ਮਹਾਰਾਸ਼ਟਰ/ਜਾਲਨਾ: ਵੀਰਵਾਰ ਨੂੰ ਇੱਕ ਵਾਹਨ ਸੜਕ ਕਿਨਾਰੇ ਖੂਹ ਵਿੱਚ ਡਿੱਗਣ ਕਾਰਨ ਘੱਟੋ-ਘੱਟ ਸੱਤ ਲੋਕਾਂ ਦੀ ਮੌਤ ਹੋ ਗਈ। ਇਸ ਘਟਨਾ ਵਿੱਚ ਘੱਟੋ-ਘੱਟ ਪੰਜ ਹੋਰ ਜ਼ਖ਼ਮੀ ਹੋ ਗਏ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹਾਦਸਾ ਮਹਾਰਾਸ਼ਟਰ ਦੇ ਜਾਲਨਾ ਜ਼ਿਲ੍ਹੇ 'ਚ ਜਾਲਨਾ ਰਾਜੂਰ ਰੋਡ 'ਤੇ ਤੁਪੇਵਾੜੀ ਨੇੜੇ ਹੋਇਆ।
ਬਚਾਉਣ ਦੀ ਕੋਸ਼ਿਸ਼ ਦੌਰਾਨ ਗੱਡੀ ਖੂਹ 'ਚ ਡਿੱਗੀ : ਉਨ੍ਹਾਂ ਦੱਸਿਆ ਕਿ ਮੁੱਢਲੀ ਜਾਣਕਾਰੀ ਅਨੁਸਾਰ ਹਾਦਸੇ ਦੇ ਸਮੇਂ ਚਾਰ ਪਹੀਆ ਵਾਹਨ ਵਿੱਚ 12 ਸਵਾਰੀਆਂ ਸਵਾਰ ਸਨ। ਇਹ ਯਾਤਰੀ ਮਹਾਰਾਸ਼ਟਰ ਦੇ ਸੋਲਾਪੁਰ ਜ਼ਿਲ੍ਹੇ ਦੇ ਪੰਢਰਪੁਰ ਤੋਂ ਰਾਜੂਰ ਵੱਲ ਜਾ ਰਹੇ ਸਨ। ਪੁਲਿਸ ਨੇ ਦੱਸਿਆ ਕਿ ਇੱਕ ਦੋਪਹੀਆ ਵਾਹਨ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਗੱਡੀ ਖੂਹ 'ਚ ਡਿੱਗ ਗਈ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਨੂੰ ਇੱਥੋਂ ਦੇ ਜ਼ਿਲ੍ਹਾ ਜਨਰਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਮੌਕੇ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ: ਪੁਲਿਸ ਅਨੁਸਾਰ ਇਨ੍ਹਾਂ ਸਵਾਰੀਆਂ ਵਿੱਚੋਂ ਜ਼ਿਆਦਾਤਰ ਭੋਕਰੜ ਦੇ ਵਸਨੀਕ ਹਨ। ਜਾਲਨਾ ਦੇ ਜ਼ਿਲ੍ਹਾ ਮੈਜਿਸਟਰੇਟ ਡਾ.ਕ੍ਰਿਸ਼ਨਨਾਥ ਪੰਚਾਲ ਅਤੇ ਜਾਲਨਾ ਦੇ ਐਸਪੀ ਅਜੇ ਕੁਮਾਰ ਬਾਂਸਲ ਨੇ ਮੌਕੇ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ। ਮ੍ਰਿਤਕਾਂ ਦੀ ਪਛਾਣ ਪ੍ਰਹਿਲਾਦ ਮਹਾਜਨ, ਤਾਰਾਬਾਈ ਮਾਲੁਸਰੇ, ਨੰਦਾ ਤਾਏ, ਪ੍ਰਹਲਾਦ ਬਿਟਲੇ, ਨਰਾਇਣ ਕਿਸਾਨ ਨਿਹਾਲ ਅਤੇ ਚੰਦਰਭਾਗਾ ਘੁੱਗੇ ਵਜੋਂ ਹੋਈ ਹੈ। ਮ੍ਰਿਤਕਾਂ ਵਿੱਚੋਂ ਇੱਕ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ।
ਧਾਰਾਵਾਂ ਤਹਿਤ ਮਾਮਲਾ ਦਰਜ: ਪੁਲਿਸ ਨੇ ਦੱਸਿਆ ਕਿ ਇਸ ਸਬੰਧੀ ਮੋਟਰ ਵਹੀਕਲ ਐਕਟ (ਐਮਵੀਏ) ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਦੱਸਿਆ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਕਾਰਵਾਈ ਪੂਰੀ ਹੋਣ ਤੋਂ ਬਾਅਦ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ।
- ਕਿਹੜੇ ਵਿੱਤ ਮੰਤਰੀ ਅਜਿਹੇ, ਜਿਨ੍ਹਾਂ ਨੇ ਪੇਸ਼ ਨਹੀਂ ਕੀਤਾ ਇੱਕ ਵੀ ਬਜਟ, ਹੈਰਾਨ ਕਰ ਦੇਣਗੀਆਂ ਬਜਟ ਨਾਲ ਜੁੜੀਆਂ ਗੱਲਾਂ - Union Budget 2024
- ਦਿੱਲੀ 'ਚ ਕਿਡਨੀ ਟਰਾਂਸਪਲਾਂਟ ਰੈਕੇਟ ਦਾ ਪਰਦਾਫਾਸ਼; ਕ੍ਰਾਈਮ ਬ੍ਰਾਂਚ ਨੇ ਫੜੇ 8 ਮੁਲਜ਼ਮ, 5 ਸੂਬਿਆਂ 'ਚ ਚੱਲ ਰਿਹਾ ਸੀ ਇਹ ਰੈਕੇਟ - Kidney Transplant Racket Busted
- NEET ਪੇਪਰ ਲੀਕ ਮਾਮਲਾ: CBI ਟੀਮ ਨੇ ਰਾਂਚੀ 'ਚ ਕੀਤੀ ਕਾਰਵਾਈ, RIMS ਡਾਕਟਰ ਨੂੰ ਹਿਰਾਸਤ 'ਚ ਲੈ ਕੇ ਕੀਤੀ ਪੁੱਛਗਿੱਛ - NEET paper leak case