ETV Bharat / entertainment

ਦੋਸਤੀ ਜਾਂ ਪਿਆਰ? ਬਿੱਗ ਬੌਸ 18 ਦੇ ਘਰ ਵਿੱਚ ਬਣ ਰਹੀ ਹੈ ਇੱਕ ਨਵੀਂ ਜੋੜੀ ਤਾਂ ਕਿਤੇ ਦੋਸਤੀ ਵਿੱਚ ਆ ਰਹੀ ਦਰਾਰ - BIGG BOSS 18

ਬਿੱਗ ਬੌਸ 18 ਦੇ ਘਰ ਵਿੱਚ ਇੱਕ ਨਵੀਂ ਜੋੜੀ ਬਣਦੀ ਹੋਈ ਨਜ਼ਰ ਆ ਰਹੀ ਹੈ ਅਤੇ ਕਿਤੇ ਦੋਸਤੀ ਵਿੱਚ ਦਰਾਰ ਪੈਂਦੀ ਨਜ਼ਰ ਆ ਰਹੀ ਹੈ।

eisha Singh AND AVINASH Mishra
eisha Singh AND AVINASH Mishra (Instagram)
author img

By ETV Bharat Entertainment Team

Published : Oct 22, 2024, 11:30 AM IST

ਹੈਦਰਾਬਾਦ: ਬਿੱਗ ਬੌਸ 18 ਨੇ ਆਪਣੇ ਹਾਈ ਵੋਲਟੇਜ ਡਰਾਮੇ ਪ੍ਰਤੀਯੋਗੀਆਂ ਦੇ ਫੇਸ-ਆਫਸ ਅਤੇ ਟਵਿਸਟਾਂ ਨਾਲ ਦਰਸ਼ਕਾਂ ਨੂੰ ਟੀਵੀ ਨਾਲ ਜੋੜੇ ਰੱਖਿਆ ਹੈ। ਅਜਿਹਾ ਹੀ ਕੁਝ ਬਿੱਗ ਬੌਸ 18 ਦੇ ਤਾਜ਼ਾ ਐਪੀਸੋਡ ਵਿੱਚ ਦੇਖਣ ਨੂੰ ਮਿਲਿਆ। ਹਾਲਾਂਕਿ, ਤਾਜ਼ਾ ਐਪੀਸੋਡ ਵਿੱਚ ਦੋ ਅਜਿਹੇ ਪ੍ਰਤੀਯੋਗੀਆਂ ਨੂੰ ਦੇਖਿਆ ਗਿਆ, ਜੋ ਆਉਣ ਵਾਲੇ ਐਪੀਸੋਡ ਵਿੱਚ ਇੱਕ ਜੋੜੇ ਦੇ ਰੂਪ ਵਿੱਚ ਦਿਖਾਈ ਦੇ ਸਕਦੇ ਹਨ। ਇਸ ਤੋਂ ਇਲਾਵਾ, ਨਵੇਂ ਐਪੀਸੋਡ ਵਿੱਚ ਸ਼ਰੁਤਿਕਾ ਅਤੇ ਬਿੱਗ ਬੌਸ ਵਿਚਕਾਰ ਇੱਕ ਮਜ਼ਾਕੀਆ ਪਲ ਵੀ ਸਾਹਮਣੇ ਆਇਆ, ਜਿਸ ਵਿੱਚ ਬਿੱਗ ਬੌਸ ਸ਼ਰੁਤਿਕਾ ਨੂੰ ਕਹਿੰਦੇ ਹਨ ਕਿ ਉਸਦਾ ਪਤੀ ਅਰਜੁਨ ਉਨ੍ਹਾਂ ਨੂੰ ਬੈਂਕਾਕ ਸਪਾਂਸਰ ਦੀ ਪੇਸ਼ਕਸ਼ ਕਰ ਰਹੇ ਹਨ।

ਅਵਿਨਾਸ਼ ਅਤੇ ਕਰਨਵੀਰ ਵਿਚਾਲੇ ਹੋਈ ਲੜਾਈ

ਤਾਜ਼ਾ ਐਪੀਸੋਡ ਵਿੱਚ ਇੱਕ ਵਾਰ ਫਿਰ ਖਾਣੇ ਨੂੰ ਲੈ ਕੇ ਅਵਿਨਾਸ਼ ਅਤੇ ਕਰਨਵੀਰ ਵਿਚਾਲੇ ਝਗੜਾ ਦੇਖਣ ਨੂੰ ਮਿਲਿਆ ਹੈ। ਜੇਲ੍ਹ ਵਿੱਚ ਬੰਦ ਅਵਿਨਾਸ਼ ਆਪਣੇ ਰਵੱਈਏ ਕਾਰਨ ਕਰਣਵੀਰ ਨੂੰ ਖਾਣਾ ਦੇਣ ਤੋਂ ਇਨਕਾਰ ਕਰ ਦਿੰਦਾ ਹੈ, ਜਿਸ ਕਾਰਨ ਕਰਨਵੀਰ ਨੂੰ ਗੁੱਸਾ ਆ ਜਾਂਦਾ ਹੈ ਅਤੇ ਇੱਕ ਵਾਰ ਫਿਰ ਦੋਵਾਂ ਵਿੱਚ ਲੜਾਈ ਹੋ ਜਾਂਦੀ ਹੈ। ਇਸ ਦੌਰਾਨ ਵਿਵਿਅਨ ਦਸੇਨਾ ਦੋਹਾਂ ਵਿਚਕਾਰ ਸ਼ਾਂਤੀ ਬਣਾਉਣ ਦੀ ਕੋਸ਼ਿਸ਼ ਕਰਦਾ ਹੈ।

ਈਸ਼ਾ, ਅਵਿਨਾਸ਼ ਅਤੇ ਐਲਿਸ ਦੀ ਦੋਸਤੀ ਵਿੱਚ ਦਰਾਰ

ਬਿੱਗ ਬੌਸ 18 ਦੇ ਘਰ 'ਚ ਈਸ਼ਾ, ਅਵਿਨਾਸ਼ ਅਤੇ ਐਲਿਸ ਦੀ ਦੋਸਤੀ ਦੇਖਣ ਨੂੰ ਮਿਲੀ ਹੈ। ਇਸ ਦੋਸਤੀ ਨੂੰ ਦਰਸ਼ਕਾਂ ਵੱਲੋ ਵੀ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਪਰ ਪਿਛਲੇ ਕੁਝ ਦਿਨਾਂ ਤੋਂ ਗਲਤਫਹਿਮੀ ਕਾਰਨ ਤਿੰਨਾਂ ਦੀ ਦੋਸਤੀ 'ਚ ਤਕਰਾਰ ਚੱਲ ਰਹੀ ਹੈ। ਤਾਜ਼ਾ ਐਪੀਸੋਡ ਵਿੱਚ ਐਲਿਸ ਅਵਿਨਾਸ਼ ਨੂੰ ਇਹ ਕਹਿੰਦੇ ਹੋਏ ਦਿਖਾਈ ਦਿੰਦੀ ਹੈ ਕਿ ਜਦੋਂ ਉਹ ਤਿੰਨੇ ਇਕੱਠੇ ਬੈਠਦੇ ਹਨ, ਤਾਂ ਈਸ਼ਾ ਅਤੇ ਅਵਿਨਾਸ਼ ਗੱਲਾਂ ਕਰਨ ਵਿੱਚ ਇੰਨੇ ਰੁੱਝ ਜਾਂਦੇ ਹਨ ਕਿ ਉਹ ਭੁੱਲ ਜਾਂਦੇ ਹਨ ਕਿ ਉਹ ਵੀ ਇੱਥੇ ਹੈ।

ਇਸ ਦੌਰਾਨ ਐਲਿਸ ਅਤੇ ਅਵਿਨਾਸ਼ ਵਿਚਾਲੇ ਗੱਲਾਂ ਵੱਧ ਜਾਂਦੀਆਂ ਹਨ, ਜਿਸ ਤੋਂ ਬਾਅਦ ਅਵਿਨਾਸ਼ ਗੁੱਸੇ 'ਚ ਆ ਜਾਂਦਾ ਹੈ ਅਤੇ ਐਲਿਸ ਨੂੰ ਆਪਣੀ ਦੋਸਤੀ ਤੋੜਨ ਲਈ ਕਹਿ ਦਿੰਦਾ ਹੈ, ਜਿਸ ਕਾਰਨ ਐਲਿਸ ਦੁਖੀ ਹੋ ਜਾਂਦੀ ਹੈ ਅਤੇ ਉੱਥੋਂ ਚਲੀ ਜਾਂਦੀ ਹੈ।

