ਅਸੀਂ ਅਕਸਰ ਆਪਣੀਆਂ ਚੀਜ਼ਾਂ ਨੂੰ ਪਾਰਸਲ ਰਾਹੀਂ ਮੰਗਵਾਉਣ ਨੂੰ ਤਰਜ਼ੀਹ ਦੇਣ ਲੱਗ ਗਏ ਹਾਂ ਫਿਰ ਚਾਹੇ ਪਾਸਰਲ ਵਿਦੇਸ਼ ਜਾਂ ਦੇਸ਼ ਤੋਂ ਮੰਗਵਾਉਣਾ ਹੋਵੇ। ਜਦੋਂ ਤੱਕ ਅਸੀਂ ਆਪਣੀਆਂ ਅੱਖਾਂ ਨਾਲ ਆਪਣਾ ਪਾਰਸਲ ਨਹੀਂ ਦੇਖਦੇ ਉਦੋਂ ਤੱਕ ਸਾਨੂੰ ਯਕੀਨ ਨਹੀਂ ਆਉਂਦਾ ਕਿ ਅਸੀਂ ਜੋ ਮੰਗਵਾਇਆ ਉਹ ਸਾਡੇ ਤੱਕ ਪਹੁੰਚ ਗਿਆ ਹੈ।
ਪਾਰਸਲ 'ਚ ਵੇਖੋ ਕੀ ਆਇਆ
ਦਰਅਸਲ ਅੰਤਰ ਰਾਸ਼ਟਰੀ ਹਵਾਈ ਅੱਡੇ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਸ ਨੂੰ ਦੇਖ ਕੇ ਸਭ ਦੇ ਹੋਸ਼ ਉੱਡ ਗਏ।ਜਦੋਂ ਹਵਾਈ ਅੱਡੇ 'ਤੇ ਕਾਰਗੋ ਸਕੈਨਿੰਗ ਦੌਰਾਨ ਪਾਰਸਲ ਦੇਖ ਕੇ ਕਰਮਚਾਰੀ ਹੈਰਾਨ ਰਹਿ ਗਏ।ਤੁਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਕਿ ਇਸ ਪਾਰਸਲ 'ਚ ਕੋਈ ਸਮਾਨ ਨਹੀਂ ਬਲਕਿ ਇੱਕ ਨਵਜੰਮੇ ਬੱਚੇ ਦੀ ਲਾਸ਼ ਸੀ।
ਕਿੱਥੋਂ ਦਾ ਮਾਮਲਾ
ਇਹ ਮਾਮਲਾ ਮੰਗਲਵਾਰ ਸਵੇਰੇ ਲਖਨਊ ਦੇ ਚੌਧਰੀ ਚਰਨ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਹੈ। ਇਸ ਪਾਰਸਲ ਨੂੰ ਲਖਨਊ ਤੋਂ ਮੁੰਬਈ ਦੇ ਪਤੇ 'ਤੇ ਬੁੱਕ ਕੀਤਾ ਗਿਆ ਸੀ। ਪਾਰਸਲ 'ਚ ਲਾਸ਼ ਦੇਖ ਕੇ ਕਾਰਗੋ ਕਰਮਚਾਰੀਆਂ 'ਚ ਦਹਿਸ਼ਤ ਫੈਲ ਗਈ।ਇਸੇ ਦੌਰਾਨ ਇਕ ਨਿੱਜੀ ਕੰਪਨੀ ਦਾ ਕੋਰੀਅਰ ਏਜੰਟ ਕਾਰਗੋ ਰਾਹੀਂ ਮਾਲ ਬੁੱਕ ਕਰਵਾਉਣ ਆਇਆ। ਜਦੋਂ ਕਾਰਗੋ ਸਟਾਫ ਨੇ ਉਸ ਦੇ ਬੁੱਕ ਕੀਤੇ ਸਮਾਨ ਨੂੰ ਸਕੈਨ ਕੀਤਾ ਤਾਂ ਬੱਚੇ ਦੀ ਲਾਸ਼ ਪਲਾਸਟਿਕ ਦੇ ਡੱਬੇ ਦੇ ਅੰਦਰ ਪਾਈ ਗਈ। ਮੁਲਾਜ਼ਮਾਂ ਨੇ ਜਦੋਂ ਪੈਕਟ ਖੋਲ੍ਹਿਆ ਤਾਂ ਉਸ ਵਿੱਚ ਕਰੀਬ ਡੇਢ ਮਹੀਨੇ ਦੇ ਬੱਚੇ ਦੀ ਲਾਸ਼ ਪਈ ਸੀ।ਕੋਰੀਅਰ ਦਾ ਪ੍ਰਬੰਧ ਕਰਨ ਆਏ ਏਜੰਟ ਨੂੰ ਤੁਰੰਤ ਹਿਰਾਸਤ ਵਿਚ ਲੈ ਲਿਆ ਗਿਆ। ਕੋਰੀਅਰ ਲਈ ਆਏ ਨੌਜਵਾਨ ਨੂੰ ਸੀਆਈਐਸਐਫ ਦੇ ਹਵਾਲੇ ਕਰ ਦਿੱਤਾ ਗਿਆ। ਪੁੱਛਗਿੱਛ ਦੌਰਾਨ ਨੌਜਵਾਨ ਲਾਸ਼ ਬਾਰੇ ਕੁਝ ਨਹੀਂ ਦੱਸ ਸਕਿਆ।
ਮਾਮਲੇ ਦੀ ਜਾਂਚ ਜਾਰੀ
ਏਅਰਪੋਰਟ ਚੌਕੀ ਇੰਚਾਰਜ ਨੇ ਦੱਸਿਆ ਕਿ ਲਖਨਊ ਏਅਰਪੋਰਟ ਕਾਰਗੋ ਕੰਪਲੈਕਸ 'ਚ ਨਵਜੰਮੇ ਬੱਚੇ ਦੀ ਲਾਸ਼ ਮਿਲੀ ਹੈ। ਇਸ ਸਬੰਧੀ ਕੋਰੀਅਰ ਲਈ ਆਏ ਵਿਅਕਤੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਫਿਲਹਾਲ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਕਿਸੇ ਨੇ ਨਵਜੰਮੇ ਬੱਚੇ ਦੀ ਲਾਸ਼ ਨੂੰ ਟੈਸਟ ਲਈ ਮੁੰਬਈ ਭੇਜਿਆ ਹੈ। ਪਰ, ਕੋਰੀਅਰ ਏਜੰਟ ਇਸ ਸਬੰਧੀ ਕੋਈ ਵੀ ਦਸਤਾਵੇਜ ਨਹੀਂ ਦਿਖਾ ਸਕਿਆ ਹੈ ਕਿ ਉਹ ਹਵਾਈ ਜਹਾਜ਼ ਰਾਹੀਂ ਭੇਜੇ ਜਾਣ। ਫਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ।