ਭੁਵਨੇਸ਼ਵਰ: ਚੱਕਰਵਾਤੀ ਤੂਫ਼ਾਨ 'ਦਾਨਾ' ਅੱਜ ਰਾਤ ਜਾਂ ਸ਼ੁੱਕਰਵਾਰ ਸਵੇਰੇ ਉੜੀਸਾ ਦੇ ਪੁਰੀ ਤੱਟ ਅਤੇ ਬੰਗਾਲ ਦੇ ਸਾਗਰ ਦੀਪ ਨਾਲ ਟਕਰਾਏਗਾ। ਇਸ ਦੌਰਾਨ ਇਸ ਦੀ ਰਫਤਾਰ 100 ਤੋਂ 120 ਕਿਲੋਮੀਟਰ ਪ੍ਰਤੀ ਘੰਟਾ ਹੋ ਸਕਦੀ ਹੈ। ਇਸ ਖਤਰੇ ਨਾਲ ਨਜਿੱਠਣ ਲਈ ਸੂਬਿਆਂ 'ਚ ਵੱਡੇ ਪੱਧਰ 'ਤੇ ਤਿਆਰੀਆਂ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਤੂਫਾਨ 'ਦਾਨਾ' ਦਾ ਅਸਰ ਕਈ ਸੂਬਿਆਂ 'ਚ ਨਜ਼ਰ ਆਉਣਾ ਸ਼ੁਰੂ ਹੋ ਗਿਆ ਹੈ। ਕੁਝ ਇਲਾਕਿਆਂ 'ਚ ਬਾਰਿਸ਼ ਹੋ ਰਹੀ ਹੈ ਅਤੇ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਓਡੀਸ਼ਾ 'ਚ ਚੱਕਰਵਾਤੀ ਤੂਫਾਨ ਡਾਨਾ ਦੇ ਮੱਦੇਨਜ਼ਰ 10 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਉਣ ਦਾ ਟੀਚਾ ਹੈ। ਇਹ ਚੱਕਰਵਾਤ ਰਾਜ ਦੇ ਤੱਟੀ ਖੇਤਰ ਵੱਲ ਵਧ ਰਿਹਾ ਹੈ ਅਤੇ ਸੂਬੇ ਦੀ ਅੱਧੀ ਅਬਾਦੀ ਦੇ ਪ੍ਰਭਾਵਿਤ ਹੋਣ ਦਾ ਖਤਰਾ ਹੈ।
ਕੰਟਰੋਲ ਰੂਮ ਰਾਹੀਂ ਚੱਕਰਵਾਤ ਡਾਨਾ ਉੱਤੇ ਨਜ਼ਰ
ਕੋਲਕਾਤਾ ਵਿੱਚ, ਪੱਛਮੀ ਬੰਗਾਲ ਦੇ ਰਾਜਪਾਲ ਸੀਵੀ ਆਨੰਦ ਬੋਸ ਨੇ ਵੀਰਵਾਰ ਨੂੰ ਚੱਕਰਵਾਤੀ ਤੂਫਾਨ ਡਾਨਾ ਦੇ ਮੱਦੇਨਜ਼ਰ ਲੋਕਾਂ ਨਾਲ ਇਕਮੁੱਠਤਾ ਪ੍ਰਗਟਾਈ। ਨਾਲ ਹੀ ਕਿਹਾ ਕਿ ਬੰਗਾਲ ਦੇ ਲੋਕਾਂ ਨੇ ਕਈ ਤੂਫਾਨਾਂ ਦਾ ਸਾਹਮਣਾ ਕੀਤਾ ਹੈ। ਉਹ ਆਤਮ ਵਿਸ਼ਵਾਸ ਅਤੇ ਧੀਰਜ ਨਾਲ ਦਾਨਾ ਦਾ ਸਾਹਮਣਾ ਕਰਨਗੇ। ਰਾਜਪਾਲ ਸੀਵੀ ਆਨੰਦ ਬੋਸ ਨੇ ਇੱਕ ਵੀਡੀਓ ਬਿਆਨ ਵਿੱਚ ਕਿਹਾ ਕਿ ਅਸੀਂ ਹੁਣ ਸੰਕਟ ਦੀ ਘੜੀ ਵਿੱਚ ਹਾਂ। ਚੱਕਰਵਾਤ ਦਾਨਾ ਨੇੜੇ ਆ ਰਿਹਾ ਹੈ ਪਰ ਬੰਗਾਲ ਵਿੱਚ ਅਸੀਂ ਕਈ ਤੂਫਾਨਾਂ ਦਾ ਸਾਹਮਣਾ ਕੀਤਾ ਹੈ। ਅਸੀਂ ਦਾਨਾ ਦਾ ਵੀ ਆਤਮ-ਵਿਸ਼ਵਾਸ ਅਤੇ ਧੀਰਜ ਨਾਲ ਸਾਹਮਣਾ ਕਰਾਂਗੇ। ਐਕਸ 'ਤੇ ਇਕ ਪੋਸਟ 'ਚ ਰਾਜ ਭਵਨ ਨੇ ਕਿਹਾ ਕਿ ਰਾਜਪਾਲ ਬੋਸ ਰਾਜ ਭਵਨ ਦੇ ਕੰਟਰੋਲ ਰੂਮ ਤੋਂ ਚੱਕਰਵਾਤ ਡਾਨਾ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖਣਗੇ।
ਸਮੁੰਦਰ ਵਿੱਚ ਉੱਚੀਆਂ ਲਹਿਰਾਂ
ਓਡੀਸ਼ਾ 'ਚ ਚੱਕਰਵਾਤ ਡਾਨਾ ਦੇ ਆਉਣ ਤੋਂ ਪਹਿਲਾਂ ਲੋਕਾਂ ਨੂੰ ਚੱਕਰਵਾਤ ਸ਼ੈਲਟਰਾਂ 'ਚ ਸ਼ਿਫਟ ਕਰਨ ਦਾ ਕੰਮ ਚੱਲ ਰਿਹਾ ਹੈ। ਤੂਫਾਨ ਦੇ ਖਤਰੇ ਦੇ ਮੱਦੇਨਜ਼ਰ, ਓਡੀਸ਼ਾ ਵਿੱਚ 6000 ਤੋਂ ਵੱਧ ਚੱਕਰਵਾਤ ਸ਼ੈਲਟਰ ਬਣਾਏ ਗਏ ਹਨ। ਸਰਕਾਰ ਨੇ 14 ਜ਼ਿਲ੍ਹਿਆਂ ਤੋਂ 10 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਉਣ ਦਾ ਟੀਚਾ ਰੱਖਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ 3 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ।
#WATCH | Odisha | #CycloneDana | People are being brought to cyclone shelter in Odisha's Bhadrak ahead of Cyclone Dana's landfall.
