ਲਖਨਊ/ਉਤਰ ਪ੍ਰਦੇਸ਼: ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ 'ਚ 19 ਸਾਲਾਂ ਤੋਂ ਬੰਦ ਯੂਪੀ ਦੇ ਮਾਫੀਆ ਡਾੱਨ ਮੁਖਤਾਰ ਅੰਸਾਰੀ ਦੀ ਵੀਰਵਾਰ ਦੇਰ ਰਾਤ ਮੌਤ ਹੋ ਗਈ। ਬਾਂਦਾ ਜੇਲ੍ਹ ਵਿੱਚ ਦੇਰ ਰਾਤ ਮੁਖਤਾਰ ਨੂੰ ਦਿਲ ਦਾ ਦੌਰਾ ਪੈਣ ਮਗਰੋਂ ਮੈਡੀਕਲ ਕਾਲਜ ਦੇ ਆਈਸੀਯੂ ਵਿੱਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਦੋ ਦਿਨ ਪਹਿਲਾਂ ਵੀ ਮੁਖਤਾਰ ਦੀ ਤਬੀਅਤ ਖ਼ਰਾਬ ਹੋਣ ’ਤੇ ਉਸ ਨੂੰ ਮੈਡੀਕਲ ਕਾਲਜ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਮਾਫੀਆ ਦੇ ਭਰਾ ਅਫਜ਼ਲ ਅੰਸਾਰੀ ਅਤੇ ਮੁਖਤਾਰ ਅੰਸਾਰੀ ਨੇ ਜੇਲ੍ਹ ਵਿੱਚ ਕਤਲ ਦੀ ਸਾਜ਼ਿਸ਼ ਰਚੀ ਸੀ। ਆਓ ਜਾਣਦੇ ਹਾਂ ਇੱਕ ਨੇਤਾ ਕਿਵੇਂ ਬਣਿਆ ਮਾਫੀਆ?
ਕੌਣ ਹੈ ਮੁਖਤਾਰ ਅੰਸਾਰੀ?: ਮੁਖਤਾਰ ਅੰਸਾਰੀ ਦਾ ਜਨਮ 3 ਜੂਨ 1963 ਨੂੰ ਪੂਰਬੀ ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਜ਼ਿਲ੍ਹੇ ਦੇ ਮੁਹੰਮਦਾਬਾਦ ਵਿੱਚ ਸੁਭਾਨੁੱਲਾਹ ਅੰਸਾਰੀ ਅਤੇ ਬੇਗਮ ਰਾਬੀਆ ਦੇ ਘਰ ਹੋਇਆ ਸੀ। ਜਿਸ ਪਰਿਵਾਰ ਵਿਚ ਮੁਖਤਾਰ ਦਾ ਜਨਮ ਹੋਇਆ ਸੀ, ਉਸ ਪਰਿਵਾਰ ਦੀ ਪਛਾਣ ਇਕ ਨਾਮਵਰ ਸਿਆਸਤਦਾਨ ਦੀ ਸੀ। ਮੁਖਤਾਰ ਦੇ ਦਾਦਾ ਮੁਖਤਾਰ ਅਹਿਮਦ ਅੰਸਾਰੀ ਇੱਕ ਸੁਤੰਤਰਤਾ ਸੈਨਾਨੀ ਸਨ ਅਤੇ ਮਹਾਤਮਾ ਗਾਂਧੀ ਦੇ ਨਾਲ ਕੰਮ ਕਰਦੇ ਹੋਏ ਉਹ ਸਾਲ 1926-27 ਵਿੱਚ ਕਾਂਗਰਸ ਦੇ ਪ੍ਰਧਾਨ ਵੀ ਰਹੇ। ਦਿੱਲੀ ਵਿੱਚ ਇੱਕ ਸੜਕ ਦਾ ਨਾਮ ਵੀ ਮੁਖਤਾਰ ਦੇ ਦਾਦਾ ਦੇ ਨਾਮ ਉੱਤੇ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਮੁਖਤਾਰ ਦੀ ਮਾਂ ਵੀ ਦੇਸ਼ ਦੇ ਇਕ ਮਸ਼ਹੂਰ ਪਰਿਵਾਰ ਨਾਲ ਸਬੰਧ ਰੱਖਦੀ ਹੈ। ਮਾਫੀਆ ਡਾੱਨ ਦੇ ਨਾਨਕੇ ਬ੍ਰਿਗੇਡੀਅਰ ਮੁਹੰਮਦ ਉਸਮਾਨ ਨੂੰ 1947 ਦੀ ਜੰਗ ਵਿੱਚ ਸ਼ਹਾਦਤ ਲਈ ਮਹਾਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ। ਇੰਨਾ ਹੀ ਨਹੀਂ ਦੇਸ਼ ਦੇ ਸਾਬਕਾ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਵੀ ਮੁਖਤਾਰ ਦੇ ਚਾਚਾ ਲੱਗਦੇ ਹਨ। ਮੁਖਤਾਰ ਅੰਸਾਰੀ ਦੇ ਦੋ ਹੋਰ ਭਰਾ ਸਿਬਗਤੁੱਲ੍ਹਾ ਅੰਸਾਰੀ ਅਤੇ ਅਫਜ਼ਲ ਅੰਸਾਰੀ ਵੀ ਰਾਜਨੀਤੀ ਵਿੱਚ ਸਰਗਰਮ ਹਨ।
ਨਵਸ਼ਹਿਰਾ ਜੰਗ ਦੇ ਨਾਇਕ ਸਨ ਮੁਖਤਾਰ ਦੇ ਨਾਨਾ: ਮੁਖਤਾਰ ਅੰਸਾਰੀ ਭਾਵੇਂ ਕਿ ਉੱਤਰ ਪ੍ਰਦੇਸ਼ ਦਾ ਇੱਕ ਬਦਨਾਮ ਮਾਫੀਆ ਰਿਹਾ ਹੋ ਸਕਦਾ ਹੈ, ਜਿਸ ਨੇ ਜਦੋਂ ਵੀ ਬੰਦੂਕ ਚੁੱਕੀ ਤਾਂ ਸੂਬੇ ਦਾ ਮਾਹੌਲ ਖਰਾਬ ਕਰ ਦਿੰਦਾ। ਕਦੇ ਕਿਸੇ ਨੂੰ ਮਾਰਨਾ ਤੇ ਕਦੇ ਦੰਗੇ ਮਚਾਉਣਾ ਮੁਖਤਾਰ ਦਾ ਸ਼ੌਕ ਬਣ ਗਿਆ ਸੀ। ਪਰ ਉਸ ਦੇ ਨਾਨੇ ਨੇ ਦੇਸ਼ ਦੀ ਰੱਖਿਆ ਲਈ ਬੰਦੂਕ ਚੁੱਕੀ ਸੀ। ਮਹਾਵੀਰ ਚੱਕਰ ਵਿਜੇਤਾ ਬ੍ਰਿਗੇਡੀਅਰ ਉਸਮਾਨ ਮੁਖਤਾਰ ਅੰਸਾਰੀ ਦੇ ਨਾਨੇ ਨੇ ਸਾਲ 1947 ਦੀ ਜੰਗ ਵਿੱਚ ਭਾਰਤੀ ਫੌਜ ਦੀ ਤਰਫੋਂ ਲੜੇ ਸਨ ਅਤੇ ਨਵਸ਼ਹਿਰਾ ਦੀ ਲੜਾਈ ਵਿੱਚ ਭਾਰਤ ਨੂੰ ਜਿੱਤ ਵੱਲ ਲੈ ਗਏ ਸਨ। ਹਾਲਾਂਕਿ ਉਹ ਦੁਸ਼ਮਣ ਦੀ ਗੋਲੀ ਆਪਣੇ ਸੀਨੇ ਵਿੱਚ ਖਾ ਕੇ ਦੇਸ਼ ਲਈ ਸ਼ਹੀਦ ਹੋ ਗਏ ਸਨ।
ਪੁੱਤਰ ਨੇ ਦੇਸ਼ ਦਾ ਨਾਮ ਕੀਤਾ ਸੀ ਰੌਸ਼ਨ: ਪਿਛਲੇ 19 ਸਾਲਾਂ ਤੋਂ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਮੁਖਤਾਰ ਦੀ ਪਹਿਲਾਂ ਦੀ ਪੀੜ੍ਹੀ ਹੀ ਨਹੀਂ, ਸਗੋਂ ਉਨ੍ਹਾਂ ਦੇ ਪੁੱਤਰ ਵੀ ਆਪਣੇ ਪਰਿਵਾਰ ਦੀ ਇੱਜ਼ਤ ਬਰਕਰਾਰ ਰੱਖਣ ਅਤੇ ਆਪਣੇ ਮਾਫੀਆ ਪਿਤਾ ਤੋਂ ਵੱਖਰਾ ਅਕਸ ਬਣਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਸਨ। ਮੁਖਤਾਰ ਅੰਸਾਰੀ ਦਾ ਵੱਡਾ ਬੇਟਾ ਅੱਬਾਸ ਅੰਸਾਰੀ ਸ਼ਾਟ ਗਨ ਸ਼ੂਟਿੰਗ ਦਾ ਅੰਤਰਰਾਸ਼ਟਰੀ ਖਿਡਾਰੀ ਹੈ। ਇੰਨਾ ਹੀ ਨਹੀਂ ਅੱਬਾਸ ਨੇ ਦੁਨੀਆ ਦੇ ਚੋਟੀ ਦੇ ਦਸ ਨਿਸ਼ਾਨੇਬਾਜ਼ਾਂ 'ਚ ਸ਼ਾਮਲ ਹੋਣ ਦੇ ਨਾਲ-ਨਾਲ ਦੁਨੀਆ ਭਰ 'ਚ ਕਈ ਮੈਡਲ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਹਾਲਾਂਕਿ, ਉਹ ਆਪਣੇ ਮਾਫੀਆ ਪਿਤਾ ਦੇ ਪਰਛਾਵੇਂ ਤੋਂ ਜ਼ਿਆਦਾ ਦੇਰ ਤੱਕ ਦੂਰ ਨਹੀਂ ਰਹਿ ਸਕਿਆ ਅਤੇ ਪਿਸਤੌਲਾਂ ਦੇ ਸ਼ੌਕ ਨੇ ਉਸ ਨੂੰ ਅਪਰਾਧੀ ਬਣਾ ਦਿੱਤਾ ਅਤੇ ਹੁਣ ਉਹ ਵਿਧਾਇਕ ਹੋਣ ਦੇ ਬਾਵਜੂਦ ਆਪਣੇ ਪਿਤਾ ਦੇ ਕਰਮਾਂ ਦੀ ਸਜ਼ਾ ਭੁਗਤ ਰਿਹਾ ਹੈ।
ਕਮਿਊਨਿਸਟ ਪਾਰਟੀ ਵੱਲੋਂ ਪਹਿਲੀ ਵਾਰ ਚੋਣ ਲੜੀ: ਜਦੋਂ ਕਿ ਉਨ੍ਹਾਂ ਦੇ ਦਾਦਾ ਇੱਕ ਆਜ਼ਾਦੀ ਘੁਲਾਟੀਏ ਸਨ, ਮੁਖਤਾਰ ਦੇ ਪਿਤਾ ਸੁਭਾਨਉੱਲ੍ਹਾ ਅੰਸਾਰੀ ਨੇ ਵੀ ਉਨ੍ਹਾਂ ਦੇ ਨਕਸ਼ੇ ਕਦਮਾਂ 'ਤੇ ਚੱਲੇ ਅਤੇ ਇੱਕ ਕਮਿਊਨਿਸਟ ਨੇਤਾ ਹੋਣ ਦੇ ਬਾਵਜੂਦ, ਆਪਣੇ ਸਾਫ਼ ਅਕਸ ਕਾਰਨ 1971 ਦੀਆਂ ਨਗਰ ਨਿਗਮ ਚੋਣਾਂ ਵਿੱਚ ਬਿਨਾਂ ਮੁਕਾਬਲਾ ਚੁਣੇ ਗਏ ਸਨ। ਮੁਖਤਾਰ ਆਪਣੇ ਭਰਾ ਅਫਜ਼ਲ ਅੰਸਾਰੀ ਦੀ ਤਰ੍ਹਾਂ ਰਾਜਨੀਤੀ ਵਿਚ ਆਉਣਾ ਚਾਹੁੰਦੇ ਸਨ। ਇਸ ਲਈ ਮੁਖਤਾਰ ਨੇ ਭਾਰਤੀ ਕਮਿਊਨਿਸਟ ਪਾਰਟੀ ਤੋਂ ਰਾਜਨੀਤੀ ਵਿਚ ਪ੍ਰਵੇਸ਼ ਕੀਤਾ ਸੀ। 1995 ਵਿੱਚ ਹੋਈਆਂ ਉਪ ਚੋਣ ਵਿੱਚ ਮੁਖਤਾਰ ਨੇ ਜੇਲ੍ਹ ਵਿੱਚ ਰਹਿੰਦਿਆਂ ਕਮਿਊਨਿਸਟ ਪਾਰਟੀ ਵੱਲੋਂ ਗਾਜ਼ੀਪੁਰ ਸਦਰ ਵਿਧਾਨ ਸਭਾ ਸੀਟ ਤੋਂ ਚੋਣ ਲੜੀ ਸੀ ਪਰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। 