ਹੈਦਰਾਬਾਦ: ਦੇਸ਼ਭਰ 'ਚ ਹੋਲੀ ਦੇ ਤਿਉਹਾਰ ਨੂੰ ਕਾਫ਼ੀ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਹਰ ਸਾਲ ਫੱਗਣ ਮਹੀਨੇ ਦੇ ਸ਼ੁੱਕਲ ਪੱਖ ਦੀ ਪੂਰਨਮਾਸ਼ੀ ਦੀ ਰਾਤ ਨੂੰ ਹੋਲਿਕਾ ਦਹਨ ਕੀਤਾ ਜਾਂਦਾ ਹੈ ਅਤੇ ਇਸਦੇ ਅਗਲੇ ਦਿਨ ਹੋਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਸ ਤਿਉਹਾਰ ਦਾ ਲੋਕ ਕਾਫ਼ੀ ਇੰਤਜ਼ਾਰ ਕਰਦੇ ਹਨ। ਇਸ ਵਾਰ ਹੋਲੀ ਦੀ ਤਰੀਕ ਨੂੰ ਲੈ ਕੇ ਲੋਕ ਉਲਝਣ 'ਚ ਹਨ। ਕੁਝ ਲੋਕ ਹੋਲੀ 24 ਮਾਰਚ ਦੀ ਦੱਸ ਰਹੇ ਹਨ, ਤਾਂ ਕੁਝ 25 ਮਾਰਚ ਦੀ।
ਇਸ ਸਾਲ ਕਦੋ ਹੈ ਹੋਲੀ ਦਾ ਤਿਉਹਾਰ?: ਹੋਲਿਕਾ ਦਹਨ ਦੇ ਅਗਲੇ ਦਿਨ ਹੋਲੀ ਮਨਾਈ ਜਾਂਦੀ ਹੈ। ਪੰਚਾਂਗ ਅਨੁਸਾਰ, ਇਸ ਵਾਰ ਫੱਗਣ ਪੂਰਨਮਾਸ਼ੀ ਤਰੀਕ ਦੀ ਸ਼ੁਰੂਆਤ 24 ਮਾਰਚ ਨੂੰ ਸਵੇਰੇ 9:54 ਮਿੰਟ 'ਤੇ ਹੋਵੇਗੀ ਅਤੇ ਇਸਦੇ ਅਗਲੇ ਦਿਨ 25 ਮਾਰਚ ਨੂੰ ਦੁਪਹਿਰ 12:29 ਮਿੰਟ 'ਤੇ ਖਤਮ ਹੋਵੇਗੀ। ਸਨਾਤਨ ਧਰਮ ਵਿੱਚ ਉਦੈ ਤਿਥੀ ਦਾ ਜ਼ਿਆਦਾ ਮਹੱਤਵ ਹੈ। ਅਜਿਹੇ 'ਚ ਇਸ ਵਾਰ ਹੋਲੀ 25 ਮਾਰਚ ਨੂੰ ਮਨਾਈ ਜਾਵੇਗੀ।
ਹੋਲਿਕਾ ਦਹਨ ਦਾ ਸ਼ੁੱਭ ਮੁਹੂਰਤ: ਹੋਲੀ ਤੋਂ ਇੱਕ ਦਿਨ ਪਹਿਲਾ ਹੋਲਿਕਾ ਦਹਨ ਕੀਤਾ ਜਾਂਦਾ ਹੈ। ਪੰਚਾਂਗ ਅਨੁਸਾਰ, ਹੋਲਿਕਾ ਦਹਨ ਦਾ ਸ਼ੁੱਭ ਮੁਹੂਰਤ 24 ਮਾਰਚ ਨੂੰ ਰਾਤ 11:13 ਮਿੰਟ ਤੋਂ ਲੈ ਕੇ 12:27 ਮਿੰਟ ਤੱਕ ਹੈ। ਇਸ ਸਮੇਂ ਦੌਰਾਨ ਹੋਲਿਕਾ ਦਹਨ ਕੀਤਾ ਜਾਵੇਗਾ।
ਹੋਲਿਕਾ ਦਹਨ ਦੀ ਪੂਜਾ ਵਿਧਿ: ਹੋਲਿਕਾ ਦਹਨ ਲਈ ਇੱਕ ਜਗ੍ਹਾਂ ਨਿਰਧਾਰਤ ਕੀਤੀ ਜਾਂਦੀ ਹੈ ਅਤੇ ਉਸ ਜਗ੍ਹਾਂ ਲੱਕੜਾਂ ਰੱਖੀਆਂ ਜਾਂਦੀਆਂ ਹਨ। ਹੋਲਿਕਾ ਦਹਨ ਦੀ ਪੂਜਾ 'ਚ ਗਾਂ ਦੇ ਗੋਬਰ, ਫੁੱਲਾਂ ਦੀ ਮਾਲਾ, ਤਿਲਕ ਅਤੇ ਗੁਜੀਆ ਚੜ੍ਹਾਇਆ ਜਾਂਦਾ ਹੈ। ਇਸ ਜਗ੍ਹਾਂ 'ਤੇ ਜਲ ਚੜਾਉਣ ਤੋਂ ਬਾਅਦ ਤਿਲਕ ਲਗਾਇਆ ਜਾਂਦਾ ਹੈ ਅਤੇ ਫਿਰ ਪੂਜਾ ਦੀਆਂ ਸਾਰੀਆਂ ਵਸਤਾਂ ਚੜ੍ਹਾਉਣ ਤੋਂ ਬਾਅਦ ਕਾਲਵ ਨੂੰ ਬੰਨ੍ਹਿਆ ਜਾਂਦਾ ਹੈ ਅਤੇ ਸੱਤ ਵਾਰ ਪਰਿਕਰਮਾ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਸ਼ੁਭ ਸਮੇਂ 'ਤੇ ਹੋਲਿਕਾ ਦਹਨ ਕੀਤਾ ਜਾਂਦਾ ਹੈ।
ਹੋਲਾਸ਼ਟਕ ਕਦੋਂ ਸ਼ੁਰੂ ਹੁੰਦਾ ਹੈ?: ਹੋਲੀ ਤੋਂ ਅੱਠ ਦਿਨ ਪਹਿਲਾ ਹੋਲਾਸ਼ਟਕ ਸ਼ੁਰੂ ਹੋ ਜਾਂਦਾ ਹੈ। ਇਸ ਦੌਰਾਨ ਸ਼ੁੱਭ ਕਾਰਜਾਂ ਦੀ ਮਨਾਹੀ ਹੁੰਦੀ ਹੈ। ਪੰਚਾਂਗ ਅਨੁਸਾਰ, ਸ਼ੁਕਲ ਪੱਖ ਦੀ ਅਸ਼ਟਮੀ ਤਿਥੀ 16 ਮਾਰਚ ਨੂੰ ਰਾਤ 9:39 ਵਜੇ ਸ਼ੁਰੂ ਹੋਵੇਗੀ ਅਤੇ 17 ਮਾਰਚ ਨੂੰ ਸਵੇਰੇ 9:53 ਵਜੇ ਸਮਾਪਤ ਹੋਵੇਗੀ। ਅਜਿਹੇ 'ਚ ਹੋਲਾਸ਼ਟਕ 17 ਮਾਰਚ ਤੋਂ ਸ਼ੁਰੂ ਹੋ ਕੇ 24 ਮਾਰਚ ਨੂੰ ਖਤਮ ਹੋਵੇਗੀ।