ETV Bharat / bharat

'2021 ਕਿਸਾਨਾਂ ਦੇ ਧਰਨੇ 'ਚ ਸਰਹੱਦੀ ਪਿੰਡਾਂ ਦੀਆਂ 700 ਕੁੜੀਆਂ ਗਾਇਬ ਅਤੇ ਬੱਚੇ ਲੱਗੇ ਮਰਨ...', ਆ ਕੀ ਬੋਲ ਗਏ ਹਰਿਆਣਾ ਦੇ ਲੀਡਰ - BJP MP CONTROVERSIAL STATEMENT

ਰਾਮਚੰਦਰ ਜਾਂਗੜਾ ਦੇ ਵਿਵਾਦਿਤ ਬਿਆਨ ਨੂੰ ਲੈ ਕੇ ਸਿਆਸੀ ਪਾਰਾ ਵਧ ਗਿਆ ਹੈ। ਉਨ੍ਹਾਂ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਹੈ।

BJP MP Controversial statement For Farmer
ਹਰਿਆਣਾ ਦੇ ਭਾਜਪਾ ਸਾਂਸਦ ਜਾਂਗੜਾ ਦਾ ਵਿਵਾਦਿਤ ਬਿਆਨ (ETV Bharat)
author img

By ETV Bharat Punjabi Team

Published : Dec 14, 2024, 7:52 AM IST

Updated : Dec 14, 2024, 12:57 PM IST

ਰੋਹਤਕ/ਹਰਿਆਣਾ: ਹਰਿਆਣਾ ਦੇ ਭਾਜਪਾ ਸਾਂਸਦ ਰਾਮਚੰਦਰ ਜਾਂਗੜਾ ਨੇ ਕਿਸਾਨਾਂ ਤੇ ਕਿਸਾਨ ਅੰਦੋਲਨ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਹੈ। ਰਾਮਚੰਦਰ ਜਾਂਗੜਾ ਦੇ ਇਸ ਵਿਵਾਦਿਤ ਬਿਆਨ ਨੂੰ ਲੈ ਕੇ ਹੁਣ ਸਿਆਸੀ ਟਕਰਾਅ ਤੇਜ਼ ਹੋ ਗਿਆ ਹੈ। ਦਰਅਸਲ, ਜਾਂਗੜਾ ਨੇ ਕਿਹਾ ਕਿ ਸਿੰਘੂ ਬਾਰਡਰ ਅਤੇ ਟਿੱਕਰੀ ਬਾਰਡਰ 'ਤੇ ਬੈਠੇ ਕਿਸਾਨਾਂ ਦੇ ਆਲੇ-ਦੁਆਲੇ ਦੇ ਪਿੰਡਾਂ 'ਚੋਂ 700 ਕੁੜੀਆਂ ਲਾਪਤਾ ਹਨ। ਉਨ੍ਹਾਂ ਇਹ ਵੀ ਕਿਹਾ ਕਿ 2021 ਤੋਂ ਬਾਅਦ ਹਰਿਆਣਾ ਵਿੱਚ ਘਾਤਕ ਨਸ਼ਾਖੋਰੀ ਵਧੀ ਹੈ। ਰਾਮਚੰਦਰ ਜਾਂਗੜਾ ਨੇ "ਪੰਜਾਬ ਦੇ ਕਿਸਾਨਾਂ ਨੂੰ ਨਸ਼ੇੜੀ" ਦੱਸਿਆ।

ਹਰਿਆਣਾ ਦੇ ਭਾਜਪਾ ਸਾਂਸਦ ਜਾਂਗੜਾ ਦਾ ਵਿਵਾਦਿਤ ਬਿਆਨ (ETV Bharat)

'ਪੰਜਾਬ ਦੇ ਕਿਸਾਨਾਂ ਕਾਰਨ ਫੈਲਿਆ ਨਸ਼ਾ'

ਸਾਲ 2021 ਤੋਂ ਪਹਿਲਾਂ ਹਰਿਆਣਾ ਪ੍ਰਦੇਸ਼ ਵਿੱਚ ਦੋ ਹੀ ਨਸ਼ੇ ਸੀ, ਸ਼ਰਾਬ ਜਾਂ ਬੀੜੀ-ਸਿਗਰੇਟ ਦਾ। 2021 ਤੋਂ ਬਾਅਦ ਜੋ ਪਿੰਡ-ਪਿੰਡ ਵਿੱਚ ਬੱਚੇ ਮਰ ਰਹੇ ਹਨ, ਉਹ ਨਸ਼ੇ ਦਾ ਸ਼ਿਕਾਰ ਹੋ ਰਹੇ ਹਨ। ਕੋਈ ਭੁੱਕੀ ਖਾ ਰਿਹਾ, ਕੋਈ ਨਸ਼ੇ ਦੇ ਟੀਕੇ ਲਾ ਰਿਹਾ ਹੈ, ਕੋਈ ਚਿੱਟਾ ਖਾ ਰਿਹਾ, ਕੋਈ ਕੋਕੀਨ ਖਾ ਰਿਹਾ ਤੇ ਕੋਈ ਅਫੀਮ ਖਾ ਰਿਹਾ, ਕੋਈ ਸਮੈਕ ਪੀ ਰਿਹਾ, ਇਹ ਕਿੱਥੋ ਆਇਆ ਨਸ਼ਾ। 2021 ਵਿੱਚ ਜੋ ਇੱਕ ਸਾਲ ਤੋਂ ਸਿੰਘੂ ਬਾਰਡਰ ਅਤੇ ਟਿੱਕਰੀ ਬਾਰਡਰ ਉੱਤੇ ਜੋ ਪੰਜਾਬ ਦੇ ਨਸ਼ੇੜੀ ਇੱਥੇ ਬੈਠੇ ਰਹੇ, ਉਨ੍ਹਾਂ ਨੇ ਸਾਰਾ ਨਸ਼ੇ ਦਾ ਨੈਟਵਰਕ ਹਰਿਆਣਾ ਵਿੱਚ ਫੈਲਾ ਦਿੱਤਾ। - ਰਾਮਚੰਦਰ ਜਾਂਗੜਾ, ਰਾਜ ਸਭਾ ਮੈਂਬਰ, ਭਾਜਪਾ

'ਸਰਹੱਦ ਦੇ ਆਸ-ਪਾਸ ਪਿੰਡਾਂ ਚੋਂ ਕਰੀਬ 700 ਕੁੜੀਆਂ ਗਾਇਬ'

ਭਾਜਪਾ ਦੇ ਰਾਜ ਸਭਾ ਮੈਂਬਰ ਰਾਮਚੰਦਰ ਜਾਂਗੜਾ ਨੇ ਕਿਹਾ ਕਿ, 2021 ਵਿੱਚ ਕਿਸਾਨ ਅੰਦੋਲਨ ਦੌਰਾਨ ਸਰਹੱਦ ਦੇ ਆਸ-ਪਾਸ ਦੇ ਪਿੰਡਾਂ ਦੀਆਂ 700 ਦੇ ਕਰੀਬ ਲੜਕੀਆਂ ਲਾਪਤਾ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਸੀਆਈਡੀ ਦੀ ਰਿਪੋਰਟ ਅਨੁਸਾਰ ਉਸ ਸਮੇਂ ਲਾਪਤਾ ਹੋਈਆਂ ਲੜਕੀਆਂ ਦਾ ਅੱਜ ਤੱਕ ਕੋਈ ਸੁਰਾਗ ਨਹੀਂ ਲੱਗ ਸਕਿਆ ਹੈ।

CID ਦੀ ਰਿਪੋਰਟ ਤੋਂ ਪਤਾ ਕਰ ਲੈਣਾ, ਸਿੰਘੂ ਤੇ ਟਿਕਰੀ ਬਾਰਡਰ ਦੇ ਦਾਤੇਵਾਲਾ ਬਾਰਡਰ (ਜੀਂਦ-ਪੰਜਾਬ ਦੀ ਸਰੱਹਦ) ਦੇ ਆਲ਼ੇ-ਦੁਆਲੇ ਦੀਆਂ 700 ਕਰੀਬ ਕੁੜੀਆਂ ਗਾਇਬ ਹਨ। ਕਿੱਥੇ ਗਈਆਂ, ਪਤਾ ਨਹੀਂ ? ਇਹ ਸੜਕ ਪਾਰ ਕਰਵਾਉਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਉਸ ਦੀ ਲਾਸ਼ ਸੜਕ ਦੇ ਵਿੱਚੋ ਵਿੱਚ ਬੈਰੀਕੇਡ ਉੱਤੇ ਲਟਕਾ ਦਿੱਤੀ। ਉਹ ਕਿਸਾਨ ਹਨ ਜਾਂ ਕੱਸਾਈ, ਤੁਸੀ ਸਮਝੋ ਇਹ ਗੱਲ। - ਰਾਮਚੰਦਰ ਜਾਂਗੜਾ, ਰਾਜ ਸਭਾ ਮੈਂਬਰ, ਭਾਜਪਾ

ਇਸ ਤੋਂ ਇਲਾਵਾ, ਜਾਂਗੜਾ ਨੇ ਕਿਹਾ ਕਿ ਸਾਲ 2021 ਤੋਂ ਪਹਿਲਾਂ ਹਰਿਆਣਾ 'ਚ ਸਿਰਫ਼ ਸ਼ਰਾਬ ਅਤੇ ਬੀੜੀ ਦਾ ਹੀ ਨਸ਼ਾ ਸੀ। ਪਰ 2021 ਤੋਂ ਬਾਅਦ ਹਰਿਆਣਾ ਵਿੱਚ ਚਰਸ ਅਤੇ ਗਾਂਜੇ ਵਰਗੇ ਮਾਰੂ ਨਸ਼ੇ ਵਧ-ਫੁੱਲ ਰਹੇ ਹਨ। ਜੋ ਨੌਜਵਾਨਾਂ ਨੂੰ ਬਰਬਾਦ ਕਰ ਰਹੇ ਹਨ।

"ਇਨ੍ਹਾਂ ਲੋਕਾਂ ਦੀ ਹੈਸੀਅਤ ਕੀ ਹੈ?"

ਜਾਂਗੜਾ ਮਹਿਮ ਵਿੱਚ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਸਾਨ ਆਗੂਆਂ ਗੁਰਨਾਮ ਸਿੰਘ ਚੜੂਨੀ ਅਤੇ ਰਾਕੇਸ਼ ਟਿਕੈਤ ਨੂੰ ਵੀ ਨਿਸ਼ਾਨਾ ਬਣਾਇਆ। ਰਾਮਚੰਦਰ ਜਾਂਗੜਾ ਨੇ ਕਿਹਾ ਕਿ, "ਇਹ ਲੋਕ ਹਰਿਆਣਾ ਤੋਂ ਚੰਦਾ ਲੈ ਕੇ ਭੱਜਣ ਵਾਲੇ ਹਨ। ਉਸ (ਚੜੂਨੀ ਅਤੇ ਰਾਕੇਸ਼ ਟਿਕੈਤ) ਨੇ ਚੋਣ ਲੜੀ, ਪਰ ਉਸ ਦੀ ਜ਼ਮਾਨਤ ਜ਼ਬਤ ਹੋ ਗਈ। ਇਨ੍ਹਾਂ ਲੋਕਾਂ ਦੀ ਹੈਸੀਅਤ ਕੀ ਹੈ?"

ਫੋਗਾਟ ਖਾਪ ਨੇ ਜਾਂਗੜਾ ਦੇ ਬਿਆਨ ਦੀ ਕੀਤੀ ਨਿਖੇਧੀ (ETV Bharat)