1996 'ਚ ਬਸਪਾ ਦੀ ਟਿਕਟ 'ਤੇ ਜਿੱਤ ਕੇ ਪਹਿਲੀ ਵਾਰ ਵਿਧਾਨ ਸਭਾ ਪਹੁੰਚੇ ਮੁਖਤਾਰ ਅੰਸਾਰੀ 2002, 2007, 2012 ਅਤੇ 2017 'ਚ ਮਊ ਤੋਂ ਜਿੱਤੇ ਸਨ। ਮੁਖਤਾਰ ਨੇ 2007, 2012 ਅਤੇ 2017 ਦੀਆਂ ਚੋਣਾਂ ਜੇਲ੍ਹ ਵਿਚ ਰਹਿੰਦਿਆਂ ਜਿੱਤੀਆਂ ਸਨ। 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ, ਮੁਖਤਾਰ ਨੇ ਚੋਣ ਨਾ ਲੜਨ ਦਾ ਐਲਾਨ ਕੀਤਾ ਅਤੇ ਰਾਜਨੀਤੀ ਦੀ ਵਿਰਾਸਤ ਆਪਣੇ ਪੁੱਤਰ ਅੱਬਾਸ ਅੰਸਾਰੀ ਨੂੰ ਸੌਂਪ ਦਿੱਤੀ।
ਯੋਗੀ ਸਰਕਾਰ ਨੇ ਢਾਹਿਆ ਮੁਖਤਾਰ ਦਾ ਕਿਲਾ: ਸਾਲ 2005 ਤੋਂ ਜੇਲ੍ਹ ਵਿੱਚ ਬੰਦ ਬਦਨਾਮ ਮਾਫ਼ੀਆ ਮੁਖਤਾਰ ਅੰਸਾਰੀ ਖ਼ਿਲਾਫ਼ ਉੱਤਰ ਪ੍ਰਦੇਸ਼ ਵਿੱਚ ਕੁੱਲ 63 ਅਤੇ ਦਿੱਲੀ ਅਤੇ ਪੰਜਾਬ ਵਿੱਚ 1-1 ਕੇਸ ਦਰਜ ਹਨ। ਜਿਸ ਵਿੱਚ 21 ਅਜਿਹੇ ਕੇਸ ਹਨ, ਜੋ ਅਦਾਲਤ ਵਿੱਚ ਵਿਚਾਰ ਅਧੀਨ ਹਨ। ਹੁਣ ਤੱਕ ਮਾਫੀਆ ਨੂੰ 8 ਕੇਸਾਂ ਵਿੱਚ ਸਜ਼ਾ ਹੋ ਚੁੱਕੀ ਹੈ। ਯੂਪੀ ਪੁਲਿਸ ਨੇ 282 ਮਾਫੀਆ ਕਾਰਕੁਨਾਂ ਖਿਲਾਫ ਕਾਰਵਾਈ ਕੀਤੀ ਹੈ। ਜਿਸ ਵਿੱਚ ਕੁੱਲ 143 ਕੇਸ ਵੀ ਦਰਜ ਕੀਤੇ ਗਏ ਹਨ। ਮੁਖਤਾਰ ਦੇ ਗੁੰਡੇ ਅਤੇ ਉਸਦੇ ਗੈਂਗ ISI 191 ਦੇ 176 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਯੋਗੀ ਸਰਕਾਰ ਦੀ ਕਾਰਵਾਈ ਤੋਂ ਡਰਦਿਆਂ 15 ਗੁੰਡਿਆਂ ਨੇ ਵੀ ਆਤਮ ਸਮਰਪਣ ਕਰ ਦਿੱਤਾ ਹੈ। 167 ਹਥਿਆਰਾਂ ਦੇ ਲਾਇਸੈਂਸ ਰੱਦ ਕੀਤੇ ਗਏ ਹਨ, 66 ਖਿਲਾਫ ਗੁੰਡਾ ਐਕਟ ਅਤੇ 126 ਗੈਂਗਸਟਰਾਂ ਖਿਲਾਫ ਕਾਰਵਾਈ ਕੀਤੀ ਗਈ ਹੈ। ਯੋਗੀ ਸਰਕਾਰ ਦੇ ਕਾਰਜਕਾਲ ਦੌਰਾਨ ਬਾਂਦਾ ਜੇਲ੍ਹ ਵਿੱਚ ਬੰਦ ਮੁਖਤਾਰ ਅੰਸਾਰੀ ਦੇ 6 ਗੁੰਡਿਆਂ 'ਤੇ ਐਨਐਸਏ ਲਗਾਇਆ ਗਿਆ ਸੀ, 70 ਦੀਆਂ ਹਿਸਟਰੀ ਸ਼ੀਟਾਂ ਖੋਲ੍ਹੀਆਂ ਗਈਆਂ ਹਨ ਅਤੇ 40 ਨੂੰ ਜ਼ਿਲ੍ਹਾ ਕਮਾਂਡਰ ਬਣਾਇਆ ਗਿਆ ਹੈ। ਮੁਠਭੇੜ ਵਿੱਚ ਮੁਖਤਾਰ ਦੇ ਪੰਜ ਸਾਥੀਆਂ ਨੂੰ ਵੀ ਪੁਲਿਸ ਨੇ ਮਾਰ ਦਿੱਤਾ ਸੀ। ਯੋਗੀ ਸਰਕਾਰ ਨੇ ਮੁਖਤਾਰ ਅਤੇ ਉਸ ਦੇ ਪਰਿਵਾਰ ਦੀ ਕਰੀਬ 5 ਅਰਬ 72 ਕਰੋੜ ਰੁਪਏ ਦੀ ਜਾਇਦਾਦ ਜਾਂ ਤਾਂ ਜ਼ਬਤ ਕਰ ਲਈ ਹੈ ਜਾਂ ਨਸ਼ਟ ਕਰ ਦਿੱਤੀ ਹੈ। ਇੰਨਾ ਹੀ ਨਹੀਂ ਮੁਖਤਾਰ ਐਂਡ ਕੰਪਨੀ ਦੇ ਖਿਲਾਫ ਕੀਤੀ ਗਈ ਕਾਰਵਾਈ ਕਾਰਨ ਇਸ ਦੇ ਬੰਦ ਕੀਤੇ ਗਏ ਗੈਰ-ਕਾਨੂੰਨੀ ਕਾਰੋਬਾਰਾਂ ਤੋਂ ਕਮਾਏ 2 ਅਰਬ 12 ਕਰੋੜ ਰੁਪਏ ਦਾ ਨੁਕਸਾਨ ਵੀ ਹੋਇਆ ਹੈ।
ਪੂਰੇ ਪਰਿਵਾਰ ਖਿਲਾਫ ਮਾਮਲਾ ਦਰਜ: ਮਾਫੀਆ ਮੁਖਤਾਰ ਅੰਸਾਰੀ ਅਤੇ ਉਸ ਦੇ ਭਰਾ ਅਫਜ਼ਲ ਅੰਸਾਰੀ ਸਮੇਤ ਉਸ ਦੇ ਪੂਰੇ ਪਰਿਵਾਰਕ ਮੈਂਬਰਾਂ ਖਿਲਾਫ ਕੁੱਲ 97 ਕੇਸ ਦਰਜ ਹਨ। ਅਫਜ਼ਲ ਅੰਸਾਰੀ ਖਿਲਾਫ 7, ਸਿਬਗਤੁੱਲਾ ਅੰਸਾਰੀ ਖਿਲਾਫ 3, ਮੁਖਤਾਰ ਦੀ ਪਤਨੀ ਅਫਸ਼ਾਨ ਅੰਸਾਰੀ ਖਿਲਾਫ 11, ਮੁਖਤਾਰ ਦੇ ਬੇਟੇ ਅੱਬਾਸ ਅੰਸਾਰੀ ਖਿਲਾਫ 8, ਉਮਰ ਅੰਸਾਰੀ ਖਿਲਾਫ 6 ਅਤੇ ਅੱਬਾਸ ਦੀ ਪਤਨੀ ਨਿਕਹਤ ਬਾਨੋ ਖਿਲਾਫ 11 ਅਪਰਾਧਿਕ ਮਾਮਲੇ ਦਰਜ ਹਨ।
- ਬਾਂਦਾ 'ਚ ਮਾਫੀਆ ਮੁਖਤਾਰ ਅੰਸਾਰੀ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ, ਯੂਪੀ 'ਚ ਧਾਰਾ 144 ਲਾਗੂ - MUKHTAR ANSARI DIED IN HOSPITAL
- ਭਾਜਪਾ 'ਚ ਜਾਣ ਤੋਂ ਬਾਅਦ ਸ਼ੀਤਲ ਅੰਗੁਰਾਲ ਨੇ ਵਿਧਾਇਕ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ - SHEETAL ANGURAL RESIGN
- ਭਾਜਪਾ ਨੇ ਕੇਜਰੀਵਾਲ ਤੇ 'ਆਪ' ਨੂੰ ਪੁੱਛੇ ਪੰਜ ਸਵਾਲ, ਅੱਤਵਾਦੀ ਸੰਗਠਨਾਂ 'ਚ ਸ਼ਾਮਲ ਹੋਣ ਦੇ ਇਲਜ਼ਾਮ 'ਤੇ ਵੀ ਮੰਗੇ ਜਵਾਬ - bjp asked 5 questions kejriwal