ETV Bharat / bharat

ਕਾਰ ਡੀਲਰਾਂ ਦੇ ਪ੍ਰਾਈਵੇਟ ਪਾਰਟਸ 'ਤੇ ਦਿੱਤੇ ਬਿਜਲੀ ਦੇ ਝਟਕੇ, ਸੱਤ ਗ੍ਰਿਫਤਾਰ - CAR DEALER KARNATAKA ELECTRIC SHOCK

author img

By ETV Bharat Punjabi Team

Published : May 12, 2024, 4:37 PM IST

Car Dealers Karnataka Electric Shock, ਕਰਨਾਟਕ ਦੇ ਕਲਬੁਰਗੀ ਵਿੱਚ ਤਿੰਨ ਕਾਰ ਡੀਲਰਾਂ ਦੇ ਪ੍ਰਾਈਵੇਟ ਪਾਰਟਸ ਨੂੰ ਬਿਜਲੀ ਦੇ ਝਟਕੇ ਦੇਣ ਲਈ ਸੱਤ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਘਟਨਾ ਵਿੱਚ ਸ਼ਾਮਲ ਹੋਰ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।

Etv Bharat
Etv Bharat (Etv Bharat)

ਕਲਬੁਰਗੀ (ਕਰਨਾਟਕ) : ਤਿੰਨ ਸੈਕਿੰਡ ਹੈਂਡ ਕਾਰ ਡੀਲਰਾਂ ਦੇ ਪ੍ਰਾਈਵੇਟ ਪਾਰਟਸ 'ਤੇ ਬਿਜਲੀ ਦਾ ਝਟਕਾ ਦੇਣ ਦੇ ਦੋਸ਼ 'ਚ ਪੁਲਿਸ ਨੇ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਦੱਸਿਆ ਜਾਂਦਾ ਹੈ ਕਿ ਸ਼ਨੀਵਾਰ ਨੂੰ ਪੁਲਿਸ ਨੇ ਸੈਕਿੰਡ ਹੈਂਡ ਕਾਰ ਡੀਲਰ ਰਮੇਸ਼ ਮਾੜੀਵਾਲਾ, ਸਮੀਰੂਦੀਨ ਅਤੇ ਅਬਦੁਲ ਰਹਿਮਾਨ ਨੂੰ ਤੰਗ ਕਰਨ ਦੇ ਮਾਮਲੇ 'ਚ ਮੁਲਜ਼ਮ ਇਮਰਾਨ ਪਟੇਲ, ਮੁਹੰਮਦ ਮਤੀਨ, ਰਮੇਸ਼ ਡੋਡਾਮਨੀ, ਸਾਗਰ ਕੋਲੀ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਸੀ।

ਪੁਲਿਸ ਦੀ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਉਸ ਨੂੰ ਗੱਡੀ ਦੀ ਡਿਲੀਵਰੀ ਵਿੱਚ ਕਥਿਤ ਦੇਰੀ ਕਾਰਨ ਪ੍ਰੇਸ਼ਾਨ ਕੀਤਾ ਜਾਂਦਾ ਸੀ। ਇੰਨਾਂ ਹੀ ਨਹੀਂ, ਇਸ ਤੋਂ ਬਾਅਦ ਮੁਲਜ਼ਮਾਂ ਨੇ ਉਨ੍ਹਾਂ ਦੀ ਰਿਹਾਈ ਲਈ ਕਥਿਤ ਤੌਰ 'ਤੇ ਪੈਸੇ ਦੀ ਮੰਗ ਕੀਤੀ ਸੀ। ਇਸ ਸਿਲਸਿਲੇ 'ਚ ਪੁਲਿਸ ਨੇ 7 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ ਘਟਨਾ 'ਚ ਸ਼ਾਮਿਲ ਹੋਰ ਲੋਕਾਂ ਦੀ ਭਾਲ ਜਾਰੀ ਹੈ।

