ਹੈਦਰਾਬਾਦ: ਰੱਖਿਆ ਮੰਤਰਾਲੇ ਦੁਆਰਾ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਫੌਜ, ਜਲ ਸੈਨਾ ਅਤੇ ਹਵਾਈ ਸੈਨਾ ਵਿੱਚ ਨੌਜਵਾਨਾਂ ਦੀ ਸਿੱਧੀ ਭਰਤੀ ਲਈ ਚਲਾਈ ਜਾ ਰਹੀ ਅਗਨੀਪਥ ਯੋਜਨਾ 'ਚ ਕਥਿਤ ਬਦਲਾਅ ਨੂੰ ਲੈ ਕੇ ਪਿਛਲੇ ਇੱਕ ਹਫਤੇ ਤੋਂ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਕਈ ਖਬਰਾਂ ਵਾਇਰਲ ਹੋ ਰਹੀਆਂ ਸੀ। ਇਸ 'ਚ ਅਗਨੀਪਥ ਯੋਜਨਾ ਨੂੰ 'ਸੈਨਿਕ ਸਨਮਾਨ ਯੋਜਨਾ' ਵਜੋਂ ਮੁੜ ਸ਼ੁਰੂ ਕਰਨ ਦੇ ਦਾਅਵੇ ਕੀਤੇ ਜਾ ਰਹੇ ਸੀ। ਇਸਦੇ ਨਾਲ ਹੀ, ਕਿਹਾ ਜਾ ਰਿਹਾ ਸੀ ਕਿ ਹੁਣ ਅਗਨੀਵੀਰ ਦੀ ਨੋਕਰੀ 4 ਸਾਲ ਤੋਂ ਵਧਾ ਕੇ 7 ਸਾਲ ਹੋ ਜਾਵੇਗੀ ਅਤੇ 22 ਲੱਖ ਦੀ ਜਗ੍ਹਾਂ 41 ਲੱਖ ਰੁਪਏ ਦਿੱਤੇ ਜਾਣਗੇ। ਇਸਦੇ ਨਾਲ ਹੀ, ਉਨ੍ਹਾਂ ਦੀ ਟ੍ਰੇਨਿੰਗ 22 ਹਫਤੇ ਦੀ ਜਗ੍ਹਾਂ 42 ਹਫ਼ਤੇ ਦੀ ਹੋਵੇਗੀ ਅਤੇ 30 ਦਿਨ ਦੀ ਛੁੱਟੀ ਨੂੰ ਵਧਾ ਕੇ 45 ਦਿਨ ਹੋ ਜਾਵੇਗੀ। ਇਸ ਤੋਂ ਇਲਾਵਾ, ਹੋਰ ਵੀ ਕਈ ਦਾਅਵੇ ਕੀਤੇ ਜਾ ਰਹੇ ਸੀ। ਹਾਲਾਂਕਿ, ਹੁਣ ਇਨ੍ਹਾਂ ਦਾਅਵਿਆਂ ਨੂੰ ਸਰਕਾਰ ਨੇ ਅਫਵਾਹ ਦੱਸ ਦਿੱਤਾ ਹੈ।
- ਸਿਵਲ ਸਰਵਿਸਿਜ਼ ਪ੍ਰੀਲਿਮਜ਼ ਪ੍ਰੀਖਿਆ ਹੋਈ ਸ਼ੁਰੂ, ਪ੍ਰੀਖਿਆ ਦੌਰਾਨ ਇਨ੍ਹਾਂ ਗੱਲ੍ਹਾਂ ਦਾ ਜ਼ਰੂਰ ਰੱਖੋ ਧਿਆਨ - UPSC Prelims Exam 2024
- NEET UG 2024 ਪ੍ਰੀਖਿਆ ਨੂੰ ਲੈ ਕੇ ਸੁਪਰੀਮ ਕੋਰਟ 'ਚ ਅੱਜ ਹੋਈ ਸੁਣਵਾਈ, ਇਨ੍ਹਾਂ ਉਮੀਦਵਾਰਾਂ ਦੀ ਮੁੜ ਹੋਵੇਗੀ ਪ੍ਰੀਖਿਆ - NEET UG 2024 Exam
- ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਨਹੀਂ ਰੱਦ ਹੋਵੇਗੀ NEET UG 2024 ਦੀ ਪ੍ਰੀਖਿਆ - NEET UG 2024
ਸਰਕਾਰ ਨੇ ਅਗਨੀਪਥ ਯੋਜਨਾ ਨਾਲ ਜੁੜੀਆਂ ਖਬਰਾਂ ਨੂੰ ਦੱਸਿਆ ਫਰਜ਼ੀ: ਕੇਂਦਰ ਸਰਕਾਰ ਦੇ ਪ੍ਰੈਸ ਸੂਚਨਾ ਦਫਤਰ ਵੱਲੋ ਕੱਲ੍ਹ ਸ਼ਾਮ ਜਾਰੀ ਕੀਤੇ ਫੈਕਟ ਚੈੱਕ ਅਪਡੇਟ ਅਨੁਸਾਰ, ਵਟਸਐਪ 'ਤੇ ਫਰਜ਼ੀ ਮੈਸੇਜ ਵਾਈਰਲ ਹੋ ਰਿਹਾ ਹੈ, ਜਿਸ 'ਚ ਅਗਨੀਪਥ ਯੋਜਨਾ 'ਚ ਕਈ ਬਦਲਾਅ ਜਿਵੇਂ ਕਿ ਸੇਵਾ ਦੀ ਮਿਆਦ ਵਧਾ ਕੇ 7 ਸਾਲ ਕੀਤੇ ਜਾਣ, 60 ਫੀਸਦੀ ਕਰਮਚਾਰੀਆਂ ਨੂੰ ਪੱਕੇ ਕਰਨ ਅਤੇ ਜ਼ਿਆਦਾ ਤਨਖਾਹ ਦੇਣ, ਸੈਨਿਕ ਸਾਮਾਨ ਯੋਜਨਾ ਦੇ ਤੌਰ 'ਤੇ ਫਿਰ ਲਾਂਚ ਕੀਤੇ ਜਾਣ ਦੇ ਦਾਅਵੇ ਕੀਤੇ ਗਏ ਸੀ। ਭਾਰਤ ਸਰਕਾਰ ਨੇ ਅਜਿਹਾ ਕੋਈ ਵੀ ਫੈਸਲਾ ਨਹੀਂ ਲਿਆ ਹੈ।