— ANI (@ANI) October 24, 2024
Cyclone Dana is expected to make landfall on October 25, tomorrow, at Dhamra port. pic.twitter.com/gW4G6pLM9K
ਉੱਚੀਆਂ ਸਮੁੰਦਰੀ ਲਹਿਰਾਂ
ਚੱਕਰਵਾਤ ਡਾਨਾ ਦੇ ਆਉਣ ਤੋਂ ਪਹਿਲਾਂ, ਓਡੀਸ਼ਾ ਦੇ ਕੇਂਦਰਪਾੜਾ ਤੱਟ 'ਤੇ ਸਮੁੰਦਰ ਵਿੱਚ ਉੱਚੀਆਂ ਲਹਿਰਾਂ ਵੇਖੀਆਂ ਗਈਆਂ। ਭਦਰਕ ਦੇ ਧਮਰਾ ਵਿਚ ਤੇਜ਼ ਹਵਾ ਅਤੇ ਬੂੰਦਾ-ਬਾਂਦੀ ਹੋਈ। ਚੱਕਰਵਾਤੀ ਤੂਫਾਨ ਦਾਨਾ ਦੇ 24-25 ਅਕਤੂਬਰ ਦਰਮਿਆਨ ਓਡੀਸ਼ਾ-ਪੱਛਮੀ ਬੰਗਾਲ ਦੇ ਤੱਟ 'ਤੇ ਪਹੁੰਚਣ ਦੀ ਸੰਭਾਵਨਾ ਹੈ। ਤੂਫਾਨ ਨੂੰ ਲੈ ਕੇ ਵੱਡੇ ਪੱਧਰ 'ਤੇ ਤਿਆਰੀਆਂ ਕੀਤੀਆਂ ਗਈਆਂ ਹਨ।
#WATCH | West Bengal: #CycloneDana is expected to make landfall over the Odisha-West Bengal coast, between October 24-25
— ANI (@ANI) October 24, 2024
(Visuals from Digha beach) pic.twitter.com/BM6ic3rONp
ਭਾਰੀ ਮੀਂਹ ਅਤੇ ਤੇਜ਼ ਹਵਾਵਾਂ
ਚੱਕਰਵਾਤੀ ਤੂਫਾਨ ਦਾਨਾ ਦੇ ਅੱਜ ਓਡੀਸ਼ਾ ਅਤੇ ਬੰਗਾਲ ਦੇ ਤੱਟਾਂ ਨਾਲ ਟਕਰਾਉਣ ਦੀ ਸੰਭਾਵਨਾ ਹੈ। ਹਾਲਾਂਕਿ ਇਸ ਦਾ ਅਸਰ ਪਹਿਲਾਂ ਹੀ ਦੇਖਣ ਨੂੰ ਮਿਲ ਰਿਹਾ ਹੈ। ਕੁਝ ਥਾਵਾਂ 'ਤੇ ਭਾਰੀ ਮੀਂਹ ਸ਼ੁਰੂ ਹੋ ਗਿਆ ਹੈ। ਇਸ ਤੋਂ ਇਲਾਵਾ ਤੇਜ਼ ਹਵਾ ਵੀ ਚੱਲ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਤਾਪਮਾਨ 'ਚ ਵੀ ਗਿਰਾਵਟ ਦਰਜ ਕੀਤੀ ਗਈ ਹੈ। ਚੱਕਰਵਾਤ ਦਾਨ ਦੇ ਆਉਣ ਤੋਂ ਪਹਿਲਾਂ ਕੇਂਦਰਪਾੜਾ ਜ਼ਿਲੇ ਦੇ ਭੀਤਰਕਨਿਕਾ 'ਚ ਤੇਜ਼ ਬਾਰਿਸ਼ ਅਤੇ ਤੇਜ਼ ਹਵਾ ਚੱਲ ਰਹੀ ਹੈ।
VIDEO | #Odisha: Heavy rainfall, gusty winds hit Bhitarkanika in Kendrapara district ahead of Cyclone Dana landfall.#CycloneDanaUpdate #CycloneDana
— Press Trust of India (@PTI_News) October 24, 2024
(Full video available on PTI Videos - https://t.co/n147TvrpG7) pic.twitter.com/dUt20kCk7x