ETV Bharat / bharat

ਮਨੀਪੁਰ ਵਿੱਚ 6 ਪੋਲਿੰਗ ਸਟੇਸ਼ਨਾਂ 'ਤੇ ਵੋਟਿੰਗ ਰੱਦ, 30 ਅਪ੍ਰੈਲ ਨੂੰ ਮੁੜ ਪੈਣਗੀਆਂ ਵੋਟਾਂ - Lok Sabha Election 2024 - LOK SABHA ELECTION 2024

Repolling In Manipur Lok Sabha Election 2024: ਚੋਣ ਕਮਿਸ਼ਨ ਨੇ ਇੱਕ ਵਾਰ ਫਿਰ ਮਨੀਪੁਰ ਦੇ 6 ਪੋਲਿੰਗ ਸਟੇਸ਼ਨਾਂ 'ਤੇ ਵੋਟਿੰਗ ਰੱਦ ਕਰ ਦਿੱਤੀ ਹੈ। ਇਨ੍ਹਾਂ 6 ਪੋਲਿੰਗ ਸਟੇਸ਼ਨਾਂ 'ਤੇ 30 ਅਪ੍ਰੈਲ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਮੁੜ ਵੋਟਾਂ ਪੈਣਗੀਆਂ।

bharat
bharat
author img

By ANI

Published : Apr 28, 2024, 10:24 AM IST

ਇੰਫਾਲ/ਮਨੀਪੁਰ: ਚੋਣ ਕਮਿਸ਼ਨ ਨੇ ਬਾਹਰੀ ਮਨੀਪੁਰ ਸੰਸਦੀ ਹਲਕੇ ਦੇ ਛੇ ਪੋਲਿੰਗ ਸਟੇਸ਼ਨਾਂ 'ਤੇ ਕਰਵਾਈ ਗਈ ਵੋਟਿੰਗ ਨੂੰ ਰੱਦ ਕਰਾਰ ਦਿੱਤਾ ਹੈ ਅਤੇ 30 ਅਪ੍ਰੈਲ ਨੂੰ ਇਨ੍ਹਾਂ ਕੇਂਦਰਾਂ 'ਤੇ ਨਵੀਆਂ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਹੈ। ਮਨੀਪੁਰ ਵਿੱਚ ਇਹ ਦੂਜੀ ਵਾਰ ਵੋਟਿੰਗ ਰੱਦ ਹੋਈ ਹੈ। ਚੋਣ ਕਮਿਸ਼ਨ ਨੇ ਲੋਕ ਪ੍ਰਤੀਨਿਧਤਾ ਐਕਟ, 1951 ਦੀ ਧਾਰਾ 58 (2) ਅਤੇ 58 ਏ (2) ਦੇ ਤਹਿਤ 26 ਅਪ੍ਰੈਲ ਨੂੰ ਬਾਹਰੀ ਮਨੀਪੁਰ (ਐਸਟੀ) ਸੰਸਦੀ ਹਲਕੇ ਵਿੱਚ ਸੂਚੀਬੱਧ 6 ਪੋਲਿੰਗ ਸਟੇਸ਼ਨਾਂ 'ਤੇ ਪੋਲਿੰਗ ਰੱਦ ਕਰ ਦਿੱਤੀ ਸੀ।

