ਹੈਦਰਾਬਾਦ: NTA ਨੇ NEET UG 2024 ਪ੍ਰੀਖਿਆ ਦੇ ਨਤੀਜੇ ਜਾਰੀ ਕਰ ਦਿੱਤੇ ਹਨ। ਸ਼ਹਿਰ ਅਤੇ ਸੈਂਟਰ ਵੈਈਜ਼ ਨਤੀਜੇ ਜਾਰੀ ਕੀਤੇ ਗਏ ਹਨ। ਵਿਦਿਆਰਥੀ http://neet.ntaonline.in./ 'ਤੇ ਜਾ ਕੇ ਨਤੀਜੇ ਚੈੱਕ ਕਰ ਸਕਦੇ ਹਨ। ਦਰਅਸਲ, ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ NTA ਨੂੰ ਵਿਦਿਆਰਥੀਆਂ ਦੀ ਪਹਿਚਾਣ ਨੂੰ ਨਾ ਉਜਾਗਰ ਕਰਦੇ ਹੋਏ NEET UG 2024 ਪ੍ਰੀਖਿਆ ਦੇ ਨਤੀਜੇ ਅਧਿਕਾਰਿਤ ਵੈੱਬਸਾਈਟ 'ਤੇ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਸੀ।
NEET UG 2024 ਪ੍ਰੀਖਿਆ ਦੇ ਨਤੀਜਿਆਂ ਦਾ ਦੁਬਾਰਾ ਐਲਾਨ: ਅੱਜ NTA ਨੇ 4,750 ਕੇਂਦਰਾਂ ਦੇ NEET UG 2024 ਪ੍ਰੀਖਿਆ ਦੇ ਨਤੀਜੇ ਜਾਰੀ ਕੀਤੇ ਹਨ। NEET UG 2024 ਪ੍ਰੀਖਿਆ 5 ਮਈ ਨੂੰ ਆਯੋਜਿਤ ਕੀਤੀ ਗਈ ਸੀ ਅਤੇ ਨਤੀਜੇ 4 ਜੂਨ ਨੂੰ ਆਏ ਸੀ। NEET UG 2024 ਪ੍ਰੀਖਿਆ ਦੇ ਨਤੀਜੇ ਦੇਖ ਕੇ ਉਮੀਦਵਾਰ ਹੈਰਾਨ ਹੋ ਗਏ ਸੀ, ਕਿਉਕਿ ਅਜਿਹਾ ਪਹਿਲੀ ਵਾਰ ਸੀ ਕਿ ਜਦੋ NEET ਦੀ ਪ੍ਰੀਖਿਆ 'ਚ 67 ਟਾਪਰ ਸੀ। 67 ਵਿਦਿਆਰਥੀਆਂ ਨੇ 720 'ਚੋ 720 ਨੰਬਰ ਹਾਸਿਲ ਕੀਤੇ ਸੀ। ਇਹ ਮਾਮਲਾ ਜਦੋ ਸੁਪਰੀਮ ਕੋਰਟ ਪਹੁੰਚਿਆ, ਤਾਂ NTA ਨੇ ਕਿਹਾ ਕਿ ਸਮੇਂ ਘੱਟ ਹੋਣ ਕਰਕੇ ਵਿਦਿਆਰਥੀਆਂ ਨੂੰ ਗ੍ਰੇਸ ਨੰਬਰ ਦਿੱਤੇ ਗਏ ਹਨ। ਇਸ ਤੋਂ ਬਾਅਦ ਏਜੰਸੀ ਨੇ ਦੁਬਾਰਾ ਪ੍ਰੀਖਿਆ ਕਰਵਾਉਣ ਦਾ ਵਿਕਲਪ ਦਿੱਤਾ ਸੀ, ਜਿਸ ਨੂੰ ਸੁਪਰੀਮ ਕੋਰਟ ਨੇ ਮੰਨ ਲਿਆ ਸੀ।
NEET UG 2024 ਪ੍ਰੀਖਿਆ ਕਦੋ ਹੋਈ ਸੀ?: NEET UG 2024 ਪ੍ਰੀਖਿਆ 23 ਜੂਨ ਨੂੰ ਦੁਬਾਰਾ ਕਰਵਾਈ ਗਈ ਸੀ ਅਤੇ ਨਤੀਜੇ ਅੱਜ ਜਾਰੀ ਹੋਏ ਹਨ। 18 ਜੁਲਾਈ ਨੂੰ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ NTA ਨੂੰ ਨਿਰਦੇਸ਼ ਦਿੱਤੇ ਸੀ ਕਿ ਪ੍ਰੀਖਿਆ ਦਾ ਸ਼ਹਿਰ ਅਤੇ ਸੈਂਟਰ ਵਾਈਜ਼ ਪ੍ਰੀਖਿਆ 'ਚ ਸ਼ਾਮਲ ਉਮੀਦਵਾਰਾਂ ਦੇ ਨਤੀਜੇ ਫਿਰ ਤੋਂ ਜਾਰੀ ਕੀਤੇ ਜਾਣ। ਸੁਪਰੀਮ ਕੋਰਟ ਦੇ ਆਦੇਸ਼ 'ਤੇ ਅੱਜ NTA ਨੇ ਨਤੀਜੇ ਜਾਰੀ ਕਰ ਦਿੱਤੇ ਹਨ।
- NEET ਪੇਪਰ ਲੀਕ ਮਾਮਲਾ: ਹਜ਼ਾਰੀਬਾਗ 'ਚ CBI ਟੀਮ ਨੇ ਫਿਰ ਮਾਰਿਆ ਛਾਪਾ, ਇੱਕ ਗ੍ਰਿਫਤਾਰ - NEET paper leak case
- ਮੁੜ ਹੋਵੇਗੀ CUET-UG ਪ੍ਰੀਖਿਆ; NTA ਨੇ ਕੀਤਾ ਵੱਡਾ ਐਲਾਨ, ਜਾਣੋ ਪ੍ਰੀਖਿਆ ਦੀ ਨਵੀਂ ਤਰੀਕ - CUET UG Exam New Date
- ਖ਼ੁਸ਼ਖ਼ਬਰੀ! ਇੰਤਜ਼ਾਰ ਹੋਇਆ ਖਤਮ, ਰੇਲਵੇ 'ਚ ਨੌਕਰੀਆਂ ਦੀਆਂ 18799 ਅਸਾਮੀਆਂ ਲਈ ਜਲਦ ਸ਼ੁਰੂ ਹੋਵੇਗੀ ਭਰਤੀ - Assistant Loco Pilot Recruitment
ਇਸ ਤਰ੍ਹਾਂ ਚੈੱਕ ਕਰੋ ਨਤੀਜੇ: ਤੁਸੀਂ http://neet.ntaonline.in./ ਨੀਟ ਦੀ ਅਧਿਕਾਰਿਤ ਵੈੱਬਸਾਈਟ 'ਤੇ ਜਾ ਕੇ NEET-UG 2024 ਦੇ ਨਤੀਜੇ ਜਾਰੀ ਕਰ ਸਕਦੇ ਹੋ। ਸੁਪਰੀਮ ਕੋਰਟ ਦੇ ਆਦੇਸ਼ ਅਨੁਸਾਰ, NTA ਨੇ ਵਿਦਿਆਰਥੀਆਂ ਦੇ ਨਤੀਜੇ ਜਾਰੀ ਕਰ ਦਿੱਤੇ ਹਨ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 22 ਜੁਲਾਈ ਨੂੰ ਹੋਵੇਗੀ।