ਮੁੰਬਈ: ਕਾਰੋਬਾਰੀ ਹਫਤੇ ਦੇ ਤੀਜੇ ਦਿਨ ਸ਼ੇਅਰ ਬਾਜ਼ਾਰ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਹੈ। ਬੀਐੱਸਈ 'ਤੇ ਸੈਂਸੈਕਸ 804 ਅੰਕਾਂ ਦੀ ਗਿਰਾਵਟ ਨਾਲ 79,570.41 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਦੇ ਨਾਲ ਹੀ NSE 'ਤੇ ਨਿਫਟੀ 0.96 ਫੀਸਦੀ ਦੇ ਵਾਧੇ ਨਾਲ 24,198.60 'ਤੇ ਕਾਰੋਬਾਰ ਕਰ ਰਿਹਾ ਹੈ।
ਸ਼ੁਰੂਆਤੀ ਖੁੱਲ੍ਹਣ ਸਮੇਂ ਬਾਜ਼ਾਰ: ਕਾਰੋਬਾਰੀ ਹਫਤੇ ਦੇ ਤੀਜੇ ਦਿਨ ਸ਼ੇਅਰ ਬਾਜ਼ਾਰ ਫਲੈਟ ਖੁੱਲ੍ਹਿਆ। ਬੀਐੱਸਈ 'ਤੇ ਸੈਂਸੈਕਸ 91 ਅੰਕਾਂ ਦੀ ਗਿਰਾਵਟ ਨਾਲ 80,258.36 'ਤੇ ਖੁੱਲ੍ਹਿਆ। ਇਸ ਦੇ ਨਾਲ ਹੀ NSE 'ਤੇ ਨਿਫਟੀ 0.11 ਫੀਸਦੀ ਦੇ ਵਾਧੇ ਨਾਲ 24,459.85 'ਤੇ ਖੁੱਲ੍ਹਿਆ।
ਜਿਵੇਂ ਹੀ ਬਾਜ਼ਾਰ ਖੁੱਲ੍ਹਿਆ ਨਿਫਟੀ 'ਤੇ ਮਾਰੂਤੀ ਸੁਜ਼ੂਕੀ, ਗ੍ਰਾਸੀਮ ਇੰਡਸਟਰੀਜ਼, ਆਇਸ਼ਰ ਮੋਟਰਜ਼, ਅਡਾਨੀ ਪੋਰਟਸ ਅਤੇ ਓਐਨਜੀਸੀ ਲਾਭ ਦੇ ਨਾਲ ਕਾਰੋਬਾਰ ਕਰ ਰਹੇ ਸਨ, ਜਦੋਂ ਕਿ ਐਮਐਂਡਐਮ, ਐਸਬੀਆਈ, ਕੋਟਕ ਮਹਿੰਦਰਾ ਬੈਂਕ, ਐਚਡੀਐਫਸੀ ਬੈਂਕ ਅਤੇ ਇੰਡਸਇੰਡ ਬੈਂਕ ਘਾਟੇ ਨਾਲ ਕਾਰੋਬਾਰ ਕਰ ਰਹੇ ਹਨ।
ਮੰਗਲਵਾਰ ਦਾ ਬਾਜ਼ਾਰ: ਕਾਰੋਬਾਰੀ ਹਫਤੇ ਦੇ ਦੂਜੇ ਦਿਨ ਸ਼ੇਅਰ ਬਾਜ਼ਾਰ ਹਰੇ ਨਿਸ਼ਾਨ 'ਤੇ ਬੰਦ ਹੋਇਆ। ਬੀਐੱਸਈ 'ਤੇ ਸੈਂਸੈਕਸ 391 ਅੰਕਾਂ ਦੀ ਛਾਲ ਨਾਲ 80,351.64 'ਤੇ ਬੰਦ ਹੋਇਆ। ਇਸ ਦੇ ਨਾਲ ਹੀ NSE 'ਤੇ ਨਿਫਟੀ 0.42 ਫੀਸਦੀ ਦੇ ਵਾਧੇ ਨਾਲ 24,423.60 'ਤੇ ਬੰਦ ਹੋਇਆ।
ਕਾਰੋਬਾਰ ਦੇ ਦੌਰਾਨ ਸੈਂਸੈਕਸ 'ਚ ਮਾਰੂਤੀ ਸੁਜ਼ੂਕੀ, ਐਮਐਂਡਐਮ, ਆਈਟੀਸੀ, ਟਾਈਟਨ ਕੰਪਨੀ ਅਤੇ ਸਨ ਫਾਰਮਾ ਚੋਟੀ ਦੇ ਲਾਭਪਾਤਰੀਆਂ ਦੀ ਸੂਚੀ ਵਿੱਚ ਸ਼ਾਮਲ ਰਹੇ, ਜਦੋਂ ਕਿ ਬਜਾਜ ਫਾਈਨਾਂਸ, ਰਿਲਾਇੰਸ ਇੰਡਸਟਰੀਜ਼, ਟੈਕ ਮਹਿੰਦਰਾ, ਐਚਸੀਐਲ ਟੈਕਨਾਲੋਜੀਜ਼ ਅਤੇ ਜੇਐਸਡਬਲਯੂ ਸਟੀਲ ਘਾਟੇ ਦੀ ਸੂਚੀ ਵਿੱਚ ਸਨ।
BSE ਮਿਡਕੈਪ ਅਤੇ ਸਮਾਲਕੈਪ ਸੂਚਕਾਂਕ ਸਕਾਰਾਤਮਕ ਨੋਟ 'ਤੇ ਬੰਦ ਹੋਏ। ਆਈਟੀ ਅਤੇ ਆਇਲ ਐਂਡ ਗੈਸ ਨੂੰ ਛੱਡ ਕੇ ਸਾਰੇ ਸੈਕਟਰਲ ਸੂਚਕਾਂਕ ਹਰੇ ਰੰਗ ਵਿੱਚ ਬੰਦ ਹੋਏ, ਜਿੰਨ੍ਹਾਂ 'ਚ ਆਟੋ, ਐਫਐਮਸੀਜੀ, ਹੈਲਥਕੇਅਰ ਅਤੇ ਰਿਐਲਟੀ 'ਚ 1 ਤੋਂ 2 ਪ੍ਰਤੀਸ਼ਤ ਦਾ ਵਾਧਾ ਰਿਹਾ। ਆਟੋਮੋਟਿਵ, ਕੰਜ਼ਿਊਮਰ ਡਿਊਰੇਬਲਸ, ਫਾਰਮਾਸਿਊਟੀਕਲ ਅਤੇ PSU ਬੈਂਕਾਂ 'ਚ ਖਰੀਦਦਾਰੀ ਕਾਰਨ ਜ਼ਿਆਦਾਤਰ ਸੈਕਟਰ ਲਾਭ ਨਾਲ ਬੰਦ ਹੋਏ।