ਹੈਦਰਾਬਾਦ: ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ ਮਦਰਾਸ ਵੱਲੋ ਅੱਜ 17 ਮਈ ਨੂੰ JEE ਐਡਵਾਂਸਡ 2024 ਦੇ ਐਡਮਿਟ ਕਾਰਡ ਜਾਰੀ ਕੀਤੇ ਜਾਣਗੇ। ਜਿਹੜੇ ਉਮੀਦਵਾਰਾਂ ਨੇ ਇਸ ਪ੍ਰੀਖਿਆ ਲਈ ਰਜਿਸਟਰ ਕੀਤਾ ਸੀ, ਉਹ JEE ਐਡਵਾਂਸਡ ਦੀ ਅਧਿਕਾਰਿਤ ਵੈੱਬਸਾਈਟ jeeadv.ac.in ਦੇ ਰਾਹੀ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹਨ। ਲਿੰਕ ਅੱਜ ਸਵੇਰੇ 10 ਵਜੇ ਐਕਟਿਵ ਕਰ ਦਿੱਤਾ ਗਿਆ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ IIT ਮਦਰਾਸ ਨੇ JEE ਐਡਵਾਂਸਡ ਲਈ ਵਿਦੇਸ਼ਾਂ 'ਚ ਵੀ ਨਵੇਂ 3 ਪ੍ਰੀਖਿਆ ਕੇਂਦਰ ਬਣਾਏ ਹਨ।
JEE ਐਡਵਾਂਸਡ 2024 ਐਡਮਿਟ ਕਾਰਡ ਇਸ ਤਰ੍ਹਾਂ ਕਰੋ ਡਾਊਨਲੋਡ: JEE ਐਡਵਾਂਸਡ 2024 ਦੇ ਐਡਮਿਟ ਕਾਰਡ ਡਾਊਨਲੋਡ ਕਰਨ ਲਈ ਸਭ ਤੋਂ ਪਹਿਲਾ JEE ਦੀ ਅਧਿਕਾਰਿਤ ਵੈੱਬਸਾਈਟ jeeadv.ac.in 'ਤੇ ਜਾਓ। ਫਿਰ ਹੋਮ ਪੇਜ 'ਤੇ ਉਪਲਬਧ JEE ਐਡਵਾਂਸਡ 2024 ਐਡਮਿਟ ਕਾਰਡ ਲਿੰਕ 'ਤੇ ਕਲਿੱਕ ਕਰੋ। ਇਸ ਤੋਂ ਬਾਅਦ ਨਵਾਂ ਪੇਜ਼ ਖੁੱਲ੍ਹ ਜਾਵੇਗਾ, ਜਿੱਥੇ ਉਮੀਦਵਾਰ ਲੌਗਇਨ ਵੇਰਵੇ ਭਰ ਸਕਦੇ ਹਨ। ਫਿਰ ਸਬਮਿਟ 'ਤੇ ਕਲਿੱਕ ਕਰੋ ਅਤੇ ਐਡਮਿਟ ਕਾਰਡ ਡਾਊਨਲੋਡ ਕਰੋ।
ਵਿਦੇਸ਼ੀ ਕੇਂਦਰਾਂ ਦੀ ਕਰ ਸਕੋਗੇ ਚੋਣ: IIT ਮਦਰਾਸ ਨੇ ਆਪਣੇ ਬਿਆਨ 'ਚ ਕਿਹਾ ਕਿ ਉਮੀਦਵਾਰ JEE ਐਡਵਾਂਸਡ 2024 'ਚ ਸ਼ਾਮਲ ਹੋਣ ਲਈ ਅਬੂ ਧਾਬੀ, ਦੁਬਈ ਅਤੇ ਕਾਠਮੰਡੂ ਦੀ ਚੋਣ ਕਰ ਸਕਦੇ ਹਨ। ਜਿਹੜੇ ਉਮੀਦਵਾਰਾਂ ਨੇ ਪਹਿਲਾ ਹੀ ਭਾਰਤ ਦੀ ਚੋਣ ਕਰ ਲਈ ਹੈ ਅਤੇ ਵਿਦੇਸ਼ੀ ਕੇਂਦਰਾਂ ਦੇ ਆਪਸ਼ਨ ਬਿਨ੍ਹਾਂ ਹੀ ਫੀਸ ਦਾ ਭੁਗਤਾਨ ਕਰ ਦਿੱਤਾ ਹੈ, ਉਨ੍ਹਾਂ ਨੂੰ ਆਪਣੇ ਕੇਂਦਰ ਅਤੇ ਦੇਸ਼ ਦੀ ਪਸੰਦ ਨੂੰ ਸਹੀ ਕਰਨ ਦਾ ਮੌਕਾ ਦਿੱਤਾ ਜਾਵੇਗਾ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਵਿਦੇਸ਼ ਅਤੇ ਭਾਰਤ 'ਚ ਪ੍ਰੀਖਿਆ ਕੇਂਦਰਾਂ ਲਈ ਫੀਸ ਅਲੱਗ-ਅਲੱਗ ਹੈ।
