ਹੈਦਰਾਬਾਦ ਡੈਸਕ: ਅਦਾਕਾਰਾ ਅਤੇ ਐਮਪੀ ਕੰਗਨਾ ਰਣੌਤ ਆਏ ਦਿਨ ਸੁਰਖੀਆਂ ਬਟੋਰਦੀ ਹੈ।ਇਸੇ ਕਾਰਨ ਹਰ ਪਾਸੇ ਕੰਗਨਾ ਦਾ ਜ਼ਿਕਰ ਹੰਦਾ ਹੈ ਪਰ ਜਿਹੜੀ ਭਾਜਪਾ ਕਦੇ ਕੰਗਨਾ ਦੇ ਨਾਲ ਖੜੀ ਆਉਂਦੀ ਸੀ ਹੁਣ ਉਸੇ ਬੀਜੇਪੀ ਨੇ ਕੰਗਨਾ ਤੋਂ ਕਿਨਾਰਾ ਕਰ ਲਿਆ ਹੈ।ਤੁਾਹਨੂੰ ਦਸ ਦਈਏ ਕਿ ਭਾਜਪਾ ਨੇ ਸਿਰਫ਼ ਕੰਗਨਾ ਦੇ ਵਿਵਾਦਿਤ ਤੋਂ ਪੱਲਾ ਹੀ ਨਹੀਂ ਝਾੜਿਆ ਸਗੋਂ ਨਸੀਅਤ ਵੀ ਦੇ ਦਿੱਤੀ।ਭਾਜਪਾ ਨੇ ਇਸ ਨੂੰ ਕੰਗਨਾ ਦਾ ਨਿੱਜੀ ਵਿਚਾਰ ਦੱਸਿਆ ਅਤੇ ਕਿਹਾ ਕਿ ਇਹ ਪਾਰਟੀ ਦਾ ਵਿਚਾਰ ਨਹੀਂ ਹੈ। ਇੰਨਾ ਹੀ ਨਹੀਂ ਭਾਜਪਾ ਨੇ ਉਨ੍ਹਾਂ ਨੂੰ ਭਵਿੱਖ 'ਚ ਅਜਿਹਾ ਕੋਈ ਬਿਆਨ ਨਾ ਦੇਣ ਲਈ ਕਿਹਾ।
ਕਿਸਾਨਾਂ ਖਿਲਾਫ਼ ਬਿਆਨ: ਦਰਅਸਲ ਕੰਗਨਾ ਅਕਸਰ ਹੀ ਕਿਸਾਨਾਂ ਨੂੰ ਲੈ ਕੇ ਆਪਣੇ ਅਜਿਹੇ ਵਿਵਾਦਿਤ ਬਿਆਨਾਂ 'ਚ ਜ਼ਹਿਰ ਉਗਲਦੀ ਹੈ।ਜੋ ਕਿਸਾਨਾਂ ਤੋਂ ਬਰਦਾਸ਼ਤ ਨਹੀਂ ਹੁੰਦਾ। ਇਸੇ ਕਾਰਨ ਕੰਗਨਾ ਦੇ ਨਾਲ-ਨਾਲ ਭਾਜਪਾ ਨੂੰ ਵੀ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ।
ਭਾਜਪਾ ਨੇ ਕੰਗਨਾ ਬਾਰੇ ਕੀ ਬੋਲ੍ਹਿਆ: ਪਾਰਟੀ ਨੇ ਇਸ ਸਬੰਧ 'ਚ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਕੰਗਨਾ ਰਣੌਤ ਨੂੰ ਨਾ ਤਾਂ ਨੀਤੀਗਤ ਮਾਮਲਿਆਂ 'ਤੇ ਬੋਲਣ ਦੀ ਇਜਾਜ਼ਤ ਹੈ ਅਤੇ ਨਾ ਹੀ ਉਹ ਬਿਆਨ ਦੇਣ ਲਈ ਅਧਿਕਾਰਤ ਹੈ। ਪਾਰਟੀ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ, 'ਕਿਸਾਨ ਅੰਦੋਲਨ ਦੇ ਸੰਦਰਭ ਵਿੱਚ ਬੀਜੇਪੀ ਸੰਸਦ ਕੰਗਨਾ ਰਣੌਤ ਵੱਲੋਂ ਦਿੱਤਾ ਗਿਆ ਬਿਆਨ ਪਾਰਟੀ ਦੀ ਰਾਏ ਨਹੀਂ ਹੈ। ਭਾਜਪਾ ਨੇ ਕੰਗਨਾ ਰਣੌਤ ਦੇ ਬਿਆਨ ਨਾਲ ਅਸਹਿਮਤੀ ਪ੍ਰਗਟਾਈ ਹੈ। ਕੰਗਨਾ ਰਣੌਤ ਨੂੰ ਪਾਰਟੀ ਦੀ ਤਰਫੋਂ ਨਾ ਤਾਂ ਭਾਜਪਾ ਦੇ ਨੀਤੀਗਤ ਮੁੱਦਿਆਂ 'ਤੇ ਬੋਲਣ ਦੀ ਇਜਾਜ਼ਤ ਹੈ ਅਤੇ ਨਾ ਹੀ ਉਸ ਨੂੰ ਬਿਆਨ ਦੇਣ ਦਾ ਅਧਿਕਾਰ ਹੈ।
ਭਾਜਾਪਾ ਦਾ ਨਾਅਰਾ: ਭਾਜਪਾ ਨੇ ਕੰਗਨਾ ਰਣੌਤ ਨੂੰ ਭਵਿੱਖ ਵਿੱਚ ਅਜਿਹਾ ਕੋਈ ਬਿਆਨ ਨਾ ਦੇਣ ਲਈ ਕਿਹਾ ਹੈ। ਭਾਰਤੀ ਜਨਤਾ ਪਾਰਟੀ 'ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਅਰਦਾਸ' ਅਤੇ ਸਮਾਜਿਕ ਸਦਭਾਵਨਾ ਦੇ ਸਿਧਾਂਤਾਂ 'ਤੇ ਚੱਲਣ ਲਈ ਦ੍ਰਿੜ੍ਹ ਹੈ। ਇਸ ਤਰ੍ਹਾਂ ਪਾਰਟੀ ਨੇ ਕੰਗਨਾ ਰਣੌਤ ਦੇ ਉਸ ਬਿਆਨ ਤੋਂ ਵੀ ਦੂਰੀ ਬਣਾ ਲਈ ਹੈ, ਜਿਸ ਵਿਚ ਉਸ ਨੇ ਕਿਹਾ ਸੀ ਕਿ ਕਿਸਾਨ ਅੰਦੋਲਨ ਦੌਰਾਨ ਪੰਜਾਬ ਨੂੰ ਬੰਗਲਾਦੇਸ਼ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਪਰ ਸਰਕਾਰ ਦੀ ਚੌਕਸੀ ਕਾਰਨ ਅਜਿਹਾ ਨਹੀਂ ਹੋ ਸਕਿਆ।
BJP कंगना रनौत के बयान से किनारा करने की कोशिश कर रही है, लेकिन यह उनकी दोहरी नीति को दर्शाता है! @BJP4India को किसान आंदोलन के बारे में अपनी स्थिति स्पष्ट करनी चाहिए, न कि कंगना के बयान को नकारने की कोशिश करनी चाहिए! #BJP #FarmerProtest pic.twitter.com/uzFwlhM1Dl
— Neel Garg (@GargNeel) August 26, 2024
ਕੰਗਨਾ ਦਾ ਵਿਵਾਦਤ ਬਿਆਨ: ਕੰਗਨਾ ਨੇ ਕਿਹਾ, ''ਮੈਂ ਇਨ੍ਹਾਂ ਨੂੰ 'ਉਡਦਾ ਪੰਜਾਬ' ਵਰਗੀਆਂ ਕਿੰਨੀਆਂ ਫਿਲਮਾਂ ਰਾਹੀਂ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਕਿ ਉਥੇ ਕੀ ਚੱਲ ਰਿਹਾ ਹੈ। ਸਭ ਤੋਂ ਪਹਿਲੀ ਗੱਲ ਤਾਂ ਲੋਕਾਂ ਨੂੰ ਇਹ ਸਮਝ ਨਹੀਂ ਆ ਰਿਹਾ, ਭਾਵੇਂ ਧਰਮ ਪਰਿਵਰਤਨ ਹੋਵੇ, ਖਾਲਿਸਤਾਨੀ ਗੈਂਗ ਹੋਵੇ ਜਾਂ ਫਿਰ ਡਰੱਗ ਮਾਫੀਆ ਹੋ ਗਿਆ, ਦੇਸ਼ ਜਾਨਣਾ ਚਾਹੁੰਦਾ ਹੈ ਕਿ ਉਥੇ ਆਖਿਰ ਚੱਲ ਕੀ ਰਿਹਾ ਹੈ? ਉਹ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈ ਕੇ ਹੀ ਨਿਆਂ ਕਰਨਾ ਚਾਹੁੰਦੇ ਹਨ, ਜੋ ਕਿ ਸਹੀ ਨਹੀਂ ਹੈ।''
ਬੰਗਲਾਦੇਸ਼ ਬਾਰੇ ਕੰਗਨਾ ਦਾ ਬਿਆਨ: ''ਜੋ ਬੰਗਲਾਦੇਸ਼ 'ਚ ਹੋ ਰਿਹਾ ਹੈ, ਉਹ ਇਥੇ ਪੰਜਾਬ 'ਚ ਹੋਣ ਲੱਗਿਆਂ ਵੀ ਦੇਰ ਨਹੀਂ ਲੱਗਣੀ ਸੀ, ਕਿਸਾਨ ਅੰਦੋਲਨ ਜੋ ਹੋਇਆ ਹੈ, ਉਥੇ ਲਾਸ਼ਾਂ ਲਟਕੀਆਂ ਹੋਈਆਂ ਸਨ, ਜਬਰ-ਜਨਾਹ ਹੋ ਰਹੇ ਸਨ ਅਤੇ ਜਦੋਂ ਤਿੰਨ ਕਾਲੇ ਖੇਤੀ ਕਾਨੂੰਨ ਵਾਪਸ ਲਏ ਗਏ ਤਾਂ ਦੇਸ਼ ਨੇ ਸੋਚਿਆ ਨਹੀਂ ਸੀ ਕਿ ਬਿੱਲ ਵਾਪਸ ਹੋ ਜਾਣਗੇ, ਪਰ ਉਹ ਕਿਸਾਨ ਅੱਜ ਵੀ ਉਥੇ ਬੈਠੇ ਹੋਏ ਹਨ। ਉਸ ਨੇ ਕਿਹਾ ਕਿ ਇਹ ਬਹੁਤ ਵੱਡੀ ਯੋਜਨਾ ਤਹਿਤ ਹੋਇਆ, ਜਿਵੇੇਂ ਕਿ ਬੰਗਲਾਦੇਸ਼ 'ਚ ਹੋਇਆ।'' ਹੁਣ ਦੇਖਣਾ ਅਹਿਮ ਹੋਵੇਗਾ ਕਿ ਕੀ ਕੰਗਣਾ ਆਪਣੇ ਕਿਸਾਨਾਂ ਖਿਲਾਫ਼ ਜ਼ਹਿਰ ਉਗਲਣ ਵਾਲੇ ਬਿਆਨ ਦੇਣਾ ਬੰਦ ਕਰੇਗੀ ਜਾਂ ਨਹੀਂ
- "ਭਾਜਪਾ ਕੰਗਨਾ ਦੇ ਬੋਲਣ 'ਤੇ ਲਗਾਮ ਲਗਾਏ .." ਭਾਜਪਾ ਐਮਪੀ ਕੰਗਨਾ ਦੇ ਬਿਆਨ ਨੇ ਮਚਾਈ ਤਰਥੱਲੀ, ਵਿਰੋਧੀਆਂ ਨੇ ਘੇਰੀ ਭਾਜਪਾ - Political Reaction On Kangana
- ਕੰਗਨਾ ਰਣੌਤ ਵੱਲੋਂ ਦਿੱਤੇ ਵਿਵਾਦਿਤ ਬਿਆਨ 'ਤੇ ਵਰ੍ਹੇ ਕਿਸਾਨ: ਬੋਲੇ- ਆਪਣੀ ਫਿਲਮ ਨੂੰ ਪ੍ਰਮੋਟ ਕਰਨ ਲਈ ਕਰ ਰਹੀ ਹੈ ਅਜਿਹੀ ਵਿਵਾਦਿਤ ਬਿਆਨਬਾਜ਼ੀ - Farmers reaction on Kangana
- "ਜਿੰਨੀ ਇਨ੍ਹਾਂ ਦੀ ਬੁੱਧੀ ਹੈ ..." ਫਿਰ ਕਿਸਾਨਾਂ ਲਈ ਗ਼ਲਤ ਬੋਲ ਗਈ ਕੰਗਨਾ ਰਣੌਤ, ਜਾਣੋ ਕੀ ਕਿਹਾ ? - Kangana Statement On Farmers