ਹੈਦਰਾਬਾਦ: ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੀ ਜਾਨ ਇਸ ਸਮੇਂ ਸਭ ਤੋਂ ਵੱਧ ਖ਼ਤਰੇ ਵਿੱਚ ਹੈ। ਲਾਰੈਂਸ ਬਿਸ਼ਨੋਈ ਗੈਂਗ ਨੇ ਸਲਮਾਨ ਖਾਨ ਨੂੰ ਮਾਰਨ ਦੀ ਸੁਪਾਰੀ ਲਈ ਹੈ ਅਤੇ 'ਭਾਈਜਾਨ' ਨੂੰ ਮਾਰਨ ਦੀ ਸਹੁੰ ਚੁੱਕੀ ਹੈ। ਹਾਲ ਹੀ 'ਚ ਲਾਰੈਂਸ ਬਿਸ਼ਨੋਈ ਗੈਂਗ ਨੇ ਮਸ਼ਹੂਰ ਨੇਤਾ ਅਤੇ ਸਲਮਾਨ-ਸ਼ਾਹਰੁਖ ਖਾਨ ਦੇ ਕਰੀਬੀ ਦੋਸਤ ਬਾਬਾ ਸਿੱਦੀਕੀ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਸਲਮਾਨ ਖਾਨ ਨੂੰ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ।
ਸਲਮਾਨ ਨੂੰ ਲਾਰੈਂਸ ਗੈਂਗ ਦੇ ਗੁਰਗੇ ਦੀ ਧਮਕੀ
ਅਜਿਹਾ ਹੀ ਮਾਮਲਾ ਫਿਰ ਤੋਂ ਸਾਹਮਣੇ ਆਇਆ ਹੈ ਜਿਥੇ ਬਾਲੀਵੁੱਡ ਦੇ ਭਾਈਜਾਨ ਸਲਮਾਨ ਖਾਨ ਲਈ ਮੁੰਬਈ ਟਰੈਫਿਕ ਕੰਟਰੋਲ ਰੂਮ 'ਚ ਧਮਕੀ ਭਰਿਆ ਸੰਦੇਸ਼ ਆਇਆ ਹੈ। ਮੈਸੇਜ ਭੇਜਣ ਵਾਲੇ ਵਿਅਕਤੀ ਨੇ ਆਪਣੇ ਆਪ ਨੂੰ ਲਾਰੈਂਸ ਬਿਸ਼ਨੋਈ ਗੈਂਗ ਦਾ ਕਰੀਬੀ ਦੱਸਿਆ ਹੈ। ਸੂਤਰਾਂ ਨੇ ਦੱਸਿਆ ਕਿ ਮੁੰਬਈ ਟ੍ਰੈਫਿਕ ਪੁਲਿਸ ਦੇ ਵਟਸਐਪ ਨੰਬਰ 'ਤੇ ਧਮਕੀ ਭਰਿਆ ਸੰਦੇਸ਼ ਮਿਲਿਆ ਹੈ, ਜਿਸ 'ਚ ਅਭਿਨੇਤਾ ਸਲਮਾਨ ਖਾਨ ਤੋਂ ਲਾਰੇਂਸ ਬਿਸ਼ਨੋਈ ਨਾਲ ਲੰਬੇ ਸਮੇਂ ਤੋਂ ਚੱਲੀ ਆ ਰਹੀ ਦੁਸ਼ਮਣੀ ਨੂੰ ਖਤਮ ਕਰਨ ਲਈ 5 ਕਰੋੜ ਰੁਪਏ ਦੀ ਮੰਗ ਕੀਤੀ ਗਈ ਹੈ। ਮੈਸੇਜ ਭੇਜਣ ਵਾਲੇ ਵਿਅਕਤੀ ਨੇ ਦਾਅਵਾ ਕੀਤਾ ਕਿ ਉਹ ਸਲਮਾਨ ਅਤੇ ਲਾਰੈਂਸ ਗੈਂਗ ਵਿਚਾਲੇ ਸੁਲ੍ਹਾ ਕਰਵਾ ਦੇਵੇਗਾ। ਅਜਿਹਾ ਕਰਨ ਲਈ ਉਸਨੇ ਪੈਸੇ ਮੰਗੇ ਅਤੇ ਕਿਹਾ ਕਿ ਜੇਕਰ ਪੈਸੇ ਨਾ ਦਿੱਤੇ ਗਏ ਤਾਂ ਸਲਮਾਨ ਖਾਨ ਦੀ ਹਾਲਤ ਬਾਬਾ ਸਿੱਦੀਕੀ ਤੋਂ ਵੀ ਬਦਤਰ ਹੋ ਜਾਵੇਗੀ।
