ਹੈਦਰਾਬਾਦ: CUET UG 2024 ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਲਈ ਵੱਡੀ ਖਬਰ ਸਾਹਮਣੇ ਆਈ ਹੈ। NTA ਦੁਆਰਾ CUET UG 2024 ਲਈ ਪ੍ਰੀਖਿਆ ਸਿਟੀ ਸਲਿੱਪ ਅੱਜ ਜਾਰੀ ਕੀਤੀ ਜਾਵੇਗੀ। ਇਸ ਬਾਰੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੇ ਚੇਅਰਮੈਨ ਐੱਮ ਜਗਦੀਸ਼ ਕੁਮਾਰ ਨੇ ਜਾਣਕਾਰੀ ਦਿੱਤੀ ਹੈ।
ਇਸ ਤਰ੍ਹਾਂ ਡਾਊਨਲੋਡ ਕਰੋ ਸਿਟੀ ਸਲਿੱਪ: ਜਿਹੜੇ ਉਮੀਦਵਾਰਾਂ ਨੇ CUET UG ਦੀ ਪ੍ਰੀਖਿਆ 'ਚ ਸ਼ਾਮਲ ਹੋਣ ਲਈ ਰਜਿਸਟਰ ਕੀਤਾ ਹੈ, ਉਹ ਆਪਣੀ ਪ੍ਰੀਖਿਆ ਸਿਟੀ ਸਲਿੱਪ ਨੂੰ ਅਧਿਕਾਰਿਤ ਵੈੱਬਸਾਈਟ exams.nta.ac.in/CUET-UG 'ਤੇ ਐਕਟਿਵ ਕੀਤੇ ਜਾਣ ਵਾਲੇ ਲਿੰਕ ਤੋਂ ਡਾਊਨਲੋਡ ਕਰ ਸਕਦੇ ਹਨ। ਇਸ ਲਈ ਵਿਦਿਆਰਥੀਆਂ ਨੂੰ ਪੋਰਟਲ 'ਤੇ ਲਿੰਕ ਐਕਟਿਵ ਹੋਣ ਤੋਂ ਬਾਅਦ ਇਸ 'ਤੇ ਕਲਿੱਕ ਕਰਨਾ ਹੋਵੇਗਾ ਅਤੇ ਫਿਰ ਨਵੇਂ ਪੇਜ਼ 'ਤੇ ਆਪਣਾ ਐਪਲੀਕੇਸ਼ਨ ਨੰਬਰ ਅਤੇ ਜਨਮ ਦੀ ਤਰੀਕ ਭਰ ਕੇ ਸਬਮਿਟ ਕਰਨੀ ਹੋਵੇਗੀ। ਇਸ ਤੋਂ ਬਾਅਦ ਵਿਦਿਆਰਥੀ ਆਪਣੀ ਸਿਟੀ ਸਲਿੱਪ ਸਕ੍ਰੀਨ 'ਤੇ ਦੇਖ ਸਕਣਗੇ। ਇਸ ਰਾਹੀ ਵਿਦਿਆਰਥੀ CUET UG ਪ੍ਰੀਖਿਆ ਸਲਿੱਪ ਰਾਹੀ ਆਪਣੇ ਪ੍ਰੀਖਿਆ ਸ਼ਹਿਰ ਬਾਰੇ ਜਾਣ ਸਕਣਗੇ। ਹਾਲਾਂਕਿ, ਪ੍ਰੀਖਿਆ ਕਿਹੜੇ ਕੇਂਦਰ 'ਚ ਹੋਵੇਗੀ, ਇਸ ਬਾਰੇ ਵਿਦਿਆਰਥੀ ਐਡਮਿਟ ਕਾਰਡ ਰਾਹੀ ਜਾਣ ਸਕਣਗੇ। ਐਡਮਿਟ ਕਾਰਡ ਪ੍ਰੀਖਿਆ ਤੋਂ 2-3 ਪਹਿਲਾ ਜਾਰੀ ਕੀਤੇ ਜਾਂਦੇ ਹਨ।
CUET UG ਪ੍ਰੀਖਿਆ ਦੀਆਂ ਤਰੀਕਾਂ: CUET UG ਪ੍ਰੀਖਿਆ ਬਾਰੇ 20 ਅਪ੍ਰੈਲ ਨੂੰ ਜਾਣਕਾਰੀ ਸਾਹਮਣੇ ਆ ਗਈ ਸੀ। CUET UG ਪ੍ਰੀਖਿਆ 15 ਮਈ ਤੋਂ 24 ਮਈ ਤੱਕ ਆਯੋਜਿਤ ਕੀਤੀ ਜਾਵੇਗੀ। ਇਸ ਪ੍ਰੀਖਿਆ ਲਈ ਰਜਿਸਟਰ 13.48 ਉਮੀਦਵਾਰਾਂ ਲਈ NTA ਨੇ ਦੇਸ਼ ਅਤੇ ਵਿਦੇਸ਼ਾਂ 'ਚ ਕੁੱਲ 380 ਸ਼ਹਿਰਾਂ ਚ ਪ੍ਰੀਖਿਆ ਕੇਂਦਰ ਬਣਾਏ ਹਨ, ਜਿਸ ਚ 26 ਸ਼ਹਿਰ ਦੇਸ਼ ਦੇ ਬਾਹਰ ਹਨ।