਾਂ ਵੀ ਚੰਕੀ ਨੇ ਖੁਲਾਸਾ ਕੀਤਾ ਸੀ ਕਿ ਉਸ ਫਿਲਮ 'ਚ ਬਾਂਦਰ ਨੂੰ ਜ਼ਿਆਦਾ ਫੀਸ ਦਿੱਤੀ ਗਈ ਸੀ। ਹਾਲਾਂਕਿ, ਉਸ ਨੂੰ ਕਿੰਨੀ ਫੀਸ ਅਦਾ ਕੀਤੀ ਗਈ ਸੀ, ਇਸ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਗੋਵਿੰਦਾ, ਚੰਕੀ ਪਾਂਡੇ ਅਤੇ ਸ਼ਕਤੀ ਕਪੂਰ ਨੇ ਕਪਿਲ ਦੇ ਸ਼ੋਅ ਵਿੱਚ ਕਈ ਮਜ਼ਾਕੀਆ ਕਹਾਣੀਆਂ ਸੁਣਾਈਆਂ, ਜਿਨ੍ਹਾਂ ਦਾ ਦਰਸ਼ਕਾਂ ਨੇ ਖੂਬ ਆਨੰਦ ਲਿਆ। ਗੋਵਿੰਦਾ, ਚੰਕੀ, ਸ਼ਕਤੀ ਕਪੂਰ ਦੀ 'ਆਂਖੇਂ' ਦਾ ਨਿਰਦੇਸ਼ਨ ਡੇਵਿਡ ਧਵਨ ਨੇ ਕੀਤਾ ਸੀ, ਇਹ ਫਿਲਮ 1993 ਵਿੱਚ ਰਿਲੀਜ਼ ਹੋਈ ਸੀ। ਇਨ੍ਹਾਂ ਤੋਂ ਇਲਾਵਾ ਫਿਲਮ 'ਚ ਸ਼ਿਲਪਾ ਸ਼ਿਰੋਡਕਰ ਅਤੇ ਰਿਤੂ ਸ਼ਿਵਪੁਰੀ ਵੀ ਅਹਿਮ ਭੂਮਿਕਾਵਾਂ 'ਚ ਸਨ।
ਤੁਹਾਨੂੰ ਦੱਸ ਦੇਈਏ ਕਿ ਫਿਲਹਾਲ ਚੰਕੀ ਪਾਂਡੇ 'ਹਾਊਸਫੁੱਲ 5' 'ਚ ਰੁੱਝੇ ਹੋਏ ਹਨ। ਇਸ ਫਿਲਮ 'ਚ ਉਨ੍ਹਾਂ ਨਾਲ ਅਕਸ਼ੈ ਕੁਮਾਰ, ਨਰਗਿਸ ਫਾਖਰੀ, ਜੈਕਲੀਨ ਫਰਨਾਂਡੀਜ਼, ਫਰਦੀਨ ਖਾਨ, ਰਿਤੇਸ਼ ਦੇਸ਼ਮੁਖ, ਅਭਿਸ਼ੇਕ ਬੱਚਨ, ਸੋਨਮ ਬਾਜਵਾ, ਜੌਨੀ ਲੀਵਰ ਵਰਗੇ ਕਲਾਕਾਰ ਸ਼ਾਮਲ ਹਨ। ਇਹ ਫਿਲਮ ਜੂਨ 2025 'ਚ ਰਿਲੀਜ਼ ਹੋਵੇਗੀ।
ਗੋਵਿੰਦਾ ਦੀ ਗੱਲ ਕਰੀਏ ਤਾਂ ਉਹ ਹਾਲ ਹੀ 'ਚ ਆਪਣੀ ਸੱਟ ਤੋਂ ਉਭਰਿਆ ਹੈ। ਦਰਅਸਲ, ਕੁਝ ਦਿਨ ਪਹਿਲਾਂ ਗਲਤੀ ਨਾਲ ਉਨ੍ਹਾਂ ਤੋਂ ਆਪਣੇ ਲੱਤ ਉਤੇ ਗੋਲੀ ਲੱਗ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਹੁਣ ਉਹ ਬਿਲਕੁਲ ਠੀਕ ਹਨ।
ਇਹ ਵੀ ਪੜ੍ਹੋ: