ਜੈਪੁਰ/ਰਾਜਸਥਾਨ: ਵੀਰਵਾਰ ਰਾਤ ਰਾਜਧਾਨੀ ਦੇ ਰਾਜਾ ਪਾਰਕ 'ਚ ਕੀਰਤਨ ਪ੍ਰੋਗਰਾਮ ਦੌਰਾਨ ਇਕ ਥਾਰ ਗੱਡੀ ਅਚਾਨਕ ਦਾਖਲ ਹੋ ਗਈ। ਨਗਰ ਕੀਰਤਨ 'ਚ ਕਾਰ ਦੀ ਲਪੇਟ 'ਚ ਆਉਣ ਨਾਲ ਦੋ ਵਿਅਕਤੀ ਜ਼ਖ਼ਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ। ਗੁੱਸੇ 'ਚ ਆਏ ਲੋਕਾਂ ਨੇ ਗੱਡੀ ਦੀ ਭੰਨਤੋੜ ਕੀਤੀ। ਏਸੀਪੀ ਆਦਰਸ਼ ਨਗਰ ਲਕਸ਼ਮੀ ਸੁਥਾਰ ਸਮੇਤ ਪੁਲਿਸ ਅਧਿਕਾਰੀ ਵੀ ਮੌਕੇ ’ਤੇ ਪਹੁੰਚ ਗਏ। ਘਟਨਾ ਨੂੰ ਲੈ ਕੇ ਲੋਕਾਂ ਨੇ ਪ੍ਰਦਰਸ਼ਨ ਕੀਤਾ। ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਤੋਂ ਬਾਅਦ ਮਾਮਲਾ ਸ਼ਾਂਤ ਹੋਇਆ। ਪੁਲਿਸ ਨੇ ਵਾਹਨ ਚਾਲਕ ਨੂੰ ਹਿਰਾਸਤ ਵਿੱਚ ਲੈ ਲਿਆ ਹੈ।
ਨਾਬਾਲਿਗ ਚਲਾ ਰਿਹਾ ਸੀ ਜੀਪ
ਏਸੀਪੀ ਆਦਰਸ਼ ਨਗਰ ਲਕਸ਼ਮੀ ਸੁਥਾਰ ਨੇ ਦੱਸਿਆ ਕਿ ਇਸੇ ਤਹਿਤ ਰਾਜਾ ਪਾਰਕ ਵਿੱਚ ਸਿੱਖ ਭਾਈਚਾਰੇ ਵੱਲੋਂ ਨਗਰ ਕੀਰਤਨ ਕੱਢਿਆ ਜਾ ਰਿਹਾ ਸੀ। ਸ਼ੇਟੀ ਕਲੋਨੀ ਸਥਿਤ ਗੁਰਦੁਆਰਾ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਪਾਰਕ ਤੱਕ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਵਿੱਚ ਸੈਂਕੜੇ ਲੋਕਾਂ ਨੇ ਸ਼ਮੂਲੀਅਤ ਕੀਤੀ। ਜਿਵੇਂ ਹੀ ਨਗਰ ਕੀਰਤਨ ਪੰਚਵਟੀ ਸਰਕਲ ਕੋਲ ਪਹੁੰਚਿਆ, ਤਾਂ ਇੱਕ ਥਾਰ ਜੀਪ ਅਚਾਨਕ ਨਗਰ ਕੀਰਤਨ ਵਿੱਚ ਦਾਖਲ ਹੋ ਗਈ, ਜਿਸ ਨਾਲ ਦੋ ਵਿਅਕਤੀ ਜ਼ਖ਼ਮੀ ਹੋ ਗਏ।
ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ। ਨਗਰ ਕੀਰਤਨ ਵਿੱਚ ਅਚਾਨਕ ਗੱਡੀ ਦੇ ਦਾਖ਼ਲ ਹੋਣ ਕਾਰਨ ਭੀੜ ਗੁੱਸੇ ਵਿੱਚ ਆ ਗਈ। ਗੁੱਸੇ 'ਚ ਆਏ ਲੋਕਾਂ ਨੇ ਥਾਰ ਜੀਪ ਦੀ ਭੰਨਤੋੜ ਕੀਤੀ। ਲੋਕਾਂ ਨੇ ਦੱਸਿਆ ਕਿ ਨਾਬਾਲਗ ਕਾਰ ਚਲਾ ਰਿਹਾ ਸੀ ਅਤੇ ਉਸ ਦੇ ਨਾਲ ਕਾਰ ਵਿੱਚ ਹੋਰ ਨੌਜਵਾਨ ਵੀ ਬੈਠੇ ਸਨ।
ਥਾਰ ਚਲਾ ਰਹੇ ਨਾਬਾਲਿਗ ਨੂੰ ਹਿਰਾਸਤ ਵਿੱਚ ਲਿਆ, 3 ਫ਼ਰਾਰ
ਇਸ ਘਟਨਾ ਨੂੰ ਲੈ ਕੇ ਲੋਕਾਂ ਨੇ ਰੋਸ ਪ੍ਰਦਰਸ਼ਨ ਕੀਤਾ। ਵੱਡੀ ਗਿਣਤੀ ਵਿੱਚ ਲੋਕ ਜਵਾਹਰ ਨਗਰ ਥਾਣੇ ਵਿੱਚ ਪੁੱਜੇ ਅਤੇ ਡਰਾਈਵਰ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਪੁਲਿਸ ਨੇ ਵਾਹਨ ਚਾਲਕ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਸੁਸਾਇਟੀ ਦੇ ਲੋਕਾਂ ਨੂੰ ਪੁਲਿਸ ਵੱਲੋਂ ਕਾਰਵਾਈ ਦਾ ਭਰੋਸਾ ਦਿੱਤਾ ਗਿਆ। ਪੁਲਿਸ ਨੇ ਵੀ ਕੇਸ ਦਰਜ ਕਰਨ ਦਾ ਭਰੋਸਾ ਦਿੱਤਾ ਹੈ।
ਦੱਸਿਆ ਜਾ ਰਿਹਾ ਹੈ ਕਿ ਥਾਰ 'ਚ ਚਾਰ ਲੋਕ ਸਵਾਰ ਸਨ। ਨਾਬਾਲਗ ਜੀਪ ਚਲਾ ਰਿਹਾ ਸੀ। ਹਾਦਸੇ ਤੋਂ ਬਾਅਦ ਤਿੰਨ ਵਿਅਕਤੀ ਮੌਕੇ ਤੋਂ ਫਰਾਰ ਹੋ ਗਏ। ਥਾਰ ਚਲਾ ਰਹੇ ਨਾਬਾਲਗ ਡਰਾਈਵਰ ਨੂੰ ਜਵਾਹਰ ਨਗਰ ਥਾਣਾ ਪੁਲਿਸ ਨੇ ਹਿਰਾਸਤ 'ਚ ਲੈ ਲਿਆ ਹੈ।