ਹੈਦਰਾਬਾਦ: ਇਸ ਸਾਲ NEET UG 2024 ਪ੍ਰੀਖਿਆ ਵਿਵਾਦਾਂ ਦੇ ਘੇਰੇ ਵਿੱਚ ਆ ਗਈ ਹੈ। NEET UG 2024 ਪ੍ਰੀਖਿਆ ਲੀਕ ਅਤੇ ਨਤੀਜਿਆਂ ਨੂੰ ਲੈ ਕੇ ਕਈ ਮਾਮਲੇ ਕੋਰਟ 'ਚ ਚੱਲ ਰਹੇ ਹਨ। ਇਸ ਦੌਰਾਨ ਕਈ ਬੱਚੇ, ਮਾਪੇ ਅਤੇ ਕੋਚਿੰਗ ਸੰਸਥਾਵਾਂ ਵਿਰੋਧ ਪ੍ਰਦਰਸ਼ਨ ਕਰ ਰਹੀਆਂ ਹਨ। ਹਰ ਕੋਈ NEET UG 2024 ਦੀ ਪ੍ਰੀਖਿਆ ਨੂੰ ਦੁਬਾਰਾ ਆਯੋਜਿਤ ਕਰਨ ਦੀ ਮੰਗ ਕਰ ਰਿਹਾ ਸੀ। ਦੱਸ ਦਈਏ ਕਿ ਬੀਤੇ ਦਿਨੀ ਹੀ ਸੁਪਰੀਮ ਕੋਰਟ ਨੇ ਫੈਸਲਾ ਸੁਣਾ ਦਿੱਤਾ ਹੈ ਕਿ ਗ੍ਰੇਸ ਮਾਰਕਸ ਪਾਉਣ ਵਾਲੇ 1563 ਉਮੀਦਵਾਰਾਂ ਨੂੰ ਫਿਰ ਤੋਂ ਪ੍ਰੀਖਿਆ ਦੇਣ ਦਾ ਮੌਕਾ ਦਿੱਤਾ ਜਾਵੇਗਾ। ਹਾਲਾਂਕਿ, ਕੋਰਟ ਨੇ ਨੀਟ ਕਾਊਂਸਲਿੰਗ 2024 'ਤੇ ਰੋਕ ਲਗਾਉਣ ਤੋਂ ਮਨ੍ਹਾਂ ਕਰ ਦਿੱਤਾ ਹੈ। ਇਸਦੇ ਚਲਦਿਆਂ NEET UG 2024 ਪ੍ਰੀਖਿਆ ਨੂੰ ਦੁਬਾਰਾ ਆਯੋਜਿਤ ਕੀਤੇ ਜਾਣ ਦੀ ਤਰੀਕ ਦਾ NTA ਨੇ ਐਲਾਨ ਕਰ ਦਿੱਤਾ ਹੈ। ਇਸਦੇ ਨਾਲ ਹੀ, ਐਡਮਿਟ ਕਾਰਡ ਵੀ ਜਾਰੀ ਕਰ ਦਿੱਤੇ ਗਏ ਹਨ।
NEET UG 2024 ਦੀ ਇਸ ਦਿਨ ਹੋਵੇਗੀ ਮੁੜ ਪ੍ਰੀਖਿਆ: NTA ਨੇ 23 ਜੂਨ ਨੂੰ NEET UG 2024 ਦੀ ਪ੍ਰੀਖਿਆ ਦੁਬਾਰਾ ਆਯੋਜਿਤ ਕਰਨ ਦਾ ਐਲਾਨ ਕੀਤਾ ਹੈ ਅਤੇ 30 ਜੂਨ ਨੂੰ ਪ੍ਰੀਖਿਆ ਦੇ ਨਤੀਜੇ ਜਾਰੀ ਕਰ ਦਿੱਤੇ ਜਾਣਗੇ। ਇਹ ਪ੍ਰੀਖਿਆ 1563 ਉਮੀਦਵਾਰਾਂ ਦੀ ਹੋਵੇਗੀ। ਦੱਸ ਦਈਏ ਕਿ ਪਟੀਸ਼ਨਕਰਤਾਵਾਂ ਨੇ ਸੁਪਰੀਮ ਕੋਰਟ ਵਿੱਚ ਦਾਅਵਾ ਕੀਤਾ ਸੀ ਕਿ ਗਰੇਸ ਅੰਕ ਦੇਣ ਵਿੱਚ ਬੇਨਿਯਮੀਆਂ ਹੋਈਆਂ ਹਨ। ਇਸ ਲਈ NEET ਪ੍ਰੀਖਿਆ ਦੁਬਾਰਾ ਕਰਵਾਈ ਜਾਣੀ ਚਾਹੀਦੀ ਹੈ। ਇਸ ਤੋਂ ਬਾਅਦ NTA ਨੇ ਗ੍ਰੇਸ ਮਾਰਕਸ ਨੂੰ ਹਟਾ ਦਿੱਤਾ ਹੈ। ਹੁਣ ਇਹ ਵਿਦਿਆਰਥੀ ਜਾਂ ਤਾਂ ਦੁਬਾਰਾ ਪ੍ਰੀਖਿਆ ਦੇਣਗੇ ਜਾਂ ਗ੍ਰੇਸ ਅੰਕਾਂ ਵਾਲੀ ਮਾਰਕਸ਼ੀਟ ਨਾਲ ਕਾਉਂਸਲਿੰਗ ਵਿੱਚ ਹਿੱਸਾ ਲੈਣਗੇ।
NEET UG 2024 ਪ੍ਰੀਖਿਆ ਦਾ ਸਮੇਂ: NEET UG 2024 ਦੀ ਪ੍ਰੀਖਿਆ ਦਾ 23 ਜੂਨ ਨੂੰ ਦੁਬਾਰਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਪ੍ਰੀਖਿਆ ਦੁਪਹਿਰ 2 ਵਜੇ ਤੋਂ ਸ਼ਾਮ 5:20 ਵਜੇ ਤੱਕ ਹੋਵੇਗੀ। NEET UG 2024 ਦੀ ਪ੍ਰੀਖਿਆ ਉਨ੍ਹਾਂ ਉਮੀਦਵਾਰਾਂ ਦੀ ਹੋਵੇਗੀ, ਜਿਨ੍ਹਾਂ ਨੂੰ ਗ੍ਰੇਸ ਮਾਰਕਸ ਦਿੱਤੇ ਗਏ ਸੀ।
ਐਡਮਿਟ ਕਾਰਡ ਕਰੋ ਡਾਊਨਲੋਡ: NEET UG 2024 ਦੀ ਪ੍ਰੀਖਿਆ ਦੁਬਾਰਾ ਦੇਣ ਲਈ ਤੁਸੀਂ NTA ਦੀ ਅਧਿਕਾਰਿਤ ਵੈੱਬਸਾਈਟ exams.nta.ac.in/NEET 'ਤੇ ਜਾ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹੋ। exams.nta.ac.in/NEET 'ਤੇ ਜਾਓ। ਫਿਰ ਹੋਮ ਪੇਜ ਤੇ ਕਲਿੱਕ ਕਰਕੇ NEET UG 2024 Re-Exam ਲਈ ਆਡਮਿਟ ਕਾਰਡ ਡਾਊਨਲੋਡ ਕਰੋ 'ਤੇ ਕਲਿੱਕ ਕਰੋ। ਫਿਰ ਨਵਾਂ ਪੇਜ ਖੁੱਲ੍ਹ ਜਾਵੇਗਾ। ਇਸ ਪੇਜ 'ਤੇ ਐਪਲੀਕੇਸ਼ਨ ਨੰਬਰ ਅਤੇ ਜਨਮ ਦੀ ਤਰੀਕ ਭਰ ਦਿਓ। ਇਸ ਤੋਂ ਬਾਅਦ ਐਡਮਿਟ ਕਾਰਡ ਸਕ੍ਰੀਨ 'ਤੇ ਖੁੱਲ੍ਹ ਜਾਵੇਗਾ। ਪ੍ਰੀਖਿਆ ਵਾਲੇ ਦਿਨ ਐਡਮਿਟ ਕਾਰਡ ਆਪਣੇ ਨਾਲ ਲੈ ਕੇ ਜਾਓ। ਇਸ ਪ੍ਰੀਖਿਆ ਦੌਰਾਨ ਉਮੀਦਵਾਰਾਂ ਨੂੰ ਜੋ ਨੰਬਰ ਮਿਲਣਗੇ, ਉਹ ਫਾਈਨਲ ਮੰਨੇ ਜਾਣਗੇ।