ਇਸ ਘਟਨਾ ਸੰਬੰਧੀ ਕਈ ਲੋਕਾਂ ਦੇ ਤਸ਼ੱਦਦ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਗੁਲਬਰਗਾ ਵੀਵੀ ਪੁਲਿਸ ਚੌਕਸ ਹੋ ਗਈ। ਇਸ ਤੋਂ ਬਾਅਦ ਪੁਲਿਸ ਨੇ ਘਰ 'ਤੇ ਛਾਪਾ ਮਾਰ ਕੇ ਕਾਰ ਡੀਲਰ ਅਰਜੁਨ ਸਮੇਤ ਤਿੰਨ ਲੋਕਾਂ ਨੂੰ ਬਚਾਇਆ। ਇਸ ਸਬੰਧੀ ਕਲਬੁਰਗੀ ਪੁਲਿਸ ਕਮਿਸ਼ਨਰ ਚੇਤਨ ਆਰ ਨੇ ਦੱਸਿਆ ਕਿ ਸੇਦਾਮ ਤਾਲੁਕ ਦੇ ਦੇਵਾਨੂਰ ਪਿੰਡ ਦੇ ਅਰਜੁਨ ਅਤੇ ਉਸ ਦੇ ਦੋਸਤ ਸਮੀਰੂਦੀਨ ਅਤੇ ਅਬਦੁਲ 5 ਮਈ ਨੂੰ ਰਮੇਸ਼ ਨੂੰ ਕਾਰ ਦਿਖਾਉਣ ਲਈ ਕਲਬੁਰਗੀ ਆਏ ਸਨ। ਇਸ 'ਤੇ ਰਮੇਸ਼ ਨੇ ਟੈਸਟ ਡਰਾਈਵ ਤੋਂ ਬਾਅਦ ਕਾਰ ਖਰੀਦਣ ਦਾ ਫੈਸਲਾ ਕੀਤਾ। ਇਸ ਦੇ ਮੱਦੇਨਜ਼ਰ ਉਹ ਅਰਜੁਨ ਅਤੇ ਉਸ ਦੇ ਦੋ ਦੋਸਤਾਂ ਨੂੰ ਇੱਕ ਵਿਅਕਤੀ ਤੋਂ ਪੈਸੇ ਵਸੂਲਣ ਅਤੇ ਵਾਹਨ ਖਰੀਦਣ ਲਈ ਹਗਰਗਾ ਰੋਡ 'ਤੇ ਲੈ ਗਿਆ।

ਪੁਲਿਸ ਕਮਿਸ਼ਨਰ ਅਨੁਸਾਰ ਜਦੋਂ ਅਰਜੁਨ ਅਤੇ ਉਸ ਦੇ ਦੋਸਤ ਮੌਕੇ ’ਤੇ ਪੁੱਜੇ ਤਾਂ ਰਮੇਸ਼ ਅਤੇ ਉਸ ਦੇ ਸਾਥੀਆਂ ਨੇ ਉਨ੍ਹਾਂ ਦੀ ਕੁੱਟਮਾਰ ਕੀਤੀ ਅਤੇ ਫਿਰ ਘਸੀਟ ਕੇ ਦੂਰ ਲੈ ਗਏ। ਅਰਜੁਨ ਨੇ ਆਪਣੀ ਐਫਆਈਆਰ ਵਿੱਚ ਕਿਹਾ ਕਿ ਮੁਲਜ਼ਮ ਨੇ ਉਸ ਦੀ ਵਰਤੀ ਹੋਈ ਕਾਰ ਦੇ ਕਾਰੋਬਾਰ ਤੋਂ ਮੁਨਾਫ਼ੇ ਵਿੱਚ ਹਿੱਸਾ ਮੰਗਿਆ। ਅਰਜੁਨ ਅਨੁਸਾਰ ਮੁਲਜ਼ਮ ਨੇ ਨਾ ਸਿਰਫ਼ ਉਸ ਦੇ ਕੱਪੜੇ ਉਤਾਰ ਦਿੱਤੇ ਸਗੋਂ ਉਸ ਦੇ ਪ੍ਰਾਈਵੇਟ ਪਾਰਟਸ 'ਤੇ ਬਿਜਲੀ ਦੇ ਝਟਕੇ ਦੇ ਕੇ ਉਸ ਦੀ ਕੁੱਟਮਾਰ ਵੀ ਕੀਤੀ। ਉਨ੍ਹਾਂ ਦੱਸਿਆ ਕਿ ਇਕ ਦੋਸ਼ੀ ਨੇ ਪੀੜਤਾਂ 'ਤੇ ਤਸ਼ੱਦਦ ਕੀਤੇ ਜਾਣ ਦੀ ਵੀਡੀਓ ਵੀ ਬਣਾਈ।

ETV Bharat Logo

Copyright © 2024 Ushodaya Enterprises Pvt. Ltd., All Rights Reserved.