ਨਵੀਂ ਦਿੱਲੀ: ਫੋਰਬਸ 2024 ਨੇ ਦੁਨੀਆ ਦੇ ਸਭ ਤੋਂ ਅਮੀਰਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ਵਿੱਚ ਦੇਸ਼ ਅਤੇ ਦੁਨੀਆ ਭਰ ਦੇ ਅਰਬਪਤੀਆਂ ਦੇ ਨਾਂ ਸ਼ਾਮਲ ਹਨ। ਫੋਰਬਸ ਦੀ ਵਿਸ਼ਵ ਅਰਬਪਤੀਆਂ ਦੀ ਸੂਚੀ 2024 ਵਿੱਚ 200 ਭਾਰਤੀਆਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ 25 ਨਵੇਂ ਹਨ। ਸਾਲ 2023 'ਚ ਭਾਰਤੀ ਅਰਬਪਤੀਆਂ ਦੀ ਗਿਣਤੀ 169 ਸੀ, ਜੋ ਇਸ ਸਾਲ ਵਧ ਕੇ 200 ਹੋ ਗਈ ਹੈ।
ਇਸ ਸੂਚੀ ਵਿੱਚ ਭਾਰਤ ਦੇ ਸਭ ਤੋਂ ਨੌਜਵਾਨ ਅਰਬਪਤੀਆਂ ਦੇ ਨਾਂ ਵੀ ਸ਼ਾਮਲ ਹਨ। ਫੋਰਬਸ ਅਰਬਪਤੀਆਂ ਦੀ ਸੂਚੀ 2024 ਦੇ ਅਨੁਸਾਰ ਜ਼ੀਰੋਧਾ ਦੇ ਸੰਸਥਾਪਕ ਨਿਤਿਨ ਅਤੇ ਨਿਖਿਲ ਕਾਮਥ, ਅਤੇ ਫਲਿੱਪਕਾਰਟ ਦੇ ਸੰਸਥਾਪਕ ਸਚਿਨ ਅਤੇ ਬਿੰਨੀ ਬਾਂਸਲ ਭਾਰਤ ਦੇ ਸਭ ਤੋਂ ਨੌਜਵਾਨ ਅਰਬਪਤੀਆਂ ਵਜੋਂ ਉਭਰੇ ਹਨ।
ਨਿਖਿਲ ਕਾਮਥ 3.1 ਬਿਲੀਅਨ ਡਾਲਰ ਦੀ ਸੰਪਤੀ ਨਾਲ ਭਾਰਤ ਦੇ ਸਭ ਤੋਂ ਨੌਜਵਾਨ ਅਰਬਪਤੀ ਬਣ ਗਏ ਹਨ। ਨਿਖਿਲ ਕਾਮਥ ਫੋਰਬਸ ਦੀ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਵਿੱਚ 1062ਵੇਂ ਸਥਾਨ 'ਤੇ ਹਨ। ਤੁਹਾਨੂੰ ਦੱਸ ਦੇਈਏ ਕਿ 44 ਸਾਲਾ ਨਿਤਿਨ ਕਾਮਥ ਫੋਰਬਸ ਦੀ ਤਾਜ਼ਾ ਸੂਚੀ ਵਿੱਚ 4.8 ਬਿਲੀਅਨ ਡਾਲਰ ਦੀ ਕੁੱਲ ਜਾਇਦਾਦ ਦੇ ਨਾਲ ਚੌਥੇ ਸਭ ਤੋਂ ਨੌਜਵਾਨ ਭਾਰਤੀ ਅਰਬਪਤੀ ਹਨ।
ਬਿੰਨੀ ਬਾਂਸਲ 1.4 ਬਿਲੀਅਨ ਡਾਲਰ ਦੀ ਜਾਇਦਾਦ ਨਾਲ 2152ਵੇਂ ਸਥਾਨ 'ਤੇ ਹੈ। ਬਿੰਨੀ ਬਾਂਸਲ, ਜਿਸ ਨੇ 2007 ਵਿੱਚ ਸਚਿਨ ਬਾਂਸਲ ਨਾਲ ਕਿਤਾਬਾਂ ਦੇ ਇੱਕ ਆਨਲਾਈਨ ਵਿਕਰੇਤਾ ਵਜੋਂ ਫਲਿੱਪਕਾਰਟ ਦੀ ਸਥਾਪਨਾ ਕੀਤੀ ਸੀ, ਦੀ ਕੁੱਲ ਜਾਇਦਾਦ $1.4 ਬਿਲੀਅਨ ਹੈ। ਫਲਿੱਪਕਾਰਟ ਦੇ ਇੱਕ ਹੋਰ ਸੰਸਥਾਪਕ ਸਚਿਨ ਬਾਂਸਲ 1.4 ਬਿਲੀਅਨ ਡਾਲਰ ਦੀ ਜਾਇਦਾਦ ਨਾਲ 2410ਵੇਂ ਸਥਾਨ 'ਤੇ ਹਨ।
ਭਾਰਤ ਦਾ ਸਭ ਤੋਂ ਅਮੀਰ ਵਿਅਕਤੀ
ਮੁਕੇਸ਼ ਅੰਬਾਨੀ ਦੇਸ਼ ਦੇ ਸਭ ਤੋਂ ਅਮੀਰ ਵਿਅਕਤੀ ਬਣੇ ਹੋਏ ਹਨ, ਉਹ 116 ਬਿਲੀਅਨ ਡਾਲਰ ਦੀ ਜਾਇਦਾਦ ਨਾਲ 9ਵੇਂ ਸਥਾਨ 'ਤੇ ਹਨ। ਭਾਰਤ 'ਚ ਦੂਜੇ ਨੰਬਰ 'ਤੇ ਗੌਤਮ ਅਡਾਨੀ 84 ਅਰਬ ਰੁਪਏ ਦੀ ਜਾਇਦਾਦ ਨਾਲ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ 'ਚ 17ਵੇਂ ਸਥਾਨ 'ਤੇ ਹੈ।
ਇਸ ਸੂਚੀ ਵਿੱਚ ਹੋਰ ਭਾਰਤੀਆਂ ਵਿੱਚ ਆਈਟੀ ਆਗੂ ਅਤੇ ਐਚਸੀਐਲ ਦੇ ਸਹਿ-ਸੰਸਥਾਪਕ ਸ਼ਿਵ ਨਾਦਰ 36.9 ਅਰਬ ਡਾਲਰ ਨਾਲ 39ਵੇਂ ਸਥਾਨ 'ਤੇ, ਜਿੰਦਲ ਗਰੁੱਪ ਦੀ ਸਾਵਿਤਰੀ ਜਿੰਦਲ ਅਤੇ ਪਰਿਵਾਰ 33.5 ਅਰਬ ਡਾਲਰ ਨਾਲ 46ਵੇਂ ਸਥਾਨ 'ਤੇ, ਸਨ ਫਾਰਮਾ ਦੇ ਦਿਲੀਪ ਸੰਘਵੀ 69 ਅਮਰੀਕੀ ਡਾਲਰ ਨਾਲ 69ਵੇਂ ਸਥਾਨ 'ਤੇ ਹਨ।