ਉੱਤਰਕਾਸ਼ੀ: ਉੱਤਰਾਖੰਡ ਦੀ ਸਿਲਕਿਆਰਾ ਸੁਰੰਗ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਇੱਥੇ 25 ਮਾਰਚ ਸੋਮਵਾਰ ਨੂੰ ਹੋਲੀ ਵਾਲੇ ਦਿਨ ਸ਼ਾਟਕ੍ਰੇਟ ਮਸ਼ੀਨ ਪਲਟਣ ਨਾਲ ਵੱਡਾ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਇਸ ਹਾਦਸੇ ਤੋਂ ਬਾਅਦ ਕੰਮ ਰੋਕ ਦਿੱਤਾ ਗਿਆ। ਇਸ ਹਾਦਸੇ ਕਾਰਨ ਮਜ਼ਦੂਰ ਕਾਫੀ ਡਰੇ ਹੋਏ ਹਨ।
ਦੱਸਿਆ ਜਾ ਰਿਹਾ ਹੈ ਕਿ ਮਸ਼ੀਨ ਸੁਰੰਗ ਦੇ ਨੇੜੇ ਕੰਮ ਕਰ ਰਹੀ ਸੀ ਜਦੋਂ ਅਚਾਨਕ ਮਸ਼ੀਨ ਪਲਟ ਗਈ। ਮਸ਼ੀਨ ਦੀ ਲਪੇਟ 'ਚ ਆਉਣ ਨਾਲ ਹੈਲਪਰ ਗੋਵਿੰਦ ਕੁਮਾਰ ਦੀ ਮੌਤ ਹੋ ਗਈ। 24 ਸਾਲਾ ਗੋਵਿੰਦ ਕੁਮਾਰ ਉੱਤਰਾਖੰਡ ਦੇ ਪਿਥੌਰਾਗੜ੍ਹ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਇਸ ਮਾਮਲੇ ਸਬੰਧੀ ਚੌਕੀ ਇੰਚਾਰਜ ਜੀਐਸ ਤੋਮਰ ਨੇ ਦੱਸਿਆ ਕਿ ਇਹ ਹਾਦਸਾ ਕਿਵੇਂ ਵਾਪਰਿਆ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।
ਦੱਸ ਦਈਏ ਕਿ ਪਿਛਲੇ ਸਾਲ 2023 'ਚ ਦੀਵਾਲੀ ਵਾਲੇ ਦਿਨ 12 ਨਵੰਬਰ ਨੂੰ ਸਵੇਰੇ ਸਿਲਕਿਆਰਾ ਸੁਰੰਗ 'ਚ ਮੂੰਹ ਦੇ ਬਿਲਕੁਲ ਅੰਦਰ ਜ਼ਮੀਨ ਦੀ ਵੱਡੀ ਢਿੱਗ ਡਿੱਗ ਗਈ ਸੀ। ਜ਼ਮੀਨ ਖਿਸਕਣ ਕਾਰਨ ਸਿਲਕਿਆਰਾ ਸੁਰੰਗ ਦੇ ਦੂਜੇ ਸਿਰੇ 'ਤੇ ਕੰਮ ਕਰ ਰਹੇ ਕਰੀਬ 41 ਮਜ਼ਦੂਰ ਫਸ ਗਏ। ਕਰੀਬ 17 ਦਿਨਾਂ ਤੱਕ ਚੱਲੇ ਬਚਾਅ ਕਾਰਜ ਤੋਂ ਬਾਅਦ ਅੰਦਰ ਫਸੇ ਸਾਰੇ 41 ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਇਸ ਹਾਦਸੇ ਤੋਂ ਕਰੀਬ ਦੋ ਮਹੀਨੇ ਬਾਅਦ ਸਿਲਕਿਆਰਾ ਸੁਰੰਗ ਦਾ ਕੰਮ ਮੁੜ ਸ਼ੁਰੂ ਕੀਤਾ ਗਿਆ।
- ਅਰਵਿੰਦ ਕੇਜਰੀਵਾਲ ਦੇ ਅਸਤੀਫੇ 'ਤੇ ਅੜੀ ਭਾਜਪਾ, ਦਿੱਲੀ 'ਚ ਜ਼ੋਰਦਾਰ ਪ੍ਰਦਰਸ਼ਨ - Bjp protest Against Cm kejriwal
- 1 ਅਪ੍ਰੈਲ ਤੋਂ ਬਦਲ ਜਾਣਗੇ ਕਈ ਨਿਯਮ, 31 ਮਾਰਚ ਤੋਂ ਪਹਿਲਾ ਹੀ ਖਤਮ ਕਰ ਲਓ ਆਪਣੇ ਸਾਰੇ ਜ਼ਰੂਰੀ ਕੰਮ - Changes From 1 April
- ਕੇਜਰੀਵਾਲ ਦੀ ਗ੍ਰਿਫਤਾਰੀ ਖਿਲਾਫ 'ਆਪ' ਆਗੂਆਂ ਵਲੋਂ PM ਹਾਊਸ ਦਾ ਘਿਰਾਓ, ਦਿੱਲੀ ਪੁਲਿਸ ਵਲੋਂ ਪੰਜਾਬ ਦੇ ਮੰਤਰੀ ਸਣੇ ਕਈ ਆਗੂ ਡਿਟੇਨ - AAP Protest
ਜਾਣਕਾਰੀ ਅਨੁਸਾਰ ਫਿਲਹਾਲ ਸਿਲਕਿਆਰਾ ਸੁਰੰਗ ਤੋਂ ਮਲਬਾ ਹਟਾਉਣ ਦਾ ਕੰਮ ਚੱਲ ਰਿਹਾ ਹੈ। ਨਿਰਮਾਣ ਏਜੰਸੀ ਨੇ ਸਿਲਕਿਆਰਾ ਸੁਰੰਗ ਵਿੱਚ ਪਏ ਮਲਬੇ ਨੂੰ ਹਟਾਉਣ ਲਈ ਸਵਿਸ ਕੰਪਨੀ ਤੋਂ ਤਕਨੀਕੀ ਮਦਦ ਮੰਗੀ ਹੈ, ਜਿਸ ਲਈ ਉਨ੍ਹਾਂ ਨੂੰ ਕਰੀਬ 20 ਕਰੋੜ ਰੁਪਏ ਖਰਚ ਕਰਨੇ ਪੈਣਗੇ। ਇਸ ਲਈ ਹੁਣ ਢੁਕਵੀਂ ਡੀਪੀਆਰ ਤਿਆਰ ਕਰ ਲਈ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਸੁਰੰਗ ਤੋਂ ਮਲਬਾ ਹਟਾਉਣ ਦਾ ਕੰਮ 1 ਜਾਂ 2 ਅਪ੍ਰੈਲ ਤੋਂ ਸ਼ੁਰੂ ਹੋ ਜਾਵੇਗਾ।