ਹੈਦਰਾਬਾਦ: ਸੀਏ ਫਾਈਨਲ ਅਤੇ ਇੰਟਰ ਮਈ ਪ੍ਰੀਖਿਆਵਾਂ ਦੀ ਤਿਆਰੀ 'ਚ ਲੱਗੇ ਉਮੀਦਵਾਰਾਂ ਲਈ ਜ਼ਰੂਰੀ ਖਬਰ ਸਾਹਮਣੇ ਆਈ ਹੈ। ICAI ਨੇ ਸੀਏ ਫਾਈਨਲ ਅਤੇ ਇੰਟਰ ਮਈ ਪ੍ਰੀਖਿਆਵਾਂ 'ਚ ਸ਼ਾਮਲ ਹੋਣ ਵਾਲੇ ਉਮੀਦਵਾਰਾਂ ਲਈ ਅੱਜ ਐਡਮਿਟ ਕਾਰਡ ਜਾਰੀ ਕਰ ਦਿੱਤੇ ਹਨ। ਇਸਦੇ ਨਾਲ ਹੀ, ICAI ਨੇ ਐਡਮਿਟ ਕਾਰਡ ਨੂੰ ਡਾਊਨਲੋਡ ਕਰਨ ਲਈ ਅਲੱਗ-ਅਲੱਗ ਲਿੰਕ ਵੀ ਅਧਿਕਾਰਿਤ ਵੈੱਬਸਾਈਟ icai.org 'ਤੇ ਐਕਟਿਵ ਕੀਤੇ ਹਨ।
ਇਸ ਤਰ੍ਹਾਂ ਕਰੋ ਐਡਮਿਟ ਕਾਰਡ ਡਾਊਨਲੋਡ: ਜੇਕਰ ਤੁਸੀਂ ICAI ਦੁਆਰਾ ਆਯੋਜਿਤ ਕੀਤੇ ਜਾਣ ਵਾਲੀ ਫਾਈਨਲ ਅਤੇ ਇੰਟਰ ਮਈ ਪ੍ਰੀਖਿਆਵਾਂ ਲਈ ਰਜਿਸਟਰ ਕੀਤਾ ਹੈ, ਤਾਂ ਐਡਮਿਟ ਕਾਰਡ ਡਾਊਨਲੋਡ ਕਰਨ ਲਈ ਸੰਸਥਾ ਦੀ ਵੈੱਬਸਾਈਟ 'ਤੇ ਜਾਓ। ਇਸ ਤੋਂ ਬਾਅਦ ਉਮੀਦਵਾਰਾਂ ਨੂੰ ਪ੍ਰੀਖਿਆ ਸੈਕਸ਼ਨ 'ਚ ਜਾਣਾ ਹੋਵੇਗਾ, ਜਿੱਥੇ ਡਾਊਨਲੋਡ ਲਿੰਕ ਐਕਟਿਵ ਕੀਤੇ ਗਏ ਹਨ। ਐਕਟਿਵ ਕੀਤੇ ਡਾਊਨਲੋਡ ਲਿੰਕ 'CA ਫਾਈਨਲ ਮਈ 2024 ਐਡਮਿਟ ਕਾਰਡ ਅਤੇ CA ਇੰਟਰ ਮਈ 2024 ਐਡਮਿਟ ਕਾਰਡ' ਹਨ, ਜਿੱਥੋ ਤੁਸੀਂ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹੋ।
ਇਸ ਦਿਨ ਹੋਵੇਗੀ ਪ੍ਰੀਖਿਆ: ICAI ਨੇ ਸੀਏ ਫਾਈਨਲ ਅਤੇ ਇੰਟਰ ਮਈ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ ਕੀਤਾ ਹੈ। ਇਸ ਤੋਂ ਪਤਾ ਲੱਗਾ ਹੈ ਕਿ ਸੀਏ ਇੰਟਰਮੀਡੀਏਟ ਦੀ ਪ੍ਰੀਖਿਆ 3 ਤੋਂ 17 ਮਈ ਤੱਕ ਆਯੋਜਿਤ ਕੀਤੀ ਜਾਵੇਗੀ, ਜਦਕਿ ਸੀਏ ਫਾਈਨਲ ਮਈ 2024 ਦੀ ਪ੍ਰੀਖਿਆ 2 ਤੋਂ 16 ਮਈ ਤੱਕ ਹੋਵੇਗੀ।
- ਜੇਈਈ ਐਡਵਾਂਸਡ 2024 ਲਈ ਰਜਿਸਟਰ ਪ੍ਰੀਕਿਰੀਆ ਸ਼ੁਰੂ ਹੋਣ ਤੋਂ ਪਹਿਲਾ ਐਲਾਨੇ ਜਾ ਸਕਦੈ ਨੇ ਜੇਈਈ ਮੇਨ ਸੈਸ਼ਨ 2 ਦੇ ਨਤੀਜੇ - Jee Advanced Exam Date 2024
- NEET UG ਪ੍ਰੀਖਿਆ ਆਉਣ 'ਚ ਕੁਝ ਹੀ ਦਿਨ ਬਾਕੀ, ਤਿਆਰੀ ਕਰਦੇ ਸਮੇਂ ਇਨ੍ਹਾਂ ਗੱਲਾਂ ਦਾ ਜ਼ਰੂਰ ਰੱਖੋ ਧਿਆਨ - NEET UG 2024
- ਏਮਜ਼ ਨਰਸਿੰਗ ਅਫਸਰ ਯੋਗਤਾ ਟੈਸਟ ਲਈ ਐਡਮਿਟ ਕਾਰਡ ਜਲਦ ਹੋਣਗੇ ਜਾਰੀ, ਇਸ ਦਿਨ ਹੋਵੇਗੀ ਪ੍ਰੀਖਿਆ - AIIMS NORCET 6 Admit Card
ਪ੍ਰੀਖਿਆ ਦੇ ਦਿਨ ਇਹ ਚੀਜ਼ਾਂ ਨਾਲ ਰੱਖੋ: ਪ੍ਰੀਖਿਆ ਦੇ ਦਿਨ ਉਮੀਦਵਾਰ ਫੋਟੋ ਆਈਡੀ, CA ਇੰਟਰ/ਫਾਇਨਲ ਮਈ 2024 ਐਡਮਿਟ ਕਾਰਡ, ਨੀਲਾ/ਕਾਲਾ ਬਾਲ ਪੁਆਇੰਟ ਪੈੱਨ, ਪਾਣੀ ਦੀ ਬੋਤਲ, ਛੋਟਾ ਹੈਂਡ ਸੈਨੀਟਾਈਜ਼ਰ ਨਾਲ ਲੈ ਕੇ ਜਾਣ।