ETV Bharat / bharat

1 ਮਈ ਤੋਂ LPG ਸਿਲੰਡਰ ਦੀਆਂ ਕੀਮਤਾਂ ਤੋਂ ਲੈ ਕੇ ਬੈਂਕਾਂ ਤੱਕ ਕਈ ਨਿਯਮਾਂ 'ਚ ਹੋਵੇਗਾ ਬਦਲਾਅ - Changes From 1 May 2024 - CHANGES FROM 1 MAY 2024

Changes From 1 May 2024: ਦੇਸ਼ 'ਚ 1 ਮਈ ਤੋਂ ਕਈ ਬਦਲਾਅ ਹੋਣ ਜਾ ਰਹੇ ਹਨ। ਇਨ੍ਹਾਂ ਬਦਲਾਵਾਂ 'ਚ ਐਲਪੀਜੀ ਸਿਲੰਡਰ ਦੀ ਕੀਮਤ ਤੋਂ ਲੈ ਕੇ ਬੈਂਕ ਨਾਲ ਜੁੜੇ ਕਈ ਬਦਲਾਅ ਸ਼ਾਮਲ ਹਨ। ਇਸ ਲਈ ਮਈ ਮਹੀਨਾ ਸ਼ੁਰੂ ਹੋਣ ਤੋਂ ਪਹਿਲਾ ਹੀ ਆਪਣੇ ਸਾਰੇ ਜ਼ਰੂਰੀ ਕੰਮ ਖਤਮ ਕਰ ਲਓ।

Changes From 1 May 2024
Changes From 1 May 2024
author img

By ETV Bharat Punjabi Team

Published : Apr 28, 2024, 1:27 PM IST

Updated : Apr 30, 2024, 9:39 AM IST

ਹੈਦਰਾਬਾਦ: ਦੇਸ਼ 'ਚ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਕਈ ਬਦਲਾਅ ਹੁੰਦੇ ਹਨ। ਹੁਣ ਅਪ੍ਰੈਲ ਮਹੀਨਾ ਖਤਮ ਅਤੇ ਮਈ ਸ਼ੁਰੂ ਹੋਣ ਜਾ ਰਿਹਾ ਹੈ। ਇਸ ਲਈ 1 ਮਈ ਤੋਂ ਤੁਹਾਨੂੰ ਕਈ ਬਦਲਾਅ ਦੇਖਣ ਨੂੰ ਮਿਲਣਗੇ। ਇਨ੍ਹਾਂ ਬਦਲਾਵਾਂ ਕਾਰਨ ਸਿੱਧਾ ਆਮ ਆਦਮੀ ਦੀ ਜੇਬ 'ਤੇ ਅਸਰ ਪਵੇਗਾ। ਇਸ ਲਈ ਤੁਹਾਨੂੰ ਪਹਿਲਾ ਤੋਂ ਹੀ ਇਨ੍ਹਾਂ ਬਦਲਾਵਾਂ ਬਾਰੇ ਜਾਣ ਲੈਣਾ ਚਾਹੀਦਾ ਹੈ, ਤਾਂਕਿ ਤੁਹਾਨੂੰ 1 ਮਈ ਤੋਂ ਕੋਈ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।

1 ਮਈ ਤੋਂ ਹੋਣ ਵਾਲੇ ਬਦਲਾਅ:

LPG ਸਿਲੰਡਰ ਦੀਆਂ ਕੀਮਤਾਂ 'ਚ ਬਦਲਾਅ: ਦੇਸ਼ 'ਚ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ LPG ਸਿਲੰਡਰ ਦੀਆਂ ਕੀਮਤਾਂ 'ਚ ਬਦਲਾਅ ਹੁੰਦਾ ਹੈ। ਆਈਲ ਮਾਰਕੀਟਿੰਗ ਕੰਪਨੀਆਂ ਰਸੋਈ ਗੈਸ ਦੇ ਸਿਲੰਡਰ ਦੀਆਂ ਕੀਮਤਾਂ ਤੈਅ ਕਰਦੀਆਂ ਹਨ। ਕੰਪਨੀਆਂ 14 ਕਿੱਲੋ ਵਾਲੇ ਘਰੇਲੂ ਅਤੇ 19 ਕਿੱਲੋ ਵਾਲੇ ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ ਤੈਅ ਕਰਦੀਆਂ ਹਨ। ਇਸਦੇ ਨਾਲ ਹੀ, CNG ਅਤੇ PNG ਸਿਲੰਡਰ ਦੀਆਂ ਕੀਮਤਾਂ 'ਚ ਵੀ ਬਦਲਾਅ ਕੀਤਾ ਜਾਂਦਾ ਹੈ।

ਦੇਣੀ ਹੋਵੇਗੀ ਸਾਲਾਨਾ ਫੀਸ: ICICI ਬੈਂਕ ਨੇ ਆਪਣੇ ਸੇਵਿੰਗ ਅਕਾਊਂਟ ਨਾਲ ਜੁੜੇ ਸਰਵਿਸ ਚਾਰਜ ਦੇ ਨਿਯਮ ਬਦਲ ਦਿੱਤੇ ਹਨ। ਹੁਣ ਡੇਬਿਟ ਕਾਰਡ ਲਈ ਸ਼ਹਿਰੀ ਖੇਤਰ 'ਚ ਗ੍ਰਾਹਕਾਂ ਨੂੰ 200 ਰੁਪਏ ਅਤੇ ਪੇਡੂ ਖੇਤਰਾਂ 'ਚ 99 ਰੁਪਏ ਦੀ ਸਾਲਾਨਾ ਫੀਸ ਦੇਣੀ ਪਵੇਗੀ। ਇਸਦੇ ਨਾਲ ਹੀ, ਹੁਣ ਬੈਂਕ ਦੇ 25 ਪੇਜਾਂ ਦੀ ਚੈੱਕ ਬੁੱਕ ਲਈ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਫੀਸ ਨਹੀਂ ਦੇਣੀ ਹੋਵੇਗੀ, ਜਦਕਿ ਗ੍ਰਾਹਕਾਂ ਨੂੰ ਹਰ ਪੇਜ ਲਈ 4 ਰੁਪਏ ਫੀਸ ਦੇਣੀ ਪਵੇਗੀ।

HDFC Bank ਦੀ ਐਫਡੀ ਸਕੀਮ: HDFC ਬੈਂਕ ਨੇ ਸੀਨੀਅਰ ਸਿਟੀਜ਼ਨ ਕੇਅਰ ਐੱਫ.ਡੀ ਸ਼ੁਰੂ ਕੀਤੀ ਹੈ। ਇਸ ਐਫ.ਡੀ 'ਚ ਨਿਵੇਸ਼ ਦੀ ਆਖਰੀ ਤਰੀਕ 10 ਮਈ ਹੈ। ਇਸ ਐਫ.ਡੀ 'ਤੇ ਨਿਵੇਸ਼ਕ ਨੂੰ 0.75 ਫੀਸਦੀ ਦਾ ਵਿਆਜ਼ ਮਿਲਦਾ ਹੈ। 5 ਸਾਲ ਤੋਂ 10 ਸਾਲ ਤੱਕ ਦੀ FD 'ਤੇ 7.75 ਫੀਸਦੀ ਵਿਆਜ ਦਿੱਤਾ ਜਾਂਦਾ ਹੈ। ਇਹ ਵਿਆਜ 5 ਕਰੋੜ ਰੁਪਏ ਤੋਂ ਘੱਟ ਦੀ FD 'ਤੇ ਉਪਲਬਧ ਹੈ।

Last Updated : Apr 30, 2024, 9:39 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.