ਮੇਸ਼ ਰਾਸ਼ੀ: ਹੁਣ, ਆਖਿਰਕਾਰ, ਤੁਸੀਂ ਇਹ ਮਹਿਸੂਸ ਕਰ ਲਿਆ ਹੈ ਕਿ ਤੁਸੀਂ ਆਪਣੇ ਪਰਿਵਾਰਿਕ ਜੀਵਨ ਨੂੰ ਗੰਵਾ ਕੇ ਕੰਮ ਵਿੱਚ ਰੁੱਝੇ ਹੋਏ ਹੋ। ਹੁਣ ਇਸ ਦੀ ਭਰਪਾਈ ਕਰਨ ਵਿੱਚ ਹੋਰ ਬਹੁਤ ਕੋਸ਼ਿਸ਼ ਕਰਨੀ ਪਵੇਗੀ। ਬਾਹਰ ਖਾਣਾ ਖਾਣ, ਵਧੀਆ ਥਾਵਾਂ 'ਤੇ ਫਿਲਮ ਦੇਖਣ ਜਾਂ ਖਰੀਦਦਾਰੀ ਕਰਨ 'ਤੇ ਖਰਚ ਕਰਨ ਲਈ ਤਿਆਰ ਰਹੋ।
ਵ੍ਰਿਸ਼ਭ ਰਾਸ਼ੀ: ਇਹ ਦਿਨ ਸੁੰਦਰੀਕਰਨ, ਮੇਕਓਵਰ ਲਈ ਹੈ। ਤੁਸੀਂ ਆਪਣੀ ਦਿੱਖ ਸੁਧਾਰਨ ਦੇ ਤਰੀਕਿਆਂ ਨਾਲ ਰੁੱਝੇ ਰਹਿ ਸਕਦੇ ਹੋ। ਅੱਜ ਨਵੇਂ ਤਰੀਕੇ ਦੇ, ਸਟਾਈਲਿਸ਼ ਵਾਲ ਬਣਾਏ, ਫੇਸ ਪੈਕ ਅਤੇ ਮਸਾਜ ਕੀਤੇ, ਨਵੇਂ ਕੱਪੜੇ ਅਤੇ ਗਹਿਣੇ ਪਹਿਨੇ ਜਾਣਗੇ। ਤੁਸੀਂ ਅੱਜ ਅਵਚੇਤਨ ਤਰੀਕੇ ਨਾਲ ਉਹ ਸਭ ਕੁਝ ਕਰੋਗੇ ਜੋ ਤੁਸੀਂ ਦੂਜਿਆਂ ਦਾ ਧਿਆਨ ਖਿੱਚਣ ਲਈ ਕਰ ਸਕਦੇ ਹੋ। ਯਕੀਨੀ ਬਣਾਓ ਕਿ ਤੁਹਾਡੀਆਂ ਕੋਸ਼ਿਸ਼ਾਂ ਦੇ ਫਲ ਵੱਜੋਂ ਤੁਹਾਨੂੰ ਪੂਰਾ ਧਿਆਨ ਮਿਲੇ।
ਮਿਥੁਨ ਰਾਸ਼ੀ: ਅੱਜ ਤੁਸੀਂ ਇਕੱਲੇ ਅਤੇ ਬੇਲੋੜੇ ਮਹਿਸੂਸ ਕਰੋਗੇ। ਤੁਸੀਂ ਕਿਸੇ ਅਜਿਹੇ ਵਿਅਕਤੀ ਦੀ ਲੋੜ ਮਹਿਸੂਸ ਕਰੋਗੇ ਜੋ ਤੁਹਾਡੇ ਪ੍ਰੇਸ਼ਾਨ ਮਨ ਨੂੰ ਸ਼ਾਂਤ ਕਰੇ। ਧਿਆਨ ਲਗਾਉਣਾ ਅਤੇ ਯੋਗ ਕਰਨਾ ਤੁਹਾਨੂੰ ਆਪਣੇ ਆਪ ਨੂੰ ਸ਼ਾਂਤ ਕਰਨ ਵਿੱਚ ਮਦਦ ਕਰੇਗਾ। ਇਹ ਕਿਸੇ ਖਾਸ ਤੋਂ ਪਿਆਰ ਪ੍ਰਾਪਤ ਕਰਨ ਲਈ ਵਧੀਆ ਦਿਨ ਹੈ।
