ਹੈਦਰਾਬਾਦ: ਦੇਸ਼ ਭਰ ਵਿੱਚ ਗਣੇਸ਼ ਚਤੁਰਥੀ 2024 ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਹਰ ਸ਼ਰਧਾਲੂ ਆਪਣੇ ਘਰ ਵਿੱਚ ਗਣਪਤੀ ਨੂੰ ਵਿਰਾਜਮਾਨ ਕਰਨ ਲਈ ਤੇ ਉਨ੍ਹਾਂ ਦੇ ਸਵਾਗਤ ਵਿੱਚ ਕੋਈ ਕਮੀ ਨਹੀਂ ਰੱਖਣੀ ਚਾਹੁੰਦਾ ਹੈ। ਅਜਿਹੇ ਵਿੱਚ ਗਣਪਤੀ ਦੇ ਸਵਾਗਤ ਲਈ ਸਜਾਵਟ ਦੀਆਂ ਤਿਆਰੀਆਂ ਤੋਂ ਲੈ ਕੇ ਉਨ੍ਹਾਂ ਨੂੰ ਭੋਗ ਲਗਾਉਣ ਲਈ ਮਿਠਾਈਆਂ ਬਣਾਉਣ ਦਾ ਪਲਾਨ ਵੀ ਬਣਾ ਰਹੇ ਹੋਵੋਗੇ। ਸੋ, ਅਸੀ ਅੱਜ ਤੁਹਾਨੂੰ ਦੱਸਾਂਗੇ ਗਣਪਤੀ ਦੀਆਂ ਹੀ ਪਸਦੀਂਦਾ ਮਿਠਾਈਆਂ ਦੀ ਰੈਸਿਪੀ, ਜਿਸ ਨਾਲ ਤੁਸੀ ਉਨ੍ਹਾਂ ਨੂੰ ਭੋਗ ਵੀ ਲਗਾ ਸਕਦੇ ਹੋ।
ਮੋਦਕ: ਅਜਿਹਾ ਮੰਨਿਆ ਜਾਂਦਾ ਹੈ ਕਿ ਮੋਦਕ ਚੜ੍ਹਾਉਣ ਵਾਲੇ ਸ਼ਰਧਾਲੂਆਂ 'ਤੇ ਗਣਪਤੀ ਦੀ ਅਪਾਰ ਕਿਰਪਾ ਹੁੰਦੀ ਹੈ। ਇਸ ਗਣੇਸ਼ ਚਤੁਰਥੀ 'ਤੇ ਬਾਜ਼ਾਰ ਤੋਂ ਖਰੀਦਣ ਦੀ ਬਜਾਏ ਘਰ 'ਚ ਹੀ ਬਣਾਓ ਸਵਾਦਿਸ਼ਟ ਮੋਦਕ:-
ਰੈਸਿਪੀ-1:
ਚਾਕਲੇਟ ਮੋਦਕ ਬਣਾਉਣ ਲਈ ਸਮੱਗਰੀ:-
- ਕੰਡੇਂਸਡ ਮਿਲਕ 50 ਗ੍ਰਾਮ
- ਡਾਰਕ ਚਾਕਲੇਟ 250 ਗ੍ਰਾਮ
- ਪਿਸਤਾ 2 ਚੱਮਚ
- ਕਾਜੂ 3 ਚੱਮਚ (ਕੱਟਿਆ ਹੋਇਆ)
- ਬਦਾਮ 3 ਚੱਮਚ (ਕੱਟਿਆ ਹੋਇਆ)
- ਨਾਰੀਅਲ ਦਾ ਬੁਰਾਦਾ 100 ਗ੍ਰਾਮ
- ਘਿਓ 1 ਚੱਮਚ
