ਹੈਦਰਾਬਾਦ: ਦੇਸ਼ ਭਰ ਦੇ ਮੈਡੀਕਲ, ਡੈਂਟਲ, ਆਯੂਸ਼, ਨਰਸਿੰਗ ਕਾਲਜਾਂ ਵਿੱਚ ਬੈਚਲਰ ਡਿਗਰੀ ਆਦਿ ਵਿੱਚ ਦਾਖਲਾ ਲੈਣ ਲਈ NTA ਦੁਆਰਾ ਆਯੋਜਿਤ ਕੀਤੇ ਜਾਣ ਵਾਲੀ NEET UG ਪ੍ਰੀਖਿਆ 'ਚ ਸ਼ਾਮਲ ਹੋਣ ਲਈ ਐਪਲੀਕੇਸ਼ਨ ਵਿੰਡੋ ਦੋ ਦਿਨਾਂ ਲਈ ਖੋਲ੍ਹੀ ਗਈ ਸੀ, ਜੋ ਕਿ ਅੱਜ ਬੰਦ ਕਰ ਦਿੱਤੀ ਜਾਵੇਗੀ। ਅਜਿਹੇ 'ਚ ਦਿਲਚਸਪੀ ਰੱਖਣ ਵਾਲੇ ਉਮੀਦਵਾਰ ਰਾਤ 11:50 ਤੋਂ ਪਹਿਲਾ ਪ੍ਰੀਖਿਆ ਲਈ ਅਪਲਾਈ ਕਰ ਸਕਦੇ ਹਨ।
NEET UG 2024 ਪ੍ਰੀਖਿਆ ਲਈ ਇਸ ਤਰ੍ਹਾਂ ਕਰੋ ਅਪਲਾਈ: NEET UG 2024 ਲਈ ਅਪਲਾਈ ਅਧਿਕਾਰਿਤ ਪੋਰਟਲ exams.nta.ac.in/NEET ਰਾਹੀ ਕੀਤਾ ਜਾ ਰਿਹਾ ਹੈ। ਉਮੀਦਵਾਰ ਇਸ ਪੋਰਟਲ 'ਤੇ ਜਾਣ ਤੋਂ ਬਾਅਦ ਹੋਮ ਪੇਜ 'ਤੇ ਦਿੱਤੇ ਗਏ ਰਜਿਸਟ੍ਰੇਸ਼ਨ ਲਿੰਕ 'ਤੇ ਲਿੰਕ ਕਰੋ ਅਤੇ ਫਿਰ ਨਵੇਂ ਪੇਜ 'ਤੇ ਪੋਰਟਲ ਰਜਿਸਟ੍ਰੇਸ਼ਨ ਲਿੰਕ 'ਤੇ ਕਲਿੱਕ ਕਰੋ। ਇਸ ਤੋਂ ਬਾਅਦ ਰਜਿਸਟ੍ਰੇਸ਼ਨ ਵੇਰਵਿਆਂ ਨਾਲ ਲੌਗਇਨ ਕਰਕੇ ਉਮੀਦਵਾਰ NEET UG ਪ੍ਰੀਖਿਆ ਲਈ ਰਜਿਸਟ੍ਰੇਸ਼ਨ ਕਰ ਸਕਣਗੇ।
NEET UG ਪ੍ਰੀਖਿਆ ਲਈ ਫੀਸ: NEET UG ਪ੍ਰੀਖਿਆ ਲਈ ਅਪਲਾਈ ਕਰਨ 'ਤੇ ਤੁਹਾਨੂੰ ਫੀਸ ਵੀ ਔਨਲਾਈਨ ਭਰਨੀ ਹੋਵੇਗੀ। ਇਸ ਲਈ ਤੁਹਾਨੂੰ 1700 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ ਅਤੇ ਰਾਖਵੀਆਂ ਸ਼੍ਰੇਣੀਆਂ ਨੂੰ ਫੀਸ ਵਿੱਚ ਛੋਟ ਦਿੱਤੀ ਗਈ ਹੈ।
- NTA ਨੇ NEET UG 2024 ਪ੍ਰੀਖਿਆ ਲਈ ਅਪਲਾਈ ਕਰਨ ਦੀਆਂ ਤਰੀਕਾਂ 'ਚ ਇੱਕ ਵਾਰ ਫਿਰ ਕੀਤਾ ਵਾਧਾ - NEET UG 2024
- CUET UG ਐਪਲੀਕੇਸ਼ਨ ਫਾਰਮ ਵਿਚਲੀਆਂ ਗਲਤੀਆਂ ਨੂੰ ਠੀਕ ਕਰਨ ਦਾ ਅੱਜ ਹੈ ਆਖਰੀ ਮੌਕਾ, ਇਸ ਦਿਨ ਆਯੋਜਿਤ ਹੋਵੇਗੀ ਪ੍ਰੀਖਿਆ - CUET UG 2024
- ਕੇਂਦਰੀ ਅਧਿਆਪਕ ਯੋਗਤਾ ਲਈ ਰਜਿਸਟ੍ਰੇਸ਼ਨ ਕਰਨ ਦਾ ਅੱਜ ਹੈ ਆਖਰੀ ਮੌਕਾ, ਇਸ ਦਿਨ ਹੋਵੇਗੀ ਪ੍ਰੀਖਿਆ - CTET July 2024
NEET UG ਪ੍ਰੀਖਿਆ ਦੇਣ ਲਈ ਯੋਗਤਾ: NTA ਦੁਆਰਾ ਜਾਰੀ NEET UG 2024 ਜਾਣਕਾਰੀ ਬੁਲੇਟਿਨ ਅਨੁਸਾਰ, ਰਜਿਸਟ੍ਰੇਸ਼ਨ ਲਈ ਉਮੀਦਵਾਰਾਂ ਦਾ ਇੱਕ ਮਾਨਤਾ ਪ੍ਰਾਪਤ ਬੋਰਡ ਤੋਂ 10+2 ਦੀ ਪ੍ਰੀਖਿਆ ਜੀਵ ਵਿਗਿਆਨ, ਭੌਤਿਕ ਵਿਗਿਆਨ ਅਤੇ ਰਸਾਇਣ ਵਿਸ਼ਿਆਂ ਨਾਲ ਪਾਸ ਕੀਤੀ ਹੋਣੀ ਚਾਹੀਦੀ ਹੈ। ਉਮੀਦਵਾਰਾਂ ਦੀ ਉਮਰ 17 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ। ਉਮਰ ਉਮੀਦਵਾਰਾਂ ਦੀਆਂ ਸਾਰੀਆਂ ਸ਼੍ਰੇਣੀਆਂ ਲਈ ਸਮਾਨ ਹੈ।