ਹੈਦਰਾਬਾਦ: NEET UG ਪ੍ਰੀਖਿਆ ਲਈ ਫਾਰਮ ਭਰਨ ਦੀ ਕੱਲ੍ਹ ਆਖਰੀ ਤਰੀਕ ਹੈ। NTA ਵੱਲੋ ਕੱਲ੍ਹ ਰਾਤ 9 ਵਜੇ NEET UG ਪ੍ਰੀਖਿਆ ਲਈ ਐਪਲੀਕੇਸ਼ਨ ਵਿੰਡੋ ਨੂੰ ਬੰਦ ਕਰ ਦਿੱਤਾ ਜਾਵੇਗਾ। ਇਸ ਲਈ ਜਿਹੜੇ ਉਮੀਦਵਾਰਾਂ ਨੇ ਅਜੇ ਅਪਲਾਈ ਕਰਨਾ ਹੈ, ਉਹ ਅੱਜ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਲਈ ਉਮੀਦਵਾਰਾਂ ਨੂੰ https://exams.nta.ac.in/NEET/ 'ਤੇ ਜਾ ਕੇ ਐਪਲੀਕੇਸ਼ਨ ਫਾਰਮ ਭਰਨਾ ਹੋਵੇਗਾ। ਫਾਰਮ ਭਰਨ ਤੋਂ ਬਾਅਦ ਉਮੀਦਵਾਰਾਂ ਨੂੰ ਰਾਤ 11:50 ਵਜੇ ਦਾ ਸਮੇਂ ਫੀਸ ਜਮ੍ਹਾਂ ਕਰਵਾਉਣ ਲਈ ਦਿੱਤਾ ਜਾਵੇਗਾ। NEET UG ਪ੍ਰੀਖਿਆ ਦਾ ਆਯੋਜਨ 13 ਭਾਸ਼ਾਵਾਂ 'ਚ ਕੀਤਾ ਜਾਂਦਾ ਹੈ। ਇਨ੍ਹਾਂ ਭਾਸ਼ਾਵਾਂ ਵਿੱਚ ਅਸਾਮੀ, ਬੰਗਾਲੀ, ਅੰਗਰੇਜ਼ੀ, ਗੁਜਰਾਤੀ, ਹਿੰਦੀ, ਕੰਨੜ, ਮਲਿਆਲਮ, ਮਰਾਠੀ, ਉੜੀਆ, ਪੰਜਾਬੀ, ਤਾਮਿਲ, ਤੇਲਗੂ ਅਤੇ ਉਰਦੂ ਸ਼ਾਮਲ ਹਨ।
NEET UG ਫਾਰਮ ਭਰਨ ਲਈ ਦੇਣੀ ਪਵੇਗੀ ਇੰਨੀ ਫੀਸ: NEET UG ਫਾਰਮ ਭਰਨ ਲਈ NRI ਸ਼੍ਰੈਣੀ ਦੇ ਉਮੀਦਵਾਰਾਂ ਨੂੰ 1700 ਰੁਪਏ, ਜਨਰਲ-EWS/OBC-NCL ਸ਼੍ਰੇਣੀ ਦੇ ਉਮੀਦਵਾਰਾਂ ਲਈ ਫੀਸ 1600 ਰੁਪਏ ਹੈ। ਇਸ ਤੋਂ ਇਲਾਵਾ, SC/ST PWBD/ਤੀਜੇ ਲਿੰਗ ਦੇ ਵਿਦਿਆਰਥੀਆਂ ਨੂੰ 1000 ਰੁਪਏ ਦੀ ਫੀਸ ਅਦਾ ਕਰਨੀ ਪਵੇਗੀ।
NEET UG ਪ੍ਰੀਖਿਆ ਦਾ ਇਸ ਦਿਨ ਹੋਵੇਗਾ ਆਯੋਜਨ: NEET UG ਪ੍ਰੀਖਿਆ 5 ਮਈ 2024 ਨੂੰ ਆਯੋਜਿਤ ਕੀਤੀ ਜਾਵੇਗੀ। ਪ੍ਰੀਖਿਆ ਦੀ ਮਿਆਦ 200 ਮਿੰਟ ਦੀ ਹੋਵੇਗੀ ਅਤੇ ਸਮੇਂ ਦੁਪਹਿਰ 2 ਵਜੇ ਤੋਂ ਸ਼ਾਮ 5:20 ਵਜੇ ਤੱਕ ਹੋਵੇਗਾ।
NEET UG ਫਾਰਮ ਭਰਨ ਲਈ ਕਰੋ ਇਹ ਕੰਮ: NEET UG ਫਾਰਮ ਭਰਨ ਲਈ ਸਭ ਤੋਂ ਪਹਿਲਾ ਉਮੀਦਵਾਰਾਂ ਨੂੰ ਅਧਿਕਾਰਿਤ ਵੈੱਬਸਾਈਟ https://exams.nta.ac.in/NEET 'ਤੇ ਜਾਣਾ ਹੋਵੇਗਾ। ਫਿਰ ਹੋਮ ਪੇਜ਼ 'ਤੇ ਉਪਲਬਧ NEET UG ਪ੍ਰੀਖਿਆ 2024 ਰਜਿਸਟਰ ਲਿੰਕ 'ਤੇ ਕਲਿੱਕ ਕਰੋ। ਹੁਣ ਰਜਿਸਟਰ ਵੇਰਵੇ ਦਰਜ ਕਰੋ ਅਤੇ ਆਪਣਾ ਰਜਿਸਟਰ ਕਰੋ। ਰਜਿਸਟਰ ਹੋ ਜਾਣ ਤੋਂ ਬਾਅਦ ਅਕਾਊਂਟ 'ਚ ਲੌਗਇਨ ਕਰੋ। ਫਿਰ ਅਪਲਾਈ ਪੱਤਰ ਭਰੋ ਅਤੇ ਫੀਸ ਦਾ ਭੁਗਤਾਨ ਕਰਕੇ ਸਬਮਿਟ 'ਤੇ ਕਲਿੱਕ ਕਰੋ।