JEE ਐਡਵਾਂਸਡ 2024 ਪ੍ਰੀਖਿਆ ਦੀ ਤਰੀਕ: ਦੱਸ ਦਈਏ ਕਿ ਇਸ ਪ੍ਰੀਖਿਆ ਦੀ ਰਜਿਸਟ੍ਰੇਸ਼ਨ ਪ੍ਰੀਕਿਰੀਆਂ 7 ਮਈ ਨੂੰ ਪੂਰੀ ਹੋ ਚੁੱਕੀ ਹੈ ਅਤੇ ਇਹ ਪ੍ਰੀਖਿਆ 26 ਮਈ ਨੂੰ ਹੋਵੇਗੀ। ਪ੍ਰੀਖਿਆ ਦੋ ਸ਼ਿਫ਼ਟਾਂ 'ਚ ਹੋਵੇਗੀ। ਪੇਪਰ-1 ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਆਯੋਜਿਤ ਕੀਤਾ ਜਾਵੇਗਾ ਅਤੇ ਪੇਪਰ-2 ਦੀ ਪ੍ਰੀਖਿਆ ਦੁਪਹਿਰ 2:30 ਵਜੇ ਤੋਂ ਸ਼ਾਮ 5:30 ਵਜੇ ਤੱਕ ਹੋਵੇਗੀ। ਫਾਈਨਲ ਆਂਸਰ ਕੀ ਅਤੇ ਪ੍ਰੀਖਿਆ ਦੇ ਨਤੀਜੇ 9 ਜੂਨ ਨੂੰ ਜਾਰੀ ਕਰ ਦਿੱਤੇ ਜਾਣਗੇ।
- UGC NET ਪ੍ਰੀਖਿਆ ਲਈ ਅਪਲਾਈ ਕਰਨ ਦੀਆਂ ਤਰੀਕਾਂ 'ਚ ਹੋਇਆ ਵਾਧਾ, ਹੁਣ ਇਸ ਦਿਨ ਤੱਕ ਕਰ ਸਕੋਗੇ ਰਜਿਸਟਰ - UGC NET 2024
- NEET UG ਪ੍ਰੀਖਿਆ ਲੀਕ ਹੋਣ ਦੀਆਂ ਖਬਰਾਂ 'ਤੇ NTA ਨੇ ਦਿੱਤੀ ਪ੍ਰਤੀਕਿਰੀਆਂ, ਜਾਣੋ ਕੀ ਕਿਹਾ - NEET UG Exam
- ਸਭ ਤੋਂ ਔਖਾ ਲੱਗਣ ਵਾਲੇ ਵਿਸ਼ੇ 'ਚ ਦਾਨਿਸ਼ ਗਰਗ ਨੇ ਬਣਾ ਦਿੱਤਾ ਵਰਲਡ ਰਿਕਾਰਡ, ਦੇਖੋ ਇਹ ਕੰਮ ਦੀ ਵੀਡੀਓ - World Record In Maths
JEE ਐਡਵਾਂਸਡ ਪ੍ਰੀਖਿਆ ਲਈ ਫੀਸ: ਜੇਈਈ ਐਡਵਾਂਸਡ ਲਈ ਅਰਜ਼ੀ ਫੀਸ 3200 ਰੁਪਏ ਰੱਖੀ ਗਈ ਹੈ। ਜਦਕਿ SC, ST, PWD ਅਤੇ ਸਾਰੀਆਂ ਸ਼੍ਰੇਣੀਆਂ ਦੇ ਮਹਿਲਾ ਉਮੀਦਵਾਰਾਂ ਲਈ ਅਰਜ਼ੀ ਦੀ ਫੀਸ 1600 ਰੁਪਏ ਹੈ। ਜੇਈਈ ਮੇਨ ਪ੍ਰੀਖਿਆ 'ਚ ਸ਼ਾਮਲ ਹੋਣ ਲਈ 1067959 ਉਮੀਦਵਾਰਾਂ ਵਿੱਚੋਂ 250,284 ਨੇ ਜੇਈਈ ਐਡਵਾਂਸਡ ਲਈ ਕੁਆਲੀਫਾਈ ਕੀਤਾ ਹੈ। ਜੇਈਈ ਐਡਵਾਂਸਡ ਦਾਖਲਾ ਪ੍ਰੀਖਿਆ 2024 ਤੋਂ ਬਾਅਦ IIT ਦੇ ਇੰਜੀਨੀਅਰਿੰਗ, ਵਿਗਿਆਨ ਅਤੇ ਆਰਕੀਟੈਕਚਰ ਕੋਰਸਾਂ ਵਿੱਚ ਬੈਚਲਰ, ਏਕੀਕ੍ਰਿਤ ਮਾਸਟਰ, ਬੈਚਲਰ-ਮਾਸਟਰ ਦੀ ਦੋਹਰੀ ਡਿਗਰੀ 'ਚ ਦਾਖਲਾ ਮਿਲਦਾ ਹੈ।
ਜ਼ਰੂਰੀ ਦਸਤਾਵੇਜ਼: ਪ੍ਰੀਖਿਆ ਵਾਲੇ ਦਿਨ ਆਪਣੇ ਨਾਲ ਸਾਰੇ ਜ਼ਰੂਰੀ ਦਸਤਾਵੇਜ਼ ਲੈ ਕੇ ਜਾਓ। ਇਨ੍ਹਾਂ ਦਸਤਾਵੇਜ਼ਾਂ 'ਚ ਐਡਮਿਟ ਕਾਰਡ ਦੀ ਪ੍ਰਿੰਟ ਕੀਤੀ ਹੋਈ ਕਾਪੀ ਅਤੇ ਇੱਕ ਫੋਟੋ ਆਈਡੀ ਸ਼ਾਮਲ ਹੈ। ਇਨ੍ਹਾਂ ਨੂੰ ਦਿਖਾਉਣ ਤੋਂ ਬਾਅਦ ਹੀ ਪ੍ਰੀਖਿਆ ਕੇਂਦਰਾਂ 'ਚ ਤੁਹਾਨੂੰ ਐਂਟਰੀ ਮਿਲੇਗੀ।