ਅਲੀਗੜ੍ਹ: ਯੂਪੀ ਦੇ ਅਲੀਗੜ੍ਹ ਵਿੱਚ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਅਲੀਗੜ੍ਹ ਵਿੱਚ ਇੱਕ ਨੌਜਵਾਨ ਫਲਾਂ 'ਤੇ ਥੁੱਕ ਲਗਾ ਕੇ ਵੇਚ ਰਿਹਾ ਸੀ। ਸੂਚਨਾ ਮਿਲਦੇ ਹੀ ਕਰਣੀ ਸੈਨਾ ਦੇ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਫਲ ਵੇਚਣ ਵਾਲੇ ਨੂੰ ਫੜ ਕੇ ਥਾਣੇ ਲੈ ਗਏ। ਇਸ ਮਾਮਲੇ 'ਚ ਵਿਅਕਤੀ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਥੁੱਕ ਲਗਾ ਕੇ ਵੇਚੇ ਜਾ ਰਹੇ ਸੀ ਫਲ
ਅਖਿਲ ਭਾਰਤੀ ਕਰਣੀ ਸੈਨਾ ਦੇ ਮੀਤ ਪ੍ਰਧਾਨ ਗਿਆਨੇਂਦਰ ਸਿੰਘ ਚੌਹਾਨ ਨੇ ਕਿਹਾ ਕਿ ਦਾਨਿਸ਼ ਪੁੱਤਰ ਜ਼ਹੀਰ ਵਾਸੀ ਧੋਬੀ ਵਾਲੀ ਗਲੀ, ਈਦਗਾਹ ਥਾਣਾ ਦਿੱਲੀ ਗੇਟ ਸ਼ਨੀਵਾਰ ਦੇਰ ਰਾਤ ਬਾਰਹਦਵਾਰੀ ਚੌਰਾਹੇ 'ਤੇ ਫਲ ਵੇਚ ਰਿਹਾ ਸੀ। ਫਲ ਵੇਚਣ ਵਾਲਾ ਫਲਾਂ 'ਤੇ ਥੁੱਕ ਲਗਾ ਕੇ ਅਤੇ ਪਿਸ਼ਾਬ ਕਰਨ ਤੋਂ ਬਾਅਦ ਗੰਦੇ ਹੱਥਾਂ ਨਾਲ ਲੋਕਾਂ ਨੂੰ ਫਲ ਵੇਚ ਰਿਹਾ ਸੀ। ਉਦੋਂ ਭਾਸਕਰ ਅਗਰਵਾਲ ਨਾਮ ਦੇ ਇੱਕ ਵਿਅਕਤੀ ਨੇ ਫਲ ਵਿਕਰੇਤਾ ਦਾਨਿਸ਼ ਨੂੰ ਅਜਿਹਾ ਕਰਦਾ ਦੇਖ ਕੇ ਉਸ ਨੂੰ ਰੋਕਿਆ, ਤਾਂ ਉਹ ਲੜਨ ਲਈ ਤਿਆਰ ਹੋ ਗਿਆ।
ਹਿੰਦੂ ਸਮਾਜ ਦੀਆਂ ਭਾਵਨਾਵਾਂ ਨੂੰ ਪਹੁੰਚੀ ਠੇਸ
ਭਾਸਕਰ ਅਗਰਵਾਲ ਨੇ ਦੱਸਿਆ ਕਿ ਰੌਲਾ ਸੁਣ ਕੇ ਹੋਰ ਲੋਕ ਵੀ ਮੌਕੇ ’ਤੇ ਪਹੁੰਚ ਗਏ। ਇਸ ਸੰਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਗਈ। ਦੱਸ ਦੇਈਏ ਕਿ ਇਸ ਘਟਨਾ ਦਾ ਚਸ਼ਮਦੀਦ ਗਵਾਹ ਭਾਸਕਰ ਅਗਰਵਾਲ ਹੈ, ਜਿਸ ਨੇ ਪੂਰੀ ਘਟਨਾ ਨੂੰ ਦੇਖਿਆ। ਫਲ ਵੇਚਣ ਵਾਲੇ ਦਾਨਿਸ਼ ਨੇ ਸਮੁੱਚੇ ਹਿੰਦੂ ਸਮਾਜ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਇਸ ਸ਼ਿਕਾਇਤ ’ਤੇ ਪੁਲਿਸ ਨੇ ਫਲ ਵਿਕਰੇਤਾ ਦਾਨਿਸ਼ ਖ਼ਿਲਾਫ਼ ਆਈਪੀਸੀ ਦੀ ਧਾਰਾ ਬੀਐਨਐਸ (2023) 271 ਤਹਿਤ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਫਲ ਵੇਚਣ ਵਾਲੇ ਖਿਲਾਫ਼ ਮਾਮਲਾ ਦਰਜ
ਕਰਣੀ ਸੈਨਾ ਦੇ ਮੀਤ ਪ੍ਰਧਾਨ ਗਿਆਨੇਂਦਰ ਸਿੰਘ ਚੌਹਾਨ ਨੇ ਕਿਹਾ ਕਿ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਅਜਿਹੇ ਲੋਕਾਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਕਰਵਾ ਚੌਥ ਇੱਕ ਮਹਾਨ ਤਿਉਹਾਰ ਹੈ। ਭੈਣਾਂ, ਧੀਆਂ, ਮਾਵਾਂ ਇਸ ਦਿਨ ਸਭ ਵਰਤ ਰੱਖਦੀਆਂ ਹਨ। ਪਰ ਅਜਿਹੇ ਫਲ ਵੇਚ ਕੇ ਸਾਡੀ ਪੂਜਾ ਵਿਗਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬੰਨਾ ਦੇਵੀ ਥਾਣੇ ਦੇ ਇੰਸਪੈਕਟਰ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ। ਦੋਸ਼ੀ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ:-