ਚੰਡੀਗੜ: ਲੋਕ ਸਭਾ ਚੋਣਾਂ ਤੋਂ ਪਹਿਲਾਂ ਹਰਿਆਣਾ ਵਿੱਚ ਸਿਆਸੀ ਹੱਲਾਸ਼ੇਰੀ ਬਹੁਤ ਤੇਜ਼ ਹੋ ਗਈ ਹੈ। ਬੀਜੇਪੀ ਅਤੇ ਜੇਪੀ ਦਾ ਗਠਜੋੜ ਟੁੱਟਣ ਤੋਂ ਬਾਅਦ ਸੀਐਮ ਮਨੋਹਰ ਲਾਲ ਅਤੇ ਉਨ੍ਹਾਂ ਦੇ ਕੈਬਨਿਟ ਸਾਥੀਆਂ ਨੇ ਅਸਤੀਫਾ ਦੇ ਦਿੱਤਾ ਹੈ। ਬਾਅਦ ਵਿੱਚ ਵਿਧਾਇਕ ਦਲ ਦੀ ਬੈਠਕ ਵਿੱਚ ਨਾਇਬ ਸੈਨੀ ਨੂੰ ਮਨੋਹਰ ਲਾਲ ਦੀ ਜਗ੍ਹਾ ਨਵਾਂ ਮੁੱਖ ਮੰਤਰੀ ਚੁਣ ਲਿਆ ਗਿਆ।
ਕੌਣ ਹਨ ਨਾਇਬ ਸੈਨੀ: ਅੰਬਾਲਾ ਦੇ ਇੱਕ ਛੋਟੇ ਜਿਹੇ ਪਿੰਡ ਮਿਜਾਪੁਰ ਮਾਜਰਾ ਵਿੱਚ ਨਾਇਬ ਸਿੰਘ ਸੈਨੀ ਦਾ ਜਨਮ ਹੋਇਆ। ਨਾਇਬ ਸਿੰਘ ਦਾ ਜਨਮ 25 ਜਨਵਰੀ 1970 ਨੂੰ ਇੱਕ ਸੈਨੀ ਪਰਿਵਾਰ ਵਿੱਚ ਹੋਇਆ। ਉਹਨਾਂ ਬੀਏ ਅਤੇ ਐਲਬੀ ਦੀ ਡਿਗਰੀ ਪ੍ਰਾਪਤ ਕੀਤੀ ਹੈ। ਨਾਇਬ ਸਿੰਘ ਵਿਦਿਆਰਥੀ ਜੀਵਨ ਦੇ ਦੌਰਾਨ ਰਾਸ਼ਟਰੀ ਸਵੈਸੇਵਕ ਸੰਘ ਨਾਲ ਜੁੜੇ, ਜਿੱਥੇ ਉਨ੍ਹਾਂ ਦੀ ਮੁਲਾਕਾਤ ਮਨੋਹਰ ਲਾਲ ਖੱਟਰ ਨਾਲ ਹੋਈ। ਕੁਝ ਸਮੇਂ ਬਾਅਦ ਉਹ ਬੀਜੇਪੀ ਵਿੱਚ ਸ਼ਾਮਲ ਹੋ ਗਏ। ਇਸ ਤੋਂ ਬਾਅਦ ਸਿਆਸੀ ਯਾਤਰਾ ਸ਼ੁਰੂ ਹੋਈ। ਨਾਇਬ ਸੈਨੀ ਸ਼ੁਰੂ ਤੋਂ ਹੀ ਮਨੋਹਰ ਲਾਲ ਦੇ ਨਜ਼ਦੀਕੀ ਰਹੇ ਹਨ।
ਨਾਇਬ ਸਿੰਘ ਸੈਣੀ ਦਾ ਸਿਆਸੀ ਸਫ਼ਰਨਾਮਾ: ਨਾਇਬ ਸਿੰਘ ਸੈਣੀ ਸਾਲ 2002 ਵਿੱਚ ਭਾਜਪਾ ਦੇ ਯੁਵਾ ਮੋਰਚੇ ਦੀ ਅੰਬਾਲਾ ਸ਼ਾਖਾ ਦੇ ਜ਼ਿਲ੍ਹਾ ਜਨਰਲ ਸਕੱਤਰ ਬਣੇ। ਇਸ ਤੋਂ ਬਾਅਦ ਸਾਲ 2005 ਵਿੱਚ ਬੀਜਪੀ ਦੇ ਅੰਬਾਲਾ ਯੁਵਾ ਮੋਰਚਾ ਦੇ ਪ੍ਰਧਾਨ ਬਣੇ। ਸਾਲ 2009 ਵਿੱਚ ਨਾਇਬ ਸਿੰਘ ਨੂੰ ਹਰਿਆਣਾ ਭਾਜਪਾ ਦੇ ਕਿਸਾਨ ਮੋਰਚੇ ਦਾ ਸੂਬਾ ਜਨਰਲ ਸਕੱਤਰ ਬਣਾਇਆ ਗਿਆ। ਸਾਲ 2012 ਵਿੱਚ ਅੰਬਾਲਾ ਜਿਲਾ ਦੇ ਬੀਜੇਪੀ ਪ੍ਰਧਾਨ ਬਣਾਏ ਗਏ। ਇਸ ਤੋਂ ਬਾਅਦ ਸਾਲ 2014 ਵਿੱਚ ਨਰਾਇਣਗੜ੍ਹ ਵਿਧਾਨ ਸਭਾ ਤੋਂ ਵਿਧਾਇਕ ਦੀ ਚੋਣ ਜਿੱਤੀ। ਸਾਲ 2016 ਵਿੱਚ ਹਰਿਆਣਾ ਸਰਕਾਰ ਵਿੱਚ ਰਾਜ ਮੰਤਰੀ ਬਣਾਏ ਗਏ। 2019 ਦੀਆਂ ਲੋਕ ਸਭਾ ਚੋਣਾਂ ਵਿੱਚ ਕੁਰੂਕਸ਼ੇਤਰ ਤੋਂ ਸੰਸਦ ਮੈਂਬਰ ਚੁਣੇ ਗਏ ਸਨ। ਸੰਸਦ ਮੈਂਬਰ ਬਣਨ ਤੋਂ ਬਾਅਦ ਉਨ੍ਹਾਂ ਨੂੰ ਹਰਿਆਣਾ ਭਾਜਪਾ ਪ੍ਰਧਾਨ ਦੀ ਜ਼ਿੰਮੇਵਾਰੀ ਵੀ ਸੌਂਪੀ ਗਈ ਅਤੇ ਅਤੇ ਅੱਜ 12 ਮਾਰਚ 2024 ਨੂੰ ਉਹਨਾਂ ਨੂੰ ਭਾਜਪਾ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ।
ਮਨੋਹਰ ਲਾਲ ਦੇ ਕਰੀਬੀ ਹਨ ਨਾਇਬ ਸੈਨੀ: ਨਾਇਬ ਸੈਣੀ ਨੂੰ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਨਜ਼ਦੀਕੀ ਮੰਨਿਆ ਜਾਂਦਾ ਹੈ। ਜਦੋਂ ਤੋਂ ਨਾਇਬ ਸੈਣੀ ਆਰਐਸਐਸ ਵਿੱਚ ਸਰਗਰਮ ਹੋਏ ਹਨ, ਉਦੋਂ ਤੋਂ ਉਨ੍ਹਾਂ ਦੇ ਮਨੋਹਰ ਲਾਲ ਨਾਲ ਨਜ਼ਦੀਕੀ ਸਬੰਧ ਰਹੇ ਹਨ। ਸਿਆਸੀ ਹਲਕਿਆਂ ਵਿੱਚ ਇਹ ਆਮ ਚਰਚਾ ਰਹੀ ਹੈ ਕਿ ਮਨੋਹਰ ਲਾਲ ਨੇ ਕੁਰੂਕਸ਼ੇਤਰ ਤੋਂ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਦੀ ਟਿਕਟ ਹਾਸਲ ਕਰਨ ਲਈ ਪੈਰਵਾਈ ਕੀਤੀ ਸੀ।