ਕੋਲਕਾਤਾ: ਪੱਛਮੀ ਬੰਗਾਲ ਪੁਲਿਸ ਦੀ ਐਸਟੀਐਫ ਨੇ ਪੱਛਮੀ ਬਰਧਮਾਨ ਜ਼ਿਲ੍ਹੇ ਦੇ ਇੱਕ ਕਾਲਜ ਵਿਦਿਆਰਥੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਇਲਾਵਾ ਪੰਜ ਹੋਰਾਂ ਨੂੰ ਬੰਗਲਾਦੇਸ਼ ਦੇ ਅੱਤਵਾਦੀ ਸੰਗਠਨ ਨਾਲ ਕਥਿਤ ਤੌਰ 'ਤੇ ਸਬੰਧ ਰੱਖਣ ਦੇ ਦੋਸ਼ 'ਚ ਹਿਰਾਸਤ 'ਚ ਲਿਆ ਗਿਆ ਹੈ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕੰਪਿਊਟਰ ਸਾਇੰਸ ਦੇ ਦੂਜੇ ਸਾਲ ਦੇ ਵਿਦਿਆਰਥੀ ਨੂੰ ਸ਼ਨੀਵਾਰ ਦੇਰ ਸ਼ਾਮ ਬੰਗਲਾਦੇਸ਼ ਦੇ ਪਾਬੰਦੀਸ਼ੁਦਾ ਇਸਲਾਮਿਕ ਸੰਗਠਨ ਸ਼ਹਾਦਤ-ਏ-ਅਲ-ਹਿਕਮਾ ਨਾਲ ਕਥਿਤ ਸਬੰਧਾਂ ਦੇ ਦੋਸ਼ ਵਿੱਚ ਉਸਦੇ ਪਾਨਾਗੜ੍ਹ ਘਰ ਤੋਂ ਹਿਰਾਸਤ ਵਿੱਚ ਲਿਆ ਗਿਆ।
ਨੌਜਵਾਨਾਂ ਨੂੰ ਅੱਤਵਾਦੀ ਸੰਗਠਨ 'ਚ ਭਰਤੀ ਕਰਨ ਦੀ ਕੋਸ਼ਿਸ਼ : ਅਧਿਕਾਰੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਵਿਦਿਆਰਥੀ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਆਧਾਰ 'ਤੇ ਐੱਸਟੀਐੱਫ ਅਧਿਕਾਰੀਆਂ ਨੇ ਜ਼ਿਲ੍ਹੇ ਦੇ ਨਬਾਬਘਾਟ ਇਲਾਕੇ ਤੋਂ ਪੰਜ ਹੋਰ ਲੋਕਾਂ ਨੂੰ ਹਿਰਾਸਤ 'ਚ ਲਿਆ। STF ਅਧਿਕਾਰੀ ਨੇ ਦੱਸਿਆ ਕਿ ਗ੍ਰਿਫਤਾਰ ਵਿਦਿਆਰਥੀ ਪੱਛਮੀ ਅਤੇ ਪੂਰਬੀ ਬਰਧਮਾਨ ਜ਼ਿਲਿਆਂ ਦੇ ਨੌਜਵਾਨਾਂ ਨੂੰ ਅੱਤਵਾਦੀ ਸੰਗਠਨ 'ਚ ਭਰਤੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਅਸੀਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਉਸ ਦੇ ਸੰਪਰਕ ਵਿਚ ਕੌਣ ਲੋਕ ਸਨ।
- ਅਤੀਕ ਅਹਿਮਦ ਦੇ ਵਕੀਲ ਖਾਨ ਸ਼ੌਲਤ ਦੀ ਮੈਂਬਰਸ਼ਿਪ ਰੱਦ, ਬਾਰ ਕੌਂਸਲ ਨੇ ਉਮਰ ਭਰ ਲਗਾਈ ਪਾਬੰਦੀ - Atiq lawyer Membership canceled
- NEET ਪੇਪਰ ਲੀਕ ਮਾਮਲਾ; ਕੇਂਦਰ ਨੇ ਨੀਟ ਯੂਜੀ ਪੇਪਰ ਲੀਕ ਦਾ ਮਾਮਲ ਸੀਬੀਆਈ ਨੂੰ ਸੌਂਪਿਆ - NEET Paper Leak Case
- ਦਿੱਲੀ ਸਰਕਾਰ 'ਤੇ ਵਰ੍ਹੇ LG; ਕਿਹਾ- ਸ਼ੀਲਾ ਸਰਕਾਰ ਤੋਂ ਵਿਰਾਸਤ 'ਚ ਮਿਲੇ ਸੀ 7 WTP, 1 ਲੀਟਰ ਵੀ ਨਹੀਂ ਵਧਾਈ ਗਈ ਵਾਟਰ ਟਰੀਟਮੈਂਟ ਸਮਰੱਥਾ - LG VK Saxena accuses AAP
ਅੱਤਵਾਦੀ ਸੰਗਠਨ 'ਚ ਸ਼ਾਮਲ ਹੋਣ ਦੀ ਕੋਸ਼ਿਸ਼: ਅਧਿਕਾਰੀ ਨੇ ਦੱਸਿਆ ਕਿ ਹਿਰਾਸਤ 'ਚ ਲਏ ਗਏ ਪੰਜਾਂ 'ਚੋਂ ਇਕ ਵਿਦਿਆਰਥੀ ਦਾ ਭਰਾ ਹੈ ਅਤੇ ਚਾਰ ਹੋਰ ਅੱਤਵਾਦੀ ਸੰਗਠਨ 'ਚ ਸ਼ਾਮਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਐਸਟੀਐਫ ਨੇ ਵਿਦਿਆਰਥੀ ਦੇ ਲੈਪਟਾਪ ਅਤੇ ਡਾਇਰੀ ਸਮੇਤ ਕੁਝ ਦਸਤਾਵੇਜ਼ ਜ਼ਬਤ ਕੀਤੇ ਹਨ। ਸ਼ਹਾਦਤ-ਏ-ਅਲ-ਹਿਕਮਾ ਬੰਗਲਾਦੇਸ਼ ਵਿੱਚ ਇੱਕ ਪਾਬੰਦੀਸ਼ੁਦਾ ਇਸਲਾਮੀ ਅੱਤਵਾਦੀ ਸੰਗਠਨ ਹੈ। ਦੱਸ ਦਈਏ ਕਿ 2016 'ਚ NIA ਨੇ ਪੱਛਮੀ ਬਰਧਮਾਨ ਜ਼ਿਲੇ ਦੇ ਕੰਕਾਸਾ ਇਲਾਕੇ ਤੋਂ ਇਕ ਵਿਦਿਆਰਥੀ ਨੂੰ ISI ਨਾਲ ਕਥਿਤ ਸਬੰਧਾਂ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਸੀ।