ਹੈਦਰਾਬਾਦ: ਜੇਲ੍ਹ ਚੋਂ ਚੋਣ ਜਿੱਤੇ ਜੰਮੂ-ਕਸ਼ਮੀਰ ਦੀ ਬਾਰਾਮੂਲਾ ਲੋਕ ਸਭਾ ਸੀਟ ਤੋਂ ਆਜ਼ਾਦ ਉਮੀਦਵਾਰ ਅਬਦੁਲ ਰਾਸ਼ਿਦ ਸ਼ੇਖ ਲੋਕ ਸਭਾ ਵਿੱਚ ਸੰਸਦ ਮੈਂਬਰ ਵਜੋਂ ਸਹੁੰ ਚੁੱਕਣ ਲਈ ਜਾ ਸਕਣਗੇ। ਅਸਲ ‘ਚ ਰਾਸ਼ਿਦ ਸ਼ੇਖ ਅੱਤਵਾਦੀ ਫੰਡਿੰਗ ਮਾਮਲੇ ‘ਚ ਦੋਸ਼ੀ ਹੈ ਅਤੇ 2019 ਤੋਂ ਜੇਲ ‘ਚ ਹੈ। ਜੇਲ੍ਹ ਵਿੱਚ ਰਹਿੰਦਿਆਂ ਉਸ ਨੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੂੰ ਹਰਾਇਆ ਸੀ। ਅਬਦੁਲ ਰਾਸ਼ਿਦ ਸ਼ੇਖ ਨੂੰ 4,72,481 ਵੋਟਾਂ ਮਿਲੀਆਂ, ਜਦਕਿ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ 2 ਲੱਖ 4 ਹਜ਼ਾਰ 142 ਵੋਟਾਂ ਮਿਲੀਆਂ ਸਨ ਰਾਸ਼ੀਦ ਨੇ ਵੱਡੇ ਫਰਕ ਨਾਲ ਉਮਰ ਅਬਦੁੱਲਾ ਨੂੰ ਹਰਾਇਆ।
ਕੀ ਮਿਲੇਗੀ ਅੰਤਰਿਮ ਜ਼ਮਾਨਤ : ਦਰਅਸਲ ਦਿੱਲੀ ਦੀ ਇੱਕ ਅਦਾਲਤ ਨੇ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੂੰ ਸੰਸਦ ਮੈਂਬਰ ਵਜੋਂ ਸਹੁੰ ਚੁੱਕਣ ਲਈ ਰਾਸ਼ਿਦ ਦੁਆਰਾ ਅੰਤਰਿਮ ਜ਼ਮਾਨਤ ਦੀ ਮੰਗ ਕਰਨ ਵਾਲੀ ਅਰਜ਼ੀ ‘ਤੇ 1 ਜੁਲਾਈ ਤੱਕ ਜਵਾਬ ਦੇਣਾ ਸੀ ਜਿਸਦਾ ਫੈਸਲਾ ਭਲਕੇ 2 ਜੁਲਾਈ ਨੂੰ ਆਵੇਗਾ। ਐਡੀਸ਼ਨਲ ਸੈਸ਼ਨ ਜੱਜ ਕਿਰਨ ਗੁਪਤਾ ਨੇ ਮਾਮਲੇ ਦੀ ਸੁਣਵਾਈ 1 ਜੁਲਾਈ ਲਈ ਤੈਅ ਕੀਤੀ ਸੀ ਅਤੇ ਐਨਆਈਏ ਨੂੰ ਉਸ ਸਮੇਂ ਤੱਕ ਜਵਾਬ ਦਾਖ਼ਲ ਕਰਨ ਦਾ ਨਿਰਦੇਸ਼ ਦਿੱਤਾ ਸੀ।
ਐਨਆਈਏ ਦੀ ਸਹਿਮਤੀ: ਹਾਲਾਂਕਿ ਐਨਆਈਏ ਨੇ ਆਜ਼ਾਦ ਸੰਸਦ ਮੈਂਬਰ ਰਾਸ਼ਿਦ ਇੰਜੀਨੀਅਰ ਨੂੰ 5 ਜੁਲਾਈ ਨੂੰ ਸੰਸਦ ‘ਚ ਸਹੁੰ ਚੁੱਕਣ ਦੀ ਇਜਾਜ਼ਤ ਦੇਣ ਲਈ ਆਪਣੀ ਸਹਿਮਤੀ ਦੇ ਦਿੱਤੀ ਹੈ। ਐਨਆਈਏ ਨੇ ਕਿਹਾ ਕਿ ਇਹ ਸਹਿਮਤੀ ਕੁਝ ਸ਼ਰਤਾਂ ਦੇ ਅਧੀਨ ਹੈ, ਜਿਸ ਵਿੱਚ ਮੀਡੀਆ ਨਾਲ ਗੱਲ ਨਾ ਕਰਨਾ ਵੀ ਸ਼ਾਮਲ ਹੈ। ਪਟਿਆਲਾ ਹਾਊਸ ਕੋਰਟ ਇਸ ਮਾਮਲੇ ਵਿੱਚ ਭਲਕੇ 2 ਜੁਲਾਈ ਨੂੰ ਹੁਕਮ ਸੁਣਾਏਗੀ। ਰਾਸ਼ਿਦ ਇੰਜੀਨੀਅਰ ਨੇ ਸੰਸਦ ਮੈਂਬਰ ਵਜੋਂ ਸਹੁੰ ਚੁੱਕਣ ਲਈ ਅੰਤਰਿਮ ਜ਼ਮਾਨਤ ਜਾਂ ਹਿਰਾਸਤੀ ਪੈਰੋਲ ਦੀ ਮੰਗ ਕੀਤੀ ਹੈ।
