ਚੰਡੀਗੜ੍ਹ/ਚਰਖੀ ਦਾਦਰੀ: ਹਰਿਆਣਾ ਦੇ ਚਰਖੀ ਦਾਦਰੀ ਜ਼ਿਲ੍ਹੇ ਵਿੱਚ ਪੁਲਿਸ ਨੇ 7 ਗਊ ਰੱਖਿਅਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ 'ਤੇ ਪੱਛਮੀ ਬੰਗਾਲ ਦੇ ਇਕ ਪ੍ਰਵਾਸੀ ਮਜ਼ਦੂਰ ਨੂੰ ਕੁੱਟ-ਕੁੱਟ ਕੇ ਮਾਰਨ ਦਾ ਇਲਜ਼ਾਮ ਹੈ। ਪੁਲਿਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਸੀਨੀਅਰ ਪੁਲਿਸ ਅਧਿਕਾਰੀ ਮੁਤਾਬਕ ਸਾਬਿਰ ਮਲਿਕ ਦੀ 27 ਅਗਸਤ ਨੂੰ ਹੱਤਿਆ ਕਰ ਦਿੱਤੀ ਗਈ ਸੀ। ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਨੂੰ ਸ਼ੱਕ ਸੀ ਕਿ ਪੀੜਤ ਨੇ ਬੀਫ ਖਾਧਾ ਹੈ।
ਹਰਿਆਣਾ ਵਿੱਚ ਪ੍ਰਵਾਸੀ ਮਜ਼ਦੂਰ ਦਾ ਕਤਲ: ਆਸਾਮ ਦੇ ਬਾਰਪੇਟਾ ਦੇ ਰਹਿਣ ਵਾਲੇ ਸੁਜਾਉਦੀਨ ਸਰਦਾਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਉਹ ਪਿੰਡ ਬਧਰਾ ਵਿੱਚ ਇੱਕ ਝੁੱਗੀ ਵਿੱਚ ਰਹਿੰਦਾ ਹੈ ਅਤੇ ਕੂੜਾ ਚੁੱਕਣ ਦਾ ਕੰਮ ਕਰਦਾ ਹੈ। ਉਸ ਦੀ ਭੈਣ ਸ਼ਕੀਨਾ ਸਰਦਾਰ ਵੀ ਆਪਣੇ ਪਤੀ ਸਾਬਿਰ ਮਲਿਕ ਨਾਲ ਉੱਥੇ ਰਹਿੰਦੀ ਹੈ। ਸਾਬਿਰ ਮਲਿਕ ਕੋਲ ਕੁਝ ਲੜਕੇ ਆਏ ਅਤੇ ਉਨ੍ਹਾਂ ਨੂੰ ਕਿਹਾ ਕਿ ਉਨ੍ਹਾਂ ਨੇ ਉਸ ਨੂੰ ਕਬਾੜ ਦਾ ਸਾਮਾਨ ਦੇਣਾ ਹੈ, ਬੱਸ ਸਟੈਂਡ 'ਤੇ ਆ ਜਾਵੋ।
4 ਤੋਂ 5 ਲੜਕਿਆਂ ਨੇ ਉਸ ਦੀ ਕੁੱਟਮਾਰ ਕੀਤੀ: ਸਾਬਿਰ ਮਲਿਕ ਉਥੇ ਗਿਆ। ਉਸ ਦੇ ਜਾਣਕਾਰ ਅਸੀਰੂਦੀਨ ਵਾਸੀ ਬਾਰਪੇਟਾ, ਆਸਾਮ ਨੂੰ ਵੀ ਉੱਥੇ ਬੁਲਾਇਆ ਗਿਆ। ਉਥੇ 4 ਤੋਂ 5 ਲੜਕਿਆਂ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਫਿਰ ਮੋਟਰਸਾਈਕਲ 'ਤੇ ਬਿਠਾ ਕੇ ਲੈ ਗਏ। ਇਸ ਤੋਂ ਬਾਅਦ ਸਾਬਿਰ ਮਲਿਕ ਅਤੇ ਅਸੀਰੂਦੀਨ ਨੂੰ ਡੰਡਿਆਂ ਨਾਲ ਕੁੱਟਿਆ ਗਿਆ, ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ। ਹਮਲਾਵਰ ਗਊ ਰੱਖਿਆ ਸਮੂਹ ਦੇ ਮੈਂਬਰ ਹਨ। ਇਸ ਦੌਰਾਨ ਸਾਬਿਰ ਮਲਿਕ ਦੀ ਮੌਤ ਹੋ ਗਈ, ਜਦਕਿ ਇਕ ਹੋਰ ਵਿਅਕਤੀ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਪੁਲਿਸ ਨੇ ਪੂਰੇ ਮਾਮਲੇ 'ਚ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
ਪੁਲਿਸ ਨੇ 7 ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ: ਪੁਲਿਸ ਨੇ ਦੱਸਿਆ ਕਿ ਸਾਬਿਰ ਮਲਿਕ ਚਰਖੀ ਦਾਦਰੀ ਜ਼ਿਲੇ ਦੇ ਬਧਦਾ ਪਿੰਡ ਨੇੜੇ ਝੁੱਗੀ 'ਚ ਰਹਿੰਦਾ ਸੀ ਅਤੇ ਰੋਜ਼ੀ-ਰੋਟੀ ਲਈ ਕੂੜਾ-ਕਰਕਟ ਇਕੱਠਾ ਕਰਦਾ ਸੀ। ਉਨ੍ਹਾਂ ਦੱਸਿਆ ਕਿ ਦੋ ਨਾਬਾਲਗਾਂ ਸਮੇਤ 7 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।
- 18 ਸਾਲ ਦੇ ਨੌਜਵਾਨ ਦਾ ਦੇਖੋ ਦਿਮਾਗ, ਤਿਆਰ ਕੀਤੀ ਅਨੋਖੀ ਕਲਾਈਮੇਟ ਵੈੱਬਸਾਈਟ - Unique climate website created
- ਗੁਰੂ ਘਰ ਨਤਮਸਤਕ ਹੋਣ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ, ਵੱਡੀ ਜ਼ਿੰਮੇਵਾਰੀ ਨੂੰ ਲੈਕੇ ਦਿੱਤੀ ਪ੍ਰਤੀਕ੍ਰਿਆ
- ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਦੇ ਗੰਨਮੈਨ ਆਪਸ 'ਚ ਭਿੜੇ, ਇੱਕ ਨੇ ਪਾੜਿਆ ਦੂਜੇ ਦਾ ਸਿਰ, ਜ਼ਖਮੀ ਹਾਲਤ 'ਚ ਹਸਪਤਾਲ ਕਰਵਾਇਆ ਗਿਆ ਭਰਤੀ
ਕੀ ਕਿਹਾ ਹਰਿਆਣਾ ਦੇ ਮੁੱਖ ਮੰਤਰੀ ਨੇ? : ਚਰਖੀ ਦਾਦਰੀ 'ਚ ਬੀਫ ਖਾਣ ਦੇ ਸ਼ੱਕ 'ਚ ਮੌਬ ਲਿੰਚਿੰਗ ਦੀ ਘਟਨਾ 'ਤੇ ਬੋਲਦੇ ਹੋਏ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਹੈ ਕਿ ਅਸੀਂ ਮਾਂ ਗਊ ਦੀ ਸੁਰੱਖਿਆ ਲਈ ਕਾਨੂੰਨ ਬਣਾਇਆ ਹੈ। ਮੌਬ ਲਿੰਚਿੰਗ ਦੀ ਘਟਨਾ ਦੀ ਨਿੰਦਾ ਕਰਦਿਆਂ ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਨਹੀਂ ਵਾਪਰਨੀਆਂ ਚਾਹੀਦੀਆਂ।