ਚੰਡੀਗੜ੍ਹ: ਹਰ ਮਹੀਨੇ ਦੀ ਸ਼ੁਰੂਆਤ ਬਦਲਾਅ ਨਾਲ ਹੁੰਦੀ ਹੈ। ਇਸ ਵਾਰ ਵੀ ਅਕਤੂਬਰ ਦਾ ਮਹੀਨਾ ਕਈ ਬਦਲਾਅ ਲੈ ਕੇ ਆ ਰਿਹਾ ਹੈ। ਦੱਸ ਦਈਏ ਕਿ ਸਤੰਬਰ ਮਹੀਨਾ ਖਤਮ ਹੋਣ 'ਚ ਕੁਝ ਹੀ ਦਿਨ ਬਾਕੀ ਹਨ। ਇਸ ਤੋਂ ਬਾਅਦ ਹਰ ਕਿਸੇ ਦੀ ਜ਼ਿੰਦਗੀ 'ਚ ਬਦਲਾਅ ਆਉਣਗੇ, ਜਿਸ ਦਾ ਸਿੱਧਾ ਅਸਰ ਤੁਹਾਡੀ ਰਸੋਈ ਅਤੇ ਜੇਬ 'ਤੇ ਪਵੇਗਾ। ਜਾਣਕਾਰੀ ਅਨੁਸਾਰ ਐਲਪੀਜੀ ਸਿਲੰਡਰ ਦੀ ਕੀਮਤ, ਕ੍ਰੈਡਿਟ ਕਾਰਡ ਦੇ ਨਿਯਮ ਅਤੇ ਪੀਪੀਐਫ ਅਤੇ ਸੁਕੰਨਿਆ ਸਮ੍ਰਿਧੀ ਯੋਜਨਾ ਦੇ ਨਿਯਮ ਬਦਲ ਰਹੇ ਹਨ। ਆਓ ਜਾਣਦੇ ਹਾਂ ਇਨ੍ਹਾਂ ਬਦਲਾਵਾਂ ਬਾਰੇ।
ਪਹਿਲੇ ਬਦਲਾਅ ਦੀ ਗੱਲ ਕਰੀਏ, ਤਾਂ ਪਹਿਲਾ ਬਦਲਾਅ LPG ਸਿਲੰਡਰ ਦੀਆਂ ਕੀਮਤਾਂ 'ਚ ਆਇਆ ਹੈ। ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਗੈਸ ਕੰਪਨੀਆਂ ਸਿਲੰਡਰ ਦੀਆਂ ਕੀਮਤਾਂ ਨਵੇਂ ਸਿਰੇ ਤੋਂ ਤੈਅ ਕਰਦੀਆਂ ਹਨ। ਇਸ ਵਾਰ ਵੀ ਕੀਮਤਾਂ ਪਹਿਲੀ ਅਕਤੂਬਰ ਨੂੰ ਅਪਡੇਟ ਕੀਤੀਆਂ ਜਾਣਗੀਆਂ। ਪਿਛਲੇ ਕੁਝ ਮਹੀਨਿਆਂ ਤੋਂ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਬਦਲਾਅ ਦੇਖਿਆ ਜਾ ਰਿਹਾ ਹੈ।
ਇਸ ਦੇ ਨਾਲ ਹੀ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਪਹਿਲਾਂ ਵਾਂਗ ਹੀ ਬਰਕਰਾਰ ਹਨ। ਗੈਸ ਕੰਪਨੀਆਂ ਮੁਤਾਬਕ ਰਾਜਧਾਨੀ ਦਿੱਲੀ ਤੋਂ ਮੁੰਬਈ ਲਈ ਵਪਾਰਕ ਗੈਸ ਸਿਲੰਡਰ ਦੀ ਕੀਮਤ ਇਸ ਮਹੀਨੇ ਦੀ ਪਹਿਲੀ ਤਰੀਕ ਨੂੰ 39 ਰੁਪਏ ਵਧਾਈ ਗਈ ਸੀ। ਜਿਸ ਤੋਂ ਬਾਅਦ ਇਹ ਸਿਲੰਡਰ ਦਿੱਲੀ ਵਿੱਚ 1691.50 ਰੁਪਏ ਵਿੱਚ ਆ ਰਿਹਾ ਹੈ। ਕਮਰਸ਼ੀਅਲ ਗੈਸ ਸਿਲੰਡਰ ਮੁੰਬਈ 'ਚ 1644 ਰੁਪਏ, ਕੋਲਕਾਤਾ 'ਚ 1802.50 ਰੁਪਏ ਅਤੇ ਚੇਨਈ 'ਚ 1855 ਰੁਪਏ 'ਚ ਵਿਕ ਰਿਹਾ ਹੈ। ਸੰਭਾਵਨਾ ਹੈ ਕਿ ਇਸ ਵਾਰ ਤਿਉਹਾਰਾਂ ਕਾਰਨ ਮਹਿੰਗਾਈ ਦਾ ਬੋਝ ਜਨਤਾ 'ਤੇ ਨਾ ਪਾਇਆ ਜਾਵੇ।
ਦੂਜੇ ਸਥਾਨ 'ਤੇ ਹਵਾਬਾਜ਼ੀ ਈਂਧਨ ਦਾ ਆਉਂਦਾ ਹੈ। ਤੇਲ ਕੰਪਨੀਆਂ ਪਹਿਲੀ ਤਰੀਕ ਨੂੰ ਈਂਧਨ ਦੀਆਂ ਕੀਮਤਾਂ ਵਿੱਚ ਸੋਧ ਕਰਦੀਆਂ ਹਨ। ਇਸ ਦੇ ਨਾਲ ਹੀ ਸੀਐਨਜੀ-ਪੀਐਨਜੀ ਦੀਆਂ ਕੀਮਤਾਂ ਵੀ ਵਧਦੀਆਂ ਅਤੇ ਘੱਟਦੀਆਂ ਹਨ। ਇਸ ਮਹੀਨੇ ਹਵਾਈ ਈਂਧਨ ਦੀਆਂ ਕੀਮਤਾਂ ਨੇ ਰਾਹਤ ਦਿੱਤੀ ਹੈ। ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਇਹ 93,480.22 ਰੁਪਏ ਪ੍ਰਤੀ ਕਿਲੋਗ੍ਰਾਮ, ਮੁੰਬਈ ਵਿੱਚ 87,432.78 ਰੁਪਏ, ਕੋਲਕਾਤਾ ਵਿੱਚ 96,298.44 ਰੁਪਏ ਅਤੇ ਚੇਨਈ ਵਿੱਚ 97,064 ਰੁਪਏ ਪ੍ਰਤੀ ਕਿਲੋਗ੍ਰਾਮ ਹੈ।
ਤੀਜਾ ਬਦਲਾਅ ਕ੍ਰੈਡਿਟ ਕਾਰਡ ਨਿਯਮਾਂ ਨਾਲ ਸਬੰਧਤ ਹੈ। ਨਿੱਜੀ ਖੇਤਰ ਦੀ ਸਭ ਤੋਂ ਵੱਡੀ ਕੰਪਨੀ HDFC ਆਪਣੇ ਗਾਹਕਾਂ ਲਈ ਕ੍ਰੈਡਿਟ ਕਾਰਡ ਨਾਲ ਜੁੜੇ ਨਿਯਮਾਂ 'ਚ ਬਦਲਾਅ ਕਰਨ ਜਾ ਰਹੀ ਹੈ। ਜਾਣਕਾਰੀ ਮੁਤਾਬਕ ਬੈਂਕ ਕੁਝ ਕ੍ਰੈਡਿਟ ਕਾਰਡਾਂ ਲਈ ਲਾਇਲਟੀ ਪ੍ਰੋਗਰਾਮ 'ਚ ਬਦਲਾਅ ਕਰਨ ਜਾ ਰਿਹਾ ਹੈ। ਇਸ ਨਿਯਮ ਦੇ ਤਹਿਤ SmartBuy ਪਲੇਟਫਾਰਮ 'ਤੇ ਐਪਲ ਉਤਪਾਦਾਂ ਲਈ ਰਿਵਾਰਡ ਪੁਆਇੰਟਾਂ ਦੀ ਛੁਟਕਾਰਾ ਪ੍ਰਤੀ ਕੈਲੰਡਰ ਤਿਮਾਹੀ ਇੱਕ ਉਤਪਾਦ ਤੱਕ ਸੀਮਿਤ ਕਰ ਦਿੱਤਾ ਗਿਆ ਹੈ।