ਬਾਬਾ ਸਦਿੱਕੀ ਤੋਂ ਵੀ ਹੋਵੇਗਾ ਬੁਰਾ ਹਾਲ
ਇਸ ਨਵੀਂ ਧਮਕੀ 'ਚ ਲਿਖਿਆ ਹੈ ਕਿ, ਇਸ ਧਮਕੀ ਨੂੰ ਹਲਕੇ 'ਚ ਨਾ ਲਓ, ਜੇਕਰ ਸਲਮਾਨ ਖਾਨ ਜ਼ਿੰਦਾ ਰਹਿਣਾ ਚਾਹੁੰਦੇ ਹਨ ਜਾਂ ਲਾਰੇਂਸ ਬਿਸ਼ਨੋਈ ਨਾਲ ਤੋਂ ਪਿਛਾ ਛੁਡਵਾਉਣਾ ਚਾਹੁੰਦੇ ਹੋ ਤਾਂ 5 ਕਰੋੜ ਰੁਪਏ ਭੇਜੋ, ਹਾਂ ਜੇਕਰ ਪੈਸੇ ਨਾ ਭੇਜੇ ਤਾਂ ਸਲਮਾਨ ਖਾਨ ਦੀ ਹਾਲ ਬਾਬਾ ਸਿੱਦੀਕੀ ਤੋਂ ਵੀ ਭੈੜਾ ਹੋਵੇਗਾ। ਸਲਮਾਨ ਖਾਨ ਨੂੰ ਇੱਕ ਨਵੀਂ ਧਮਕੀ ਮਿਲੀ ਹੈ, ਜਿਸ ਨਾਲ ਮੁੰਬਈ ਪੁਲਿਸ ਦੀ ਨੀਂਦ ਹਰਾਮ ਹੋ ਗਈ ਹੈ ਅਤੇ ਉਹ ਇਸਦੀ ਜਾਂਚ ਵਿੱਚ ਜੁਟੀ ਹੈ। ਦੱਸ ਦੇਈਏ ਕਿ ਦੁਸਹਿਰੇ ਵਾਲੇ ਦਿਨ 12 ਅਕਤੂਬਰ ਨੂੰ ਇਕ ਨੌਜਵਾਨ ਨੇ ਬਾਬਾ ਸਿੱਦੀਕੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ, ਜਿਸ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਨੇ ਲਈ ਸੀ। ਬਾਬਾ ਸਦਿੱਕੀ ਇੱਕ ਰਾਜਨਿਤਕ ਆਗੂ ਹੋਣ ਦੇ ਨਾਲ ਨਾਲ ਸਲਮਾਨ ਖ਼ਾਨ ਦੇ ਬਚਪਨ ਦੇ ਦੋਸਤ ਵੀ ਸਨ।
ਹੁਣ ਤੱਕ ਚਾਰ ਗ੍ਰਿਫਤਾਰ
ਬਾਬਾ ਸਿੱਦੀਕੀ ਕਤਲ ਕੇਸ ਵਿੱਚ ਪੁਲਿਸ ਹੁਣ ਤੱਕ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਇਨ੍ਹਾਂ ਵਿੱਚ ਗੁਰਮੇਲ ਬਲਜੀਤ ਸਿੰਘ (23) ਵਾਸੀ ਹਰਿਆਣਾ, ਧਰਮਰਾਜ ਰਾਜੇਸ਼ ਕਸ਼ਯਪ (19) ਵਾਸੀ ਉੱਤਰ ਪ੍ਰਦੇਸ਼ ਸ਼ਾਮਲ ਹਨ। ਇਹ ਦੋਵੇਂ ਕਥਿਤ ਸ਼ੂਟਰ ਹਨ। ਗ੍ਰਿਫਤਾਰ ਕੀਤੇ ਗਏ ਹੋਰ ਦੋ ਹਰੀਸ਼ ਕੁਮਾਰ ਬਲਕਰਮ ਨਿਸ਼ਾਦ (23) ਅਤੇ ਪ੍ਰਵੀਨ ਲੋਨਕਰ, "ਸਹਿ-ਸਾਜ਼ਿਸ਼ਕਰਤਾ" ਅਤੇ ਸ਼ੁਭਮ ਲੋਨਕਰ ਦਾ ਭਰਾ ਹਨ। ਪ੍ਰਵੀਨ ਪੁਣੇ ਦਾ ਰਹਿਣ ਵਾਲਾ ਹੈ।