ਹੈਦਰਾਬਾਦ: ਕਾਫ਼ੀ ਇੰਤਜ਼ਾਰ ਤੋਂ ਬਾਅਦ ਜੇਈਈ ਮੇਨ ਸੈਸ਼ਨ 1 ਪੇਪਰ 2 ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। NTA ਨੇ ਪਹਿਲੇ ਸੈਸ਼ਨ ਲਈ ਆਯੋਜਿਤ ਹੋਈ ਜੇਈਈ ਮੇਨ 2024 ਦੀ ਪ੍ਰੀਖਿਆ ਦੇ ਨਤੀਜੇ ਜਾਰੀ ਕਰ ਦਿੱਤੇ ਹਨ। ਨਤੀਜਿਆਂ ਦਾ ਲਿੰਕ ਅਧਿਕਾਰਿਤ ਵੈੱਬਸਾਈਟ jeemain.nta.ac.in 'ਤੇ ਐਕਟਿਵ ਕੀਤਾ ਗਿਆ ਹੈ। ਇਸ ਪ੍ਰੀਖਿਆ 'ਚ ਸ਼ਾਮਲ ਹੋਣ ਵਾਲੇ ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਪੋਰਟਲ 'ਤੇ ਜਾ ਕਿ ਨਤੀਜਿਆਂ ਦੀ ਜਾਂਚ ਕਰ ਲੈਣ।
ਉਮੀਦਵਾਰਾਂ ਨੂੰ ਆਪਣੇ ਨਤੀਜੇ ਦੇਖਣ ਲਈ ਅਤੇ ਡਾਊਨਲੋਡ ਕਰਨ ਲਈ ਆਪਣੇ ਜੇਈਈ ਐਪਲੀਕੇਸ਼ਨ ਗਿਣਤੀ ਅਤੇ ਪਾਸਵਰਡ ਦੀ ਲੋੜ ਹੁੰਦੀ ਹੈ। ਇਹ ਵੇਰਵੇ ਭਰਨ ਤੋਂ ਬਾਅਦ ਉਮੀਦਵਾਰ ਨਤੀਜਿਆਂ ਦੀ ਜਾਂਚ ਕਰ ਸਕਣਗੇ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ NTA ਨੇ ਪਹਿਲੇ ਸੈਸ਼ਨ ਲਈ ਜੇਈਈ ਮੇਨ ਸੈਸ਼ਨ 1 ਦੇ ਪੇਪਰ 2 ਦੀ ਪ੍ਰੀਖਿਆ ਦਾ ਆਯੋਜਨ 24 ਜਨਵਰੀ ਨੂੰ ਕੀਤਾ ਸੀ। ਇਸ ਤੋਂ ਬਾਅਦ, ਹਾਲ ਹੀ ਵਿੱਚ ਫਾਇਨਲ ਆਂਸਰ-ਕੀ ਜਾਰੀ ਹੋਈ ਸੀ ਅਤੇ ਹੁਣ ਨਤੀਜੇ ਵੀ ਸਾਹਮਣੇ ਆ ਗਏ ਹਨ।
ਇਸ ਵੈੱਬਸਾਈਟ ਤੋਂ ਦੇਖ ਸਕਦੇ ਹੋ ਨਤੀਜੇ: ਜੇਈਈ ਮੇਨ 2024 ਸੈਸ਼ਨ 1 ਦੇ ਪੇਪਰ 2 ਦੇ ਨਤੀਜੇ ਤੁਸੀਂ jeemain.nta.ac.in 2024 ਅਤੇ ntaresults.nic.in 'ਤੇ ਜਾ ਕੇ ਚੈੱਕ ਕਰ ਸਕਦੇ ਹੋ। ਨਤੀਜੇ ਚੈੱਕ ਕਰਨ ਲਈ ਸਭ ਤੋਂ ਪਹਿਲਾ ਉਮੀਦਵਾਰਾਂ ਨੂੰ ਅਧਿਕਾਰਿਤ ਵੈੱਬਸਾਈਟ jeemain.nta.ac.in 'ਤੇ ਜਾਣਾ ਹੋਵੇਗਾ। ਹੁਣ ਜੇਈਈ ਮੇਨ ਸੈਸ਼ਨ 1 ਦੇ ਪੇਪਰ 2 ਦੇ ਨਤੀਜਿਆਂ ਦੀ ਜਾਂਚ ਕਰਨ ਲਈ ਲਿੰਕ ਨੂੰ ਖੋਲ੍ਹੋ। ਲੌਗਇਨ ਕਰਨ ਲਈ ਆਪਣਾ ਅਪਲਾਈ ਨੰਬਰ ਅਤੇ ਜਨਮ ਦੀ ਤਰੀਕ ਦਰਜ ਕਰੋ। ਇਸ ਤਰ੍ਹਾਂ ਤੁਸੀਂ ਆਪਣੇ ਨਤੀਜੇ ਦੇਖ ਸਕੋਗੇ।