ETV Bharat / education-and-career

UGC NET ਜੂਨ 2024 ਪ੍ਰੀਖਿਆ ਲਈ ਐਡਮਿਟ ਕਾਰਡ ਅੱਜ ਹੋ ਸਕਦੈ ਜਾਰੀ, ਇਸ ਦਿਨ ਹੋਵੇਗੀ ਪ੍ਰੀਖਿਆ - UGC NET June 2024

UGC NET June 2024: UGC NET ਜੂਨ 2024 'ਚ ਸ਼ਾਮਲ ਹੋਣ ਵਾਲੇ ਉਮੀਦਵਾਰਾਂ ਲਈ ਐਡਮਿਟ ਕਾਰਡ ਅੱਜ ਜਾਰੀ ਕੀਤੇ ਜਾ ਸਕਦੇ ਹਨ। ਉਮੀਦਵਾਰ ਅਧਿਕਾਰਿਤ ਪ੍ਰੀਖਿਆ ਪੋਰਟਲ ugcnet.nta.ac.in 'ਤੇ ਐਕਟਿਵ ਲਿੰਕ ਤੋਂ ਆਪਣੇ ਐਪਲੀਕੇਸ਼ਨ ਨੰਬਰ ਅਤੇ ਜਨਮ ਦੀ ਤਰੀਕ ਨੂੰ ਭਰ ਕੇ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹਨ।

UGC NET June 2024
UGC NET June 2024 (Getty Images)
author img

By ETV Bharat Punjabi Team

Published : Jun 14, 2024, 1:44 PM IST

ਹੈਦਰਾਬਾਦ: UGC NET ਜੂਨ 2024 ਲਈ ਰਜਿਸਟਰ ਕੀਤੇ ਉਮੀਦਵਾਰਾਂ ਲਈ ਜ਼ਰੂਰੀ ਖਬਰ ਸਾਹਮਣੇ ਆਈ ਹੈ। ਦੇਸ਼ ਭਰ ਦੀਆਂ ਯੂਨੀਵਰਸਿਟੀਆਂ, ਕਾਲਜ ਅਤੇ ਹੋਰ ਉੱਚ ਸਿੱਖਿਆ ਸੰਸਥਾਵਾਂ 'ਚ ਅਸਿਸਟੈਂਟ ਪ੍ਰੋਫੈਸਰ ਦੇ ਅਹੁਦਿਆਂ 'ਤੇ ਭਰਤੀ, ਜੂਨੀਅਰ ਰਿਸਰਚ ਫੈਲੋਸ਼ਿਪ ਪਾਉਣ ਅਤੇ ਖੋਜ ਪ੍ਰੋਗਰਾਮਾਂ ਵਿੱਚ ਦਾਖਲੇ ਲਈ ਯੋਗਤਾ ਨਿਰਧਾਰਤ ਕਰਨ ਲਈ UGC NET ਜੂਨ 2024 ਪ੍ਰੀਖਿਆ 'ਚ ਸ਼ਾਮਲ ਹੋਣ ਲਈ ਐਡਮਿਟ ਕਾਰਡ ਅੱਜ ਜਾਰੀ ਕੀਤੇ ਜਾ ਸਕਦੇ ਹਨ।

NTA ਦੁਆਰਾ UGC NET ਜੂਨ 2024 ਪ੍ਰੀਖਿਆ ਲਈ ਐਡਮਿਟ ਜਾਰੀ ਕੀਤੇ ਜਾਣ ਦੀ ਤਰੀਕ ਦਾ ਅਜੇ ਅਧਿਕਾਰਿਤ ਤੌਰ 'ਤੇ ਐਲਾਨ ਨਹੀਂ ਕੀਤਾ ਗਿਆ ਹੈ। ਪਰ ਪ੍ਰੀਖਿਆ ਦੇ ਪੈਟਰਨ ਅਨੁਸਾਰ, ਐਡਮਿਟ ਪ੍ਰੀਖਿਆ ਦੀਆਂ ਤਰੀਕਾਂ ਤੋਂ 3-4 ਦਿਨ ਪਹਿਲੀ ਜਾਰੀ ਕੀਤੇ ਜਾਂਦੇ ਹਨ। ਅਜਿਹੇ 'ਚ ਉਮੀਦ ਕੀਤੀ ਜਾ ਰਹੀ ਹੈ ਕਿ UGC NET ਜੂਨ 2024 ਪ੍ਰੀਖਿਆ ਲਈ ਐਡਮਿਟ ਕਾਰਡ ਅੱਜ ਜਾਰੀ ਹੋ ਸਕਦੇ ਹਨ।

UGC NET ਜੂਨ 2024 ਪ੍ਰੀਖਿਆ ਲਈ ਐਡਮਿਟ ਕਾਰਡ ਇਸ ਤਰ੍ਹਾਂ ਕਰੋ ਡਾਊਨਲੋਡ: ਜਿਹੜੇ ਉਮੀਦਵਾਰਾਂ ਨੇ UGC NET ਜੂਨ 2024 ਪ੍ਰੀਖਿਆ ਲਈ ਅਪਲਾਈ ਕੀਤਾ ਹੈ, ਉਨ੍ਹਾਂ ਨੂੰ ਆਪਣੇ ਐਡਮਿਟ ਕਾਰਡ ਡਾਊਨਲੋਡ ਕਰਨ ਲਈ ਪ੍ਰੀਖਿਆ ਪੋਰਟਲ ugcnet.nta.ac.in 'ਤੇ ਜਾਣਾ ਹੋਵੇਗਾ। ਇਸ ਤੋਂ ਬਾਅਦ ਹੋਮ ਪੇਜ 'ਤੇ ਆਪਣਾ ਐਪਲੀਕੇਸ਼ਨ ਨੰਬਰ ਅਤੇ ਜਨਮ ਦੀ ਤਰੀਕ ਨੂੰ ਭਰਕੇ ਸਬਮਿਟ ਕਰ ਦਿਓ।

UGC NET ਜੂਨ 2024 ਪ੍ਰੀਖਿਆ ਦੀਆਂ ਤਰੀਕਾਂ: NTA ਦੁਆਰਾ UGC NET ਜੂਨ 2024 ਪ੍ਰੀਖਿਆ ਦਾ ਆਯੋਜਨ 18 ਜੂਨ ਨੂੰ ਕੀਤਾ ਜਾਵੇਗਾ। ਪ੍ਰੀਖਿਆ ਤਿੰਨ ਘੰਟੇ ਦੀ ਹੋਵੇਗੀ ਅਤੇ ਦੋ ਪੇਪਰ ਹੋਣਗੇ। ਪਹਿਲਾ ਪੇਪਰ 100 ਅੰਕਾਂ ਦਾ ਹੋਵੇਗਾ ਅਤੇ ਇਸ 'ਚ ਕੁੱਲ 50 ਸਵਾਲ ਪੁੱਛੇ ਜਾਣਗੇ। ਇਸ ਤੋਂ ਬਾਅਦ, ਦੂਜਾ ਪੇਪਰ 200 ਅੰਕਾਂ ਦਾ ਹੋਵੇਗਾ। ਇਸ 'ਚ ਉਮੀਦਵਾਰਾਂ ਦੁਆਰਾ ਚੁਣੇ ਗਏ ਵਿਸ਼ਿਆਂ 'ਚੋ ਕੁੱਲ 100 ਸਵਾਲ ਪੁੱਛੇ ਜਾਣਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.