ਚੌਥੇ ਨੰਬਰ 'ਤੇ ਅਸੀਂ ਸਰਕਾਰ ਦੀ ਸੁਕੰਨਿਆ ਸਮ੍ਰਿਧੀ ਯੋਜਨਾ ਦੇ ਨਿਯਮਾਂ 'ਚ ਬਦਲਾਅ ਬਾਰੇ ਗੱਲ ਕਰਾਂਗੇ। ਨਵੇਂ ਨਿਯਮ ਤਹਿਤ 1 ਅਕਤੂਬਰ ਤੋਂ ਸਿਰਫ਼ ਧੀਆਂ ਦੇ ਕਾਨੂੰਨੀ ਸਰਪ੍ਰਸਤ ਹੀ ਖਾਤਾ ਚਲਾ ਸਕਣਗੇ। ਜੇਕਰ ਬੇਟੀ ਦਾ ਸਰਪ੍ਰਸਤ ਕਾਨੂੰਨੀ ਨਹੀਂ ਹੈ ਤਾਂ ਉਸ ਨੂੰ ਆਪਣਾ ਖਾਤਾ ਬਦਲਵਾਉਣਾ ਹੋਵੇਗਾ। ਨਹੀਂ ਤਾਂ ਇਸ ਦਾ ਨਤੀਜਾ ਤੁਹਾਨੂੰ ਭੁਗਤਣਾ ਪਵੇਗਾ।
ਪੰਜਵਾਂ ਅਤੇ ਆਖਰੀ ਬਦਲਾਅ PPF ਨਾਲ ਸਬੰਧਤ ਹੈ। ਨਵੇਂ ਨਿਯਮ ਮੁਤਾਬਕ 1 ਅਕਤੂਬਰ ਤੋਂ ਇੱਕ ਤੋਂ ਵੱਧ ਪੀਪੀਐਫ ਖਾਤੇ ਰੱਖਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਪੋਸਟ ਸੇਵਿੰਗ ਅਕਾਉਂਟ ਦਾ ਵਿਆਜ ਉਦੋਂ ਤੱਕ ਅਦਾ ਕੀਤਾ ਜਾਵੇਗਾ ਜਦੋਂ ਤੱਕ ਉਹ ਇਸ ਦੇ ਲਈ ਯੋਗ ਨਹੀਂ ਹੋ ਜਾਂਦਾ। ਇਸ ਦਾ ਸਪੱਸ਼ਟ ਮਤਲਬ ਹੈ ਕਿ ਜਦੋਂ ਤੱਕ ਉਹ ਬਾਲਗ ਨਹੀਂ ਹੋ ਜਾਂਦਾ।
- ਗ੍ਰੀਨ ਜ਼ੋਨ 'ਚ ਖੁੱਲ੍ਹਿਆ ਸ਼ੇਅਰ ਬਾਜ਼ਾਰ, ਸੈਂਸੈਕਸ 22 ਅੰਕ ਚੜ੍ਹਿਆ, ਨਿਫਟੀ 26,200 ਦੇ ਪਾਰ - Stock market opened in green zone
- ਸਪਾਟ ਖੁੱਲ੍ਹਿਆ ਸ਼ੇਅਰ ਬਾਜ਼ਾਰ, ਸੈਂਸੈਕਸ 44 ਅੰਕ ਚੜ੍ਹਿਆ, ਨਿਫਟੀ 26,000 ਦੇ ਪਾਰ - Stock market
- ਕਿਸਾਨਾਂ ਲਈ ਖੁਸ਼ਖਬਰੀ; ਆ ਗਈ ਤਰੀਕ, ਜਾਣੋ ਕਿਸ ਦਿਨ ਜਾਰੀ ਹੋਵੇਗੀ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ 18ਵੀਂ ਕਿਸ਼ਤ - PM KISAN YOJNA