ਹੈਦਰਾਬਾਦ: NTA ਵੱਲੋ NEET UG 2024 ਦੀ ਪ੍ਰੀਖਿਆ ਦਾ ਮੁੜ ਆਯੋਜਨ 23 ਜੂਨ ਨੂੰ ਕੀਤਾ ਗਿਆ ਸੀ। ਸੁਪਰੀਮ ਕੋਰਟ ਨੇ ਗ੍ਰੇਸ ਮਾਰਕਸ ਰੱਦ ਹੋਣ ਤੋਂ ਬਾਅਦ ਇਸ ਪ੍ਰੀਖਿਆ ਦਾ ਮੁੜ ਆਯੋਜਨ ਕੀਤਾ ਸੀ। ਇਸ ਪ੍ਰੀਖਿਆ 'ਚ ਗ੍ਰੇਸ ਮਾਰਕਸ ਪਾਉਣ ਵਾਲੇ 1563 ਉਮੀਦਵਾਰਾਂ ਲਈ ਪ੍ਰੀਖਿਆ ਦਾ ਦੁਬਾਰਾ ਆਯੋਜਨ ਕੀਤਾ ਗਿਆ ਸੀ। ਹੁਣ ਪ੍ਰੀਖਿਆ ਪੂਰੀ ਹੋਣ ਤੋਂ ਬਾਅਦ NTA ਵੱਲੋ ਦਿੱਤੀ ਗਈ ਜਾਣਕਾਰੀ ਅਨੁਸਾਰ, ਇਸ 'ਚ ਕੁੱਲ 813 ਉਮੀਦਵਾਰ ਹੀ ਸ਼ਾਮਲ ਹੋਏ ਹਨ। 750 ਵਿਦਿਆਰਥੀ ਇਸ ਪ੍ਰੀਖਿਆ 'ਚ ਸ਼ਾਮਲ ਨਹੀਂ ਹੋਏ ਹਨ। ਇਸ ਤੋਂ ਇਲਾਵਾ, ਕੁੱਲ 63 ਵਿਦਿਆਰਥੀਆਂ ਨੂੰ ਨਿਯਮਾਂ ਦੇ ਚਲਦਿਆਂ ਪ੍ਰੀਖਿਆ ਦੇਣ ਤੋਂ ਰੋਕ ਦਿੱਤਾ ਗਿਆ ਸੀ।
ਦੱਸ ਦਈਏ ਕਿ ਜਿਹੜੇ ਉਮੀਦਵਾਰ ਕਿਸੇ ਕਾਰਨ ਪ੍ਰੀਖਿਆ 'ਚ ਸ਼ਾਮਲ ਨਹੀਂ ਹੋਏ ਹਨ, ਉਹ ਵੀ ਨੀਟ ਕਾਊਂਸਲਿੰਗ ਪ੍ਰੀਕਿਰੀਆਂ 'ਚ ਸ਼ਾਮਲ ਹੋ ਸਕਣਗੇ। ਨਿਯਮਾਂ ਅਨੁਸਾਰ, ਇਸ ਪ੍ਰੀਖਿਆ 'ਚ ਨਾ ਸ਼ਾਮਲ ਹੋਣ ਵਾਲੇ ਵਿਦਿਆਰਥੀ ਗ੍ਰੇਸ ਮਾਰਕਸ ਨੂੰ ਛੱਡ ਕੇ ਮਿਲੇ ਅਸਲੀ ਨੰਬਰਾਂ ਦੇ ਆਧਾਰ 'ਤੇ ਕਾਊਂਸਲਿੰਗ 'ਚ ਸ਼ਾਮਲ ਹੋ ਸਕਣਗੇ। ਇਨ੍ਹਾਂ ਨੰਬਰਾਂ ਦੇ ਆਧਾਰ 'ਤੇ ਉਮੀਦਵਾਰਾਂ ਦੀ ਆਖਰੀ ਰੈਂਕ ਨਿਰਧਾਰਿਤ ਕੀਤੀ ਜਾਵੇਗੀ।
8 ਜੁਲਾਈ ਨੂੰ ਹੋਵੇਗੀ ਸੁਪਰੀਮ ਕੋਰਟ 'ਚ ਸੁਣਵਾਈ: ਸੁਪਰੀਮ ਕੋਰਟ ਵੱਲੋ NEET UG ਨਾਲ ਜੁੜੀਆਂ ਸਾਰੀਆਂ ਪਟੀਸ਼ਨਾਂ ਲਈ 8 ਜੁਲਾਈ ਨੂੰ ਸੁਣਵਾਈ ਦੀ ਤਰੀਕ ਨਿਰਧਾਰਿਤ ਕੀਤੀ ਗਈ ਹੈ। ਹਾਲਾਂਕਿ, ਐਡਮਿਸ਼ਨ ਲਈ ਕਾਊਂਸਲਿੰਗ ਪ੍ਰੀਕਿਰੀਆਂ ਆਪਣੇ ਤੈਅ ਸਮੇਂ 6 ਜੁਲਾਈ ਤੋਂ ਹੀ ਸ਼ੁਰੂ ਕਰ ਦਿੱਤੀ ਜਾਵੇਗੀ। ਦੱਸ ਦਈਏ ਕਿ ਇਸ ਕਾਊਂਸਲਿੰਗ 'ਤੇ ਵੀ ਰੋਕ ਲਗਾਉਣ ਦੀ ਮੰਗ ਕੀਤੀ ਗਈ ਸੀ, ਪਰ ਸੁਪਰੀਮ ਕੋਰਟ ਨੇ ਅਜਿਹਾ ਕਰਨ ਤੋਂ ਮਨ੍ਹਾਂ ਕਰ ਦਿੱਤਾ।
CBI ਨੂੰ ਸੌਂਪੀ NEET UG ਦੀ ਜਾਂਚ: NEET UG ਪ੍ਰੀਖਿਆ 'ਚ ਬੇਨਿਯਮੀਆਂ ਦੀ ਜਾਂਚ ਲਈ ਹੁਣ ਕੇਸ CBI ਨੂੰ ਸੌਂਪ ਦਿੱਤਾ ਗਿਆ ਹੈ। CBI ਵੱਲੋ ਗਠਿਤ ਟੀਮ ਨੇ ਇਸ ਕੇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਕੇਸ ਕੇਂਦਰ ਸਰਕਾਰ ਵੱਲੋ ਵਿਆਪਕ ਜਾਂਚ ਲਈ ਸੀਬੀਆਈ ਨੂੰ ਸੌਂਪਿਆਂ ਗਿਆ ਹੈ।