ETV Bharat / bharat

ਰੇਵੰਤ ਰੈੱਡੀ ਦਾ ਇਲਜ਼ਾਮ, 'BRS ਨੇ ਆਪਣੀ ਵੋਟ ਭਾਜਪਾ ਨੂੰ ਟਰਾਂਸਫਰ ਕੀਤੀ' - Revanth Reddys allegation - REVANTH REDDYS ALLEGATION

Revanth Reddy Targets KCR: ਤੇਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈੱਡੀ ਨੇ BRS ਮੁਖੀ KCR 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਕੇਸੀਆਰ ਨੇ ਆਪਣੇ ਪਰਿਵਾਰ ਦੇ ਹਿੱਤਾਂ ਦੀ ਰਾਖੀ ਲਈ ਆਪਣੀ ਪਾਰਟੀ ਦੇ ਵਿਧਾਇਕਾਂ ਦਾ ਸਵੈਮਾਣ ਭਾਜਪਾ ਕੋਲ ਗਹਿਣੇ ਰੱਖਿਆ।

REVANTH REDDYS ALLEGATION
ਰੇਵੰਤ ਰੈੱਡੀ ਦਾ ਇਲਜ਼ਾਮ, 'BRS ਨੇ ਆਪਣੀ ਵੋਟ ਭਾਜਪਾ ਨੂੰ ਟਰਾਂਸਫਰ ਕੀਤੀ' (ਈਟੀਵੀ ਭਾਰਤ ਪੰਜਾਬ ਟੀਮ)
author img

By ETV Bharat Punjabi Team

Published : Jun 6, 2024, 2:21 PM IST

ਹੈਦਰਾਬਾਦ: ਤੇਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈਡੀ ਨੇ ਭਾਰਤ ਰਾਸ਼ਟਰ ਸਮਿਤੀ (ਬੀਆਰਐਸ) 'ਤੇ ਆਪਣੀਆਂ ਵੋਟਾਂ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਟਰਾਂਸਫਰ ਕਰਨ ਦਾ ਇਲਜ਼ਾਮ ਲਗਾਇਆ ਹੈ। ਉਨ੍ਹਾਂ ਕਿਹਾ ਕਿ ਕੇ ਚੰਦਰਸ਼ੇਖਰ ਰਾਓ ਨੇ ਆਪਣੇ ਪਰਿਵਾਰ ਦੇ ਹਿੱਤਾਂ ਦੀ ਰਾਖੀ ਲਈ ਬੀਆਰਐਸ ਵਿਧਾਇਕਾਂ ਦਾ ਸਵੈਮਾਣ ਭਾਜਪਾ ਕੋਲ ਗਿਰਵੀ ਰੱਖ ਦਿੱਤਾ ਹੈ। ਬੁੱਧਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਮੁੱਖ ਮੰਤਰੀ ਨੇ ਦਾਅਵਾ ਕੀਤਾ, 'ਭਾਰਤ ਰਾਸ਼ਟਰ ਸਮਿਤੀ ਨੇ ਲੋਕ ਸਭਾ ਚੋਣਾਂ ਵਿੱਚ ਆਪਣੀਆਂ ਵੋਟਾਂ ਭਾਜਪਾ ਨੂੰ ਟਰਾਂਸਫਰ ਕਰ ਦਿੱਤੀਆਂ। ਇਸ ਨਾਲ ਭਾਜਪਾ ਨੂੰ ਦੱਖਣੀ ਰਾਜ ਵਿੱਚ ਆਪਣੀਆਂ ਸੀਟਾਂ ਦੀ ਗਿਣਤੀ ਦੁੱਗਣੀ ਕਰਨ ਵਿੱਚ ਮਦਦ ਮਿਲੀ।

'ਭਾਜਪਾ ਕੋਲ ਸਵੈ-ਮਾਣ ਗਿਰਵੀ': ਰੈੱਡੀ ਨੇ ਭਾਜਪਾ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਬੀਆਰਐਸ ਲੀਡਰਸ਼ਿਪ 'ਤੇ 'ਆਪਣੀਆਂ ਰੂਹਾਂ ਵੇਚਣ' ਦਾ ਇਲਜ਼ਾਮ ਲਗਾਇਆ ਅਤੇ ਕਿਹਾ ਕਿ ਬੀਆਰਐਸ ਪ੍ਰਧਾਨ ਨੇ ਆਪਣੇ ਪਰਿਵਾਰ ਦੇ ਹਿੱਤਾਂ ਦੀ ਰਾਖੀ ਲਈ ਬੀਆਰਐਸ ਵਿਧਾਇਕਾਂ ਦਾ ਸਵੈ-ਮਾਣ ਭਾਜਪਾ ਕੋਲ ਗਿਰਵੀ ਕਰ ਦਿੱਤਾ ਹੈ।

'ਬੀਆਰਐਸ ਨੇ ਖ਼ੁਦ ਕੁਰਬਾਨੀ ਦਿੱਤੀ': ਸੀਐੱਮ ਨੇ ਕਿਹਾ, 'ਬੀਆਰਐਸ ਨੇ ਆਪਣਾ ਬਲੀਦਾਨ ਦਿੱਤਾ ਅਤੇ ਭਾਜਪਾ ਨੂੰ ਆਪਣੇ ਅੰਗ ਦਾਨ ਕੀਤੇ। BRS ਸੁਆਹ ਹੋ ਗਿਆ ਹੈ, ਇਸ ਦੇ ਮੁੜ ਉਭਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਰੇਵੰਤ ਨੇ ਕਿਹਾ ਕਿ ਲੋਕਾਂ ਨੇ ਨਰਿੰਦਰ ਮੋਦੀ ਦੀਆਂ ਗਾਰੰਟੀਆਂ ਨੂੰ ਠੁਕਰਾ ਦਿੱਤਾ ਹੈ।

ਕਾਂਗਰਸ ਦੀ ਕਾਰਗੁਜ਼ਾਰੀ 'ਤੇ ਤਸੱਲੀ: ਰੇਵੰਤ ਰੈਡੀ ਨੇ ਕਿਹਾ ਕਿ ਤੇਲੰਗਾਨਾ ਦੇ ਸਮਾਜ ਅਤੇ ਸਾਰੀਆਂ ਜਮਹੂਰੀ ਅਤੇ ਧਰਮ ਨਿਰਪੱਖ ਤਾਕਤਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਕਿਵੇਂ ਬੀਆਰਐਸ ਨੇ ਭਾਜਪਾ ਨੂੰ ਚੋਣਾਂ ਜਿੱਤਣ ਵਿੱਚ ਮਦਦ ਕੀਤੀ। ਇਸ ਦੌਰਾਨ ਮੁੱਖ ਮੰਤਰੀ ਨੇ ਲੋਕ ਸਭਾ ਚੋਣਾਂ 'ਚ ਕਾਂਗਰਸ ਦੀ ਕਾਰਗੁਜ਼ਾਰੀ 'ਤੇ ਤਸੱਲੀ ਪ੍ਰਗਟਾਈ।

ਦੱਸ ਦੇਈਏ ਕਿ 17 ਲੋਕ ਸਭਾ ਸੀਟਾਂ ਵਾਲੇ ਰਾਜ ਵਿੱਚ ਭਾਜਪਾ ਅਤੇ ਕਾਂਗਰਸ ਨੇ 8-8 ਸੀਟਾਂ ਜਿੱਤੀਆਂ ਹਨ, ਜਦੋਂ ਕਿ ਇੱਕ ਸੀਟ ਏਆਈਐਮਆਈਐਮ ਦੇ ਖਾਤੇ ਵਿੱਚ ਗਈ ਹੈ। ਵਰਣਨਯੋਗ ਹੈ ਕਿ ਭਾਜਪਾ ਨੇ ਜਿਨ੍ਹਾਂ 7 ਸੀਟਾਂ 'ਤੇ ਜਿੱਤ ਹਾਸਲ ਕੀਤੀ ਹੈ, ਉਨ੍ਹਾਂ 'ਚੋਂ ਬੀਆਰਐਸ ਦੀ ਜ਼ਮਾਨਤ ਜ਼ਬਤ ਹੋ ਗਈ ਹੈ। ਬੀਆਰਐਸ ਦੇ ਗਠਨ ਤੋਂ ਬਾਅਦ ਇਹ ਪਹਿਲਾਂ ਮੌਕਾ ਹੈ, ਜਦੋਂ ਪਾਰਟੀ ਦੀ ਸੰਸਦ ਵਿੱਚ ਕੋਈ ਪ੍ਰਤੀਨਿਧਤਾ ਨਹੀਂ ਹੋਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.