ਅਵਿਨਾਸ਼ ਫਸਿਆ ਈਸ਼ਾ ਅਤੇ ਐਲਿਸ ਦੇ ਵਿਚਕਾਰ

ਇਸ ਤੋਂ ਬਾਅਦ ਈਸ਼ਾ ਜੇਲ੍ਹ ਵਿੱਚ ਬੰਦ ਅਵਿਨਾਸ਼ ਕੋਲ ਜਾਂਦੀ ਹੈ। ਫਿਰ ਅਵਿਨਾਸ਼ ਐਲਿਸ ਨਾਲ ਹੋਈ ਗੱਲ ਈਸ਼ਾ ਨਾਲ ਸ਼ੇਅਰ ਕਰਦਾ ਹੈ, ਜਿਸ 'ਤੇ ਈਸ਼ਾ ਅਵਿਨਾਸ਼ ਨੂੰ ਕਹਿੰਦੀ ਹੈ ਕਿ ਉਹ ਦੋਵਾਂ ਦੀ ਕਦਰ ਕਰਦੀ ਹੈ। ਪਰ ਉਹ ਦੋਵੇਂ ਉਨ੍ਹਾਂ ਨੂੰ ਕੋਈ ਮਹੱਤਵ ਨਹੀਂ ਦਿੰਦੇ। ਇਹ ਕਹਿ ਕੇ ਉਹ ਰੋਣ ਲੱਗ ਜਾਂਦੀ ਹੈ।

ਈਸ਼ਾ ਅਤੇ ਅਵਿਨਾਸ਼ ਦੀ ਬਣ ਰਹੀ ਜੋੜੀ!

ਬਿੱਗ ਬੌਸ 18 ਦੇ ਘਰ ਵਿੱਚ ਈਸ਼ਾ ਅਤੇ ਅਵਿਨਾਸ਼ ਦੀ ਜੋੜੀ ਬਣਦੀ ਹੋਈ ਨਜ਼ਰ ਆ ਰਹੀ ਹੈ। ਤਾਜ਼ਾ ਐਪੀਸੋਡ ਵਿੱਚ ਦੇਖਿਆ ਗਿਆ ਹੈ ਕਿ ਈਸ਼ਾ ਆਪਣੀ ਮੇਕਅੱਪ ਕਿੱਟ ਲੈ ਕੇ ਆਉਂਦੀ ਹੈ ਅਤੇ ਅਵਿਨਾਸ਼ ਨੂੰ ਦਿਖਾਉਂਦੀ ਹੈ। ਇਸ ਤੋਂ ਬਾਅਦ ਉਹ ਇੱਕ-ਦੂਜੇ ਨਾਲ ਆਪਣੀਆਂ ਮਨਪਸੰਦ ਚੀਜ਼ਾਂ ਬਾਰੇ ਗੱਲ ਕਰਦੇ ਹਨ। ਇਸ ਦੌਰਾਨ ਉਨ੍ਹਾਂ ਦੀ ਦੋਸਤੀ ਵਿਚਾਲੇ ਕੈਮਿਸਟਰੀ ਦੇਖਣ ਨੂੰ ਮਿਲੀ। ਸੋਸ਼ਲ ਮੀਡੀਆ ਯੂਜ਼ਰਸ ਦੋਵਾਂ ਨੂੰ ਇਸ ਸੀਜ਼ਨ ਦੀ ਜੋੜੀ ਮੰਨ ਰਹੇ ਹਨ। ਹੁਣ ਦੇਖਣਾ ਇਹ ਹੈ ਕਿ ਆਉਣ ਵਾਲੇ ਸਮੇਂ ਵਿੱਚ ਈਸ਼ਾ ਅਤੇ ਅਵਿਨਾਸ਼ ਦੀ ਦੋਸਤੀ ਬਰਕਰਾਰ ਰਹੇਗੀ ਜਾਂ ਫਿਰ ਪਿਆਰ ਵਿੱਚ ਬਦਲ ਜਾਵੇਗੀ।

