ਹੈਦਰਾਬਾਦ: NEET UG 2024 ਪ੍ਰੀਖਿਆ ਦੇਣ ਵਾਲੇ ਉਮੀਦਵਾਰਾਂ ਲਈ ਵਧੀਆਂ ਖਬਰ ਸਾਹਮਣੇ ਆਈ ਹੈ। NTA ਨੇ NEET UG 2024 ਲਈ ਅਪਲਾਈ ਕਰਨ ਦੀ ਤਰੀਕ ਨੂੰ ਇੱਕ ਵਾਰ ਫਿਰ ਅੱਗੇ ਵਧਾ ਦਿੱਤਾ ਹੈ। ਏਜੰਸੀ ਦੁਆਰਾ ਜਾਰੀ ਨੋਟਿਸ ਅਨੁਸਾਰ, ਉਮੀਦਵਾਰ ਹੁਣ ਦਾਖਲਾ ਪ੍ਰੀਖਿਆ ਲਈ ਰਜਿਸਟ੍ਰੇਸ਼ਨ 9 ਅਪ੍ਰੈਲ ਤੋਂ 10 ਅਪ੍ਰੈਲ ਤੱਕ ਕਰ ਸਕਦੇ ਹਨ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਹ ਪ੍ਰੀਕਿਰੀਆ 9 ਫਰਵਰੀ ਤੋਂ ਸ਼ੁਰੂ ਕੀਤੀ ਗਈ ਸੀ, ਜਿਸਦੀ ਆਖਰੀ ਤਰੀਕ 9 ਮਾਰਚ ਤੱਕ ਸੀ। ਹਾਲਾਂਕਿ, ਬਾਅਦ 'ਚ ਇਹ ਤਰੀਕ ਵਧਾ ਕੇ 16 ਮਾਰਚ ਤੱਕ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਹੁਣ ਇੱਕ ਵਾਰ ਫਿਰ ਇਨ੍ਹਾਂ ਤਰੀਕਾਂ 'ਚ ਵਾਧਾ ਕਰ ਦਿੱਤਾ ਗਿਆ ਹੈ। ਹੁਣ ਤੁਸੀਂ 10 ਅਪ੍ਰੈਲ ਤੱਕ NEET UG 2024 ਪ੍ਰੀਖਿਆ ਲਈ ਅਪਲਾਈ ਕਰ ਸਕਦੇ ਹੋ।
NEET UG 2024 ਲਈ ਇਸ ਤਰ੍ਹਾਂ ਕਰੋ ਰਜਿਸਟ੍ਰੇਸ਼ਨ: ਜਿਹੜੇ ਵਿਦਿਆਰਥੀ NEET UG 2024 ਪ੍ਰੀਖਿਆ 'ਚ ਦਿਲਚਪਸੀ ਰੱਖਦੇ ਹਨ, ਉਹ ਇਸ ਪ੍ਰੀਖਿਆ ਦੀ ਅਧਿਕਾਰਿਤ ਵੈੱਬਸਾਈਟ exams.nta.ac.in/NEET 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਉਮੀਦਵਾਰਾਂ ਨੂੰ ਇਸ ਵੈੱਬਸਾਈਟ 'ਤੇ ਜਾਣ ਤੋਂ ਬਾਅਦ ਹੋਮ ਪੇਜ 'ਤੇ ਦਿੱਤੇ ਗਏ ਲਿੰਕ 'ਤੇ ਕਲਿੱਕ ਕਰਨਾ ਹੋਵੇਗਾ ਅਤੇ ਫਿਰ ਨਵੇਂ ਪੇਜ 'ਤੇ ਪੋਰਟਲ ਰਜਿਸਟ੍ਰੇਸ਼ਨ ਲਿੰਕ 'ਤੇ ਕਲਿੱਕ ਕਰਨਾ ਹੋਵੇਗਾ। ਫਿਰ ਮੰਗੀ ਹੋਈ ਜਾਣਕਾਰੀ ਦਰਜ ਕਰਕੇ ਉਮੀਦਵਾਰ ਆਪਣਾ ਰਜਿਸਟਰ ਕਰ ਸਕਣਗੇ। ਇਸ ਤੋਂ ਬਾਅਦ ਉਮੀਦਵਾਰਾਂ ਨੂੰ ਲੌਗਇਨ ਕਰਕੇ ਪ੍ਰੀਖਿਆ ਲਈ ਰਜਿਸਟਰ ਕਰਨਾ ਹੋਵੇਗਾ।
- CUET UG ਐਪਲੀਕੇਸ਼ਨ ਫਾਰਮ ਵਿਚਲੀਆਂ ਗਲਤੀਆਂ ਨੂੰ ਠੀਕ ਕਰਨ ਦਾ ਅੱਜ ਹੈ ਆਖਰੀ ਮੌਕਾ, ਇਸ ਦਿਨ ਆਯੋਜਿਤ ਹੋਵੇਗੀ ਪ੍ਰੀਖਿਆ - CUET UG 2024
- ਕੇਂਦਰੀ ਅਧਿਆਪਕ ਯੋਗਤਾ ਲਈ ਰਜਿਸਟ੍ਰੇਸ਼ਨ ਕਰਨ ਦਾ ਅੱਜ ਹੈ ਆਖਰੀ ਮੌਕਾ, ਇਸ ਦਿਨ ਹੋਵੇਗੀ ਪ੍ਰੀਖਿਆ - CTET July 2024
- ਪੰਜਾਬ ਪੁਲਿਸ ਵਿੱਚ ਕਾਂਸਟੇਬਲਾਂ ਦੀ ਭਰਤੀ ਲਈ ਅਪਲਾਈ ਕਰਨ ਦਾ ਅੱਜ ਹੈ ਆਖਰੀ ਮੌਕਾ - Punjab Police Recruitment 2024
NEET UG 2024 ਪ੍ਰੀਖਿਆ ਲਈ ਫੀਸ: NEET UG 2024 ਪ੍ਰੀਖਿਆ ਲਈ ਅਪਲਾਈ ਕਰਨ ਦੌਰਾਨ ਉਮੀਦਵਾਰਾਂ ਨੂੰ ਫੀਸ ਦਾ ਭੁਗਤਾਨ ਵੀ ਕਰਨਾ ਹੋਵੇਗਾ। ਫੀਸ ਜਨਰਲ ਵਰਗ ਲਈ 1700 ਰੁਪਏ, ਜਨਰਲ-ਈਡਬਲਿਊਐਸ ਅਤੇ ਓਬੀਸੀ-ਐਨਸੀਐਲ ਸ਼੍ਰੇਣੀਆਂ ਲਈ 1600 ਰੁਪਏ ਅਤੇ SC/ST/ਦਿਵਯਾਂਗ/ਤੀਜੇ ਲਿੰਗ ਵਰਗ ਦੇ ਉਮੀਦਵਾਰਾਂ ਲਈ 1000 ਰੁਪਏ ਹੈ।