ਹੈਦਰਾਬਾਦ: NTA ਨੇ ਸੰਯੁਕਤ ਦਾਖਲਾ ਪ੍ਰੀਖਿਆ ਦੇ ਅਪ੍ਰੈਲ 'ਚ ਆਯੋਜਿਤ ਦੂਜੇ ਸੈਸ਼ਨ ਦੇ ਨਤੀਜੇ ਐਲਾਨ ਕਰ ਦਿੱਤੇ ਹਨ। ਇਸਦੇ ਨਾਲ ਹੀ, NTA ਨੇ ਅਪ੍ਰੈਲ ਸੈਸ਼ਨ ਲਈ ਰਜਿਸਟਰ 12 ਲੱਖ ਤੋਂ ਜ਼ਿਆਦਾ ਉਮੀਦਵਾਰਾਂ ਦੇ ਸਕੋਰ ਅਤੇ ਰੈਂਕ ਕਾਰਡ ਡਾਉਨਲੋਡ ਕਰਨ ਲਈ ਪ੍ਰੀਖਿਆ ਪੋਰਟਲ jeemain.nta.ac.in 'ਤੇ ਐਕਟਿਵ ਕਰ ਦਿੱਤੇ ਹਨ। ਜਿਹੜੇ ਉਮੀਦਵਾਰ 4,5,6,8 ਅਤੇ 9 ਅਪ੍ਰੈਲ ਨੂੰ ਆਯੋਜਿਤ JEE ਮੇਨ ਸੈਸ਼ਨ 2 'ਚ ਸ਼ਾਮਲ ਹੋਏ ਸੀ, ਉਹ ਆਪਣਾ ਸਕੋਰ ਅਤੇ ਰੈਂਕ ਕਾਰਡ ਪ੍ਰੀਖਿਆ ਪੋਰਟਲ 'ਤੇ ਐਕਟਿਵ ਲਿੰਕ ਤੋਂ ਡਾਊਨਲੋਡ ਕਰ ਸਕਦੇ ਹਨ। ਇਸ ਲਈ ਵਿਦਿਆਰਥੀਆਂ ਨੂੰ ਨਤੀਜਿਆਂ ਵਾਲੇ ਪੇਜ਼ 'ਤੇ ਆਪਣੇ ਐਪਲੀਕੇਸ਼ਨ ਨੰਬਰ ਜਾਂ ਜਨਮ ਦੀ ਤਰੀਕ ਭਰ ਕੇ ਲੌਗਇਨ ਕਰਨਾ ਹੋਵੇਗਾ।
JEE ਮੇਨ ਸੈਸ਼ਨ 2 ਦੇ ਟਾਪਰਾਂ ਦੀ ਸੂਚੀ: NTA ਨੇ JEE ਮੇਨ ਸੈਸ਼ਨ 2 'ਚ ਸ਼ਾਮਲ ਹੋਣ ਵਾਲੇ 10 ਲੱਖ ਉਮੀਦਵਾਰਾਂ 'ਚੋ ਪੂਰੇ ਅੰਕ ਹਾਸਿਲ ਕਰਨ ਵਾਲੇ 56 ਉਮੀਦਵਾਰਾਂ ਦੀ ਸੂਚੀ ਵੀ ਜਾਰੀ ਕਰ ਦਿੱਤੀ ਹੈ। ਇਨ੍ਹਾਂ 'ਚ ਕੁਝ ਨਾਮ ਹੇਠ ਲਿਖੇ ਅਨੁਸਾਰ ਹਨ:-
- ਗਜਾਰੇ ਨੀਲਕ੍ਰਿਸ਼ਨ ਨਿਰਮਲ ਕੁਮਾਰ (ਮਹਾਰਾਸ਼ਟਰ)
- ਦਕਸ਼ੀਸ਼ ਸੰਜੇ ਮਿਸ਼ਰਾ (ਮਹਾਰਾਸ਼ਟਰ)
- ਆਰਵ ਭੱਟ (ਹਰਿਆਣਾ)
- ਆਦਿਤਿਆ ਕੁਮਾਰ (ਰਾਜਸਥਾਨ)
- ਹੁੰਡੇਕਰ ਵਿਦਿਤ (ਤੇਲੰਗਾਨਾ)
ਹੋਰ ਨਾਮਾਂ ਬਾਰੇ ਜਾਣਨ ਲਈ ਤੁਸੀਂ ਹੇਠਾਂ ਦਿੱਤੇ ਟਾਪਰਾਂ ਦੀ ਲਿਸਟ ਚੈੱਕ ਕਰ ਸਕਦੇ ਹੋ।
- UGC ਨੈੱਟ ਜੂਨ ਸੈਸ਼ਨ ਪ੍ਰੀਖਿਆ ਲਈ ਇਸ ਦਿਨ ਤੱਕ ਕਰ ਸਕੋਗੇ ਅਪਲਾਈ, ਦੇਣੀ ਪਵੇਗੀ ਇੰਨੀ ਫੀਸ - UGC NET 2024
- ਸੀਏ ਫਾਈਨਲ ਅਤੇ ਇੰਟਰ ਮਈ ਪ੍ਰੀਖਿਆਵਾਂ ਲਈ ਐਡਮਿਟ ਕਾਰਡ ਹੋਏ ਜਾਰੀ, ਇਸ ਦਿਨ ਹੋਵੇਗੀ ਪ੍ਰੀਖਿਆ - CA May 2024 Admit Card
- ਜੇਈਈ ਐਡਵਾਂਸਡ 2024 ਲਈ ਰਜਿਸਟਰ ਪ੍ਰੀਕਿਰੀਆ ਸ਼ੁਰੂ ਹੋਣ ਤੋਂ ਪਹਿਲਾ ਐਲਾਨੇ ਜਾ ਸਕਦੈ ਨੇ ਜੇਈਈ ਮੇਨ ਸੈਸ਼ਨ 2 ਦੇ ਨਤੀਜੇ - Jee Advanced Exam Date 2024
ਜੇਕਰ ਰਾਜ 'ਚ ਟਾਪ ਆਏ ਉਮੀਦਵਾਰਾਂ ਦੀ ਗੱਲ ਕੀਤੀ ਜਾਵੇ, ਤਾਂ 56 'ਚੋ ਕੁੱਲ 15 ਉਮੀਦਵਾਰ ਤੇਲੰਗਾਨਾ ਰਾਜ ਤੋਂ ਹਨ, ਦਿੱਲੀ ਤੋਂ 6 ਵਿਦਿਆਰਥੀਆਂ ਨੇ 100 ਪ੍ਰਤੀਸ਼ਤ ਅੰਕ ਹਾਸਲ ਕੀਤੇ ਹਨ, ਜਦਕਿ ਉੱਤਰ ਪ੍ਰਦੇਸ਼ ਦੇ ਸਿਰਫ਼ ਇੱਕ ਵਿਦਿਆਰਥੀ ਹਿਮਾਂਸ਼ੂ ਯਾਦਵ ਨੇ 100 ਫੀਸਦੀ ਅੰਕ ਹਾਸਿਲ ਕੀਤੇ ਹਨ।