ETV Bharat / entertainment

ਸਿਲਵਰ ਸਕ੍ਰੀਨ 'ਤੇ ਸ਼ਾਨਦਾਰ ਵਾਪਸੀ ਲਈ ਤਿਆਰ ਆਮਿਰ ਖਾਨ, ਇਸ ਫਿਲਮ ਨਾਲ ਆਉਣਗੇ ਸਾਹਮਣੇ - Aamir Khan

author img

By ETV Bharat Entertainment Team

Published : Jun 18, 2024, 7:05 PM IST

Aamir Khan Upcoming Film: ਬਾਲੀਵੁੱਡ ਦੇ ਮਿਸਟਰ ਪਰਫੈਸ਼ਨਿਸ਼ਟ ਆਮਿਰ ਖਾਨ ਜਲਦ ਹੀ ਸਿਲਵਰ ਸਕ੍ਰੀਨ ਉਤੇ ਵਾਪਸੀ ਕਰਨ ਜਾ ਰਹੇ ਹਨ, ਅਦਾਕਾਰ ਦੀ ਨਵੀਂ ਫਿਲਮ ਦਾ ਜਲਦ ਹੀ ਐਲਾਨ ਕਰ ਦਿੱਤਾ ਜਾਵੇਗਾ।

Aamir Khan Upcoming Film
Aamir Khan Upcoming Film (instagram)

ਚੰਡੀਗੜ੍ਹ: ਬਾਲੀਵੁੱਡ ਸਟਾਰ ਆਮਿਰ ਖਾਨ ਲੰਮੇਂ ਵਕਫ਼ੇ ਬਾਅਦ ਇੱਕ ਵਾਰ ਮੁੜ ਸਿਲਵਰ ਸਕ੍ਰੀਨ ਉਤੇ ਸ਼ਾਨਦਾਰ ਵਾਪਸੀ ਲਈ ਤਿਆਰ ਹਨ, ਜੋ ਅਪਣੀ ਨਵੀਂ ਫਿਲਮ 'ਸਿਤਾਰੇ ਜ਼ਮੀਨ ਪਰ' ਦੁਆਰਾ ਦਰਸ਼ਕਾਂ ਦੇ ਸਨਮੁੱਖ ਹੋਣਗੇ, ਜਿੰਨ੍ਹਾਂ ਦੀ ਇਸ ਬਹੁ-ਚਰਚਿਤ ਫਿਲਮ ਦਾ ਨਿਰਦੇਸ਼ਨ ਆਰ ਐਸ ਪ੍ਰਸੰਨਾ ਵੱਲੋਂ ਕੀਤਾ ਗਿਆ ਹੈ।

ਸਾਲ 2022 ਵਿੱਚ ਰਿਲੀਜ਼ ਹੋਈ 'ਲਾਲ ਸਿੰਘ ਚੱਢਾ' ਦੇ ਦੋ ਸਾਲਾਂ ਵਕਫ਼ੇ ਬਾਅਦ ਸਾਹਮਣੇ ਆਉਣ ਵਾਲੀ ਇਹ ਆਮਿਰ ਖਾਨ ਦੀ ਪਹਿਲੀ ਫਿਲਮ ਹੋਵੇਗੀ, ਜਿਸ ਨੂੰ ਇਸੇ ਵਰ੍ਹੇ ਦੇ ਆਖਰੀ ਪੜਾਅ ਅਤੇ ਕ੍ਰਿਸਮਸ ਮੌਕੇ ਵਰਲਡ ਵਾਈਡ ਰਿਲੀਜ਼ ਕੀਤਾ ਜਾਵੇਗਾ।

ਹਾਲੀਆ ਦੋ ਸਾਲਾਂ ਤੋਂ ਸਿਨੇਮਾ ਸਕ੍ਰੀਨ ਦ੍ਰਿਸ਼ਾਵਲੀ ਤੋਂ ਦੂਰ ਰਹੇ ਆਮਿਰ ਖਾਨ ਵੱਲੋਂ ਅਦਾਕਾਰ ਦੇ ਤੌਰ ਉਤੇ ਅਪਣੀ ਕਿਸੇ ਫਿਲਮ ਦਾ ਐਲਾਨ ਨਹੀਂ ਕੀਤਾ ਗਿਆ, ਹਾਲਾਂਕਿ ਨਿਰਮਾਤਾ ਦੇ ਤੌਰ ਉਤੇ ਉਨ੍ਹਾਂ ਸੰਨੀ ਦਿਓਲ ਅਤੇ ਨਿਰਦੇਸ਼ਕ ਰਾਜ ਕੁਮਾਰ ਸੰਤੋਸ਼ੀ ਨਾਲ ਫਿਲਮ 'ਲਾਹੌਰ 1947' ਜ਼ਰੂਰ ਸ਼ੁਰੂ ਕੀਤੀ ਹੈ, ਜੋ ਇੰਨੀਂ ਦਿਨੀਂ ਤੇਜ਼ੀ ਨਾਲ ਸੰਪੂਰਨਤਾ ਵੱਲ ਵੱਧ ਰਹੀ ਹੈ।

