ਨਵੀਂ ਦਿੱਲੀ: ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਇੱਕ ਸਹਾਇਕ ਡਾਇਰੈਕਟਰ ਨੂੰ 20 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਈਡੀ ਅਧਿਕਾਰੀ ਦੀ ਪਛਾਣ ਸੰਦੀਪ ਸਿੰਘ ਯਾਦਵ ਵਜੋਂ ਹੋਈ ਹੈ। ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫਤਾਰ ਕੀਤੇ ਗਏ ਈਡੀ ਅਧਿਕਾਰੀ ਨੇ ਈਡੀ ਕੋਲ ਦਰਜ ਇੱਕ ਮਾਮਲੇ ਵਿੱਚ ਜਵੈਲਰ ਦੇ ਪੁੱਤਰ ਨੂੰ ਰਾਹਤ ਦੇਣ ਦੇ ਬਦਲੇ ਕਥਿਤ ਤੌਰ 'ਤੇ ਰਿਸ਼ਵਤ ਦੀ ਮੰਗ ਕੀਤੀ ਸੀ।
ਸੀਬੀਆਈ ਦੇ ਸੀਨੀਅਰ ਅਧਿਕਾਰੀ ਨੇ ਮਾਮਲੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਈਡੀ ਅਧਿਕਾਰੀ ਨੂੰ ਦਿੱਲੀ ਦੇ ਲਾਜਪਤ ਨਗਰ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਸੀਬੀਆਈ ਨੂੰ ਈਡੀ ਅਧਿਕਾਰੀ ਦੀ ਰਿਸ਼ਵਤ ਲੈਣ ਦੀ ਸ਼ਿਕਾਇਤ ਮਿਲੀ ਸੀ। ਇਸੇ ਸ਼ਿਕਾਇਤ ਤੋਂ ਬਾਅਦ ਕਾਰਵਾਈ ਕਰਦੇ ਹੋਏ ਸੀਬੀਆਈ ਨੇ ਜਾਲ ਵਿਛਾ ਕੇ ਸੰਦੀਪ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ।
ED registered case under PMLA against Sandeep Singh, Assistant Director, ED and conducted search operations at his house under PMLA,2002. A joint search operation was conducted at his office by ED and CBI. The action was in consequence of FIR and arrest of Sandeep Singh by CBI.
— ED (@dir_ed) August 8, 2024
ਈਡੀ ਨੇ ਵੀ ਦਰਜ ਕੀਤਾ ਮਾਮਲਾ: ਸੀਬੀਆਈ ਦੀ ਕਾਰਵਾਈ ਤੋਂ ਬਾਅਦ ਈਡੀ ਨੇ ਸੰਦੀਪ ਸਿੰਘ ਖ਼ਿਲਾਫ਼ ਪੀਐਮਐਲਏ ਤਹਿਤ ਕੇਸ ਦਰਜ ਕੀਤਾ ਹੈ ਅਤੇ PMLA 2002 ਦੇ ਤਹਿਤ ਉਸਦੇ ਘਰ ਦੀ ਤਲਾਸ਼ੀ ਲਈ ਗਈ। ਈਡੀ ਅਤੇ ਸੀਬੀਆਈ ਵੱਲੋਂ ਉਸ ਦੇ ਦਫ਼ਤਰ ਦੀ ਵੀ ਤਲਾਸ਼ੀ ਲਈ ਗਈ।