ਬਿੱਗ ਬੌਸ ਨੇ ਸ਼ਰੁਤਿਕਾ ਨਾਲ ਕੀਤਾ ਮਜ਼ਾਕ

ਇਸ ਤੋਂ ਇਲਾਵਾ ਬਿੱਗ ਬੌਸ ਸ਼ਰੁਤਿਕਾ ਨਾਲ ਮਜ਼ਾਕ ਕਰਦੇ ਹੋਏ ਨਜ਼ਰ ਆਏ। ਬਿੱਗ ਬੌਸ ਮਜ਼ਾਕ ਵਿੱਚ ਸ਼ਰੁਤਿਕਾ ਨੂੰ ਕਹਿੰਦੇ ਹਨ ਕਿ ਉਸਦੇ ਪਤੀ ਅਰਜੁਨ ਨੇ ਉਨ੍ਹਾਂ ਨੂੰ ਬੈਂਕਾਕ ਸਪਾਂਸਰ ਦੀ ਪੇਸ਼ਕਸ਼ ਕੀਤੀ ਹੈ। ਇਸ ਲਈ ਉਹ ਉਨ੍ਹਾਂ ਨਾਲ ਬੈਂਕਾਕ ਜਾ ਰਹੇ ਹਨ। ਸ਼ਰੁਤਿਕਾ ਨੇ ਬਿੱਗ ਬੌਸ ਨੂੰ ਅਜਿਹਾ ਨਾ ਕਰਨ ਦੀ ਬੇਨਤੀ ਕੀਤੀ ਅਤੇ ਕਿਹਾ ਕਿ ਦੋਵਾਂ ਨੂੰ ਬੈਂਕਾਕ ਨਹੀਂ ਜਾਣਾ ਚਾਹੀਦਾ। ਘਰ ਤੋਂ ਬਾਹਰ ਆਉਣ ਤੋਂ ਬਾਅਦ ਉਹ ਸਾਰੇ ਇਕੱਠੇ ਬੈਂਕਾਕ ਜਾਣਗੇ। ਇਸ ਦੌਰਾਨ ਸ਼ਰੁਤਿਕਾ ਨੇ ਬਿੱਗ ਬੌਸ ਨੂੰ ਬੈਂਕਾਕ ਬਾਰੇ ਦੱਸਿਆ।

ਸ਼ਰੁਤਿਕਾ ਤੋਂ ਤਾਮਿਲ ਸਿੱਖਣਗੇ ਬਿੱਗ ਬੌਸ

ਬਿੱਗ ਬੌਸ ਅਤੇ ਸ਼ਰੁਤਿਕਾ ਵਿਚਾਲੇ ਕਾਫੀ ਮਸਤੀ ਦੇਖਣ ਨੂੰ ਮਿਲੀ। ਅੰਤ ਵਿੱਚ ਬਿੱਗ ਬੌਸ ਨੇ ਸ਼ਰੁਤਿਕਾ ਨੂੰ ਤਮਿਲ ਸਿਖਾਉਣ ਦਾ ਪ੍ਰਸਤਾਵ ਦਿੱਤਾ। ਉਨ੍ਹਾਂ ਨੇ ਸ਼ਰੁਤਿਕਾ ਨੂੰ ਕਿਹਾ ਕਿ ਉਹ ਉਨ੍ਹਾਂ ਦੇ ਪਤੀ ਨੂੰ ਤਾਮਿਲ ਵਿੱਚ ਸਮਝਾਉਣ ਦੀ ਕੋਸ਼ਿਸ਼ ਕਰਨਗੇ ਕਿ ਉਨ੍ਹਾਂ ਨੂੰ ਅਜੇ ਬੈਂਕਾਕ ਨਹੀਂ ਜਾਣਾ ਚਾਹੀਦਾ।

ਇਹ ਵੀ ਪੜ੍ਹੋ:-

ETV Bharat Logo

Copyright © 2025 Ushodaya Enterprises Pvt. Ltd., All Rights Reserved.