ਕਰਾਚੀ: ਅੱਜ ਦੇ ਸਮੇਂ 'ਚ ਧੀਆਂ ਦੀ ਸੁਰੱਖਿਆ ਦਾ ਮੁੱਦਾ ਬਹੁਤ ਅਹਿਮ ਹੋ ਗਿਆ ਫਿਰ ਚਾਹੇ ਉਹ ਘਰ-ਪਰਿਵਾਰ, ਪਿੰਡ-ਸ਼ਹਿਰ ਜਾਂ ਦੇਸ਼-ਵਿਦੇਸ਼ ਕਿਉਂ ਨਾ ਹੋਵੇ।ਇਸ ਦਾ ਸਭ ਤੋਂ ਵੱਡਾ ਕਾਰਨ ਕੁੜੀਆਂ ਪ੍ਰਤੀ ਵੱਧ ਰਿਹਾ ਜ਼ੁਰਮ ਹੈ। ਲੜਕੀਆਂ ਦੇ ਮਾਪੇ ਆਪਣੀ ਸੁਰੱਖਿਆ ਨੂੰ ਲੈ ਕੇ ਇੰਨੇ ਚਿੰਤਤ ਹਨ ਕਿ ਉਹ ਹਰ ਸਮੇਂ ਫੋਨ 'ਤੇ ਆਪਣੀ ਧੀ ਦਾ ਹਾਲ-ਚਾਲ ਪੁੱਛਦੇ ਰਹਿੰਦੇ ਹਨ। ਜੇਕਰ ਉਹ ਘਰ ਤੋਂ ਬਾਹਰ ਜਾਂਦੀ ਹੈ ਤਾਂ ਘਰਦਿਆਂ ਨੂੰ ਫਿਕਰ ਵੱਡ-ਵੱਡ ਖਾਈ ਜਾਂਦਾ ਜਦੋਂ ਤੱਕ ਉਹ ਵਾਪਸ ਘਰ ਨਹੀਂ ਆਉਂਦੀ। ਪਾਕਿਸਤਾਨ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਸ ਵਿੱਚ ਇੱਕ ਪਿਤਾ ਨੇ ਆਪਣੀ ਧੀ ਦੇ ਸਿਰ ਉੱਤੇ ਸੀਸੀਟੀਵੀ ਕੈਮਰਾ ਲਗਾ ਦਿੱਤਾ ਹੈ। ਇਸ ਦੇ ਜ਼ਰੀਏ ਉਸ ਦਾ ਪਿਤਾ ਆਪਣੀ ਬੇਟੀ 'ਤੇ ਨਜ਼ਰ ਰੱਖ ਸਕਦਾ ਹੈ। ਇਸਦੀ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
next level security pic.twitter.com/PpkJK4cglh
— Dr Gill (@ikpsgill1) September 6, 2024
ਸਿਰ 'ਤੇ ਕਿਉਂ ਲਗਾਇਆ ਕੈਮਰਾ?
ਦੱਸ ਦੇਈਏ ਕਿ ਪਾਕਿਸਤਾਨ ਦੇ ਹਾਲਾਤ ਬਹੁਤ ਖਰਾਬ ਹਨ। ਇੱਕ ਪਾਸੇ ਜਿੱਥੇ ਪਾਕਿਸਤਾਨ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ, ਉੱਥੇ ਹੀ ਉੱਥੇ ਦੇ ਲੋਕਾਂ ਲਈ ਔਰਤਾਂ ਦੀ ਸੁਰੱਖਿਆ ਵੀ ਜ਼ਰੂਰੀ ਹੋ ਗਈ ਹੈ। ਇਹ ਦੇਖ ਕੇ ਪਾਕਿਸਤਾਨੀ ਪਿਤਾ ਨੇ ਆਪਣੀ ਬੇਟੀ ਦੇ ਸਿਰ 'ਤੇ ਸੀਸੀਟੀਵੀ ਕੈਮਰਾ ਬੰਨ੍ਹ ਦਿੱਤਾ। ਇੰਨਾ ਹੀ ਨਹੀਂ ਜਦੋਂ ਲੜਕੀ ਨੂੰ ਸਿਰ 'ਤੇ ਬੰਨ੍ਹੇ ਕੈਮਰੇ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਦੱਸਿਆ ਕਿ ਉਹ ਪਾਕਿਸਤਾਨ ਦੇ ਕਰਾਚੀ 'ਚ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸ਼ਹਿਰ 'ਚ ਲੜਕੀਆਂ 'ਤੇ ਅੱਤਿਆਚਾਰ ਹੁੰਦੇ ਹਨ ਅਤੇ ਜੇਕਰ ਉਨ੍ਹਾਂ ਕੋਲ ਕੋਈ ਸਬੂਤ ਨਹੀਂ ਹੁੰਦਾ ਤਾਂ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲ ਸਕਦਾ ਸੀ। ਅਜਿਹੇ ਹਾਲਾਤਾਂ ਨਾਲ ਨਜਿੱਠਣ ਲਈ ਉਸ ਦੇ ਪਿਤਾ ਨੇ ਸਿਰ 'ਤੇ ਸੀਸੀਟੀਵੀ ਕੈਮਰਾ ਬੰਨ੍ਹ ਦਿੱਤਾ ਹੈ ਤਾਂ ਜੋ ਜਦੋਂ ਵੀ ਉਹ ਘਰੋਂ ਬਾਹਰ ਜਾਵੇ ਤਾਂ ਉਸ ਦਾ ਪਿਤਾ ਉਸ 'ਤੇ ਨਜ਼ਰ ਰੱਖ ਸਕੇ। ਇਸ ਦੇ ਨਾਲ ਹੀ ਜੇਕਰ ਕਿਸੇ ਵੀ ਤਰ੍ਹਾਂ ਦਾ ਹਮਲਾ ਜਾਂ ਹਾਦਸਾ ਵਾਪਰਦਾ ਹੈ ਤਾਂ ਉਹ ਤੁਰੰਤ ਇਸ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।
ਵੀਡੀਓ ਵਾਇਰਲ
ਕੁੜੀ ਦੇ ਸਿਰ 'ਤੇ ਬੰਨ੍ਹੇ ਹੋਏ ਕੈਮਰੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈ ਹੈ। ਕੋਈ ਇਸ ਨੂੰ ਮਜ਼ਾਕ 'ਚ ਲੈ ਰਿਹਾ ਅਤੇ ਕੋਈ ਇਸ ਬਾਰੇ ਗੰਭੀਰ ਹੋ ਰਿਹਾ ਹੈ। ਕਾਰਨ ਚਾਹੇ ਕੋਈ ਵੀ ਹੋਵੇ ਪਰ ਇੱਕ ਗੱਲ ਤਾਂ ਸਾਫ਼ ਹੈ ਕਿ ਕੁੜੀਆਂ ਪ੍ਰਤੀ ਹੋ ਰਹੇ ਜ਼ੁਰਮ 'ਚ ਆਏ ਦਿਨ ਵਾਧਾ ਹੋ ਰਿਹਾ। ਜਿਸ ਨੂੰ ਲੈ ਕੇ ਹਰ ਕੋਈ ਪ੍ਰੇਸ਼ਾਨ ਹੈ ਅਤੇ ਇਸ ਦਾ ਪੱਕਾ ਹੱਲ ਲੱਭਣ ਦੀ ਹੋਰ ਕੋਈ ਕੋਸ਼ਿਸ਼ ਕਰ ਰਿਹਾ ਤਾਂ ਜੋ ਕੁੜੀਆਂ ਖਿਲਾਫ਼ ਹੋ ਰਿਹਾ ਅਪਰਾਧ ਘੱਟ ਹੋ ਸਕੇ ਅਤੇ ਕੁੜੀਆਂ ਬੇਫ਼ਿਕਰ ਅਤੇ ਬੇਖੌਫ਼ ਹੋ ਕੇ ਘੁੰਮ ਸਕਣ।
- ਡੇਰਾ ਬਿਆਸ 'ਚ 34 ਸਾਲ 'ਚ ਪਹਿਲੀ ਬਾਰ ਹੋਇਆ ਕੁੱਝ ਅਜਿਹਾ, ਜਿਸ ਨੂੰ ਦੇਖ ਕੇ ਸਭ ਰਹਿ ਗਏ ਹੈਰਾਨ, ਜਾਨਣ ਲਈ ਕਰੋ ਕਲਿੱਕ - Radha Soami Satsang Beas
- ਡੇਰਾ ਮੁਖੀ ਰਾਮ ਰਹੀਮ ਦੀਆਂ ਮੁਸ਼ਕਿਲਾਂ ਵਧੀਆਂ: ਰਣਜੀਤ ਸਿੰਘ ਕਤਲ ਕੇਸ 'ਚ ਹਾਈਕੋਰਟ ਦੇ ਬਰੀ ਕੀਤੇ ਜਾਣ ਦੇ ਹੁਕਮ ਦੀ ਜਾਂਚ ਕਰੇਗੀ SC, ਨੋਟਿਸ ਜਾਰੀ - Supreme Court Issues Notice On Plea
- ਪੰਜਾਬ ਸਰਕਾਰ ਦਾ ਇੱਕ ਹੋਰ ਝਟਕਾ, ਪੈਟਰੋਲ-ਡੀਜ਼ਲ ਅਤੇ ਬਿਜਲੀ ਤੋਂ ਬਾਅਦ ਹੁਣ ਬੱਸਾਂ ਦਾ ਵਧਿਆ ਕਿਰਾਇਆ - BUS FARE INCREASED IN PUNJAB