ਇਸ ਤੋਂ ਇਲਾਵਾ ਉਨ੍ਹਾਂ ਦੇ ਉਕਤ ਹੋਮ ਪ੍ਰੋਡੋਕਸ਼ਨ ਹੇਠ ਬਣਾਈ ਗਈ ਅਤੇ ਨੈੱਟਫਲਿਕਸ ਉਤੇ ਸਟ੍ਰੀਮ ਹੋਈ 'ਲਾਪਤਾ ਲੇਡੀਜ਼' ਵੀ ਸਫਲਤਾ ਦੇ ਕਈ ਨਵੇਂ ਅਯਾਮ ਕਾਇਮ ਕਰਨ ਵਿੱਚ ਸਫ਼ਲ ਰਹੀ ਹੈ, ਜਿਸ ਦਾ ਨਿਰਦੇਸ਼ਨ ਉਨ੍ਹਾਂ ਦੀ ਐਕਸ ਵਾਈਫ ਕਿਰਨ ਰਾਓ ਦੁਆਰਾ ਕੀਤਾ ਗਿਆ।

ਇੱਕ ਮੱਧ-ਉਮਰ ਆਦਮੀ ਅਤੇ ਉਸ ਦੀ ਮਤਰੇਈ ਧੀ ਦੁਆਲੇ ਬੁਣੀ ਗਈ ਭਾਵਨਾਤਮਕ ਫਿਲਮ ਸਿਤਾਰੇ ਜ਼ਮੀਨ ਪਰ ਅਮਰੀਕਾ ਦੇ ਬੈਕਡਰਾਪ ਅਧਾਰਿਤ ਹੈ, ਜਿਸ ਵਿੱਚ ਐਕਟਰ ਦਰਸ਼ੀਲ ਸਫਾਰੀ ਵੀ ਬੇਹੱਦ ਪ੍ਰਭਾਵਸ਼ਾਲੀ ਕਿਰਦਾਰ ਅਦਾ ਕਰਦਾ ਵਿਖਾਈ ਦੇਵੇਗਾ, ਜਿਸ ਵੱਲੋਂ ਬਾਲ ਦੇ ਤੌਰ ਉਤੇ 'ਤਾਰੇ ਜ਼ਮੀਨ ਪੇ' ਵਿੱਚ ਨਿਭਾਈ ਲੀਡਿੰਗ ਭੂਮਿਕਾ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ ਸੀ, ਜੋ ਵੀ ਇਸ ਫਿਲਮ ਨਾਲ ਹਿੰਦੀ ਸਿਨੇਮਾ ਖੇਤਰ ਵਿੱਚ ਅਪਣੀ ਇੱਕ ਹੋਰ ਬਿਹਤਰੀਨ ਪਾਰੀ ਦਾ ਆਗਾਜ਼ ਕਰਨ ਜਾ ਰਿਹਾ ਹੈ।

ਸਪੈਨਿਸ਼ ਫਿਲਮ 'ਕੈਂਪਿਓਨਸ' ਹਿੰਦੀ ਰੂਪਾਂਤਰ ਵਜੋਂ ਸਾਹਮਣੇ ਲਿਆਂਦੀ ਜਾ ਰਹੀ ਉਕਤ ਮੰਨੋਰੰਜਕ ਨੂੰ ਲੈ ਕੇ ਆਮਿਰ ਖਾਨ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ, ਜਿੰਨ੍ਹਾਂ ਦੀ ਨਿਰਮਾਣ ਟੀਮ ਅਨੁਸਾਰ ਹਿੰਦੀ ਸਿਨੇਮਾ ਦੇ ਮਿਸਟਰ ਪਰਫੈਸ਼ਨਿਸ਼ਟ ਜਲਦ ਹੀ ਕੁਝ ਹੋਰ ਫਿਲਮ ਪ੍ਰੋਜੈਕਟਸ ਦਾ ਵੀ ਹਿੱਸਾ ਬਣਨ ਜਾ ਰਹੇ ਹਨ, ਜਿਸ ਸੰਬੰਧੀ ਰਸਮੀ ਖੁਲਾਸਾ ਜਲਦ ਹੀ ਕੀਤਾ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.