ਨਵੀਂ ਦਿੱਲੀ: ਚੋਣ ਕਮਿਸ਼ਨ ਸ਼ਨੀਵਾਰ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਪ੍ਰੋਗਰਾਮ ਦਾ ਐਲਾਨ ਕਰੇਗਾ। ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਕਿਹਾ, 'ਅਸੀਂ ਦੇਸ਼ ਨੂੰ ਸੱਚਮੁੱਚ ਤਿਉਹਾਰੀ, ਲੋਕਤੰਤਰੀ ਮਾਹੌਲ ਦੇਣ ਲਈ ਵਚਨਬੱਧ ਹਾਂ। 17ਵੀਂ ਲੋਕ ਸਭਾ ਦਾ ਕਾਰਜਕਾਲ 16 ਜੂਨ 2024 ਨੂੰ ਖਤਮ ਹੋਣ ਜਾ ਰਿਹਾ ਹੈ। ਆਂਧਰਾ ਪ੍ਰਦੇਸ਼, ਉੜੀਸਾ, ਅਰੁਣਾਚਲ ਪ੍ਰਦੇਸ਼ ਅਤੇ ਸਿੱਕਮ ਦੀਆਂ ਵਿਧਾਨ ਸਭਾਵਾਂ ਦਾ ਕਾਰਜਕਾਲ ਵੀ ਜੂਨ 2024 ਵਿੱਚ ਖਤਮ ਹੋਣ ਜਾ ਰਿਹਾ ਹੈ। ਜੰਮੂ-ਕਸ਼ਮੀਰ 'ਚ ਚੋਣਾਂ ਹੋਣ ਜਾ ਰਹੀਆਂ ਹਨ...'
47 ਕਰੋੜ ਮਹਿਲਾ ਵੋਟਰ: ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਕਿਹਾ, 'ਦੇਸ਼ ਵਿੱਚ ਕੁੱਲ ਵੋਟਰ 96.8 ਕਰੋੜ ਹਨ। ਇਨ੍ਹਾਂ ਚੋਣਾਂ 'ਚ 49.7 ਕਰੋੜ ਪੁਰਸ਼ ਅਤੇ 47 ਕਰੋੜ ਔਰਤਾਂ ਹਨ... ਇਨ੍ਹਾਂ ਚੋਣਾਂ 'ਚ ਪਹਿਲੀ ਵਾਰ 1.82 ਕਰੋੜ ਵੋਟਰ ਹਨ...' ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਦੱਸਿਆ ਕਿ '12 ਸੂਬਿਆਂ 'ਚ ਮਹਿਲਾ ਵੋਟਰਾਂ ਦਾ ਅਨੁਪਾਤ ਇਸ ਤੋਂ ਵੱਧ ਹੈ। ਮਰਦ ਵੋਟਰਾਂ ਦਾ।'
1.8 ਕਰੋੜ ਲੋਕ ਪਹਿਲੀ ਵਾਰ ਵੋਟ ਪਾਉਣਗੇ : ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਦੱਸਿਆ ਕਿ 1.8 ਕਰੋੜ ਵੋਟਰ ਪਹਿਲੀ ਵਾਰ ਵੋਟ ਪਾਉਣਗੇ। 20 ਤੋਂ 29 ਸਾਲ ਦੀ ਉਮਰ ਦੇ 19.47 ਕਰੋੜ ਵੋਟਰ ਹਨ।
10.5 ਲੱਖ ਪੋਲਿੰਗ ਸਟੇਸ਼ਨ: ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਕਿਹਾ ਕਿ 'ਸਾਡੇ ਕੋਲ 97 ਕਰੋੜ ਰਜਿਸਟਰਡ ਵੋਟਰ, 10.5 ਲੱਖ ਪੋਲਿੰਗ ਸਟੇਸ਼ਨ, 1.5 ਕਰੋੜ ਪੋਲਿੰਗ ਅਧਿਕਾਰੀ ਅਤੇ ਸੁਰੱਖਿਆ ਕਰਮਚਾਰੀ, 55 ਲੱਖ ਈਵੀਐਮ, 4 ਲੱਖ ਵਾਹਨ ਹਨ।'
85 ਸਾਲ ਤੋਂ ਵੱਧ ਉਮਰ ਦੇ ਵੋਟਰ ਘਰ ਬੈਠੇ ਹੀ ਪਾ ਸਕਣਗੇ ਵੋਟ: ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਕਿਹਾ, '85 ਸਾਲ ਤੋਂ ਵੱਧ ਉਮਰ ਦੇ ਸਾਰੇ ਵੋਟਰਾਂ ਨੂੰ ਘਰ ਬੈਠੇ ਹੀ ਵੋਟ ਪਾਉਣ ਦੀ ਇਜਾਜ਼ਤ ਹੋਵੇਗੀ... ਇਸ ਵਾਰ ਦੇਸ਼ 'ਚ ਪਹਿਲੀ ਵਾਰ , ਇਹ ਵਿਵਸਥਾ ਨਾਲੋ ਨਾਲ ਕੀਤੀ ਜਾਵੇਗੀ। ਇਹ ਲਾਗੂ ਹੋਵੇਗਾ ਕਿ ਅਸੀਂ 85 ਸਾਲ ਤੋਂ ਵੱਧ ਉਮਰ ਦੇ ਅਤੇ 40% ਤੋਂ ਵੱਧ ਅਪੰਗਤਾ ਵਾਲੇ ਵੋਟਰਾਂ ਨੂੰ ਫਾਰਮ ਭੇਜਾਂਗੇ ਜੇਕਰ ਉਹ ਵੋਟਿੰਗ ਦਾ ਇਹ ਵਿਕਲਪ ਚੁਣਦੇ ਹਨ...'
ਵੋਟ ਕਿੰਨੀ ਜ਼ਰੂਰੀ: ਇਸ ਦੌਰਾਨ ਪ੍ਰੈਸ ਕਾਨਫਰੰਸ ਨੇ ਵੱਡਾ ਐਲਾਨ ਕਰਦੇ ਆਖਿਆ ਕਿ ਇਸ ਵਾਰ ਚੋਣ ਕਮਿਸ਼ਨ ਵੱਲੋਂ ਇੱਕ-ਇੱਕ ਵੋਟਰ ਦੀ ਵੋਟ ਲੈਣ ਲਈ ਘਰ-ਘਰ ਪਹੁੰਚ ਕੀਤੀ ਜਾਵੇਗੀ। ਇਸ ਦਾ ਫੈਸਲ ਬਿਮਾਰ ਵੋਟਰਾਂ ਨੂੰ ਦੇਖਦੇ ਹੋਏ ਲਿਆ ਗਿਆ ਹੈ। ਇਹ ਇਤਿਹਾਸ 'ਚ ਪਹਿਲੀ ਵਾਰ ਹੋਵੇਗਾ ਜਦੋਂ ਵਟੋਰਾਂ ਤੋਂ ਘਰ 'ਚ ਜਾਕੇ ਵੋਟ ਪਵਾਈ ਜਾਵੇਗੀ।
