ਹੈਦਰਾਬਾਦ: JEE Main ਸੈਸ਼ਨ-2 ਪ੍ਰੀਖਿਆ ਲਈ ਐਪਲੀਕੇਸ਼ਨ ਦੀ ਪ੍ਰੀਕਿਰੀਆ ਅੱਜ ਤੋਂ ਸ਼ੁਰੂ ਹੋ ਗਈ ਹੈ। ਨੈਸ਼ਨਲ ਟੈਸਟਿੰਗ ਏਜੰਸੀ ਵੱਲੋ ਅੱਜ ਅਧਿਕਾਰਿਤ ਵੈੱਬਸਾਈਟ jeemain.nta.ac.in 'ਤੇ ਲਿੰਕ ਐਕਟਿਵ ਕਰ ਦਿੱਤਾ ਗਿਆ ਹੈ। ਹੁਣ Joint Entrance Exam ਮੇਨ ਸੈਸ਼ਨ 'ਚ ਦਿਲਚਸਪੀ ਰੱਖਣ ਵਾਲੇ ਵਿਦਿਆਰਥੀ ਪੋਰਟਲ 'ਤੇ ਜਾ ਕੇ ਐਪਲੀਕੇਸ਼ਨ ਪ੍ਰੋਸੈਸ ਪੂਰਾ ਕਰ ਸਕਣਗੇ।
JEE Main ਸੈਸ਼ਨ 2 ਦੀ ਪ੍ਰੀਖਿਆ ਮਿਤੀ: ਇਹ ਪ੍ਰੀਖਿਆ 3 ਤੋਂ 15 ਅਪ੍ਰੈਲ 2024 ਤੱਕ ਆਯੋਜਿਤ ਕੀਤੀ ਜਾਵੇਗੀ। ਇਸ ਪ੍ਰੀਖਿਆ ਦੇ ਨਤੀਜੇ 25 ਅਪ੍ਰੈਲ ਨੂੰ ਜਾਰੀ ਕਰ ਦਿੱਤੇ ਜਾਣਗੇ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਪਹਿਲਾ ਇਹ ਪ੍ਰੀਖਿਆ 1 ਅਪ੍ਰੈਲ ਤੋਂ ਸ਼ੁਰੂ ਹੋਣੀ ਸੀ, ਪਰ CBSE ਬੋਰਡ ਦੇ 12ਵੀਂ ਦੀ ਪ੍ਰੀਖਿਆ ਨਾਲ ਡੇਟ ਕਲੈਸ਼ ਹੋਣ ਕਰਕੇ NTA ਨੇ ਪ੍ਰੀਖਿਆ ਦੀ ਤਰੀਕ 'ਚ ਬਦਲਾਅ ਕਰ ਦਿੱਤਾ ਹੈ।
JEE Main ਸੈਸ਼ਨ 2 ਦੀ ਪ੍ਰੀਖਿਆ ਲਈ ਫਾਰਮ ਭਰਨ ਦੀ ਆਖਰੀ ਤਰੀਕ: ਮਿਲੀ ਜਾਣਕਾਰੀ ਅਨੁਸਾਰ, JEE Main ਅਪ੍ਰੈਲ ਸੈਸ਼ਨ ਪ੍ਰੀਖਿਆ ਲਈ ਆਨਲਾਈਨ ਆਰਜ਼ੀ ਫਾਰਮ ਭਰਨ ਦੀ ਆਖਰੀ ਤਰੀਕ 2 ਮਾਰਚ 2024 ਤੱਕ ਹੈ। 2 ਮਾਰਚ ਤੋਂ ਬਾਅਦ ਲਿੰਕ ਨੂੰ ਪੋਰਟਲ ਤੋਂ ਹਟਾ ਦਿੱਤਾ ਜਾਵੇਗਾ। ਪ੍ਰੀਖਿਆ ਲਈ ਸਿਟੀ ਸਲਿੱਪ ਮਾਰਚ ਦੇ ਆਖਰੀ ਹਫ਼ਤੇ 'ਚ ਜਾਰੀ ਹੋਵੇਗੀ। JEE Main ਸੈਸ਼ਨ-2 ਲਈ ਪ੍ਰਵੇਸ਼ ਪੱਤਰ ਪ੍ਰੀਖਿਆ ਤੋਂ ਤਿੰਨ ਦਿਨ ਪਹਿਲਾ ਜਾਰੀ ਕਰ ਦਿੱਤੇ ਜਾਣਗੇ। ਇਹ ਪ੍ਰੀਖਿਆ 3 ਤੋਂ 15 ਅਪ੍ਰੈਲ 2024 ਤੱਕ ਆਯੋਜਿਤ ਕੀਤੀ ਜਾਵੇਗੀ।
JEE Main ਸੈਸ਼ਨ 2 ਦੀ ਪ੍ਰੀਖਿਆ ਲਈ ਇਸ ਤਰ੍ਹਾਂ ਕਰੋ ਰਜਿਸਟ੍ਰੇਸ਼ਨ: JEE Main ਸੈਸ਼ਨ-2 ਦੀ ਪ੍ਰੀਖਿਆ ਲਈ ਰਜਿਸਟ੍ਰੇਸ਼ਨ ਕਰਨ ਲਈ ਸਭ ਤੋਂ ਪਹਿਲਾ ਉਮੀਦਵਾਰਾਂ ਨੂੰ jeemain.nta.ac.in 'ਤੇ ਜਾਣਾ ਹੋਵੇਗਾ। ਇਸ ਤੋਂ ਬਾਅਦ ਹੋਮਪੇਜ 'ਤੇ JEE Main 2024 ਲੌਗਇਨ ਕਰਨ ਲਈ ਦਿੱਤੇ ਗਏ ਲਿੰਕ 'ਤੇ ਕਲਿੱਕ ਕਰੋ। ਹੁਣ ਇੱਕ ਨਵੀਂ ਵਿੰਡੋ ਦਿਖਾਈ ਦੇਵੇਗੀ। ਜੇਕਰ ਤੁਸੀਂ ਨਵੇਂ ਯੂਜ਼ਰਸ ਹੋ, ਤਾਂ ਖੁਦ ਨੂੰ ਰਜਿਸਟਰ ਕਰੋ, ਆਪਣੇ ਲੌਗਇਨ ਵੇਰਵੇ ਦਰਜ ਕਰੋ ਅਤੇ ਸਬਮਿਟ ਕਰੋ। ਫਿਰ ਅਪ੍ਰੈਲ ਸੈਸ਼ਨ ਲਈ JEE Main ਆਨਲਾਈਨ ਐਪਲੀਕੇਸ਼ਨ ਪੱਤਰ ਭਰਨ ਲਈ ਅੱਗੇ ਵਧੋ। ਜ਼ਰੂਰੀ ਦਸਤਾਵੇਜ਼ਾਂ ਨੂੰ ਅਪਲੋਡ ਕਰੋ ਅਤੇ ਫੀਸ ਦਾ ਭੁਗਤਾਨ ਕਰੋ। ਇਸ ਤੋਂ ਬਾਅਦ ਪੁਸ਼ਟੀਕਰਨ ਪੇਜ਼ ਨੂੰ ਡਾਊਨਲੋਡ ਕਰੋ ਅਤੇ ਪ੍ਰਿੰਟਆਊਟ ਲੈ ਲਓ।