ਕਰਕ ਰਾਸ਼ੀ: ਤੁਸੀਂ ਨਵੇਂ ਉੱਦਮ ਵਿੱਚ ਸਫਲ ਹੋਵੋਗੇ ਅਤੇ ਨੂਰ ਅਤੇ ਊਰਜਾ ਨਾਲ ਭਰ ਜਾਓਗੇ। ਇਹ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਮਿਲਣ ਅਤੇ ਸੰਪਰਕ ਕਰਨ ਲਈ ਸਭ ਤੋਂ ਵਧੀਆ ਸਮਾਂ ਹੈ।
ਸਿੰਘ ਰਾਸ਼ੀ: ਤੁਹਾਡਾ ਜ਼ਿਆਦਾਤਰ ਸਮਾਂ ਕੰਮ ਦੀ ਥਾਂ 'ਤੇ ਬੀਤੇਗਾ। ਅੱਜ ਤੁਸੀਂ ਆਪਣੇ ਸਾਰੇ ਕੰਮਾਂ ਵਿੱਚ ਵਧੀਆ ਕਰੋਗੇ। ਪੇਸ਼ੇਵਰ ਰਿਸ਼ਤਿਆਂ ਵਿੱਚ ਸਹਿਯੋਗ ਹੋਵੇਗਾ। ਤੁਹਾਡੇ ਸਹਿਕਰਮੀਆਂ ਨਾਲ ਤੁਹਾਡੇ ਰਿਸ਼ਤੇ ਵਧੀਆ ਹੋਣਗੇ। ਵਪਾਰ ਲਈ ਇਹ ਸ਼ੁਭ ਅਤੇ ਵਿਕਾਸਸ਼ੀਲ ਦਿਨ ਹੈ।
ਕੰਨਿਆ ਰਾਸ਼ੀ: ਜੋ ਭਾਵਨਾਵਾਂ ਤੁਹਾਡੇ ਦਿਲ ਦੇ ਅੰਦਰ ਬੰਦ ਸਨ ਉਹ ਅੱਜ ਬਾਹਰ ਆ ਸਕਦੀਆਂ ਹਨ। ਤੁਸੀਂ ਆਪਣੀਆਂ ਵਸਤੂਆਂ ਨਾਲ ਭਾਵਨਾਤਮਕ ਸੰਬੰਧ ਸਥਾਪਿਤ ਕਰ ਸਕਦੇ ਹੋ। ਹਾਲਾਂਕਿ, ਜੇ ਤੁਹਾਨੂੰ ਆਪਣਾ ਆਲਾ-ਦੁਆਲਾ ਸਹਾਈ ਨਹੀਂ ਲੱਗ ਰਿਹਾ ਹੈ ਤਾਂ ਤੁਸੀਂ ਬਹੁਤ ਬੇਚੈਨ ਮਹਿਸੂਸ ਕਰੋਗੇ।
ਤੁਲਾ ਰਾਸ਼ੀ: ਅੱਜ ਆਪਣੇ ਅੰਦਰਲਾ ਕਲਾਕਾਰ ਬਾਹਰ ਲੈ ਕੇ ਆਓ! ਜੇ ਤੁਸੀਂ ਕਲਾ ਪ੍ਰਤੀ ਪਿਆਰ ਖੋਜ ਲੈਂਦੇ ਹੋ ਤਾਂ ਹੈਰਾਨ ਨਾ ਹੋਵੋ। ਸਿਤਾਰੇ ਤੁਹਾਡੇ 'ਤੇ ਸ਼ੁੱਧ ਸੁੰਦਰਤਾ ਦਾ ਭਾਵ ਅਰਪਣ ਕਰਨਗੇ। ਇਸ ਦੇ ਨਤੀਜੇ ਵੱਜੋਂ, ਅੰਦਰੂਨੀ ਸਜਾਵਟ ਲਈ ਤੁਹਾਡੀ ਇੱਛਾ ਯਕੀਨਨ ਵਧੇਗੀ।
