ਸੰਗਰੂਰ: ਪੰਜਾਬ ਵਿੱਚ ਇਸ ਸਮੇਂ ਗਰਮੀ ਅਤੇ ਸਿਆਸਤ ਦੋਵੇਂ ਹੀ ਸਿਖ਼ਰ ਉੱਤੇ ਹਨ। ਅੱਤ ਦੀ ਗਰਮੀ ਭਾਵੇਂ ਰਿਕਾਰਡ ਤੋੜ ਰਹੀ ਅਤੇ ਲੋਕ ਬੇਹਾਲ ਹਨ ਪਰ ਸਿਆਸੀ ਲੋਕ ਅਜਿਹੇ ਮਾਹੌਲ ਵਿੱਚ ਵੀ ਪਿੱਛੇ ਨਹੀਂ ਹਟ ਰਹੇ। ਸੂਬੇ ਅੰਦਰ 2024 ਲੋਕ ਸਭਾ ਚੋਣ 7ਵੇਂ ਅਤੇ ਆਖਰੀ ਗੇੜ ਵਿੱਚ ਹੋਣ ਜਾ ਰਹੀਆਂ ਹਨ। ਪੂਰੇ ਪੰਜਾਬ ਵਿੱਚ ਇੱਕ ਜੂਨ ਨੂੰ ਵੋਟਾਂ ਹਨ ਅਤੇ ਅੱਜ ਚੋਣ ਪ੍ਰਚਾਰ ਦੇ ਆਖਰੀ ਦਿਨ ਤਮਾਮ ਸਿਆਸੀ ਧਿਰਾਂ ਆਪਣੀ ਵਾਅ ਲਾ ਰਹੀਆਂ ਹਨ।
'AAP ਉਮੀਦਵਾਰ ਮੀਤ ਹੇਅਰ ਦੇ ਹੱਕ ਵਿੱਚ ਰੋਡ ਸ਼ੋਅ': ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਸੰਗਰੂਰ ਸ਼ਹਿਰ ਵਿੱਚ 'ਆਪ' ਉਮੀਦਵਾਰ ਮੀਤ ਹੇਅਰ ਦੇ ਹੱਕ ਵਿੱਚ ਰੋਡ ਸ਼ੋਅ ਕਰ ਰਹੇ ਹਨ। ਮੀਤ ਹੇਅਰ ਨੇ ਦੱਸਿਆ ਕਿ ਇਹ ਰੋਡ ਸ਼ੋਅ ਸੰਗਰੂਰ ਦੇ ਅਗਰਸੈਨ ਚੌਂਕ ਤੋਂ ਸਵੇਰੇ 10 ਵਜੇ ਸ਼ੁਰੂ ਹੋ ਕੇ ਬੱਸ ਸਟੈਂਡ ਵਿਖੇ ਸਮਾਪਤ ਹੋਵੇਗਾ।
ਅੱਜ ਚੋਣ ਪ੍ਰਚਾਰ ਦਾ ਆਖ਼ਰੀ ਦਿਨ- ਪੰਜਾਬ ਵਿੱਚ 1 ਜੂਨ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ 2014 ਵਿੱਚ ਹੁਣ ਸਿਰਫ਼ 2 ਦਿਨ ਬਾਕੀ ਹਨ ਪਰ ਚੋਣ ਪ੍ਰਚਾਰ ਅੱਜ ਯਾਨੀ ਵੀਰਵਾਰ (30 ਮਈ) ਨੂੰ ਸ਼ਾਮ 6 ਵਜੇ ਖ਼ਤਮ ਹੋ ਜਾਵੇਗਾ।
ਇਸ ਤੋਂ ਬਾਅਦ ਹਰ ਉਮੀਦਵਾਰ ਘਰ-ਘਰ ਜਾ ਕੇ ਹੀ ਵੋਟ ਮੰਗ ਸਕੇਗਾ, ਉਹ ਵੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ। ਅਜਿਹੇ 'ਚ ਹਰ ਉਮੀਦਵਾਰ ਕੋਈ ਕਸਰ ਬਾਕੀ ਨਹੀਂ ਛੱਡਣਾ ਚਾਹੁੰਦਾ ਕਿਉਂਕਿ ਲੋਕ ਸਭਾ ਚੋਣਾਂ ਲਈ ਚੋਣ ਪ੍ਰਚਾਰ ਆਪਣੇ ਆਖਰੀ ਪੜਾਅ 'ਤੇ ਹੈ। ਅੱਜ ਯਾਨੀ ਵੀਰਵਾਰ ਸ਼ਾਮ 6 ਵਜੇ ਸ਼ੋਰ ਬੰਦ ਹੋ ਜਾਵੇਗਾ।
ਅਪਡੇਟ ਜਾਰੀ...