8 ਮਹੀਨੇ ਪਹਿਲਾਂ ਤਾਮਿਲਨਾਡੂ ਵਿੱਚ ਇੱਕ ਅਧਿਕਾਰੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ: ਦਸੰਬਰ 2023 ਵਿੱਚ, ਤਾਮਿਲਨਾਡੂ ਡਾਇਰੈਕਟੋਰੇਟ ਆਫ ਵਿਜੀਲੈਂਸ ਐਂਡ ਐਂਟੀ ਕਰੱਪਸ਼ਨ (ਡੀਵੀਏਸੀ) ਨੇ ਈਡੀ ਅਧਿਕਾਰੀ ਅੰਕਿਤ ਤਿਵਾਰੀ ਦੇ ਖਿਲਾਫ ਕੇਸ ਦਰਜ ਕੀਤਾ ਸੀ। ਉਸ 'ਤੇ ਕਥਿਤ ਤੌਰ 'ਤੇ 51 ਲੱਖ ਰੁਪਏ ਦੀ ਰਿਸ਼ਵਤ ਮੰਗਣ ਦਾ ਦੋਸ਼ ਸੀ। ਉਥੇ ਵੀ ਟੀਮ ਨੇ ਰਿਸ਼ਵਤ ਦੀ ਪਹਿਲੀ ਕਿਸ਼ਤ 20 ਲੱਖ ਰੁਪਏ ਸਮੇਤ ਕਾਬੂ ਕੀਤਾ ਸੀ। ਈਡੀ ਨੇ ਤਾਮਿਲਨਾਡੂ ਡੀਵੀਏਸੀ ਕੇਸ ਦੇ ਆਧਾਰ 'ਤੇ ਤਿਵਾਰੀ ਵਿਰੁੱਧ ਸ਼ਿਕਾਇਤ ਦਰਜ ਕੀਤੀ ਸੀ।
- ਭਾਰਤੀ ਹਾਕੀ ਟੀਮ ਨੂੰ ਕਾਂਸੀ ਤਮਗਾ ਜਿੱਤਣ 'ਤੇ PM ਮੋਦੀ ਸਣੇ ਦਿੱਗਜ ਲੀਡਰਾਂ ਨੇ ਦਿੱਤੀ ਵਧਾਈ - Paris Olympics 2024
- ਮੰਦਰਾਂ 'ਚ ਲੱਗੀ ਅੱਗ, ਹਿੰਦੂਆਂ ਦੇ ਘਰਾਂ 'ਤੇ ਹੋ ਰਹੇ ਹਮਲੇ, ਕੀ ਬੰਗਲਾਦੇਸ਼ 'ਚ ਹਿੰਦੂ ਬਣ ਰਹੇ ਸੋਫਟ ਟਾਰਗੇਟ ? - Bangladesh Hindus 2024
- ਦਿੱਲੀ ਸ਼ਰਾਬ ਘੁਟਾਲੇ ਦੇ ਸੀਬੀਆਈ ਮਾਮਲੇ ਵਿੱਚ CM ਕੇਜਰੀਵਾਲ ਦੀ ਨਿਆਂਇਕ ਹਿਰਾਸਤ 20 ਅਗਸਤ ਤੱਕ ਵਧੀ - DELHI EXCISE POLICY ARVIND KEJRIWAL
ਪਿਛਲੇ ਸਾਲ ਵੀ ਇੱਕ ਅਧਿਕਾਰੀ ਗ੍ਰਿਫਤਾਰ ਕੀਤਾ ਗਿਆ ਸੀ: ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਗਸਤ 2023 ਵਿੱਚ ਸੀਬੀਆਈ ਨੇ ਦਿੱਲੀ ਵਿੱਚ ਕਾਰੋਬਾਰੀ ਅਮਨ ਢਾਲ ਨੂੰ ਬਚਾਉਣ ਲਈ 5 ਕਰੋੜ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵਿੱਚ ਈਡੀ ਦੇ ਇੱਕ ਸਹਾਇਕ ਡਾਇਰੈਕਟਰ ਨੂੰ ਛੇ ਹੋਰਾਂ ਸਮੇਤ ਗ੍ਰਿਫ਼ਤਾਰ ਕੀਤਾ ਸੀ। ਅਧਿਕਾਰੀਆਂ ਸਮੇਤ ਸ਼ਰਾਬ ਘੁਟਾਲੇ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਹੈ।