ਹੈਦਰਾਬਾਦ: NTA ਵੱਲੋ JEE ਮੇਨ ਅਪ੍ਰੈਲ ਸੈਸ਼ਨ ਦੀ ਪ੍ਰੀਖਿਆ 4 ਅਪ੍ਰੈਲ ਤੋਂ 12 ਅਪ੍ਰੈਲ ਤੱਕ ਦੇਸ਼ਭਰ ਦੇ ਪ੍ਰੀਖਿਆ ਕੇਂਦਰਾਂ 'ਚ ਕਰਵਾਈ ਗਈ ਸੀ। ਪ੍ਰੀਖਿਆ ਖਤਮ ਹੋਣ ਤੋਂ ਪਹਿਲਾ 22 ਅਪ੍ਰੈਲ ਨੂੰ NTA ਵੱਲੋ ਫਾਈਨਲ ਆਂਸਰ ਕੀ ਵੀ ਜਾਰੀ ਕੀਤੀ ਜਾ ਚੁੱਕੀ ਹੈ, ਜਿਸ ਤੋਂ ਬਾਅਦ ਹੁਣ ਨਤੀਜੇ ਵੀ ਜਲਦ ਹੀ ਜਾਰੀ ਕੀਤੇ ਜਾ ਸਕਦੇ ਹਨ। ਮਿਲੀ ਜਾਣਕਾਰੀ ਅਨੁਸਾਰ, ਕਿਹਾ ਜਾ ਰਿਹਾ ਹੈ ਕਿ JEE ਮੇਨ ਅਪ੍ਰੈਲ ਸੈਸ਼ਨ ਦੇ ਨਤੀਜੇ 25 ਅਪ੍ਰੈਲ ਨੂੰ ਜਾਰੀ ਕੀਤੇ ਜਾ ਸਕਦੇ ਹਨ। ਨਤੀਜੇ ਜਾਰੀ ਹੁੰਦੇ ਹੀ ਵਿਦਿਆਰਥੀ ਅਧਿਕਾਰਿਤ ਵੈੱਬਸਾਈਟ jeemain.nta.ac.in 'ਤੇ ਜਾ ਕੇ ਆਪਣੇ ਨਤੀਜੇ ਚੈੱਕ ਕਰ ਸਕਣਗੇ।
JEE ਮੇਨ ਅਪ੍ਰੈਲ ਸੈਸ਼ਨ ਦੇ ਨਤੀਜੇ ਜਲਦ ਹੋਣਗੇ ਜਾਰੀ: NTA ਵੱਲੋ ਨਤੀਜੇ ਜਾਰੀ ਕਰਨ ਦੇ ਨਾਲ ਹੀ ਟਾਪਰਸ ਦੇ ਨਾਮ ਵੀ ਸਾਂਝੇ ਕੀਤੇ ਜਾਣਗੇ। ਟਾਪਰਸ ਲਿਸਟ ਜਾਰੀ ਹੁੰਦੇ ਹੀ ਤੁਸੀਂ ਵੈੱਬਸਾਈਟ 'ਤੇ ਜਾ ਕੇ ਇਸਦੀ ਡਿਟੇਲ ਚੈੱਕ ਕਰ ਸਕਦੇ ਹੋ।
ਇਸ ਤਰੀਕੇ ਨਾਲ ਡਾਊਨਲੋਡ ਕਰ ਸਕੋਗੇ ਸਕੋਰ ਕੋਡ: JEE ਮੇਨ ਅਪ੍ਰੈਲ ਸੈਸ਼ਨ ਦੇ ਨਤੀਜੇ ਜਾਰੀ ਹੁੰਦੇ ਹੀ ਵਿਦਿਆਰਥੀਆਂ ਨੂੰ ਆਪਣਾ ਸਕੋਰ ਕਾਰਡ ਡਾਊਨਲੋਡ ਕਰਨ ਲਈ ਸਭ ਤੋਂ ਪਹਿਲਾ ਅਧਿਕਾਰਿਤ ਵੈੱਬਸਾਈਟ jeemain.nta.ac.in 'ਤੇ ਜਾਣਾ ਹੋਵੇਗਾ। ਇਸ ਤੋਂ ਬਾਅਦ ਤੁਹਾਨੂੰ ਨਤੀਜਿਆਂ ਦੇ ਐਕਟਿਵ ਲਿੰਕ 'ਤੇ ਕਲਿੱਕ ਕਰਨਾ ਹੋਵੇਗਾ ਅਤੇ ਫਿਰ ਐਪਲੀਕੇਸ਼ਨ ਨੰਬਰ, ਪਾਸਵਰਡ ਦਰਜ ਕਰਕੇ ਲੌਗਇਨ ਕਰੋ। ਫਿਰ ਤੁਹਾਨੂੰ ਸਕੋਰ ਕਾਰਡ ਸਕ੍ਰੀਨ 'ਤੇ ਨਜ਼ਰ ਆ ਜਾਣਗੇ। ਇੱਥੋ ਤੁਸੀਂ ਆਪਣੇ ਸਕੋਰ ਕਾਰਡ ਡਾਊਨਲੋਡ ਕਰ ਸਕਦੇ ਹੋ।