ਵ੍ਰਿਸ਼ਚਿਕ ਰਾਸ਼ੀ: ਨਵੇਂ ਸਾਂਝੇ ਉੱਦਮ ਦਾ ਆਉਣ ਵਾਲਾ ਪ੍ਰੋਜੈਕਟ ਤੁਹਾਡੇ ਨਿੱਜੀ ਜੀਵਨ ਨੂੰ ਉਲਟ-ਪੁਲਟ ਕਰ ਦੇਵੇਗਾ ਅਤੇ ਅੱਜ ਤੁਹਾਨੂੰ ਵਿਅਸਤ ਰੱਖੇਗਾ। ਹੋ ਸਕਦਾ ਹੈ ਕਿ ਤੁਹਾਨੂੰ ਤੁਹਾਡੇ ਵੱਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਦੇ ਅਨੁਸਾਰ ਨਤੀਜੇ ਨਾ ਮਿਲਣ, ਪਰ ਸਬਰ ਰੱਖੋ ਕਿਉਂਕਿ ਕੇਵਲ ਸਹੀ ਸਮੇਂ 'ਤੇ ਹੀ ਹਰ ਚੀਜ਼ ਸਹੀ ਹੋ ਜਾਵੇਗੀ।
ਧਨੁ ਰਾਸ਼ੀ: ਬਿਨ ਮੰਗੀ ਅਤੇ ਬੇਲੋੜੀ – ਸਲਾਹ ਲੈਣ ਲਈ ਤਿਆਰ ਰਹੋ। ਇਸ ਨੂੰ ਨਜ਼ਰਅੰਦਾਜ਼ ਨਾ ਕਰੋ, ਕਿਉਂਕਿ ਇਹ ਸਲਾਹਾਂ ਵਿਚਾਰ ਕਰਨ ਯੋਗ ਹੋ ਸਕਦੀਆਂ ਹਨ। ਪਰ ਆਖਿਰੀ ਸ਼ਬਦ ਨੂੰ ਤੁਹਾਡੇ ਹੱਥਾਂ ਵਿੱਚ ਰਹਿਣ ਦਿਓ ਅਤੇ ਸਹੀ ਵਿਚਾਰ ਲਈ ਅੰਦਰ ਗਹਿਰੀ ਝਾਤ ਮਾਰੋ।
ਮਕਰ ਰਾਸ਼ੀ: ਤੁਸੀਂ ਵਿਦੇਸ਼ ਦੀ ਯਾਤਰਾ ਕਰਕੇ ਆਪਣੇ ਗਿਆਨ ਨੂੰ ਵਧਾਉਣਾ ਚਾਹੁੰਦੇ ਹੋ, ਪਰ ਅਜੇ ਤੱਕ ਕਿਸਮਤ ਨੇ ਤੁਹਾਡਾ ਸਾਥ ਨਹੀਂ ਦਿੱਤਾ ਹੈ। ਅੱਜ ਤੁਹਾਡੇ ਲਈ ਉਚੇਰੀ ਪੜ੍ਹਾਈ ਲਈ ਦੁਬਾਰਾ ਕੋਸ਼ਿਸ਼ ਕਰਨ ਦਾ ਵਧੀਆ ਦਿਨ ਹੈ। ਜੇ ਤੁਸੀਂ ਸਟੌਕ ਮਾਰਕਿਟ ਜਾਂ ਵਪਾਰ ਨਾਲ ਜੁੜੇ ਹੋਏ ਹੋ ਤਾਂ ਤੁਹਾਨੂੰ ਸੰਭਾਵਿਤ ਤੌਰ ਤੇ ਲਾਭ ਹੋ ਸਕਦੇ ਹਨ। ਤੁਹਾਨੂੰ ਕਈ ਮੌਕੇ ਮਿਲਣਗੇ, ਪਰ ਤੁਹਾਨੂੰ ਉਹਨਾਂ ਨੂੰ ਪਛਾਨਣ ਅਤੇ ਉਹਨਾਂ ਦਾ ਪੂਰਾ ਲਾਭ ਚੁੱਕਣ ਦੀ ਲੋੜ ਹੈ।
ਕੁੰਭ ਰਾਸ਼ੀ: ਸਫਲਤਾ ਲਈ ਕੋਈ ਸ਼ੌਟ-ਕਟ ਨਹੀਂ ਹਨ। ਤੁਸੀਂ ਇਹ ਚੰਗੀ ਤਰ੍ਹਾਂ ਜਾਣਦੇ ਹੋ ਇਸ ਲਈ ਜੋ ਤੁਸੀਂ ਚਾਹੁੰਦੇ ਹੋ ਉਹ ਪਾਉਣ ਲਈ ਸਖਤ ਮਿਹਨਤ ਕਰੋ। ਸਹਿਕਰਮੀ, ਦੋਸਤ ਅਤੇ ਪਰਿਵਾਰ - ਸਭ ਤੁਹਾਡੀਆਂ ਕੋਸ਼ਿਸ਼ਾਂ ਅਤੇ ਪ੍ਰਾਪਤੀਆਂ ਸਵੀਕਾਰ ਕਰਨਗੇ ਅਤੇ ਇਹਨਾਂ ਦੀ ਤਾਰੀਫ ਕਰਨਗੇ। ਹਾਲਾਂਕਿ ਤੁਸੀਂ ਇਸ ਬਾਰੇ ਫਿਕਰਮੰਦ ਹੋਵੋਗੇ, ਤੁਹਾਨੂੰ ਆਪਣੇ ਜੀਵਨ ਵਿੱਚ ਇੱਛਿਤ ਬਦਲਾਅ ਲੈ ਕੇ ਆਉਣ ਲਈ ਕੁਝ ਜੋਖਿਮ ਚੁੱਕਣੇ ਪੈਣਗੇ।
ਮੀਨ ਰਾਸ਼ੀ: ਵਿਪਰੀਤ ਲਿੰਗ ਦੇ ਵਿਅਕਤੀ ਨਾਲ ਗੱਲ-ਬਾਤ ਕਰਨਾ ਤੁਹਾਡੇ ਦਿਨ ਨੂੰ ਵਧੀਆ ਬਣਾਵੇਗਾ। ਅੱਜ ਵਿਪਰੀਤ ਲਿੰਗ ਦੇ ਲੋਕਾਂ ਨਾਲ ਦੋਸਤੀ ਕਰਨ ਦਾ ਵੀ ਵਧੀਆ ਦਿਨ ਹੈ। ਪਿਆਰ ਵਿੱਚ ਡੁੱਬੇ ਲੋਕਾਂ ਲਈ, ਅੱਜ ਆਪਣੇ ਸਾਥੀ ਨਾਲ ਸਮਾਂ ਬਿਤਾਉਣ ਦਾ ਵਧੀਆ ਦਿਨ ਹੈ। ਪਿਆਰ ਦੀ ਤਲਾਸ਼ ਕਰ ਰਹੇ ਲੋਕਾਂ ਲਈ, ਉਸ ਖਾਸ ਵਿਅਕਤੀ ਤੋਂ ਪ੍ਰਸ਼ਨ ਪੁੱਛਣ ਦਾ ਉੱਤਮ ਸਮਾਂ ਹੈ ਜਿਸ ਨੂੰ ਤੁਸੀਂ ਲੰਬੇ ਸਮੇਂ ਤੋਂ ਚੋਰੀ-ਚੋਰੀ ਦਿਲ ਵਿੱਚ ਵਸਾਇਆ ਹੋਇਆ ਸੀ।