ਹੈਦਰਾਬਾਦ: NTA ਨੇ 5 ਮਈ ਨੂੰ NEET UG ਦੀ ਪ੍ਰੀਖਿਆ ਦਾ ਆਯੋਜਨ ਕੀਤਾ ਸੀ। ਇਸ ਪ੍ਰੀਖਿਆ ਦੇ ਹੋਣ ਤੋਂ ਬਾਅਦ ਹੀ ਖਬਰਾਂ ਸਾਹਮਣੇ ਆ ਰਹੀਆਂ ਸੀ ਕਿ NEET UG ਦੀ ਪ੍ਰੀਖਿਆ ਦਾ ਪ੍ਰਸ਼ਨ ਪੱਤਰ ਲੀਕ ਹੋਇਆ ਹੈ, ਜਿਸ ਤੋਂ ਬਾਅਦ ਹੁਣ NTA ਨੇ NEET UG ਦਾ ਪ੍ਰਸ਼ਨ ਪੱਤਰ ਵਾਈਰਲ ਹੋਣ ਦੀਆਂ ਖਬਰਾਂ ਨੂੰ ਗਲਤ ਦੱਸਿਆ ਹੈ। ਏਜੰਸੀ ਨੇ ਇਸ ਲਈ ਇੱਕ ਬਿਆਨ ਜਾਰੀ ਕੀਤਾ ਹੈ, ਜਿਸ 'ਚ ਕਿਹਾ ਗਿਆ ਹੈ ਕਿ ਸੋਸ਼ਲ ਮੀਡੀਆ 'ਤੇ ਵਾਈਰਲ ਹੋਏ ਪੇਪਰ ਦਾ ਅਸਲੀ ਪ੍ਰਸ਼ਨ ਪੱਤਰ ਨਾਲ ਕੋਈ ਸਬੰਧ ਨਹੀਂ ਹੈ।
ਪ੍ਰੀਖਿਆ 'ਚ ਸੀ ਪੂਰੀ ਸਖ਼ਤੀ: ਐਨ.ਟੀ.ਏ ਦੇ ਸੀਨੀਅਰ ਡਾਇਰੈਕਟਰ ਡਾ. ਸਾਧਨਾ ਪਰਾਸ਼ਰ ਨੇ ਕਿਹਾ ਹੈ ਕਿ ਪ੍ਰੀਖਿਆ ਲਈ ਏਜੰਸੀ ਦੇ ਸੁਰੱਖਿਆ ਪ੍ਰਬੰਧਾਂ ਅਤੇ SOPs ਨੂੰ ਦੇਖਦੇ ਹੋਏ ਸੋਸ਼ਲ ਮੀਡੀਆ 'ਤੇ NEET UG 2024 ਪੇਪਰ ਲੀਕ ਹੋਣ ਦੇ ਦਾਅਵੇ ਪੂਰੀ ਤਰ੍ਹਾਂ ਬੇਬੁਨਿਆਦ ਹਨ ਅਤੇ ਇਨ੍ਹਾਂ 'ਚ ਕੋਈ ਸੱਚਾਈ ਨਹੀਂ ਹੈ। ਇਸ ਪ੍ਰਸ਼ਨ ਪੱਤਰ ਨੂੰ ਦਰਜ ਕੀਤਾ ਗਿਆ ਸੀ। ਸਾਰੇ ਪ੍ਰੀਖਿਆ ਕੇਂਦਰਾਂ ਦੇ ਗੇਟ ਬੰਦ ਹੋਣ ਤੋਂ ਬਾਅਦ ਕਿਸੇ ਵੀ ਬਾਹਰੀ ਵਿਅਕਤੀ ਨੂੰ ਪ੍ਰੀਖਿਆ ਕਮਰਿਆਂ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ ਗਿਆ ਸੀ ਅਤੇ ਸੀਸੀਟੀਵੀ ਰਾਹੀਂ ਨਜ਼ਰ ਰੱਖੀ ਜਾ ਰਹੀ ਸੀ।
24 ਲੱਖ ਤੋਂ ਵੱਧ ਉਮੀਦਵਾਰਾਂ ਨੇ ਲਿਆ ਭਾਗ: ਦੇਸ਼ ਭਰ ਦੇ ਮੈਡਿਕਲ, ਡੈਂਟਲ, ਆਯੂਸ਼ ਅਤੇ ਨਰਸਿੰਗ ਕਾਲਜਾਂ 'ਚ ਸ਼ਾਮਲ ਹੋਣ ਵਾਲੇ ਬੈਚਲਰ ਡਿਗਰੀ ਕੋਰਸ 'ਚ ਇਸ ਸਾਲ ਦਾਖਲੇ ਲਈ NTA ਨੇ NEET UG ਦੀ ਪ੍ਰੀਖਿਆ ਦਾ ਆਯੋਜਨ ਕੀਤਾ ਸੀ। ਏਜੰਸੀ ਨੇ ਇਸ ਪ੍ਰੀਖਿਆ ਲਈ ਰਜਿਸਟਰ 24 ਲੱਖ ਤੋਂ ਵੱਧ ਉਮੀਦਵਾਰਾਂ ਲਈ ਦੇਸ਼ ਅਤੇ ਵਿਦੇਸ਼ ਦੇ ਕੁੱਲ 571 ਸ਼ਹਿਰਾਂ 'ਚ 4750 ਪ੍ਰੀਖਿਆ ਕੇਂਦਰ ਬਣਾਏ ਸੀ।