ਫੋਗਾਟ ਖਾਪ ਨੇ ਜਾਂਗੜਾ ਦੇ ਬਿਆਨ ਦੀ ਕੀਤੀ ਨਿਖੇਧੀ

ਜਾਂਗੜਾ ਦੇ ਇਸ ਬਿਆਨ ਨੂੰ ਲੈ ਕੇ ਚਰਖੀ ਦਾਦਰੀ ਵਿੱਚ ਫੋਗਾਟ ਖਾਪ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਮੇਂ ਸਿਰ ਹਾਲਾਤ ਨਾ ਸੁਧਰੇ, ਤਾਂ ਦੇਸ਼ ਵਿੱਚ ਮੁੜ ਤੋਂ ਵੱਡਾ ਅੰਦੋਲਨ ਛੇੜਨ ਦੇ ਹਾਲਾਤ ਪੈਦਾ ਹੋ ਸਕਦੇ ਹਨ। ਫੋਗਟ ਖਾਪ ਦੇ ਮੁਖੀ ਸੁਰੇਸ਼ ਫੋਗਟ ਨੇ ਕਿਹਾ ਕਿ ਹਰਿਆਣਾ ਵਿੱਚ ਨਸ਼ਾ ਕਿਸਾਨਾਂ ਕਾਰਨ ਨਹੀਂ ਵਧ ਰਿਹਾ ਹੈ। ਸਗੋਂ ਕਿਸਾਨ ਵਾਰ-ਵਾਰ ਹਰ ਨੌਜਵਾਨ ਅਤੇ ਆਮ ਆਦਮੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਦੇ ਹਨ।

ਨਾਲ ਹੀ, ਪਿੰਡ ਜਾਂਗੜਾ ਤੋਂ 700 ਲੜਕੀਆਂ ਦੇ ਲਾਪਤਾ ਹੋਣ ਦਾ ਕਾਰਨ ਕਿਸਾਨ ਹੋਣ ਦੇ ਬਿਆਨ 'ਤੇ ਸੁਰੇਸ਼ ਫੋਗਾਟ ਨੇ ਕਿਹਾ ਕਿ ਕਿਸਾਨ ਅਤੇ ਖਾਪ ਪੰਚਾਇਤਾਂ ਔਰਤਾਂ ਅਤੇ ਲੜਕੀਆਂ ਦਾ ਸਨਮਾਨ ਕਰਨਾ ਜਾਣਦੇ ਹਨ। ਉਨ੍ਹਾਂ ਜਾਂਗੜਾ ਦੇ ਬਿਆਨ ਨੂੰ ਨਿੰਦਣਯੋਗ ਕਰਾਰ ਦਿੰਦਿਆਂ ਉਨ੍ਹਾਂ ਨੂੰ ਮੁਆਫ਼ੀ ਮੰਗਣ ਲਈ ਕਿਹਾ ਹੈ। ਸੁਰੇਸ਼ ਫੋਗਾਟ ਨੇ ਕਿਹਾ ਕਿ ਜੇਕਰ ਰਾਮਚੰਦਰ ਜਾਂਗੜਾ ਨੇ ਮੁਆਫੀ ਨਾ ਮੰਗੀ, ਤਾਂ ਜਨਤਾ ਉਨ੍ਹਾਂ ਦੇ ਘਰ ਬੈਠ ਜਾਵੇਗੀ ਅਤੇ ਇਸ ਦੇ ਨਤੀਜੇ ਮਾੜੇ ਹੋਣਗੇ।

ਪੰਧੇਰ ਨੇ ਲਿਖੀ ਚਿੱਠੀ

ਮਰਨ ਵਰਤ 'ਤੇ ਬੈਠੇ ਪੰਧੇਰ ਦੀ ਹਾਲਤ ਨੂੰ ਨਾਜ਼ੁਕ ਦੱਸਦੇ ਹੋਏ ਫੋਗਟ ਖਾਪ ਦੇ ਮੁਖੀ ਸੁਰੇਸ਼ ਫੋਗਾਟ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਕਿਹਾ ਕਿ ਇਹ ਉਨ੍ਹਾਂ ਦੀ ਪਹਿਲੀ ਅਤੇ ਆਖਰੀ ਚਿੱਠੀ ਹੈ। ਮਰਨ ਵਰਤ 'ਤੇ ਬੈਠੇ ਪੰਧੇਰ ਨੇ ਪੱਤਰ 'ਚ ਲਿਖਿਆ ਹੈ ਕਿ ਜੇਕਰ ਉਨ੍ਹਾਂ ਦੀ ਮੌਤ ਹੁੰਦੀ ਹੈ, ਤਾਂ ਇਸ ਦੀ ਜ਼ਿੰਮੇਵਾਰੀ ਇਕੱਲੇ ਪ੍ਰਧਾਨ ਮੰਤਰੀ ਦੀ ਹੋਵੇਗੀ। ਉਸ ਨੇ ਚਿੱਠੀ 'ਤੇ ਖੂਨ ਨਾਲ ਆਪਣੇ ਅੰਗੂਠੇ ਦਾ ਨਿਸ਼ਾਨ ਵੀ ਲਗਾਇਆ ਹੋਇਆ ਹੈ।

ਇਨੈਲੋ ਆਗੂਆਂ ਨੇ ਜਾਂਗੜਾ ਨੂੰ ਕਿਹਾ- 'ਕਿਸਾਨ ਵਿਰੋਧੀ'

ਇਸ ਦੇ ਨਾਲ ਹੀ ਇਨੈਲੋ ਹਿਸਾਰ ਜ਼ਿਲ੍ਹਾ ਇੰਚਾਰਜ ਸੁਨੈਨਾ ਚੌਟਾਲਾ ਨੇ ਵੀ ਰਾਮਚੰਦਰ ਜਾਂਗੜਾ ਦੇ ਇਸ ਵਿਵਾਦਤ ਬਿਆਨ ਨੂੰ ਨਿੰਦਣਯੋਗ ਕਰਾਰ ਦਿੱਤਾ ਹੈ। ਸੁਨੈਨਾ ਨੇ ਕਿਹਾ ਕਿ ਵਿਵਾਦਤ ਬਿਆਨ ਦੇਣ ਲਈ ਜਾਂਗੜਾ ਨੂੰ ਕਿਸਾਨਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਉਨ੍ਹਾਂ ਦੀ ਥਾਲੀ ਵਿੱਚ ਜੋ ਰੋਟੀ ਆਉਂਦੀ ਹੈ, ਇਹ ਕਿਸਾਨਾਂ ਦੀ ਸਖ਼ਤ ਮਿਹਨਤ ਤੋਂ ਪੈਦਾ ਹੁੰਦੇ ਹਨ। ਉਨ੍ਹਾਂ ਕਿਹਾ ਕਿ ਇਨੈਲੋ ਪਾਰਟੀ ਕਿਸਾਨਾਂ ਦੇ ਨਾਲ ਖੜ੍ਹੀ ਹੈ। ਉਹ ਕਿਸਾਨਾਂ ਦੇ ਅੰਦੋਲਨ ਦਾ ਪੂਰਾ ਸਮਰਥਨ ਕਰਦੀ ਹੈ।

ਇਸ ਤੋਂ ਪਹਿਲਾਂ, ਕੰਗਨਾ ਰਣੌਤ ਦੇ ਚੁੱਕੀ ਹੈ ਵਿਵਾਦਿਤ ਬਿਆਨ

2 ਮਹੀਨੇ ਪਹਿਲਾਂ, ਹਿਮਾਚਲ ਪ੍ਰਦੇਸ਼ ਦੀ ਮੰਡੀ ਲੋਕ ਸਭਾ ਸੀਟ ਤੋਂ ਭਾਜਪਾ ਦੀ ਸੰਸਦ ਕੰਗਨਾ ਰਣੌਤ ਵੱਲੋਂ ਵੀ ਕੰਗਨਾ ਨੇ ਪਹਿਲਾਂ ਕਿਸਾਨ ਅੰਦੋਲਨ ਨੂੰ ਲੈ ਕੇ ਅਤੇ ਫਿਰ ਪੰਜਾਬੀਆਂ ਨੂੰ ਲੈ ਕੇ ਇਕ ਵਿਵਾਦਿਤ ਬਿਆਨ ਦਿੱਤਾ ਸੀ।

ਕੰਗਨਾ ਰਣੌਤ ਨੇ ਕਿਹਾ ਸੀ ਕਿ, "ਹਿਮਾਚਲ ਪ੍ਰਦੇਸ਼ ਵਿੱਚ ਆਉਣ ਵਾਲਾ ਚਿੱਟਾ ਕਿੱਥੋਂ ਆਉਂਦਾ ਹੈ? ਗੁਆਂਢੀ ਰਾਜ ਤੋਂ ਆਉਣ ਵਾਲੇ ਚਿੱਟਾ ਨੇ ਹਿਮਾਚਲ ਦੀ ਜਵਾਨੀ ਨੂੰ ਬਰਬਾਦ ਕਰ ਦਿੱਤਾ ਹੈ। ਚਿੱਟਾ ਵੇਚ ਕੇ ਹਿੰਸਾ ਨਾਲ ਰਹਿਣਾ, ਇਹੀ ਕੰਮ ਗੁਆਂਢੀ ਸੂਬੇ ਦੇ ਲੋਕ ਕਰ ਰਹੇ ਹਨ।" ਲੋਕਾਂ ਦਾ ਸੁਭਾਅ ਹੈ ਕਿ ਬਾਈਕ 'ਤੇ ਹਿਮਾਚਲ ਪ੍ਰਦੇਸ਼ ਆਉਣਾ ਨਸ਼ਾ ਅਤੇ ਸ਼ਰਾਬ ਪੀ ਕੇ ਬਹੁਤ ਰੌਲਾ ਪਾਉਣਾ, ਜਿਸ ਨਾਲ ਇੱਥੋਂ ਦਾ ਸ਼ਾਂਤਮਈ ਮਾਹੌਲ ਖਰਾਬ ਹੁੰਦਾ ਹੈ।"

ਅਗਸਤ ਮਹੀਨੇ ਕਿਸਾਨ ਅੰਦੋਲਨ ਬਾਰੇ ਕਹੀ ਸੀ ਇਹ ਗੱਲ -

ਜੋ ਕੁਝ ਬੰਗਲਾਦੇਸ਼ 'ਚ ਹੋਇਆ, ਉਹੀ ਇੱਥੇ (ਭਾਰਤ) ਹੋਣ 'ਚ ਦੇਰ ਨਹੀਂ ਲੱਗੇਗੀ, ਜੇਕਰ ਸਾਡੀ ਚੋਟੀ ਦੀ ਲੀਡਰਸ਼ਿਪ ਇੰਨੀ ਮਜ਼ਬੂਤ ​​ਨਾ ਹੁੰਦੀ, ਤਾਂ ਕਿਸਾਨ ਅੰਦੋਲਨ ਹੋਏ, ਜਿੱਥੇ ਲਾਸ਼ਾਂ ਲਟਕ ਰਹੀਆਂ ਸੀ, ਉੱਥੇ ਰੇਪ ਹੋ ਰਹੇ ਸੀ ਅਤੇ ਜਦੋਂ ਕਿਸਾਨ ਭਲਾਈ ਬਿੱਲ ਵਾਪਿਸ ਲਿਆ ਗਿਆ ਸੀ, ਉਨ੍ਹਾਂ ਨੇ ਕਦੇ ਨਹੀਂ ਸੋਚਿਆ ਸੀ ਕਿ ਇਹ ਬਿੱਲ ਵਾਪਸ ਲਿਆ ਜਾਵੇਗਾ, ਇਸ ਤਰ੍ਹਾਂ ਦੀ ਸਾਜ਼ਿਸ਼ ਪਿੱਛੇ ਚੀਨ ਤੇ ਅਮਰੀਕਾ ਵਰਗੀਆਂ ਵਿਦੇਸ਼ੀ ਤਾਕਤਾਂ ਦਾ ਹੱਥ ਹੈ। - ਕੰਗਨਾ ਰਣੌਤ, ਭਾਜਪਾ ਸਾਂਸਦ

ਇੱਥੋ ਤੱਕ ਕਿ ਕੰਗਨਾ ਦੇ ਬਿਆਨਾਂ ਤੋਂ ਭਾਜਪਾ ਨੇ ਨਾ ਸਿਰਫ ਦੂਰੀ ਬਣਾ ਲਈ ਸੀ, ਸਗੋਂ ਚੋਟੀ ਦੀ ਲੀਡਰਸ਼ਿਪ ਨੇ ਉਸ ਨੂੰ ਆਪਣਾ ਬਿਆਨ ਸੋਚ-ਸਮਝ ਕੇ ਦੇਣ ਲਈ ਕਿਹਾ ਸੀ, ਪਰ ਇਸ ਤੋਂ ਬਾਅਦ ਵੀ ਕੰਗਨਾ ਰਣੌਤ ਬਿਆਨ ਦੇ ਰਹੀ ਹੈ। ਫਿਰ ਕੰਗਨਾ ਵਲੋਂ ਆਪਣੇ ਸ਼ਬਦ ਵਾਪਿਸ ਲੈਂਦੇ ਹੋਏ ਮੁਆਫੀ ਮੰਗੀ ਗਈ ਸੀ।

Last Updated : Dec 14, 2024, 12:57 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.