ਕਰੀਮੀਨਲ ਉਮਦੀਵਾਰ ਦਾ ਵੋਟਰਾਂ ਨੂੰ ਲੱਗੇਗਾ ਪਤਾ: ਇਸ ਵਾਰ ਲੋਕ ਸਭਾ ਚੋਣਾਂ 2024 ਬਹੁਤ ਹੀ ਖਾਸ ਹੋਣ ਜਾ ਰਹੀਆਂ ਹਨ। ਚੋਣ ਕਮਿਸ਼ਨ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਇਸ ਬਾਰੇ ਹਰ ਇੱਕ ਉਸ ਉਮੀਦਵਾਰ ਨੂੰ ਕੇਵਾਈਸੀ ਕਰਨੀ ਹੋਵੇਗੀ। ਇਸ ਨਾਲ ਵੋਟਰਾਂ ਨੂੰ ਪਤਾ ਲੱਗ ਸਕੇਗਾ ਕਿ ਇਸ ਉਮੀਦਵਾਰ 'ਤੇ ਕੋਈ ਕੇਸ ਚੱਲ ਰਿਹਾ, ਕਿਸ ਅਪਰਾਧ ਕਾਰਨ ਕੇਸ ਦਰਜ ਹੋਇਆ ਹੈ। ਉੱਥੇ ਹੀ ਜਿਸ ਪਾਰਟੀ ਵੱਲੋਂ ਕਿਸੇ ਵੀ ਅਜਿਹੇ ਉਮੀਦਵਾਰ ਨੂੰ ਟਿਕਟ ਦਿੱਤੀ ਜਾਂਦੀ ਹੈ ਤਾਂ ਪਾਰਟੀ ਨੂੰ ਵੀ ਇਹ ਦੱਸਣਾ ਹੋਵੇਗਾ ਕਿਉਂ ਕਰੀਮੀਨਲ ਉਮੀਦਵਾਰ ਨੂੰ ਟਿਕਟ ਦਿੱਤੀ ਗਈ ਹੈ। ਕੀ ਉਨ੍ਹਾਂ ਨੂੰ ਕੋਈ ਹੋਰ ਉਮੀਦਵਾਰ ਨਹੀਂ ਮਿਲਿਆ। ਇਸ ਦੇ ਨਾਲ ਹੀ ਜੋ ਵੀ ਕਰੀਮੀਨਲ ਉਮਦੀਵਾਰ ਹੋਵੇਗਾ ਉਸ ਨੂੰ ਆਪਣੇ ਬਾਰੇ ਜਾਣਕਾਰੀ 3 ਮਾਧਿਅਮਾਂ ਨਾਲ ਦੇਣੀ ਹੋਵੇਗੀ, ਜਿਸ 'ਚ ਟੀਵੀ, ਅਖਬਾਰ ਅਤੇ ਰੇਡੀਓ ਸ਼ਾਮਿਲ ਹੈ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ਰਾਹੀਂ ਵੀ ਆਪਣੇ ਬਾਰੇ ਸਾਰੀ ਜਾਣਕਾਰੀ ਦੇਣੀ ਹੋਵੇਗੀ।
ਗਲਤ ਜਾਣਕਾਰੀ ਸ਼ੇਅਰ ਨਾ ਕਰੋ: ਚੋਣ ਕਮਿਸ਼ਨ ਨੇ ਆਖਿਆ ਕਿ ਸੋਸ਼ਲ ਮੀਡੀਆ 'ਤੇ ਸਾਡੀ ਨਜ਼ਰ ਰਹੇਗੀ। ਕੋਈ ਵੀ ਅੱਗੇ ਤੋਂ ਅੱਗੇ ਗਲਤ ਜਾਣਕਾਰੀ ਨਾ ਸ਼ੇਅਰ ਕਰੇ। ਕੋਈ ਵੀ ਜਾਣਕਾਰੀ ਸ਼ੇਅਰ ਕਰਨ ਤੋਂ ਪਹਿਲਾਂ ਉਸ ਦੀ ਜਾਂਚ ਕਰਨਾ ਬੇਹੱਦ ਜ਼ਰੂਰੀ ਹੈ।ਮੀਡੀਆ ਨੂੰ ਸਖ਼ਤੀ ਨਾਲ ਬੋਲਦੇ ਉਨਾਂ੍ਹ ਆਖਿਆ ਕਿ ਜੇਕਰ ਤੁਸੀਂ ਕਿਸੇ ਵੀ ਪਾਰਟੀ ਦਾ ਇਸ਼ਤਿਹਾਰ ਦੇ ਰਹੇ ਹੋ ਤਾਂ ਉਸ ਨੂੰ ਇਸ਼ਤਿਹਾਰ ਹੀ ਲਿਿਖਆ ਜਾਵੇ।