- ਹਿਮਾਚਲ 'ਚ ਪੰਜਾਬੀਆਂ ਦੀ ਕੁੱਟਮਾਰ ਨੂੰ ਲੈ ਕੇ ਐਕਸ਼ਨ 'ਚ ਪੰਜਾਬ ਦੇ ਟੈਕਸੀ ਚਾਲਕ, ਇਸ ਨਾਲ ਹਿਮਾਚਲ ਨੂੰ ਪਏਗਾ ਵੱਡਾ ਘਾਟਾ - Punjabis beaten in Himachal
- ਉੱਤਰਾਖੰਡ ਤੋਂ ਬਾਅਦ ਹੁਣ ਪੰਜਾਬ 'ਚ ਵੀ ਹੜ੍ਹਾਂ ਦਾ ਖ਼ਤਰਾ, ਇਸ ਜ਼ਿਲ੍ਹੇ ਦੇ ਲੋਕਾਂ ਨੂੰ ਘਰ ਖਾਲੀ ਕਰਨ ਦੇ ਦਿੱਤੇ ਆਦੇਸ਼ - Flood alert in Punjab
- ਅਮਰੀਕਾ ਪਹੁੰਚਿਆਂ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦਾ ਮੁੱਦਾ ! - Amritpal Singh Issue Discuss In US
ਅੰਮ੍ਰਿਤਪਾਲ ਸਿੰਘ ਨੂੰ ਕਦੋ ਮਿਲੇਗੀ ਇਜਾਜ਼ਤ: ਹੁਣ ਦੇਖਣਾ ਇਹ ਹੋਵੇਗਾ ਕਿ ਖ਼ਾਲਿਸਤਾਨ ਪੱਖੀ ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਨੂੰ ਹਲਫ਼ ਲੈਣ ਦੀ ਇਜਾਜ਼ਤ ਕਦੋਂ ਮਿਲਦੀ ਹੈ। ਅੰਮ੍ਰਿਤਪਾਲ ਪੰਜਾਬ ਦੀ ਖਡੂਰ ਸਾਹਿਬ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਚੁਣੇ ਗਏ ਹਨ। ਅੰਮ੍ਰਿਤਪਾਲ ਨੇ ਕਾਂਗਰਸ ਦੇ ਉਮੀਦਵਾਰ ਨੂੰ ਕਰੀਬ 2 ਲੱਖ ਵੋਟਾਂ ਦੇ ਫ਼ਰਕ ਨਾਲ ਹਰਾਇਆ। ਉਨ੍ਹਾਂ ਨੇ ਜੇਲ੍ਹ ਵਿੱਚੋਂ ਹੀ ਇਹ ਚੋਣ ਲੜੀ। ਅੰਮ੍ਰਿਤਪਾਲ ਸਿੰਘ ਨੂੰ ਪਿਛਲੇ ਸਾਲ ਰਾਸ਼ਟਰੀ ਸੁੱਰਖਿਆ ਕਾਨੂੰਨ (ਐੱਨਐੱਸਏ) ਦੇ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਸਮੇਂ ਉਹ ਅਸਾਮ ਦੀ ਡਿਬਰੁਗੜ੍ਹ ਜੇਲ੍ਹ ਵਿੱਚ ਬੰਦ ਹਨ। ਇਸੇ ਸਾਲ 3 ਜੂਨ 2024 ਨੂੰ ਅੰਮ੍ਰਿਤਪਾਲ ਅਤੇ ਉਸਦੇ ਸਾਥੀਆਂ ਤੇ ਇੱਕ ਹੋਰ ਸਾਲ ਲਈ ਐੱਨਐੱਸਏ ਦੀ ਮਿਆਦ ਵਧਾ ਦਿੱਤੀ ਗਈ ਹੈ। ਹਾਲਾਂਕਿ ਉਹ ਸਹੁੰ ਚੁੱਕਣ ਲਈ ਅੰਤਰਿਮ ਜ਼ਮਾਨਤ ਲੈਣ ਦੇ ਹੱਕਦਾਰ ਹਨ ਪਰ ਐੱਨਐੱਸਏ ਦੇ ਚੱਲਦਿਆਂ ਉਨ੍ਹਾਂ ਨੂੰ ਜ਼ਮਾਨਤ ਲਈ ਇੱਕ ਵਿਸ਼ੇਸ਼ ਅਪੀਲ ਕਰਨੀ ਪਵੇਗੀ।ਹੁਣ ਸਭ ਨੂੰ ਇੰਤਜ਼ਾਰ ਹੈ ਕਿ ਆਖਰ ਕਦੋਂ ਅੰਮ੍ਰਿਤਪਾਲ ਸਹੁੰ ਚੁੱਕਣਗੇ ਅਤੇ ਆਪਣੇ ਹਲਕੇ ਦੀ ਸੇਵਾ ਕਰਨਗੇ।