ਨਵੀਂ ਦਿੱਲੀ: ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਨੇ ਆਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ 'ਤੇ ਹਮਲਾ ਕਰਨ ਵਾਲੇ ਮੁਲਜ਼ਮ ਬਿਭਵ ਕੁਮਾਰ ਦੀ ਨਿਆਂਇਕ ਹਿਰਾਸਤ 13 ਸਤੰਬਰ ਤੱਕ ਵਧਾ ਦਿੱਤੀ ਹੈ। ਇਹ ਹੁਕਮ ਦਿੰਦੇ ਹੋਏ ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਗੌਰਵ ਗੋਇਲ ਨੇ ਦਿੱਲੀ ਪੁਲਿਸ ਨੂੰ ਬਿਭਵ ਕੁਮਾਰ ਦੇ ਖਿਲਾਫ ਦਾਇਰ ਚਾਰਜਸ਼ੀਟ ਦੇ ਪੰਨਿਆਂ ਨੂੰ ਨੰਬਰ ਦੇਣ ਲਈ ਕਿਹਾ ਹੈ। ਦਰਅਸਲ, ਬਿਭਵ ਕੁਮਾਰ ਦੀ ਤਰਫੋਂ ਕਿਹਾ ਗਿਆ ਸੀ ਕਿ ਚਾਰਜਸ਼ੀਟ ਦੇ ਪੰਨਿਆਂ 'ਤੇ ਪੇਜ ਨੰਬਰ ਨਹੀਂ ਦਿੱਤੇ ਗਏ ਹਨ। ਅਜਿਹੇ 'ਚ ਉਹ ਇਹ ਨਹੀਂ ਜਾਣ ਪਾ ਰਹੇ ਹਨ ਕਿ ਸਾਰੇ ਦਸਤਾਵੇਜ਼ ਪੂਰੇ ਹਨ ਜਾਂ ਨਹੀਂ। ਇਸ ਤੋਂ ਬਾਅਦ ਅਦਾਲਤ ਨੇ ਪੰਨਿਆਂ ਨੂੰ ਨੰਬਰ ਦੇਣ ਦਾ ਹੁਕਮ ਦਿੱਤਾ।
ਜ਼ਮਾਨਤ ਪਟੀਸ਼ਨ ਖਾਰਜ: ਅੱਜ ਬਿਭਵ ਕੁਮਾਰ ਦੀ ਨਿਆਂਇਕ ਹਿਰਾਸਤ ਖ਼ਤਮ ਹੋ ਰਹੀ ਸੀ ਜਿਸ ਮਗਰੋਂ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਬਿਭਵ ਕੁਮਾਰ ਨੇ ਸੁਪਰੀਮ ਕੋਰਟ 'ਚ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਹੈ, ਜੋ ਅਜੇ ਪੈਂਡਿੰਗ ਹੈ। ਦਿੱਲੀ ਹਾਈਕੋਰਟ ਨੇ 12 ਜੁਲਾਈ ਨੂੰ ਬਿਭਵ ਕੁਮਾਰ ਦੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਸੀ। ਇਸ ਤੋਂ ਪਹਿਲਾਂ ਤੀਸ ਹਜ਼ਾਰੀ ਕੋਰਟ ਨੇ ਕਿਹਾ ਸੀ ਕਿ ਇਸ ਮਾਮਲੇ ਦੀ ਜਾਂਚ ਅਜੇ ਸ਼ੁਰੂਆਤੀ ਪੜਾਅ 'ਤੇ ਹੈ ਅਤੇ ਪੀੜਤਾ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਤ ਹੈ।
ਤੀਸ ਹਜ਼ਾਰੀ ਕੋਰਟ ਨੇ ਕਿਹਾ ਸੀ ਕਿ ਸਵਾਤੀ ਮਾਲੀਵਾਲ ਆਮ ਆਦਮੀ ਪਾਰਟੀ ਦੀ ਸੰਸਦ ਮੈਂਬਰ ਹੈ ਅਤੇ ਉਹ ਆਪਣੀ ਪਾਰਟੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲਣ ਗਈ ਸੀ। ਅਦਾਲਤ ਨੇ ਕਿਹਾ ਕਿ ਇਸ ਗੱਲ ਦੀ ਵੀ ਸੰਭਾਵਨਾ ਹੈ ਕਿ ਜੇਕਰ ਰਿਭਵ ਕੁਮਾਰ ਨੂੰ ਜ਼ਮਾਨਤ ਦਿੱਤੀ ਜਾਂਦੀ ਹੈ ਤਾਂ ਉਹ ਗਵਾਹਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਦਿੱਲੀ ਪੁਲਿਸ ਨੇ 18 ਮਈ ਨੂੰ ਬਿਭਵ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਮਾਮਲੇ ਵਿੱਚ ਸਵਾਤੀ ਮਾਲੀਵਾਲ ਨੇ 17 ਮਈ ਨੂੰ ਅਦਾਲਤ ਵਿੱਚ ਆਪਣਾ ਬਿਆਨ ਦਰਜ ਕਰਵਾਇਆ ਸੀ।
- ਨੇਪਾਲ ਬੱਸ ਹਾਦਸਾ: ਹਵਾਈ ਸੈਨਾ ਦਾ ਵਿਸ਼ੇਸ਼ ਜਹਾਜ਼ 24 ਭਾਰਤੀਆਂ ਦੀਆਂ ਮ੍ਰਿਤਕ ਦੇਹਾਂ ਲਿਆਉਣ ਲਈ ਰਵਾਨਾ - NEPAL BUS ACCIDENT
- ਸਤੰਬਰ ਦੀ ਪਹਿਲੀ ਤਰੀਕ ਤੋਂ ਹੋ ਰਹੇ ਨੇ ਕਈ ਵੱਡੇ ਬਦਲਾਅ, ਆਮ ਲੋਕਾਂ ਦੀ ਜ਼ਿੰਦਗੀ ਹੋਵੇਗੀ ਪ੍ਰਭਾਵਿਤ - Rule Change From September
- CM ਧਾਮੀ ਨੇ ਜੰਮੂ-ਕਸ਼ਮੀਰ 'ਚ INC ਅਤੇ ਨੈਸ਼ਨਲ ਕਾਨਫਰੰਸ ਦੇ ਗਠਜੋੜ 'ਤੇ ਚੁੱਕੇ ਸਵਾਲ, ਕਾਂਗਰਸ ਅਤੇ ਰਾਹੁਲ ਨੂੰ ਪੁੱਛੇ 10 ਸਵਾਲ - Jammu Kashmir assembly