ETV Bharat / bharat

'ਗੱਦਾਰਾਂ ਨੂੰ ਗੋਲੀ ਮਾਰੋ' ਵਾਲਾ ਬਿਆਨ ਦੇਣ ਵਾਲੇ ਭਾਜਪਾ ਨੇਤਾ 'ਤੇ ਹੋਵੇਗੀ ਕਾਨੂੰਨੀ ਕਾਰਵਾਈ: ਸੀਐਮ ਸਿੱਧਰਮਈਆ - ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ

ਭਾਜਪਾ ਨੇਤਾ ਕੇਐਸ ਈਸ਼ਵਰੱਪਾ ਦੇ ਉਸ ਬਿਆਨ ਲਈ ਐਫਆਈਆਰ ਦਰਜ ਕੀਤੀ ਗਈ ਹੈ, ਜਿਸ 'ਚ ਉਨ੍ਹਾਂ ਕਿਹਾ ਸੀ ਕਿ ਡੀ ਕੇ ਸੁਰੇਸ਼ ਅਤੇ ਵਿਨੈ ਕੁਲਕਰਨੀ ਵਰਗੇ ਲੋਕਾਂ ਨੂੰ ਮਾਰਨ ਲਈ ਕਾਨੂੰਨ ਲਾਗੂ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਉਹ "ਜਿਨਾਹ ਦੇ ਵੰਸ਼ਜ ਹਨ ਜੋ ਦੇਸ਼ ਦੀ ਵੰਡ ਬਾਰੇ ਗੱਲ ਕਰਦੇ ਹਨ"। ਇਸ ਸਬੰਧ ਵਿਚ ਦਾਵਨਗੇਰੇ ਸ਼ਹਿਰ ਦੇ ਬਾਰਾਂਗੇ ਪੁਲਿਸ ਸਟੇਸ਼ਨ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਪੜ੍ਹੋ ਪੂਰੀ ਖਬਰ...

karnataka bjp leader eshwarappa
karnataka bjp leader eshwarappa
author img

By ETV Bharat Punjabi Team

Published : Feb 10, 2024, 8:36 PM IST

ਕਰਨਾਟਕ/ਚਿਤਰਦੁਰਗਾ: ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਅਤੇ ਸਾਬਕਾ ਮੰਤਰੀ ਕੇਐਸ ਈਸ਼ਵਰੱਪਾ ਦੇ ਉਸ ਬਿਆਨ ਲਈ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਜਿਸ ਵਿੱਚ ਉਨ੍ਹਾਂ ਨੇ 'ਦੋ ਗੱਦਾਰਾਂ ਡੀਕੇ ਸੁਰੇਸ਼ ਅਤੇ ਵਿਨੈ ਕੁਲਕਰਨੀ' ਨੂੰ ਗੋਲੀ ਮਾਰਨਲਈ ਇੱਕ ਕਾਨੂੰਨ ਬਣਾਉਣ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਨੇ ਸਵਾਲ ਕੀਤਾ ਕਿ ਕੀ ਕੌਮੀ ਪਾਰਟੀ ਨਾਲ ਜੁੜਿਆ ਕੋਈ ਆਗੂ ਅਜਿਹੀ ਭਾਸ਼ਾ ਬੋਲ ਸਕਦਾ ਹੈ।

ਈਸ਼ਵਰੱਪਾ ਨੇ ਵੀਰਵਾਰ ਨੂੰ ਦਾਵਨਗੇਰੇ 'ਚ ਇਕ ਸਮਾਗਮ ਦੌਰਾਨ ਕਿਹਾ ਸੀ ਕਿ,"ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ ਉਹ ਦੋ ਗੱਦਾਰਾਂ- ਡੀ ਕੇ ਸੁਰੇਸ਼ ਅਤੇ ਵਿਨੈ ਕੁਲਕਰਨੀ ਨੂੰ ਮਾਰਨ ਲਈ ਕਾਨੂੰਨ ਲਿਆਉਣ , ਜੋ ਦੱਖਣੀ ਭਾਰਤ ਨੂੰ ਇਕ ਵੱਖਰਾ ਦੇਸ਼ ਬਣਾਉਣਾ ਚਾਹੁੰਦੇ ਹਨ। ਸੁਰੇਸ਼ ਬੇਂਗਲੁਰੂ ਦਿਹਾਤੀ ਹਲਕੇ ਤੋਂ ਲੋਕ ਸਭਾ ਮੈਂਬਰ ਹਨ ਅਤੇ ਵਿਨੈ ਕੁਲਕਰਨੀ ਧਾਰਵਾੜ ਤੋਂ ਵਿਧਾਇਕ ਹਨ।

ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ (ਈਸ਼ਵਰੱਪਾ) ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਾਂਗੇ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਆਰ.ਐਸ.ਐਸ. ਤੋਂ ਸਿੱਖਿਆ ਲੈਂਦੇ ਹਨ। ਕੀ ਉਨ੍ਹਾਂ ਨੂੰ ਇਹ ਹੀ ਸਿੱਖਿਆ ਮਿਲੀ ਹੈ? ਉਹ ਕਹਿੰਦੇ ਹਨ ਡੀਕੇ ਸੁਰੇਸ਼ ਨੂੰ ਗੋਲੀ ਮਾਰ ਦਿਓ। ਕੀ ਇਹ ਕਿਸੇ ਰਾਸ਼ਟਰੀ ਪਾਰਟੀ ਨਾਲ ਜੁੜੇ ਨੇਤਾ ਦੀ ਭਾਸ਼ਾ ਹੈ? ਕੀ ਸਾਨੂੰ ਉਸ ਨੂੰ ਸੀਨੀਅਰ ਨੇਤਾ ਕਹਿਣਾ ਚਾਹੀਦਾ ਹੈ?

ਕਰਨਾਟਕ ਦੇ ਉਪ ਮੁੱਖ ਮੰਤਰੀ ਡੀਕੇ ਸ਼ਿਵਕੁਮਾਰ ਦੇ ਭਰਾ ਸੁਰੇਸ਼ ਨੇ ਹਾਲ ਹੀ ਵਿੱਚ ਇਹ ਕਹਿ ਕੇ ਵਿਵਾਦ ਖੜ੍ਹਾ ਕਰ ਦਿੱਤਾ ਸੀ ਕਿ ਜੇਕਰ ਕੇਂਦਰ ਨੇ ਦੌਲਤ ਦੀ ਵੰਡ ਵਿੱਚ 'ਬੇਇਨਸਾਫ਼ੀ' ਨੂੰ ਦੂਰ ਨਾ ਕੀਤਾ ਤਾਂ ਦੱਖਣੀ ਰਾਜ ਵੱਖਰੇ ਰਾਸ਼ਟਰ ਦੀ ਮੰਗ ਕਰਨ ਲਈ ਮਜਬੂਰ ਹੋ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.