ਚਾਕਲੇਟ ਮੋਦਕ ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਡਾਰਕ ਚਾਕਲੇਟ ਲਓ ਅਤੇ ਉਸ ਨੂੰ ਪਿਘਲਾ ਲਓ। ਚਾਕਲੇਟ ਨੂੰ ਪਿਘਲਾਉਣ ਲਈ ਇੱਕ ਫ੍ਰਾਈ ਪੈਨ ਵਿੱਚ ਪਾਣੀ ਪਾਓ ਅਤੇ ਉੱਪਰ ਇੱਕ ਕਟੋਰੀ ਰੱਖੋ ਅਤੇ ਚਾਕਲੇਟ ਨੂੰ ਪਿਘਲਾ ਲ਼ਓ। ਹੁਣ ਇੱਕ ਪੈਨ ਵਿੱਚ ਘਿਓ ਪਾਓ, ਕਾਜੂ, ਬਦਾਮ, ਪਿਸਤਾ ਅਤੇ ਨਾਰੀਅਲ ਪਾਓ ਅਤੇ ਥੋੜੀ ਦੇਰ ਲਈ ਭੁੰਨ ਲਓ। ਫਿਰ ਇਸ ਵਿੱਚ ਕੰਡੈਂਸਡ ਮਿਲਕ ਪਾ ਕੇ ਮਿਕਸ ਕਰ ਲਓ। ਮਿਸ਼ਰਣ ਤਿਆਰ ਹੋਣ ਤੋਂ ਬਾਅਦ, ਇਸ 'ਚ ਪਿਘਲੀ ਹੋਈ ਚਾਕਲੇਟ ਪਾਓ। ਇਸ ਨੂੰ ਕੁਝ ਦੇਰ ਲਈ ਠੰਡਾ ਹੋਣ ਦਿਓ ਅਤੇ ਅੰਤ ਵਿਚ ਇਸ ਨੂੰ ਸਾਂਚੇ ਵਿੱਚ ਪਾ ਕੇ ਮੋਦਕ ਦੀ ਸ਼ੇਪ ਦਿਓ। ਇਸ ਤਰ੍ਹਾਂ ਤੁਸੀਂ ਚਾਕਲੇਟ ਮੋਦਕ ਤਿਆਰ ਕਰ ਸਕਦੇ ਹੋ।
ਰੈਸਿਪੀ-1:
ਪਨੀਰ ਮੋਦਕ ਬਣਾਉਣ ਲਈ ਸਮੱਗਰੀ:-
- ਪਨੀਰ 1 ਕੱਪ ਘਰ ਦਾ ਬਣਿਆ ਪਨੀਰ
- ਖੰਡ 1/2 ਕੱਪ ਪਾਊਡਰ ਸ਼ੂਗਰ
- ਕਾਜੂ ਬਦਾਮ ਪਾਊਡਰ 1/4 ਕੱਪ
- ਦੇਸੀ ਘਿਓ 2 ਚੱਮਚ
- ਇਲਾਇਚੀ ਪਾਊਡਰ 1
- ਕੇਸਰ 4-5 ਧਾਗੇ
ਪਨੀਰ ਮੋਦਕ ਬਣਾਉਣ ਦੀ ਵਿਧੀ
ਇੱਕ ਪੈਨ ਵਿੱਚ ਘਿਓ ਗਰਮ ਕਰੋ, ਪਨੀਰ ਪਾਓ ਅਤੇ ਚੰਗੀ ਤਰ੍ਹਾਂ ਫ੍ਰਾਈ ਕਰੋ। ਹੁਣ ਇਸ 'ਚ ਚੀਨੀ ਪਾ ਕੇ ਮਿਕਸ ਕਰੋ। ਫਿਰ ਇਸ 'ਚ ਕਾਜੂ, ਬਦਾਮ ਅਤੇ ਇਲਾਇਚੀ ਪਾਓ। ਇਸ 'ਚ ਕੇਸਰ ਪਾ ਕੇ ਚੰਗੀ ਤਰ੍ਹਾਂ ਮਿਲਾਓ। ਜਦੋਂ ਮਿਸ਼ਰਣ ਠੰਡਾ ਹੋ ਜਾਵੇ, ਤਾਂ ਮੋਦਕ ਨੂੰ ਸਾਂਚੇ 'ਚ ਪਾ ਕੇ ਸ਼ੇਪ ਦਿਓ। ਇਸ ਤਰ੍ਹਾਂ ਤੁਸੀਂ ਘਰ 'ਚ ਪਨੀਰ ਮੋਦਕ ਬਣਾ ਸਕਦੇ ਹੋ।