ਵੋਟਰਾਂ ਨੂੰ ਅਪੀਲ: ਅਧਿਕਾਰਤ ਬਿਆਨ 'ਚ ਕਿਹਾ ਗਿਆ ਹੈ, 'ਰੱਦ ਕੀਤੇ ਗਏ ਪੋਲਿੰਗ ਸਟੇਸ਼ਨਾਂ 'ਤੇ 30 ਅਪ੍ਰੈਲ ਨੂੰ ਸਵੇਰੇ 7:00 ਵਜੇ ਤੋਂ ਸ਼ਾਮ 4:00 ਵਜੇ ਤੱਕ ਦੁਬਾਰਾ ਪੋਲਿੰਗ ਹੋਵੇਗੀ। ਮੁੱਖ ਚੋਣ ਅਫ਼ਸਰ ਪ੍ਰਦੀਪ ਕੁਮਾਰ ਝਾਅ ਨੇ ਇਨ੍ਹਾਂ ਪੋਲਿੰਗ ਸਟੇਸ਼ਨਾਂ ਦੇ ਵੋਟਰਾਂ ਨੂੰ ਵੱਧ-ਚੜ੍ਹ ਕੇ ਆਪਣੀ ਵੋਟ ਦਾ ਇਸਤੇਮਾਲ ਕਰਨ ਦੀ ਅਪੀਲ ਕੀਤੀ। ਮਨੀਪੁਰ ਵਿੱਚ 2024 ਲੋਕ ਸਭਾ ਲਈ ਵੋਟਿੰਗ ਸਮਾਪਤ ਹੋ ਗਈ, ਕਿਉਂਕਿ ਰਾਜ ਦੇ ਬਾਹਰੀ ਮਨੀਪੁਰ ਹਲਕੇ ਦੇ 13 ਵਿਧਾਨ ਸਭਾ ਹਲਕਿਆਂ ਨੇ ਸ਼ੁੱਕਰਵਾਰ ਨੂੰ ਵੋਟਿੰਗ ਦੇ ਦੂਜੇ ਪੜਾਅ ਵਿੱਚ ਆਪਣੀਆਂ ਵੋਟਾਂ ਪਾਈਆਂ।'

ਇਸ ਤੋਂ ਪਹਿਲਾਂ, 19 ਅਪ੍ਰੈਲ ਨੂੰ ਪਹਿਲੇ ਪੜਾਅ ਦੀ ਵੋਟਿੰਗ ਦੌਰਾਨ ਹਿੰਸਾ ਦੀਆਂ ਕਈ ਘਟਨਾਵਾਂ ਸਾਹਮਣੇ ਆਉਣ ਤੋਂ ਬਾਅਦ, 22 ਅਪ੍ਰੈਲ ਨੂੰ ਅੰਦਰੂਨੀ ਮਨੀਪੁਰ ਹਲਕੇ ਦੇ 11 ਪੋਲਿੰਗ ਸਟੇਸ਼ਨਾਂ 'ਤੇ ਦੁਬਾਰਾ ਪੋਲਿੰਗ ਹੋਈ ਸੀ। ਦੱਸ ਦੇਈਏ ਕਿ ਲੋਕ ਸਭਾ ਚੋਣਾਂ 2024 ਦੇ ਪਹਿਲੇ ਅਤੇ ਦੂਜੇ ਪੜਾਅ ਦੀਆਂ ਚੋਣਾਂ ਕੁਝ ਘਟਨਾਵਾਂ ਨੂੰ ਛੱਡ ਕੇ ਸ਼ਾਂਤੀਪੂਰਵਕ ਨੇਪਰੇ ਚੜ੍ਹ ਗਈਆਂ।

7 ਮਈ ਨੂੰ ਤੀਜੇ ਗੇੜ ਦੀ ਵੋਟਿੰਗ : ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਦੇ ਤੀਜੇ ਗੇੜ ਲਈ ਵੋਟਿੰਗ 7 ਮਈ, 2024 ਨੂੰ ਹੈ। ਇਸ ਤੀਜੇ ਗੇੜ 'ਚ 12 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 95 ਲੋਕ ਸਭਾ ਸੀਟਾਂ ਲਈ ਵੋਟਿੰਗ ਹੋਵੇਗੀ, ਜਦਕਿ 1351 ਉਮੀਦਵਾਰਾਂ ਦੀ ਕਿਸਮਤ ਦਾਅ 'ਤੇ ਲੱਗੇਗੀ। ਇਸ ਪੜਾਅ 'ਚ ਗੁਜਰਾਤ ਦੀਆਂ ਸਾਰੀਆਂ 25 ਸੀਟਾਂ 'ਤੇ ਵੋਟਿੰਗ ਹੋਵੇਗੀ ਅਤੇ ਆਮ ਚੋਣਾਂ ਦੇ ਇਸ ਪੜਾਅ 'ਚ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਬਿਹਾਰ ਅਤੇ ਕਰਨਾਟਕ ਦੀਆਂ ਕਈ ਸੀਟਾਂ 'ਤੇ ਵੋਟਿੰਗ ਹੋਵੇਗੀ। ਵੋਟਾਂ ਦੀ ਗਿਣਤੀ ਅਤੇ ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.