ਨਿੱਜੀ ਤੰਜ ਨਾ ਕੱਸੇ ਜਾਣ: ਉਨ੍ਹਾਂ ਆਖਿਆ ਕਿ ਅਸੀਂ ਸਾਰੀ ਪਾਰਟੀਆਂ ਨੂੰ ਅਪੀਲ ਕਰਦੇ ਹਾਂ ਉਹ ਕਿਸੇ ਵੀ ਪਾਰਟੀ ਦੇ ਉਮੀਦਵਾਰ 'ਤੇ ਨਿੱਜੀ ਹਮਲੇ ਨਾ ਕਰਨ। ਕਿਉਂਕਿ ਦੋਸਤ ਤੋਂ ਦੁਸ਼ਮਣ ਅਤੇ ਦੁਸ਼ਮਣ ਤੋਂ ਦੋਸਤ ਬਣਦੇ ਦੇਰ ਨਹੀਂ ਲੱਗਦੀ।
ਪੰਜਾਬ 'ਚ ਚੋਣਾਂ: ਲੋਕ ਸਭਾ ਚੋਣਾਂ ਦੇ ਐਲਾਨ ਕਰਦੇ ਹੋਏ ਚੋਣ ਕਮਿਸ਼ਨ ਨੇ ਆਖਿਆ ਕਿ ਇਸ ਵਾਰ 7 ਗੇੜ 'ਚ ਚੋਣਾਂ ਹੋਣਗੀਆਂ। 7ਵੇਂ ਫੇਸ 'ਚ ਪੰਜਾਬ ਅਤੇ ਹਰਿਆਣਾ 'ਚ 1 ਜੂਨ ਨੂੰ ਵੋਟਾਂ ਪੈਣਗੀਆਂ ਅਤੇ 4 ਜੂਨ ਨੂੰ ਨਤੀਜੇ ਐਲਾਨੇ ਜਾਣਗੇ।
ਪਿਛਲੀਆਂ ਚੋਣਾਂ 'ਤੇ ਨਜ਼ਰ ਮਾਰੋ: ਪਿਛਲੀਆਂ ਲੋਕ ਸਭਾ ਚੋਣਾਂ 'ਚ ਭਾਜਪਾ ਨੇ 303 ਸੀਟਾਂ ਜਿੱਤੀਆਂ ਸਨ, ਜਦਕਿ ਕਾਂਗਰਸ ਨੂੰ 52 ਸੀਟਾਂ ਮਿਲੀਆਂ ਸਨ। ਹਾਲਾਂਕਿ, ਉਹ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਦਾ ਦਾਅਵਾ ਕਰਨ ਲਈ ਲੋੜੀਂਦੀ ਗਿਣਤੀ ਇਕੱਠੀ ਨਹੀਂ ਕਰ ਸਕੀ। ਆਉਣ ਵਾਲੀਆਂ ਚੋਣਾਂ ਭਾਰਤ ਦੀਆਂ ਵਿਰੋਧੀ ਪਾਰਟੀਆਂ ਲਈ ਬੇਹੱਦ ਮਹੱਤਵਪੂਰਨ ਹਨ, ਜੋ ਭਾਜਪਾ ਦੀ ਅੱਗੇ ਵਧਣ ਤੋਂ ਰੋਕਣ ਲਈ ਲੜ ਰਹੀਆਂ ਹਨ।
ਮੌਜੂਦਾ ਲੋਕ ਸਭਾ ਦਾ ਕਾਰਜਕਾਲ 16 ਜੂਨ ਨੂੰ ਖਤਮ ਹੋ ਰਿਹਾ ਹੈ: ਲੋਕ ਸਭਾ ਦਾ ਮੌਜੂਦਾ ਕਾਰਜਕਾਲ 16 ਜੂਨ ਨੂੰ ਖਤਮ ਹੋਵੇਗਾ ਅਤੇ ਨਵੇਂ ਸਦਨ ਦਾ ਗਠਨ ਉਸ ਤਰੀਕ ਤੋਂ ਪਹਿਲਾਂ ਕਰਨਾ ਹੋਵੇਗਾ।
2019 ਵਿੱਚ ਸੱਤ ਪੜਾਵਾਂ ਵਿੱਚ ਹੋਈਆਂ ਚੋਣਾਂ: ਪਿਛਲੀ ਵਾਰ, ਲੋਕ ਸਭਾ ਚੋਣਾਂ ਦਾ ਐਲਾਨ 10 ਮਾਰਚ ਨੂੰ ਹੋਇਆ ਸੀ ਅਤੇ 11 ਅਪ੍ਰੈਲ ਤੋਂ ਸੱਤ ਪੜਾਵਾਂ ਵਿੱਚ ਵੋਟਿੰਗ ਹੋਈ ਸੀ। ਵੋਟਾਂ ਦੀ ਗਿਣਤੀ 23 ਮਈ ਨੂੰ ਹੋਈ ਸੀ।