ਹੈਦਰਾਬਾਦ: ਨੈਸ਼ਨਲ ਟੈਸਟਿੰਗ ਏਜੰਸੀ ਨੇ ਸੰਯੁਕਤ ਪ੍ਰਵੇਸ਼ ਪ੍ਰੀਖਿਆ 2024 ਸੈਸ਼ਨ-1 ਲਈ ਐਡਮਿਟ ਕਾਰਡ ਜਾਰੀ ਕਰ ਦਿੱਤੇ ਹਨ। JEE ਮੇਨ ਪ੍ਰੀਖਿਆ 2024 'ਚ ਬੈਠਣ ਵਾਲੇ ਵਿਦਿਆਰਥੀ ਅਧਿਕਾਰਿਤ ਵੈੱਬਸਾਈਟ jeemain.nta.ac.in 'ਤੇ ਜਾ ਕੇ ਆਪਣਾ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹਨ। ਇੰਜਨੀਅਰਿੰਗ ਲਈ ਜੇਈਈ ਮੇਨ ਸੈਸ਼ਨ 1 ਦਾ ਪੇਪਰ 27, 29, 30, 31 ਜਨਵਰੀ ਅਤੇ 1 ਫਰਵਰੀ ਨੂੰ ਆਯੋਜਿਤ ਹੋਣ ਵਾਲਾ ਹੈ। ਇਸ 'ਚ ਦੋ ਸ਼ਿਫਟਾਂ ਹੋਣਗੀਆਂ। ਪਹਿਲੀ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਅਤੇ ਦੂਜੀ ਦੁਪਹਿਰ 3 ਵਜੇ ਤੋਂ ਸ਼ਾਮ 6 ਵਜੇ ਤੱਕ ਸ਼ਿਫ਼ਟ ਹੋਵੇਗੀ, ਜਦਕਿ 24 ਜਨਵਰੀ ਨੂੰ BE/B.Tech ਦੀ ਪ੍ਰੀਖਿਆ ਦਾ ਆਯੋਜਨ ਹੋਵੇਗਾ। ਇਸ ਲਈ ਤੁਸੀਂ ਇੱਥੇ ਐਡਮਿਟ ਕਾਰਡ ਨੂੰ ਡਾਊਨਲੋਡ ਕਰਨ ਦਾ ਤਰੀਕਾ ਜਾਣ ਸਕਦੇ ਹੋ।
ਇਸ ਤਰ੍ਹਾਂ ਕਰੋ ਐਡਮਿਟ ਕਾਰਡ ਨੂੰ ਡਾਊਨਲੋਡ: ਐਡਮਿਟ ਕਾਰਡ ਨੂੰ ਡਾਊਨਲੋਡ ਕਰਨ ਲਈ ਸਭ ਤੋਂ ਪਹਿਲਾ https://jeemain.nta.ac.in./ 'ਤੇ ਜਾਓ। ਇਸ ਤੋਂ ਬਾਅਦ ਤੁਹਾਨੂੰ ਹੋਮਪੇਜ਼ 'ਤੇ JEE(Main) 2024:Download Admit Card B.Arch/B.Planning (Click Here)'' ਨਜ਼ਰ ਆਵੇਗਾ। ਇਸ ਲਿੰਕ 'ਤੇ ਕਲਿੱਕ ਕਰੋ। ਇਸ ਤੋਂ ਬਾਅਦ ਐਪਲੀਕੇਸ਼ਨ ਨੰਬਰ, ਜਨਮ ਮਿਤੀ ਅਤੇ security pin ਭਰ ਦਿਓ। ਫਿਰ ਤੁਹਾਡਾ ਐਡਮਿਟ ਕਾਰਡ ਖੁੱਲ੍ਹ ਕੇ ਆ ਜਾਵੇਗਾ। ਇਸਨੂੰ ਡਾਊਨਲੋਡ ਕਰਕੇ ਪ੍ਰਿੰਟਆਊਟ ਕੱਢ ਲਓ।
JEE ਮੇਨ ਪ੍ਰੀਖਿਆ ਦੌਰਾਨ ਰੱਖੋ ਇਨ੍ਹਾਂ ਗੱਲ੍ਹਾਂ ਦਾ ਧਿਆਨ: JEE ਮੇਨ ਪ੍ਰੀਖਿਆ ਦੌਰਾਨ ਏਜੰਸੀ ਦੁਆਰਾ ਸਖਤੀ ਵਰਤੀ ਜਾਵੇਗੀ। ਜੇਕਰ ਕੋਈ ਵਿਦਿਆਰਥੀ ਨਕਲ ਕਰਦਾ ਫੜਿਆ ਗਿਆ, ਤਾਂ ਉਸਦਾ ਪੇਪਰ ਰੱਦ ਕਰ ਦਿੱਤਾ ਜਾਵੇਗਾ। ਇਸਦੇ ਨਾਲ ਹੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ। ਪ੍ਰੀਖਿਆ ਦੌਰਾਨ ਜੇਕਰ ਕੋਈ ਵਿਦਿਆਰਥੀ ਬਾਥਰੂਮ ਜਾਂਦਾ ਹੈ, ਤਾਂ ਵਾਪਸ ਆਉਣ 'ਤੇ ਉਸਦੀ ਫਿਰ ਤਲਾਸ਼ੀ ਲਈ ਜਾਵੇਗੀ ਅਤੇ ਬਾਇਓਮੈਟ੍ਰਿਕ ਸਿਸਟਮ ਤੋਂ ਦੁਬਾਰਾ ਐਂਟਰੀ ਲੈਣੀ ਹੋਵੇਗੀ।
ਸੈਸ਼ਨ 2 ਦੀ ਪ੍ਰੀਖਿਆ ਲਈ ਇਸ ਦਿਨ ਖੁੱਲ੍ਹੇਗੀ ਵਿੰਡੋ: JEE ਮੇਨ 2024 ਪ੍ਰੀਖਿਆ ਅੰਗ੍ਰੇਜ਼ੀ, ਹਿੰਦੀ, ਅਸਾਮੀ, ਬੰਗਾਲੀ, ਗੁਜਰਾਤੀ, ਕੰਨੜ, ਮਲਿਆਲਮ, ਮਰਾਠੀ, ਉੜੀਆ, ਪੰਜਾਬੀ, ਤਾਮਿਲ, ਤੇਲਗੂ ਅਤੇ ਉਰਦੂ ਆਦਿ ਕੁੱਲ 13 ਭਾਸ਼ਾਵਾਂ 'ਚ ਆਯੋਜਿਤ ਕੀਤੀ ਜਾਵੇਗੀ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ JEE ਮੇਨ 2024 ਸੈਸ਼ਨ 2 ਲਈ ਰਜਿਸਟਰੇਸ਼ਨ ਵਿੰਡੋ 2 ਫਰਵਰੀ 2024 ਤੋਂ 2 ਮਾਰਚ ਰਾਤ 9 ਵਜੇ ਤੱਕ ਖੁੱਲ੍ਹੀ ਰਹੇਗੀ। ਸੈਸ਼ਨ 2 ਦੀ ਪ੍ਰੀਖਿਆ ਅਪ੍ਰੈਲ 2024 'ਚ ਆਯੋਜਿਤ ਕੀਤੀ ਜਾਵੇਗੀ।